District Election Officer Barnala

District Election Officer Barnala Barnala Social Media District Election Office

ਵਿਧਾਨ ਸਭਾ ਹਲਕਾ 103 - ਬਰਨਾਲਾ ਜ਼ਿਮਨੀ ਚੋਣ ਲਈ ਵੋਟਾਂ ਅੱਜ, ਪ੍ਰਬੰਧ ਮੁਕੰਮਲ*ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਪੋਲਿੰਗ ਸਟੇਸ਼ਨਾਂ ’ਤੇ ਪੁੱ...
19/11/2024

ਵਿਧਾਨ ਸਭਾ ਹਲਕਾ 103 - ਬਰਨਾਲਾ ਜ਼ਿਮਨੀ ਚੋਣ ਲਈ ਵੋਟਾਂ ਅੱਜ, ਪ੍ਰਬੰਧ ਮੁਕੰਮਲ

*ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਪੋਲਿੰਗ ਸਟੇਸ਼ਨਾਂ ’ਤੇ ਪੁੱਜੀਆਂ*

*ਵੋਟਾਂ ਲਈ 1064 ਚੋਣ ਅਮਲਾ ਅਤੇ 1100 ਦੇ ਕਰੀਬ ਸੁਰੱਖਿਆ ਅਮਲਾ ਰਹੇਗਾ ਤਾਇਨਾਤ*

*ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ, ਨਤੀਜਾ 23 ਨੂੰ*

ਬਰਨਾਲਾ, 19 ਨਵੰਬਰ
ਵਿਧਾਨ ਸਭਾ ਹਲਕਾ 103 - ਬਰਨਾਲਾ ਦੀ ਭਲਕੇ 20 ਨਵੰਬਰ ਨੂੰ ਹੋਣ ਵਾਲੀ ਉਪ ਚੋਣ ਲਈ ਪ੍ਰਬੰਧ ਮੁਕੰਮਲ ਹਨ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 103 - ਬਰਨਾਲਾ ਵਿੱਚ ਕੁੱਲ 180088 ਵੋਟਰ ਹਨ, ਜਿਨਾਂ ’ਚੋਂ 94957 ਪੁਰਸ਼, 85127 ਮਹਿਲਾ ਵੋਟਰ ਤੇ 4 ਹੋਰ ਵੋਟਰ ਹਨ। ਇਸ ਤੋਂ ਇਲਾਵਾ 636 ਸਰਵਿਸ (621 ਪੁਰਸ਼, 15 ਮਹਿਲਾ) ਵੋਟਰ ਹਨ। ਉਨ੍ਹਾਂ ਦੱਸਿਆ ਕਿ 212 ਪੋਲਿੰਗ ਬੂਥ ਤੇ 84 ਪੋਲਿੰਗ ਬੂਥ ਲੋਕੇਸ਼ਨਾਂ ਹਨ।
ਉਨ੍ਹਾਂ ਦੱਸਿਆ ਕਿ ਭਲਕੇ ਵੋਟਾਂ ਲਈ 1064 ਦੇ ਕਰੀਬ ਚੋਣ ਅਮਲਾ ਅਤੇ 1100 ਦੇ ਕਰੀਬ ਸੁਰੱਖਿਆ ਅਮਲਾ ਤਾਇਨਾਤ ਰਹੇਗਾ।
ਇਸ ਦੌਰਾਨ ਅੱਜ ਵੱਖ-ਵੱਖ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਲੈ ਕੇ ਪੋਲਿੰਗ ਸਟੇਸ਼ਨਾਂ ’ਤੇ ਪੁੱਜ ਗਈਆਂ ਹਨ। ਰਿਟਰਨਿੰਗ ਅਫ਼ਸਰ ਗੁਰਬੀਰ ਸਿੰਘ ਕੋਹਲੀ ਦੀ ਅਗਵਾਈ ’ਚ ਪੋਲਿੰਗ ਪਾਰਟੀਆਂ ਸਰਕਾਰੀ ਸੀਨੀਅਰ ਸੈਕੰਡਰੀ ਸੰਧੂ ਪੱਤੀ ਬਰਨਾਲਾ ਤੋਂ ਰਵਾਨਾ ਹੋਈਆਂ ਤੇ ਪੋਲਿੰਗ ਸਟੇਸ਼ਨਾਂ 'ਤੇ ਪੁੱਜੀਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹਲਕੇ ਵਿਚ 11 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਬਾਜਵਾ ਬਰਨਾਲਾ ਵਿਚ ਪੀ ਡਬਲਿਊ ਡੀ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਨ ਵਿੱਚ ਪਿੰਕ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਬੀ ਫਾਰਮੇਸੀ ਕਾਲਜ ( ਐੱਸ ਡੀ ਕਾਲਜ ਬਰਨਾਲਾ) ਵਿੱਚ ਯੂਥ ਮੈਨੇਜਡ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਬਰਨਾਲਾ ਵਿੱਚ ਗਰੀਨ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ 'ਤੇ ਚੋਣ ਪ੍ਰਕਿਰਿਆ ਵਿਚ ਮਦਦ ਅਤੇ ਵੋਟਰਾਂ ਦੀ ਸਹੂਲਤ ਲਈ 1000 ਤੋਂ ਵੱਧ ਵਿਦਿਆਰਥੀ ਵਲੰਟੀਅਰਾਂ ਵਜੋਂ ਸੇਵਾਵਾਂ ਨਿਭਾਉਣਗੇ।
ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਨਵੰਬਰ (ਸ਼ਨੀਵਾਰ) ਨੂੰ ਹੋਵੇਗੀ, ਜਿਸ ਬਾਬਤ ਐੱਸ ਡੀ ਕਾਲਜ ਬਰਨਾਲਾ ਵਿੱਚ ਗਿਣਤੀ ਕੇਂਦਰ ਸਥਾਪਿਤ ਕੀਤਾ ਗਿਆ ਹੈ।

