Muktsarians

Muktsarians Local News and activities.

02/24/2025
12/19/2024

*ਕਵੀ ਅੱਲ੍ਹਾ ਯਾਰ ਖਾਂ ਜੋਗੀ ਜੀ।*
ਕਵੀ ਅੱਲ੍ਹਾ ਯਾਰ ਖਾਂ ਜੋਗੀ ਜੀ ਦੀਆਂ ਲਿਖੀਆਂ ਕਵਿਤਾਵਾਂ ਨੂੰ ਸੱਜਦਾ ਕਰਨਾ ਬਣਦਾ ਹੈ ,

ਕਿਉੰਕਿ ਸਰਬੰਸ ਵਾਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ਬਹੁਤ ਸਾਰੇ ਕਵੀਆਂ ਨੇ ਲਿਖਿਆ, ਪਰ ਇੱਕ ਕਵੀ ਨੇ ਉਸ ਵੇਲੇ ਲਿਖਿਆ ਜਦੋਂ ਇੱਕ ਫਿਰਕੇ ਵਾਲਾ ਦੂਸਰੇ ਫਿਰਕੇ ਵਾਲੇ ਨੂੰ ਕਾਫਰ ਤੇ ਮਲੇਸ਼ ਕਹਿ ਕੇ ਭੰਡਦਾ ਸੀ। ਉਸ ਕਵੀ ਦਾ ਨਾਂ ਸੀ ਅੱਲ੍ਹਾ ਯਾਰ ਖਾਂ ਜੋਗੀ ।

ਖ਼ੁਦਾਪ੍ਰਸਤ ਸ਼ਖ਼ਸੀਅਤ ਅੱਲ੍ਹਾ ਯਾਰ ਖਾਂ ਜੋਗੀ ਨੇ ਦੋ ਰਚਨਾਵਾਂ ਲਿਖੀਆਂ, *ਸ਼ਹੀਦਾਨਿ-ਵਫਾ* ਜਿਸ ਵਿੱਚ ਸਾਕਾ ਸਰਹਿੰਦ ਦਾ ਵਰਨਣ ਹੈ ਤੇ ਦੂਜੀ *ਗੰਜ-ਏ-ਸ਼ਹੀਦਾਂ*, ਜੋ ਚਮਕੌਰ ਦੀ ਜੰਗ ਦਾ ਬਾਖੂਬੀ ਬਿਆਂਨ ਕਰਦੀ ਹੈ। ਅੱਲਾ ਯਾਰ ਖਾਂ ਯੋਗੀ ਨੇ ਉਸ ਸੱਚ ਨੂੰ ਕੇਵਲ ਅੱਖਰਾਂ ਦਾ ਰੂਪ ਹੀ ਨਹੀਂ ਦਿੱਤਾ, ਸਗੋਂ ਥਾਂ-ਥਾਂ ਲੋਕਾਂ ਦੀਆਂ ਭੀੜਾਂ ਵਿਚ ਜਾ-ਜਾ ਕੇ ਆਪਣੀ ਸੋਜ਼ ਭਰੀ ਆਵਾਜ਼ ਨਾਲ ਉਸ ਸਾਕੇ ਨੂੰ ਗਾ ਕੇ ਵੀ ਲੋਕਾਂ ਦੀ ਅੰਤਰ ਆਤਮਾ ਨੂੰ ਝੰਜੋੜਿਆ। ਯੋਗੀ ਜੀ ਦੀਆਂ ਉਨ੍ਹਾਂ ਲਿਖਤਾਂ ਨੂੰ ਪੜ੍ਹੇ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਅੰਦਰ ਕਿਸ ਹੱਦ ਤੱਕ ਗਹਿਰਾਈ ਝਲਕਦੀ ਹੈ।

