Mandeep Dhardeo

Mandeep Dhardeo ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਇਹੀ ਅਰਦਾਸ ਹੈ ਕੇ ਉਪ੍ਰੋਕਤ ਤੁਕ ਤੇ ਚੱਲ ਸਕਾਂ
(2)

ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ETO ਬੀਤੇ ਕੱਲ ਬਠਿੰਡਾ ਨੇੜੇ ਰਾਮਗੜ੍ਹ ਭੂੰਦੜ੍ਹ ਵਿਖ਼ੇ ਤੁਰੰਤ ਇਸ ਲਈ ਪਹੁੰਚ ਗਏ ਕਿਉਕਿ ਇੱਕ ਦਿਨ ਪਹ...
24/08/2026

ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ETO ਬੀਤੇ ਕੱਲ ਬਠਿੰਡਾ ਨੇੜੇ ਰਾਮਗੜ੍ਹ ਭੂੰਦੜ੍ਹ ਵਿਖ਼ੇ ਤੁਰੰਤ ਇਸ ਲਈ ਪਹੁੰਚ ਗਏ ਕਿਉਕਿ ਇੱਕ ਦਿਨ ਪਹਿਲਾਂ ਉਸ ਖੇਤਰ ਦੇ ਇੱਕ Ex ਸਰਪੰਚ ਵੱਲੋ ਸੜਕ ਦੇ ਸਹੀ ਤਰੀਕੇ ਨਾਲ ਨਾ ਬਣਨ ਤੇ ਸੁਆਲ ਚੁੱਕੇ ਸਨ ਮੰਤਰੀ ਵੱਲੋ ਉੱਥੇ ਜਾ ਕੇ ਆਪਣਾਂ ਪੱਖ ਰੱਖਦਿਆਂ ਹੀ ਪੁਲਸ ਉਹੀ ਕੰਮ ਕਰਨ ਲੱਗ ਗਈ ਜੋ ਅਕਸਰ ਕਰਦੀ ਆਈ ਹੈ ਅਵਾਜ ਚੁੱਕਣ ਵਾਲ਼ੇਆ ਨੂੰ ਚੁੱਕ ਲਓ, ਪਰਿਵਾਰ ਨੂੰ ਜਲੀਲ ਕਰੋ,cctv ਪੁੱਟ ਲਓ ਇਹ ਸਭ ਹੋਣਾ ਸ਼ਰਮਿੰਦਗੀ ਭਰਿਆ ਹੈ
ਮੰਤਰੀ ਸਾਹਬ ਜੰਡਿਆਲਾ ਤੋਂ 200 ਕਿਲੋਮੀਟਰ ਤਾਂ ਚਲੇ ਗਏ ਵੀਡੀਓ ਵੇਖ ਕੇ ਪਰ ਆਪਣੇ ਖੁਦ ਦੇ ਹੀ ਹਲਕੇ ਵਿੱਚ ਮਹਿਜ 32 ਕਿਲੋਮੀਟਰ ਦੀ ਦੂਰੀ ਤੇ ਚੱਲ ਰਹੀ ਰਾਣਾ ਗੁਰਜੀਤ ਦੀ ਰਾਣਾ ਖੰਡ ਮਿੱਲ ਲੋਕਾਂ ਦੇ ਹਵਾ ਪਾਣੀ ਵਿੱਚ ਨਿਰੰਤਰ ਜ਼ਹਿਰ ਘੋਲ ਰਹੀ ਹੈ ਉਹਦੀਆ ਵੀਡੀਓ ਵੀ ਖੂਬ ਵਾਇਰਲ ਹੁੰਦੀਆਂ ਨੇ, ਜੇ ਵੀਡੀਓ ਵਾਇਰਲ ਹੋਣ ਤੇ ਭੜਕਣਾ ਆਉਂਦਾ ਹੈ ਤਾਂ ਸ਼੍ਰੀ ਮਾਨ ਜੀ ਮਿੱਲ ਸਾਹਮਣੇ ਆਣ ਕੇ ਕਿਸ ਦਿਨ ਭੜ੍ਹਕੋਗੇ?
ਗੱਲ ਕਿਹੜੀ ਕੇ ਤੁਸੀਂ ਮੰਤਰੀ ਹੋ ਉਹ Ex ਸਰਪੰਚ ਆਪਣੇ ਤੋਂ ਕਮਜ਼ੋਰ ਜਾਂ ਮਾਸੂਮ ਨੂੰ ਜਿਹੜਾ ਮਰਜ਼ੀ ਕਾਲਰ ਤੋਂ ਫੜ੍ਹ ਲੈਂਦਾ ਮੰਤਰੀ ਸਾਹਬ ਸੁਆਦ ਤਾਂ ਉਦੋਂ ਆਉਣਾ ਜਦੋ ਤੁਹਾਡੇ ਨਾਲ ਵਿਧਾਨ ਸਭਾ ਵਿੱਚ ਬੈਠੇ ਪਿਉ ਪੁੱਤ ਰਾਣਾ ਗੁਰਜੀਤ ਅਤੇ ਰਾਣਾ ਇੰਦਰਪ੍ਰਤਾਪ ਨੂੰ ਸੁਆਲ ਕਰੋਗੇ, ਵਿਧਾਨ ਸਭਾ ਵਿੱਚ ਉਨ੍ਹਾਂ ਪਿਓ ਪੁੱਤਰਾਂ ਦੀ ਸੀਟ 200 ਕਿਲੋਮੀਟਰ ਨਹੀਂ ਮਹਿਜ ਕੁੱਝ ਮੀਟਰ ਦੀ ਦੂਰੀ ਤੇ ਹੀ ਹੁੰਦੀ ਹੈ ਸ਼੍ਰੀ ਮਾਨ ਜੀ ਤੁਹਾਡੇ ਹਲਕੇ ਪ੍ਰਦੂਸ਼ਣ ਪੀੜਤ ਲੋਕਾਂ ਦੀ ਅਵਾਜ਼ ਕਦੋ ਬਣੋਗੇ? ਪੌਣੇ 5 ਸਾਲਾਂ ਤੋਂ ਮੂੰਹ ਚੁੱਕ ਕੇ ਦੇਖ ਰਹੇ ਨੇ ਤੁਹਾਡੇ ਆਪਣੇ ਹਲਕੇ ਦੇ ਲੋਕ
Mandeep Dhardeo