ਕੈਪਸ਼ਨ: ਸੰਧੂ ਪੱਤੀ ਸਕੂਲ ਤੋਂ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੁੰਦੀਆਂ ਹੋਈਆਂ ਪੋਲਿੰਗ ਪਾਰਟੀਆਂ।

07/11/2024

ਜ਼ਿਲ੍ਹਾ ਬਰਨਾਲਾ ਦੇ ਦਿਵਯਾਂਗ ਚੋਣ ਆਇਕਨ ਚੇਤਨਾ ਸਿੰਗਲਾ ਨੇ ਕੀਤੀ ਇਹ ਅਪੀਲ.........................
Election Commission of India Chief Electoral Officer, Punjab

ਸਵੀਪ ਗਤੀਵਿਧੀਆਂ ਰਾਹੀਂ ਵੋਟਰ ਜਾਗਰੂਕਤਾ ਸੈਮੀਨਾਰਬਰਨਾਲਾ, 4 ਨਵੰਬਰ ਡਿਪਟੀ ਕਮਿਸ਼ਨਰ ਕਮ - ਜ਼ਿਲ੍ਹਾ ਚੋਣ ਅਫਸਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ...
05/11/2024

ਸਵੀਪ ਗਤੀਵਿਧੀਆਂ ਰਾਹੀਂ ਵੋਟਰ ਜਾਗਰੂਕਤਾ ਸੈਮੀਨਾਰ

ਬਰਨਾਲਾ, 4 ਨਵੰਬਰ



ਡਿਪਟੀ ਕਮਿਸ਼ਨਰ ਕਮ - ਜ਼ਿਲ੍ਹਾ ਚੋਣ ਅਫਸਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ, ਸਹਾਇਕ ਕਮਿਸ਼ਨਰ (ਜ) ਕਮ ਜ਼ਿਲ੍ਹਾ ਸਵੀਪ ਨੋਡਲ ਅਫਸਰ ਬਰਨਾਲਾ ਸ੍ਰੀ ਰਾਜਨ ਗੋਇਲ ਦੀ ਰਹਿਨੁਮਾਈ ਹੇਠ ਸਵੀਪ ਜਾਗਰੂਕਤਾ ਅਭਿਆਨ ਚੱਲ ਰਿਹਾ ਹੈ ਇਸੇ ਲੜੀ ਤਹਿਤ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਦੇ ਸੰਚਾਲਨ ਹੇਠ ਪ੍ਰਿੰਸੀਪਲ ਮੇਜਰ ਸਿੰਘ, ਮਾਸਟਰ ਅਵਨੀਸ਼ ਕੁਮਾਰ ਨਾਲ ਐਸ .ਐਸ. ਡੀ ਕਾਲਜ ਬਰਨਾਲਾ ਵਿਖੇ ਸਵੀਪ ਗਤੀਵਿਧੀਆਂ ਦੇ ਤਹਿਤ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬਾਲਗ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲੈਦੇ ਹੋਏ ਵੋਟ ਦੇ ਅਧਿਕਾਰ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ , ਇਸ ਮੌਕੇ ਤੇ ਬੋਲਦਿਆਂ ਡਾ.ਬਰਜਿੰਦਰਪਾਲ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੀ ਭਾਗੇਦਾਰੀ ਨੂੰ ਵਧਾਉਣ, ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿਕਾਸ ਲਈ ਵੋਟ ਪਾਉਣ ਲਈ ਪ੍ਰੇਰਿਤ ਕਰਨਾ ,ਜਨ- ਜਨ ਤੱਕ ਮਤਦਾਨ ਦੀ ਪ੍ਰੇਰਨਾ, ਸਵੀਪ ਜਾਗਰੂਕਤਾ ਦੌਰਾਨ ਮਤਦਾਨ ਮੱਤ + ਦਾਨ ਭਾਵ ਆਪਣੀ ਬੁੱਧੀ ਵਿਵੇਕ ਰਾਹੀਂ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਵਿਸਥਾਰ ਪੂਰਕ ਜਾਣਕਾਰੀ ਦਿੱਤੀ, ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਵੋਟਰ ਕਾਰਡ ਤੋਂ ਬਿਨਾਂ ਵੀ ਕਿਸੇ ਵੀ ਪਹਿਚਾਣ ਪੱਤਰ ਰਾਹੀਂ ਵੋਟ ਪਾਈ ਜਾ ਸਕਦੀ ਹੈ, ਇਸ ਮੌਕੇ ਤੇ ਉਹਨਾਂ ਵੋਟ ਦੇ ਮਹੱਤਵ ਸਬੰਧੀ ਇਤਿਹਾਸ ਦੀ ਜਾਣਕਾਰੀ ਦਿੱਤੀ, ਐਸ.