ਅੱਲਾ ਯਾਰ ਖਾਂ 1870 ਈਸਵੀ ਵਿੱਚ ਭਾਰਤ ਦੇ ਉਸ ਸਮੇਂ ਦੇ ਪ੍ਰਸਿੱਧ ਸ਼ਹਿਰ ਲਾਹੌਰ ’ਚ ਪੈਦਾ ਹੋਇਆ। ਉਹ ਆਪਣੇ ਸਮੇਂ ਦਾ ਉਘਾ ਹਕੀਮ ਵੀ ਸੀ ਅਤੇ ਉਚ ਕੋਟੀ ਦਾ ਸ਼ਾਇਰ ਵੀ ਸੀ।

ਅੱਲਾ ਯਾਰ ਖਾਂ ਦੇ ਜ਼ਿਹਨ ਵਿੱਚ ਸੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸੱਚ ਦੇ ਪੁਜਾਰੀ ਦੀ ਕਲਮ ਚੁੱਪ ਨਾ ਰਹਿ ਸਕੀ, ਮਜ਼੍ਹਬ ਤੋਂ ਉਪਰ ਉੱਠ ਕੇ, ਮਾਨਵਤਾ ਦੇ ਦਰਦ ਸਮਝਦਿਆਂ, ਸੱਚ ਬਿਆਨਦੀ ਇੱਕ ਕਵਿਤਾ *ਸਹੀਦਾਨ-ਏ-ਵਫ਼ਾ* ਉਸ ਨੇ 1913 ਈਸਵੀ ਵਿੱਚ ਲਿਖੀ ਜਿਸ ਵਿੱਚ ਉਸ ਨੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ ਦਾ ਦ੍ਰਿਸ਼ ਪੇਸ਼ ਕੀਤਾ ਹੈ। ਸਾਕਾ ਸਰਹਿੰਦ ਦੀ ਦਿਲ ਕੰਬਾਊ ਘਟਨਾ ਨੂੰ ਪੇਸ਼ ਕਰਦੀ ਇਸ ਕਵਿਤਾ ਦੇ 110 ਬੰਦ ਅਤੇ ਕੁੱਲ 660 ਮਿਸਰੇ ਹਨ। 1915 ਈਸਵੀ ਵਿੱਚ ਕਵਿਤਾ *ਗੰਜ-ਏ-ਸ਼ਹੀਦਾਂ* ਲਿਖੀ ਜਿਸ ਵਿੱਚ ਚਮਕੌਰ ਦੇ ਯੁੱਧ ਦਾ ਵਰਨਣ ਕੀਤਾ।

ਅੱਲਾ ਯਾਰ ਖਾਂ ਯੋਗੀ ਦਾ ਪਰਿਵਾਰਕ ਪਿਛੋਕੜ ਦੱਖਣ ਨਾਲ ਸਬੰਧ ਰੱਖਦਾ ਸੀ। ਇਸੇ ਲਈ ਇਨ੍ਹਾਂ ਦੇ ਬਹੁਤ ਸਾਰੇ ਤਖੱਲਸਾਂ ਵਿੱਚ ਜਿਵੇਂ ਹਕੀਮ, ਮਿਰਜ਼ਾ, ਰਹਿਮਾਨੀ ਤੇ ਦੱਖਣੀ ਵੀ ਪ੍ਰਚੱਲਤ ਹੋਇਆ। ਯੋਗੀ ਜੀ ਦਾ ਹੈਦਰਾਬਾਦ ਦੇ ਰਾਜ ਘਰਾਣੇ ਵਿਚ ਵਿਚਰਨ ਦਾ ਜ਼ਿਕਰ ਵੀ ਮਿਲਦਾ ਹੈ। ਜ਼ਿੰਦਗੀ ਦੇ ਆਖਰੀ ਪੜਾਅ ਦੌਰਾਨ ਇਸ ਕਵੀ ਨੇ ਅਨਾਰਕਲੀ ਬਾਜ਼ਾਰ ਲਾਹੌਰ ਵਿੱਚ ਹੀ ਮੁਕਾਮ ਕੀਤਾ।