ਫੜ ਲਓ ਭੂੰਡ ਦੀਆਂ ਲੱਤਾਂ 😂    U-Turn ਵਾਲ਼ੀ ਸਰਕਾਰ ਦੇ ਉਨ੍ਹਾਂ ਸਾਰੇ ਅੰਧ ਭਗਤਾ ਨੂੰ ਅੱਜ ਉਸ ਵਕਤ ਗਹਿਰਾ ਸਦਮਾਂ ਲੱਗਾ ਜਦ ਬਲਾਕ ਤਰਸਿੱਕਾ ਦਾ...
18/08/2026

ਫੜ ਲਓ ਭੂੰਡ ਦੀਆਂ ਲੱਤਾਂ 😂
U-Turn ਵਾਲ਼ੀ ਸਰਕਾਰ ਦੇ ਉਨ੍ਹਾਂ ਸਾਰੇ ਅੰਧ ਭਗਤਾ ਨੂੰ ਅੱਜ ਉਸ ਵਕਤ ਗਹਿਰਾ ਸਦਮਾਂ ਲੱਗਾ ਜਦ ਬਲਾਕ ਤਰਸਿੱਕਾ ਦਾ ਨੋਟੀਫਿਕੇਸ਼ਨ ਜਨਤਕ ਹੋਇਆ
ਨੋਟੀਫਿਕੇਸ਼ਨ ਕਾਹਦਾ ਇੰਨ੍ਹਾਂ ਵਿਚਾਰਿਆ ਦੇ ਤਾਂ ਜਿਵੇਂ ਲੱਡੂਆਂ ਤੇ ਰੇਤਾ ਭੁੱਕੀ ਗਈ ਹੋਵੇ ਵਿਚਾਰੇ ਨਵਾਂ ਬਲਾਕ ਤਰਸਿੱਕਾ ਬਣਨ ਦੀ ਖੁਸ਼ੀ ਹੀ ਮਨਾ ਰਹੇ ਸਨ ਕੁੱਝ ਤਾਂ ਫੇਸਬੁੱਕ ਤੇ ਵਧਾਈਆਂ ਦਾ ਆਦਾਨ ਪ੍ਰਦਾਨ ਕਰਦੇ ਕਰਦੇ ਹਾਲੇ ਫਲੇਕਸ ਬੋਰਡ ਤੱਕ ਬਣਾਉਣ ਦੀ ਸੋਚ ਰਹੇ ਸਨ ਕੇ ਡਾਇਰੈਕਟਰ ਦਫ਼ਤਰ ਦਿਹਾਤੀ ਵਿਕਾਸ ਮੋਹਾਲੀ ਦੇ ਹੁਕਮਾਂ ਅਨੁਸਾਰ ਇਹ ਬਲਾਕ ਵਿੱਤੀ ਸਾਲ 2026-2027 ਦੇ ਸ਼ੁਰੂ ਹੋਣ ਮੌਕੇ ਭਾਵ 01 ਅਪ੍ਰੈਲ 2027 ਨੂੰ ਬਲਾਕ ਚਾਲੂ ਹੋਵੇਗਾ ਮਤਲਬ ਇਹ ਕੇ ਵਿਧਾਨ ਸਭਾ ਦੀਆਂ ਵੋਟਾਂ ਤੋਂ ਬਾਅਦ
ਪਹਿਲਾਂ ਕਹਿੰਦੇ ਗਿਆ ਨਹੀ
ਫਿਰ ਕਹਿੰਦੇ ਆ ਗਿਆ ਆ ਗਿਆ
ਪਤੰਦਰੋ ਹਾਲੇ ਆਇਆ ਨਹੀ ਹਾਲੇ ਚੰਡੀਗੜ੍ਹ ਤੋਂ ਕੱਛੂਕੁੰਮੇ ਤੇ ਰੱਖਿਆ ਅਗਲਿਆਂ 🤣 ਆਉਦਿਆਂ ਸਮਾਂ ਲੱਗਣਾ ਉਦੋਂ ਤੱਕ ਤੁਸੀਂ ਪਤਾ ਨਹੀ ਸਰਕਾਰ ਵਿੱਚ ਹੋਣਾ ਕੇ ਨਹੀ ਹੋਣਾ😜

ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ     ਫਾਰਚੁਨਰ ਵਿੱਚ ਘੁੰਮਣ ਵਾਲੇ ਮਾਰਕੀਟ ਕਮੇਟੀ ਮਹਿਤਾ ਚੌਂਕ ਦੇ ਚੈਅਰਮੈਨ ਗੁਰਿੰਦਰ ਸਿੰਘ ਵੱਲੋ ਕੀਤੀ ਅਤੇ ਤੁਹਾ...
17/08/2026

ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ
ਫਾਰਚੁਨਰ ਵਿੱਚ ਘੁੰਮਣ ਵਾਲੇ ਮਾਰਕੀਟ ਕਮੇਟੀ ਮਹਿਤਾ ਚੌਂਕ ਦੇ ਚੈਅਰਮੈਨ ਗੁਰਿੰਦਰ ਸਿੰਘ ਵੱਲੋ ਕੀਤੀ ਅਤੇ ਤੁਹਾਡੇ ਵੱਲੋਂ ਕਰਵਾਈ 420 ਤੇ ਕਨੂੰਨੀ ਕਰਵਾਈ ਕਦੋਂ ਹੋਵੇਗੀ? ਆਪੂ ਬਣੇ ਕੱਟੜ ਇਮਾਨਦਾਰ ਭਗਵੰਤ ਮਾਨ ਅਤੇ ETO ਹਰਭਜਨ ਸਿੰਘ ਜੀ ਦਿਓ ਜ਼ਰਾ ਜੁਆਬ ?
ਕੇਂਦਰ ਸਰਕਾਰ ਦਾ ਮੁਲਾਜ਼ਮ ਚੇਅਰਮੈਨੀ ਦੀ ਸਿਆਸੀ ਕੁਰਸੀ ਤੇ ਬੈਠ ਕੇ ਵੀ ਮਹਿੰਗਾਈ ਭੱਤਾ, ਡਾਕ ਵੰਡਣ ਲਈ ਸਾਇਕਲ ਭੱਤਾ 180 ਅਤੇ ਦਫ਼ਤਰੀ ਝਾੜੂ ਪੋਚੇ ਤੱਕ ਦੇ ਵੀ 500 ਰੁਪਏ ਲੈ ਕੇ ਸਾਡੇ ਟੈਕਸ ਨਾਲ ਭਰਨ ਵਾਲੇ ਖਜਾਨੇ ਨੂੰ ਚੂੰਨਾ ਲਾ ਗਿਆ ਤੁਹਾਡਾ ਗੜਵਈ ਮੰਤਰੀ ਸਾਹਬ,ਉਹ ਵੀ ਤੁਹਾਡੀ ਕੱਟੜ ਇਮਾਨਦਾਰ ਸਰਕਾਰ ਦੇ ਕਾਰਜਕਾਲ ਵਿੱਚ ਤੁਹਾਡੀਆਂ ਚੁਗਦੀਆਂ ਰਲੀਆਂ ਕਰਕੇ,ਨਹੀ ਯਕੀਨ ਤਾਂ ਇਸਦੇ ਚੇਅਰਮੈਨੀ ਦੀ ਤਾਜਪੋਸ਼ੀ ਵਾਲ਼ੀ ਤਰੀਖ ਤੇ ਉਪ੍ਰੰਤ ਜਨਵਰੀ 2024 ਦੀ payslip ਵੀ ਸਾਂਝੀ ਕਰ ਰਿਹਾ ਹਾਂ ਤੁਹਾਡੇ ਨਾਲ,ਰਹਿਣਾ ਫਾਰਚੂਨਰਾਂ ਵਿੱਚ ਤੇ ਲੈਣੇ ਭੱਤੇ ਸਾਇਕਲਾਂ ਦੇ ਬਣੇ ਵੱਡੇ ਕੱਟਟਟਟੜ੍ਹ ਇਮਾਨਦਾਰ ਦੇਣ ਜੁਆਬ ਲੋਕਾਂ ਨੂੰ