ਐਸ.ਡੀ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਵਿਦਿਆਰਥੀਆਂ ਨੂੰ ਸਵੀਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੋਟ ਦੇਣਾ ਸਾਡੇ ਲਈ ਬਹੁਤ ਜਰੂਰੀ ਹੈ, ਉਹਨਾਂ ਸਟਾਫ ਅਤੇ ਵਿਦਿਆਰਥੀਆਂ ਤੋਂ ਵੋਟ ਪਾਉਣ ਲਈ ਪ੍ਰਣ ਕਰਵਾਇਆ, ਪ੍ਰਿੰਸੀਪਲ ਮੇਜਰ ਸਿੰਘ ਨੇ ਵਿਦਿਆਰਥੀ ਵਰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਾਗਰੂਕ ਹੋ ਕੇ ਵੋਟ ਪਾਉਣ ਅਤੇ ਪਵਾਉਣ ਲਈ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਸਭ ਦੀ ਭਾਗੀਦਾਰੀ ਨਾਲ ਹੀ ਦੇਸ਼ ਦਾ ਵਿਕਾਸ ਸੰਭਵ ਹੈ, ਇਸ ਲਈ ਆਪਣੀ ਵੋਟ ਦਾ ਹਮੇਸ਼ਾ ਪ੍ਰਯੋਗ ਕਰੋ, ਮਾਸਟਰ ਅਵਨੀਸ਼ ਕੁਮਾਰ ਨੇ ਨੌਜਵਾਨਾਂ ਨੂੰ ਸਿੱਖਿਆ ਸੇਧ ਦਿੰਦੇ ਹੋਏ ਕਿਹਾ ਕਿ ਵੋਟਰ ਸ਼ਾਖਰਤਾ ਲਈ ਵਿਦਿਆਰਥੀਆਂ, ਸਮਾਜ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ, ਵੋਟ ਪਾਉਣ ਨਾਲ ਸਾਡਾ ਵਿਕਾਸ ਸੰਭਵ ਹੈ ਕਿਉਂਕਿ ਅਸੀਂ ਆਪਣੇ ਲਈ ਸਹੀ ਸ਼ਾਸਨ ਦੀ ਚੋਣ ਕਰਦੇ ਹਾਂ, ਲੈਕਚਰਾਰ ਅਰਚਨਾ, ਲੈਕਚਰਾਰ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਨੇ ਸਰਕਾਰੀ ਹਾਈ ਸਕੂਲ ਉਪਲੀ ਵਿਖੇ ਵਿਦਿਆਰਥੀ ਵਰਗ ਅਤੇ ਪਿੰਡ ਵਾਸੀਆਂ ਨੂੰ ਵੋਟਰ ਜਾਗਰੂਕਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵੀਪ ਸਿਰਫ ਇੱਕ ਗਤੀਵਿਧੀ ਨਹੀਂ ਇਹ ਇੱਕ ਮਿਸ਼ਨ ਹੈ ,ਅਜੋਕੇ ਸਮੇਂ ਵਿੱਚ ਵਪਾਰਕ ,ਘਰੇਲੂ, ਸਮਾਜਿਕ ਗਤੀਵਿਧੀਆਂ ਵੋਟ ਦੇ ਆਸ- ਪਾਸ ਹੀ ਘੁੰਮਦੀਆਂ ਹਨ , ਆਪਣੇ ਵੋਟ ਦੇ ਅਧਿਕਾਰ ਨੂੰ ਵਰਤੋ ਕਰਦੇ ਹੋਏ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣਾ ਹੈ, ਵੋਟ ਪਾਉਣਾ ਸਾਡਾ ਮੁਢਲਾ ਅਧਿਕਾਰ ਅਤੇ ਫਰਜ਼ ਹੈ ਇਸ ਸਬੰਧੀ ਮੁੱਖ-ਅਧਿਆਪਕ ਰੋਬਿਨ ਗੁਪਤਾ ਨੇ ਸੰਦੇਸ਼ ਦਿੰਦੇ ਹੋਏ ਵੋਟ ਪਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਤੇ ਐਸ.ਐਸ.ਡੀ ਕਾਲਜ ਬਰਨਾਲਾ ਅਤੇ ਸਰਕਾਰੀ ਹਾਈ ਸਕੂਲ ਉੱਪਲੀ ਦਾ ਸਮੂਹ ਸਟਾਫ ਹਾਜ਼ਰ ਰਿਹਾ।