ਉਹਨਾਂ ਦਾ ਪਹਿਰਾਵਾ ਰਈਸਾਨਾ ਸੀ ਤੇ ਉਹ ਅਚਕਨ ਅਤੇ ਸਲਵਾਰ ਨਾਲ ਇਮਾਮ-ਇ-ਮਜਲਿਸ ਲਗਦੇ ਸਨ। ਉਹਨਾਂ ਨੂੰ ਇਹ ਪੁਸ਼ਾਕ ਬਹੁਤ ਫਬਦੀ ਸੀ। ਉਹਨਾਂ ਦਾ ਕੱਦ ਲੰਬਾ, ਸਰੀਰ ਗੁੰਦਵਾਂ, ਮੁੱਛਾਂ ਛੋਟੀਆਂ ਤੇ ਦਾੜ੍ਹੀ ਖ਼ਸਖ਼ਸੀ ਸੀ ਅਤੇ ਇਉਂ ਉਹਨਾਂ ਦੀ ਸ਼ਕਲ ਸੂਰਤ ਇੱਕ ਇਰਾਨੀ ਮੀਰ ਦੇ ਝਲਕਾਰੇ ਬਖ਼ਸ਼ਦੀ ਸੀ।

ਆਪ ਉਰਦੂ, ਅਰਬੀ, ਫਾਰਸੀ ਦੇ ਆਲਮ ਫਾਜ਼ਲ ਅਤੇ ਤੁਕਾਂਤਬੰਦੀ ਦੇ ਆਹਲਾ ਦਰਜੇ ਦੇ ਮਾਹਰ ਸਨ, ਮਿੱਠੇ ਗਲੇ ਦੇ ਮਾਲਕ ਯੋਗੀ ਬੇਬਾਕ ਤੇ ਬੇਖੌਫ ਗੱਲ ਕਹਿਣ ਦੀ ਹਿੰਮਤ ਵੀ ਰੱਖਦੇ ਸਨ। ਸਭ ਤੋਂ ਅਹਿਮ ਗੱਲ ਕਿ ਯੋਗੀ ਜੀ ਨੇ ਗੁਰੂ ਜੀ ਦੇ ਕੌਤਕਾਂ ਨੂੰ ਬੁੱਧੀ ਦੇ ਤਲ 'ਤੇ ਹੀ ਬਿਆਨ ਨਹੀਂ ਕੀਤਾ, ਸਗੋਂ ਸ਼ਰਧਾ ਤੇ ਸਤਿਕਾਰ ਉਨ੍ਹਾਂ ਦੇ ਬੋਲ-ਬੋਲ ਵਿਚ ਝਲਕਦਾ ਹੈ।

ਜਨਮ: 1870 ਲਾਹੋਰ ਪਾਕਿਸਤਾਨ
ਮੌਤ: 1956। ਲਾਹੋਰ
ਕਾਰਜ_ਖੇਤਰ: ਉਰਦੁ
ਰਾਸ਼ਟਰੀਅਤਾ: ਭਾਰਤੀ
ਭਾਸ਼ਾ: ਉਰਦੁ
ਕਾਲ: 1870-1956
ਵਿਸ਼ਾ: ਕਵਿਤਾ

ਯੋਗੀ ਜੀ ਆਪਣੀ ਲਿਖਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਇਸ਼ਟ ਰੂਪ ਵਿਚ ਮੁਹੱਬਤ ਕਰਦੇ ਹਨ ਅਤੇ ਦੁਨੀਆ ਦੇ ਪੈਗੰਬਰਾਂ ਦੀ ਕਤਾਰ ਵਿੱਚੋਂ ਸਭ ਤੋਂ ਸ੍ਰੇਸ਼ਟ ਮੰਨ ਕੇ ਕਹਿੰਦੇ ਹਨ।

ਇੰਨਸਾਫ ਕਰੇ ਜੀਅ ਮੇਂ ਜਮਾਨਾ ਤੋਂ ਯਕੀਂ ਹੈ,

ਕਹਿ ਦੇ ਕਿ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ

ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ ਹੈ

ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵਹਿ ਕਮ ਹੈ॥

ਚਮਕੌਰ ਤੇ ਸਰਹੰਦ ਦੇ ਸਾਕਿਆਂ ਦੀ ਗਾਥਾ ਬਾਰੇ ਲਿਖਤਾਂ ਯੋਗੀ ਜੀ ਦੀ ਜ਼ਿੰਦਗੀ ਅਤੇ ਸਿੱਖ ਇਤਿਹਾਸ ਦਾ ਬੇਸ਼ਕੀਮਤੀ ਸਰਮਾਇਆ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਤੋਂ ਇਲਾਵਾ ਜੋਗੀ ਜੀ ਨੇ ਕੀ ਲਿਖਿਆ, ਉਸ ਦਾ ਜ਼ਿਕਰ ਨਹੀਂ ਲੱਭਦਾ। ਲੋਕ ਦਿਲਾਂ ਨੂੰ ਝੰਜੋੜਨ ਵਾਲੀ ਲਿਖਤ 'ਗੰਜ-ਏ-ਸ਼ਹੀਦਾਂ' 1915 ਵਿਚ ਸੰਪੂਰਨ ਹੋਈ

ਸਿੱਖ ਇਤਿਹਾਸ ਬਾਰੇ ਲਿਖਣ ਕਾਰਨ ਇਸ ਮਹਾਨ ਕਵੀ ਤੇ ਸੱਚੇ ਮੁਸਲਮਾਨ ਨੂੰ ਇਸਲਾਮ ਵਿੱਚੋਂ ਛੇਕ ਦਿੱਤਾ ਗਿਆ ਸੀ ਅਤੇ ਕਾਫਰ ਕਹਿ ਕੇ 30 ਸਾਲ ਮਸਜਿਦ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤੀਆਂ ਸਨ। ਜ਼ਿੰਦਗੀ ਦੇ ਆਖਰੀ ਸਮੇਂ ਇੱਕ ਮੌਲਵੀ ਨੇ ਯੋਗੀ ਜੀ ਆਪਣੀਆਂ ਲਿਖਤਾਂ ਦੀ ਗਲਤੀ ਮੰਨ ਕੇ ਭੁੱਲ ਬੁਖਸ਼ਾਉਣ ਦੀ ਸਲਾਹ ਦਿੱਤੀ, ਤਾਂ ਕਿ ਬਹਿਸ਼ਤ ਵਿਚ ਉਨਾਂ ਨੂੰ ਥਾਂ ਮਿਲ ਸਕੇ, ਪਰ ਯੋਗੀ ਜੀ ਨੇ ਬੇਬਾਕ ਹੋ ਕੇ ਕਿਹਾ ਸੀ ਕਿ, ''ਮੈਂ ਕਾਫਰ, ਸੌੜੀ ਸੋਚ ਵਾਲੇ ਮੁਤੱਸਬੀਆਂ ਵਾਸਤੇ ਹਾਂ, ਗੁਰੂ ਗੋਬਿੰਦ ਸਿੰਘ ਜੀ ਬਹਿਸ਼ਤ ਵਿਚ ਬਾਹਵਾਂ ਖਲਾਰ ਕੇ ਮੇਰਾ ਇੰਤਜ਼ਾਰ ਕਰ ਰਹੇ ਹਨ। ਇਸ ਲਿਖਤ ਸਦਕਾ ਹੀ ਮੈਂ ਉਨ੍ਹਾਂ ਦੀ ਛਾਤੀ ਨਾਲ ਲੱਗ ਕੇ ਬਹਿਸ਼ਤ ਵਿਚ ਵੱਸਾਗਾਂ।''