15/08/2026

ਸੱਥਰਾਂ ਵਾਲੇ ਘਰਾਂ ਨੇੜੇ ਗਿੱਧੇ-ਭੰਗੜੇ ਚੰਗੇ ਨਹੀ ਲੱਗਦੇ
ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਸੁਪਤਨੀ ਜੀਉ ਬੇਨਤੀ ਹੈ ਕਿ ਪਿੰਡ ਵਿੱਚ ਕੋਈ ਮੌਤ ਹੋਈ ਹੋਵੇ ਤਾਂ ਬਰਾਤ ਵੀ ਚੁੱਪਚਾਪ ਤੁਰਦੀ ਹੈ ਇੰਨ੍ਹੀਂ ਲਿਆਕਤ ਰੱਖਣੀ ਤਾਂ ਇਨਸਾਨੀਅਤ ਦਾ ਧਰਮ ਹੈ
ਪਰ ਪਿੰਡ ਗੱਗੜਭਾਂਣਾ ਅਤੇ ਖੱਬੇ ਰਾਜਪੂਤਾਂ 2 ਅਜਿਹੇ ਪਿੰਡ ਹਨ ਜਿੱਥੇ ਤੁਸੀਂ ਬੀਤੇ ਦਿਨੀ ਤੀਆਂ ਮੌਕੇ ਗਿੱਧਾ ਪਾ ਕੇ ਆਏ ਹੋ ਇੰਨ੍ਹਾਂ ਦੋਵਾਂ ਪਿੰਡਾਂ ਵਿੱਚ ਰਾਣੇ ਗੁਰਜੀਤ ਦੀਆ ਜੁਗਾੜੂ ਟਰਾਲੀਆਂ ਨੇ ਲੋਕਾਂ ਦੀਆਂ ਜਾਨਾਂ ਲਈਆ ਨੇ ਤੇ ਉਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਲਾਂ ਤੇ ਤੁਹਾਡੀ ਗਿੱਧੇ ਦੀ ਪਾਈ ਗੂੰਜ਼ ਨਾਲ ਕੀ ਬੀਤਦੀ ਹੋਵੇਗੀ?
ਵੈਸੇ ਤਾਂ ਤੁਹਾਨੂੰ ਤੁਹਾਡੇ ਪਿੰਡਾਂ ਦੇ ਚੌਧਰੀ ਕਿਸੇ ਦੇ ਕੁੱਤੇ ਮਰੇ ਤੇ ਵੀ ਜਾਣਕਾਰੀ ਦਿੰਦੇ ਪਰ ਗੱਗੜਭਾਣਾ ਅਤੇ ਖੱਬੇ ਰਾਜਪੂਤਾਂ ਦੇ ਉਨ੍ਹਾਂ ਘਰਾਂ ਵਿੱਚ ਅਫ਼ਸੋਸ ਕਰਨ ਕਿਉਂ ਨਹੀਂ ਲੈ ਕੇ ਗਏ ਜਾਂ ਫਿਰ ਤੁਸੀਂ ਜਾਣ ਬੁੱਝ ਕੇ ਨਹੀਂ ਗਏ ਜੋ ਰਾਣੇ ਗੁਰਜੀਤ ਦੇ ਜੁਗਾੜੂ ਸਾਧਨਾ ਦੀ ਭੇਂਟ ਚੜ੍ਹ ਗਏ ?