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਰਨਾਲਾ*ਜਨਰਲ ਆਬਜ਼ਰਵਰ ਦੀ ਮੌਜੂਦਗੀ ’ਚ ਹੋਈ ਈਵੀਐੱਮਜ਼ਦੀ ਦੂਜੀ ਰੈਂਡੇਮਾਈਜ਼ੇਸ਼ਨ** ਤਿੰਨੋਂ ਆਬਜ਼ਰਵਰਾਂ ਨੇ ਨਿਰ...
05/11/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਰਨਾਲਾ

*ਜਨਰਲ ਆਬਜ਼ਰਵਰ ਦੀ ਮੌਜੂਦਗੀ ’ਚ ਹੋਈ ਈਵੀਐੱਮਜ਼
ਦੀ ਦੂਜੀ ਰੈਂਡੇਮਾਈਜ਼ੇਸ਼ਨ*

* ਤਿੰਨੋਂ ਆਬਜ਼ਰਵਰਾਂ ਨੇ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਲਈ ਤਿਆਰੀਆਂ ਦਾ ਲਿਆ ਜਾਇਜ਼ਾ

* ਭਾਰਤ ਚੋਣ ਕਮਿਸ਼ਨ ਨੇ ਚੋਣਾਂ ਦੀ ਤਰੀਕ ਬਦਲੀ, 20 ਨੂੰ ਪੈਣਗੀਆਂ ਵੋਟਾਂ

ਬਰਨਾਲਾ, 4 ਨਵੰਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵੀਸੀ ਹਾਲ ’ਚ ਭਾਰਤ ਚੋਣ ਕਮਿਸ਼ਨ ਵਲੋਂ ਤਾਇਨਾਤ ਜਨਰਲ ਆਬਜ਼ਰਵਰ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ’ਚ ਵਿਧਾਨ ਸਭਾ ਹਲਕਾ 103- ਬਰਨਾਲਾ ਦੀ ਉਪ ਚੋਣ ਲਈ ਈਵੀਐੱਮਜ਼ ਦੀ ਦੂਜੀ ਰੈਂਡੇਮਾਈਜ਼ੇਸ਼ਨ ਕੀਤੀ ਗਈ।
ਇਹ ਰੈਂਡੇਮਾਈਜ਼ੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਮੈਡਮ ਪੂਨਮਦੀਪ ਕੌਰ ਤੇ ਜਨਰਲ ਨਿਗਰਾਨ ਸ੍ਰੀ ਨਵੀਨ ਐੱਸ ਐਲ ਆਈਏਐੱਸ ਦੀ ਮੌਜੂਦਗੀ ਵਿੱਚ ਹੋਈ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 103 ਬਰਨਾਲਾ ਵਿਧਾਨ ਸਭਾ ਹਲਕੇ ਵਿਚ 212 ਚੋਣ ਬੂਥ ਹਨ। ਉਨ੍ਹਾਂ ਦੱਸਿਆ ਕਿ ਚੋਣ ਹਲਕੇ ਲਈ ਬੈਲਟ ਯੂਨਿਟ- 254, ਕੰਟਰੋਲ ਯੂਨਿਟ -254 ਤੇ ਵੀ ਵੀ ਪੈਟ - 275 (ਸਮੇਤ 20 ਪ੍ਰਤੀਸ਼ਤ ਰਾਖਵੇਂ ਬੈਲਟ ਯੂਨਿਟ, 20 ਪ੍ਰਤੀਸ਼ਤ ਰਾਖਵੇਂ ਕੰਟਰੋਲ ਯੂਨਿਟ ਅਤੇ 30 ਪ੍ਰਤੀਸ਼ਤ ਰਾਖਵੇਂ ਵੀ ਵੀ ਪੈਟ) ਰੱਖੇ ਗਏ ਹਨ।
ਇਸ ਮੌਕੇ ਤਿੰਨੋਂ ਆਬਜ਼ਰਵਰਾਂ ਜਨਰਲ ਨਿਗਰਾਨ
ਸ੍ਰੀ ਨਵੀਨ ਐੱਸ ਐਲ ਆਈਏਐੱਸ, ਖਰਚਾ ਨਿਗਰਾਨ
ਸ੍ਰੀ ਜੋਸਫ਼ ਗੌੜਾ ਪਾਟਿਲ ਆਈਆਰਐੱਸ (ਸੀ & ਸੀ ਈ) ਤੇ ਪੁਲੀਸ ਨਿਗਰਾਨ ਸ੍ਰੀ ਉਡੰਦੀ ਉਦਯ ਕਿਰਨ ਆਈ ਪੀ ਐੱਸ
ਨੇ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਾਉਣ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਲਤੀਫ਼ ਅਹਿਮਦ, ਆਰ ਓ 103- ਬਰਨਾਲਾ ਸਹਿਤ ਐੱਸ ਡੀ ਐਮ ਗੁਰਬੀਰ ਸਿੰਘ ਕੋਹਲੀ ਸਣੇ ਵੱਖ ਵੱਖ ਅਧਿਕਾਰੀ ਅਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

*ਬਾਕਸ ਲਈ
ਜ਼ਿਲ੍ਹਾ ਚੋਣ ਅਫ਼ਸਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਉਪ ਚੋਣਾਂ ਲਈ ਵੋਟਾਂ ਦੀ ਤਰੀਕ ਅੱਗੇ ਪਾ ਦਿੱਤੀ ਗਈ ਹੈ। ਹੁਣ 103-ਬਰਨਾਲਾ ਵਿਧਾਨ ਸਭਾ ਸੀਟ ਦੀ ਉਪ ਚੋਣ ਲਈ ਵੋਟਾਂ 20 ਨਵੰਬਰ 2024 (ਬੁੱਧਵਾਰ) ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ ਪਹਿਲਾਂ ਵਾਲੀ ਤਰੀਕ 23 ਨਵੰਬਰ 2024 (ਸ਼ਨੀਵਾਰ) ਨੂੰ ਹੋਵੇਗੀ ਅਤੇ ਚੋਣ ਜ਼ਾਬਤਾ 25 ਨਵੰਬਰ 2024 (ਸੋਮਵਾਰ) ਤਕ ਲਾਗੂ ਰਹੇਗਾ।