ਜੋ ਇਤਿਹਾਸ ਪੜਿਆ ਹੈ ਉਸ ਦੇ ਵਿੱਚ ਕਵੀ ਅੱਲ੍ਹਾ ਯਾਰ ਖਾਂ ਜੋਗੀ ਜੀ ਦੀਆਂ ਲਿਖੀਆਂ ਕਵਿਤਾਵਾਂ ਨੂੰ ਮੁੱਖ ਰੱਖ ਕੇ ਵਾਚਿਆ ਗਿਆ ਹੈ, ਇਸ ਕਰਕੇ ਆਪਣਾ ਉਸ ਮਹਾਨ ਕਵੀ ਨੂੰ ਵੀ ਸੱਜਦਾ ਕਰਨਾ ਬਣਦਾ ਹੈ ,ਆਉ ਆਪ ਜਿੱਥੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਗੁਰੂ ਸਾਹਿਬ ਜੀ ਦੋ ਵੱਡੇ ਸਾਹਿਬਜਾਦੇ , ਸਿੰਘਾਂ ਅਤੇ ਬੀਬੀ ਹਰਸ਼ਰਨ ਕੌਰ ਨੂੰ ਅਤੇ ਸਰਹਿੰਦ ਵਿੱਚ ਛੋਟੇ ਸਾਹਿਬਜਾਦੇ, ਮਾਤਾ ਗੁਜਰੀ ਜੀ, ਮੋਤੀ ਰਾਮ ਮਹਿਰਾ ਜੀ ਅਤੇ ਦੀਵਾਨ ਟੋਡਰ ਮੱਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਉੱਥੇ ਆਪਾ ਅੱਲ੍ਹਾ ਯਾਰ ਖਾਂ ਜੋਗੀ ਜੀ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰੀਏ ਜੀ ।

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ ।।

ਧੰਨਵਾਦ ਸਾਹਿਤ ਸੰਗ੍ਰਹਿ ਕਰਤਾ
ਦਾਸ ਜਸਵਿੰਦਰ ਸਿੰਘ
Copy paste from another platform with thanks

03/08/2023

ਸਮੂਹ ਸਾਧਸੰਗਤ ਨੂੰ ਖਾਲਸਾ ਏਡ ਵੱਲੋਂ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ।

01/16/2023
01/13/2023

ਚਾਲੀਂ ਮੁਕਤਿਆਂ ਦੀ ਯਾਦ ਵਿੱਚ
ਲੱਗਣ ਵਾਲੇ ਸ੍ਰੀ ਮੁਕਤਸਰ ਸਾਹਿਬ ਵਿਖੇ ਇਤਿਹਾਸਕ ਮਾਘੀ ਦੇ ਮੇਲੇ ਤੇ ਇਸ਼ਨਾਨ ਕਰਨ ਲਈ ਆਈਆਂ ਸੰਗਤਾਂ ਨੂੰ ਅਤੇ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ।

01/06/2023
ਨਵੇਂ ਸਾਲ ਦੇ ਆਗਮਨ ਤੇ ਓਸ ਵਾਹਿਗੁਰੂ  ਅੱਗੇ ਅਰਦਾਸ ਹੈ ਕਿ ੳਹ  ਸਾਰੀ ਕਾਇਨਾਤ ਨੂੰ ਖੁਸ਼ੀਆਂ ਅਤੇ ਚੜਦੀਕਲਾ ਬਖ਼ਸ਼ਣ। ਇਹ ਨਵਾਂ ਸਾਲਾ ਤੁਹਾਡੇ ਅਤ...
01/01/2023

ਨਵੇਂ ਸਾਲ ਦੇ ਆਗਮਨ ਤੇ ਓਸ ਵਾਹਿਗੁਰੂ ਅੱਗੇ ਅਰਦਾਸ ਹੈ ਕਿ ੳਹ ਸਾਰੀ ਕਾਇਨਾਤ ਨੂੰ ਖੁਸ਼ੀਆਂ ਅਤੇ ਚੜਦੀਕਲਾ ਬਖ਼ਸ਼ਣ। ਇਹ ਨਵਾਂ ਸਾਲਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸੁੱਖ ਸ਼ਾਂਤੀ,ਖ਼ੁਸ਼ਹਾਲੀ ਅਤੇ ਤੰਦਰੁਸਤੀ ਲੈ ਕੇ ਆਵੇ ।

Address

Brampton, ON
152026

Telephone

+12267533285

Website

Alerts

Be the first to know and let us send you an email when Muktsarians posts news and promotions. Your email address will not be used for any other purpose, and you can unsubscribe at any time.

Contact The Organization

Send a message to Muktsarians:

Share

Category