ਖੱਬੇ ਰਾਜਪੂਤਾਂ ਦੇ 2 ਪਿਉ-ਪੁੱਤ ਮਜ਼ਦੂਰੀ ਲਈ ਘਰੋਂ ਨਿਕਲੇ ਤੇ ਰਾਣੇ ਗੁਰਜੀਤ ਦੀ ਜੁਗਾੜੂ ਟਰਾਲੀ ਜੋ 2-2 ਫੁੱਟ ਬਾਹਰ ਨਿਕਲੀ ਹੁੰਦੀ ਹੈ ਓਸ ਨਾਲ ਵੱਜ ਕੇ ਮਰ ਗਏ ਉਨ੍ਹਾਂ ਦੇ ਮੋਟਰਸਾਈਕਲ ਨਾਲ ਰਾਤ ਇੱਕ ਵਜੇ ਖਾਣ ਲਈ ਰੋਟੀ ਬੱਝੀ ਵੇਖ ਕੇ ਮੇਰਾ ਤਾਂ ਮਨ ਪਸੀਚ ਗਿਆ ਸੀ ਤੇ ਰੋਟੀ ਪਕਾਉਣ ਅਤੇ ਬੰਨ੍ਹਣ ਵਾਲੀਆ ਤੇ ਹੁਣ ਕੀ ਬੀਤਦੀ ਹੋਵੇਗੀ ਜਿੰਨ੍ਹਾਂ ਨੇ ਉਨ੍ਹਾਂ ਦੀ ਮਿਹਨਤ ਤੋਂ ਮਿਲੀ ਮਜ਼ਦੂਰੀ ਤੋ ਅਗਲੇ ਦਿਨ ਦਾ ਚੁੱਲ੍ਹਾ ਬਾਲਣਾ ਸੀ।
ਗੱਗੜਭਾਣਾ ਪਿੰਡ ਦੇ 2 ਨੌਜੁਆਨ ਆਦਰਸ਼ ਸਕੂਲ ਦੀ ਗਰਾਊਂਡ ਵਿੱਚੋਂ ਖੇਡ ਕੇ ਜਾ ਰਹੇ ਸਨ ਉਹ ਵੀ ਉਸੇ ਤਰੀਕੇ ਦੀ ਜੁਗਾੜੂ ਟਰਾਲੀ ਨਾਲ ਵੱਜ ਕੇ ਇੱਕ ਮੌਕੇ ਤੇ ਮਰ ਗਿਆ ਤੇ ਇੱਕ ਅੱਜ ਵੀ ਨਾ ਮਰਿਆ ਵਿੱਚ ਨਾ ਜਿਉਂਦਿਆ ਵਿੱਚ ਉਨ੍ਹਾਂ ਘਰਾਂ ਨੂੰ ਇਨਸਾਫ ਦਿਵਾਉਣਾ ਜਾਂ ਭਵਿੱਖ ਵਿੱਚ ਉਨ੍ਹਾਂ ਟਰਾਲੀਆਂ ਤੇ ਰੋਕ ਲਗਾਉਣੀ ਤਾਂ ਦੂਰ ਦੀ ਗੱਲ ਤੁਸੀਂ ਤਾਂ ਉਨ੍ਹਾਂ ਦੇ ਹੰਝੂ ਪੂੰਝਣ ਵੀ ਨਹੀਂ ਗਏ ਕੀ ਤੁਹਾਡੇ ਗਿੱਧੇ ਦੀ ਅਵਾਜ਼ ਉਨ੍ਹਾਂ ਪੀੜਤਾਂ ਦੇ ਕੰਨਾਂ ਵਿੱਚ ਗੂੰਝਦੀ ਨਹੀ ਹੋਵੇਗੀ?