ਜ਼ਿਮਨੀ ਚੋਣਾਂ ਦੌਰਾਨ ਫੜੀ ਗਈ ਸ਼ੱਕੀ ਨਕਦੀ ਖ਼ਿਲਾਫ਼ ਅਪੀਲ ਲਈ ਟੀਮ ਮੈਂਬਰੀ ਕਮੇਟੀ ਗਠਿਤ: ਜ਼ਿਲ੍ਹਾ ਚੋਣ ਅਫ਼ਸਰ* ਕਮੇਟੀ ਅੱਗੇ ਨਕਦੀ ਸਬੰਧੀ ਲੋੜ...
24/10/2024

ਜ਼ਿਮਨੀ ਚੋਣਾਂ ਦੌਰਾਨ ਫੜੀ ਗਈ ਸ਼ੱਕੀ ਨਕਦੀ ਖ਼ਿਲਾਫ਼ ਅਪੀਲ ਲਈ ਟੀਮ ਮੈਂਬਰੀ ਕਮੇਟੀ ਗਠਿਤ: ਜ਼ਿਲ੍ਹਾ ਚੋਣ ਅਫ਼ਸਰ

* ਕਮੇਟੀ ਅੱਗੇ ਨਕਦੀ ਸਬੰਧੀ ਲੋੜੀਂਦੀ ਦਸਤਾਵੇਜ਼ ਪੇਸ਼ ਕਰਨੇ ਲਾਜ਼ਮੀ

ਬਰਨਾਲਾ, 24 ਅਕਤੂਬਰ
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ 103- ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਦੇ ਮੱਦੇਨਜ਼ਰ ਬਿਨਾਂ ਸਬੂਤਾਂ ਦੇ 50,000 ਰੁਪਏ ਤੋਂ ਵੱਧ ਦੀ ਨਗਦੀ ਲੈ ਕੇ ਜਾਣ ਦੀ ਮਨਾਹੀ ਹੈ।
ਜੇਕਰ ਕੋਈ ਵਿਅਕਤੀ 50000 ਰੁਪਏ ਤੋਂ ਵੱਧ ਦੀ ਨਕਦੀ ਆਪਣੇ ਨਾਲ ਲਿਜਾਂਦਾ ਹੈ ਤਾਂ ਨਾਲ ਲੋੜੀਂਦੇ ਦਸਤਾਵੇਜ਼ ਹੋਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਨਕਦੀ/ ਕੀਮਤੀ ਵਸਤਾਂ ਲਿਜਾਣ - ਲਿਆਉਣ ਸਬੰਧੀ ਚੈਕਿੰਗ ਪੁਲੀਸ, ਉੱਡਣ ਦਸਤਿਆਂ, ਐੱਸ ਐੱਸ ਟੀ ਟੀਮਾਂ ਵਲੋਂ ਲਗਾਤਾਰ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ 50,000 ਤੋਂ ਵੱਧ ਸ਼ੱਕੀ ਨਕਦੀ ਫੜੇ ਜਾਣ ਦੇ ਮਾਮਲੇ ਵਿਚ ਘੋਖ ਕਰਨ ਅਤੇ ਸਬੰਧਤ ਸ਼ਿਕਾਇਤਾਂ ਦੇ ਨਿਬੇੜੇ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਗਾਈਡਲਾਈਨਜ਼ ਤਹਿਤ ਤਿੰਨ ਮੈਂਬਰੀ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਸੀ ਈ ਓ ਜ਼ਿਲ੍ਹਾ ਪਰਿਸ਼ਦ ਬਰਨਾਲਾ ਸ. ਸਤਵੰਤ ਸਿੰਘ , ਡਿਪਟੀ ਸੀ ਈ ਓ ਜ਼ਿਲ੍ਹਾ ਪਰਿਸ਼ਦ ਬਰਨਾਲਾ ਜਗਤਾਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਲਵੰਤ ਸਿੰਘ ਸਿੱਧੂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ 50 ਹਜ਼ਾਰ ਤੋਂ ਉੱਪਰ ਅਤੇ 10 ਲੱਖ ਤੱਕ ਫੜੀ ਗਈ ਸ਼ੱਕੀ ਨਕਦੀ ਦੇ ਮਾਮਲੇ ਵਿਚ ਸਬੰਧਤ ਵਿਅਕਤੀ ਵਲੋਂ ਕਮੇਟੀ ਅੱਗੇ ਢੁਕਵੇਂ ਸਬੂਤ ਪੇਸ਼ ਕਰਨ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਤਿਉਹਾਰਾਂ, ਵਿਆਹਾਂ ਤੇ ਵਾਢੀ ਦੇ ਸੀਜ਼ਨ ਕਾਰਨ ਲੋਕ ਆਮ ਤੌਰ 'ਤੇ ਵੱਧ ਨਕਦੀ ਲੈ ਕੇ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਚਣ ਲਈ ਲੋਕ ਲੋੜੀਂਦੇ ਦਸਤਾਵੇਜ਼ਾਂ ਆਪਣੇ ਨਾਲ ਲਾਜ਼ਮੀ ਰੱਖਣ। Election Commission of IndiaChief Electoral Officer, PunjabAro Barnala

ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀ ਦੇ ਹੁਕਮਬਰਨਾਲਾ, 2 ਜੂਨ     ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਪੂਨਮਦੀਪ ਕੌਰ ਨੇ ਫੌਜਦ...
03/06/2024

ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀ ਦੇ ਹੁਕਮ
ਬਰਨਾਲਾ, 2 ਜੂਨ
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਪੂਨਮਦੀਪ ਕੌਰ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰ ਫੋਰਸ ਸਟੇਸ਼ਨ, ਬਰਨਾਲਾ ਦੇ 10 ਕਿਲੋਮੀਟਰ ਦੇ ਘੇਰੇ ਅੰਦਰ ਅਤੇ ਗਰਾਊਂਡ ਲੈਵਲ ਤੋਂ 5.8 ਕਿਲੋਮੀਟਰ ਦੀ ਉਚਾਈ ਤੱਕ ਕਿਸੇ ਵੀ ਜਨਤਕ ਜਾਂ ਪ੍ਰਾਈਵੇਟ ਸਥਾਨ ’ਤੇ ਬਿਨਾਂ ਮਨਜ਼ਰੂੀ ਡਰੋਨ, ਆਰਮਡ ਪਰਸਨ, ਪੈਰਾ ਗਲਾਈਡਰਜ਼, ਪੈਰਾ ਮੋਟਰਜ਼, ਗੁਬਾਰਿਆਂ) ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇੱਥੇ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਵੱਲੋਂ ਅਪਰੇਸ਼ਨ ਆਫ ਸਿਵਲ ਰਿਮੋਟਲੀ ਪਾਇਲਟਡ ਏਅਰਕਰਾਫਟ ਸਿਸਟਮ (ਆਰਪੀਏਐਸ) ਦੇ ਸਬੰਧ ਵਿਚ ਵਿਭਾਗੀ ਵੈਬਸਾਈਟ ’ਤੇ ਅਪਲੋਡ ਗਾਈਡਲਾਈਨਜ਼ ਦੇ ਸਨਮੁਖ ਸਿਵਲ ਰਿਮੋਟਲੀ ਪਾਇਲਟਡ ਏਅਰਕਰਾਫਟ ਸਿਸਟਮ (ਸੀਆਰਪੀਏਜ਼) ਦੀ ਵਰਤੋਂ ਕਰਨ ਲਈ ਵੈਬ/ਐਪ ਬੇਸਡ ਡਿਜੀਟਲ ਸਕਾਈ ਪੋਰਟਲ (www.digitalsky.dgca.gov.in) ਰਾਹੀਂ ਆਰਪੀਏ /ਡਰੋਨ ਦੀ ਜਾਣਕਾਰੀ ਪੋਰਟਲ ’ਤੇ ਰਜਿਸਟ੍ਰੇਸ਼ਨ ਲਈ ਦਰਜ ਕਰਕੇ ਏਅਰ ਫੋਰਸ ਮੂਵਮੈਂਟ ਲਾਇਜ਼ਨ ਯੂਨਿਟ ਦਿੱਲੀ ਵੱਲੋਂ ਆਨਲਾਈਨ ਪੋਰਟਲ ਰਾਹੀਂ ਮੁਹੱਈਆ ਕਰਾਈ ਜਾਣ ਵਾਲੀ ਏਅਰ ਡਿਫੈਂਸ ਕਲੀਅਰੈਂਸ ਲੈਣ ਉਪਰੰਤ ਹੀ ਸਿਵਲ ਰਿਮੋਟਲੀ ਪਾਇਲਟਡ ਏਅਰਕਰਾਫਟ ਸਿਸਟਮ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਕਿ ਨੋ ਪਰਮਿਸ਼ਨ, ਨੋ ਟੇਕਆਫ ’ਤੇ ਆਧਾਰਿਤ ਹੈ।
ਇਹ ਹੁਕਮ 25 ਜੂਨ, 2024 ਤੱਕ ਲਾਗੂ ਰਹਿਣਗੇ।