ਮੈਨੂੰ ਯਕੀਨ ਹੈ ਕੇ ਤੁਹਾਡੇ ਤੇ ਦਿੱਤੀ ਫੁਲਕਾਰੀ ਰਾਣੇ ਗੁਰਜੀਤ ਦੀ ਚਿਮਨੀ ਸੁਆਹ ਜਰੂਰ ਰੋਕਦੀ ਹੋਵੇਗੀ ਪਰ ਸਾਫ਼ ਹਵਾ ਪਾਣੀ ਦਿਵਾਉਣ ਤੋ ETO ਹਰਭਜਨ ਸਿੰਘ ਦੇ ਮੁਨਕਰ ਹੋਣ ਤੇ ਜੋ ਸੁਆਹ ਤੁਹਾਡੇ ਤੇ ਪੈ ਰਹੀ ਹੈ ਓਸਨੂੰ ਕੋਈ ਨਹੀਂ ਰੋਕ ਸਕਦਾ,ਗਿੱਧੇ ਦੌਰਾਨ ਬਿਸਲਰੀ ਦਾ ਬੋਤਲ ਬੰਦ ਪਾਣੀ ਛੱਡ ਕੇ ਓਸ ਪਾਣੀ ਦਾ ਸੁਆਦ ਤਾਂ ਚੈਕ ✅ ਕਰਦੇ ਜੋ ਰਾਣਾ ਗੁਰਜੀਤ ਧਰਤੀ ਹੇਠ ਭੇਜ ਕੇ ਮੁੜ ਸਾਡੇ ਗਿਲਾਸਾਂ ਤੱਕ ਭੇਜ ਰਿਹਾ ਹੈ, ਇਲਾਕੇ ਦੇ ਮੋਹਤਬਰੋ ਤੁਸੀਂ ਹੀ ਕੁੱਝ ਹੋਸ਼ ਕਰੋ ਕਿਉ ਆਪਣੀ ਚਾਰ ਦਿਨ ਦੀ ਚੌਧਰ ਲਈ ਝੂਠੀ ਖੁਸ਼ਾਮਦ ਕਰ ਰਹੇ ਹੋ? ਤੁਹਾਡੀ ਅੱਜ ਆਪਣੇ ਅਸਲ ਮੁੱਦਿਆਂ ਤੇ ਬਣੀ ਚੁੱਪ ਯਕੀਂਨਨ ਤੁਹਾਡੇ ਬੱਚਿਆਂ ਦਾ ਭਵਿੱਖ ਤਬਾਹ ਕਰੇਗੀ, ਸਮਾਂ ਬੀਤ ਜਾਣ ਤੇ ਨਾ ਤੁਹਾਡੇ ਕੋਲ ਚੌਧਰ ਹੋਣੀ ਤੇ ਨਾ ਤੁਹਾਡੇ ਕੋਲ ਸਿਹਤਮੰਦ ਜੀਵਨ
ਸ਼੍ਰੀ ਮਤੀ ਜੀ ਤੁਹਾਨੂੰ ਅਤੇ ਤੁਹਾਡੇ ਦਲਬਦਲੂ ਚੌਧਰੀਆਂ ਨੂੰ ਅੱਜ ਦੀ ਚੌਧਰ ਤੇ ਚੁੱਪ ਮੁਬਾਰਕ।

Mandeep Dhardeo

09/08/2026
07/08/2026

ਰਾਣੇ ਗੁਰਜੀਤ ਦਾ ਗੰਦ ਮਿੱਧ-ਮਿੱਧ ਕੇ ਲੰਗਦੇ ਨੇ ਰੋਜ ਕਈ DC, SDM, ਟ੍ਰੇਫਿਕ ਪੁਲਸ ਤੇ ਆਲਾ ਅਧਿਕਾਰੀ, ਪਰ eto ਹਰਭਜਨ ਸਿੰਘ ਤੇ ਭਗਵੰਤ ਮਾਨ ਦਾ ਮੂੰਹ ਬੰਦ ਹੈ

05/08/2026

ਬਲਾਕ ਤਰਸਿੱਕਾ ਸਬੰਧੀ ਗੱਲਬਾਤ

05/08/2026

ਤਰਸਿੱਕਾ ਬਲਾਕ ਬਣਾਉਣ ਤੇ ਕੈਬਨਿਟ ਮੰਤਰੀ ETO ਹਰਭਜਨ ਸਿੰਘ ਦਾ ਧੰਨਵਾਦ ਕਰਨ ਲਈ ਹੋਵਾਂਗੇ 9:30 ਤੇ live😂
😂😂😄😄😄

05/08/2026

ਪੰਚਾਇਤ ਵੱਲੋ ਦਲੀਲ ਤਹਿਤ ਤੱਥਾਂ ਅਤੇ ਡਾਕੂਮੈਂਟ ਨਾਲ ਲੜੀ ਲੜਾਈ ਦੀ ਹੋਈ ਜਿੱਤ
ਸਾਡੇ ਕਿਸਾਨਾਂ ਨੂੰ ਮੁਬਾਰਕਬਾਦ ਪ੍ਰਸ਼ਾਸ਼ਨ ਦੇਰ ਆਇਆ ਪਰ ਦਰੁਸਤ ਹੋ ਕੇ ਆਇਆ

Address

Amritsar
143205

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919815756417

Website

Alerts

Be the first to know and let us send you an email when Mandeep Dhardeo posts news and promotions. Your email address will not be used for any other purpose, and you can unsubscribe at any time.

Contact The Organization

Send a message to Mandeep Dhardeo:

Shortcuts

Share

Category