--ਪ੍ਰੀਗੈਬਲਿਨ ਦਵਾਈ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ: ਜ਼ਿਲ੍ਹਾ ਮੈਜਿਸਟ੍ਰੇਟਜ਼ਿਲ੍ਹਾ ਬਰਨਾਲਾ 'ਚ ਟਰੈਕਟਰਾਂ ਅਤੇ ਸਬੰਧਿਤ ਸੰਦਾਂ ਦੇ ਖਤਰਨਾਕ ਪ੍ਰ...
03/06/2024

--ਪ੍ਰੀਗੈਬਲਿਨ ਦਵਾਈ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ: ਜ਼ਿਲ੍ਹਾ ਮੈਜਿਸਟ੍ਰੇਟ
ਜ਼ਿਲ੍ਹਾ ਬਰਨਾਲਾ 'ਚ ਟਰੈਕਟਰਾਂ ਅਤੇ ਸਬੰਧਿਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ ਜਾਂ ਸਟੰਟ ਆਯੋਜਿਤ ਕਰਨ 'ਤੇ ਮੁਕੰਮਲ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟ
ਬਰਨਾਲਾ, 2 ਜੂਨ
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਕਿ ਜ਼ਿਲ੍ਹਾ ਬਰਨਾਲਾ ਵਿੱਚ Pregabalin 300mg (Signature) ਦੇ ਕੈਪਸੂਲ ਦੀ ਵਿਕਰੀ 'ਤੇ ਮੁਕੰਮਲ ਤੌਰ ਪਾਬੰਦੀ ਲਗਾਈ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰਿਸਕ੍ਰਿਪਸ਼ਨ ਸਲਿੱਪ 'ਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਦਵਾਈ ਦੇਣ ਦੀ ਮਿਤੀ ਦਰਜ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਹੁਕਮ ਸਿਵਲ ਸਰਜਨ ਬਰਨਾਲਾ ਦੇ ਪੱਤਰ ਉੱਤੇ ਕੀਤੀ ਗਈ ਕਾਰਵਾਈ ਸਬੰਧੀ ਜਾਰੀ ਕੀਤਾ ਗਿਆ ਹੈ। ਸਿਵਲ ਸਰਜਨ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਕੈਪਸੂਲ ਦਾ ਆਮ ਲੋਕਾਂ ਵੱਲੋਂ ਮੈਡੀਕਲ ਨਸ਼ੇ ਵਜੋਂ ਸੇਵਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਕੈਪਸੂਲ ਦੀ ਵਿਕਰੀ 'ਤੇ ਧਾਰਾ 144 ਸੀ.ਆਰ.ਪੀ.ਸੀ ਤਹਿਤ ਮੁਕੰਮਲ ਤੌਰ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ।
ਇੱਕ ਹੋਰ ਹੁਕਮ ਅਨੁਸਾਰ ਟਰੈਕਟਰਾਂ ਅਤੇ ਸਬੰਧਿਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ ਜਾਂ ਸਟੰਟ ਨੂੰ ਅਯੋਜਿਤ ਕਰਨ 'ਤੇ ਜ਼ਿਲ੍ਹਾ ਬਰਨਾਲਾ 'ਚ ਮੁਕੰਮਲ ਪਾਬੰਦੀ ਲਗਾਈ ਗਈ ਹੈ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਬੀਤੇ ਦਿਨੀਂ ਕੁਝ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿਚ ਟਰੈਕਟਰਾਂ ਅਤੇ ਸਬੰਧਤ ਮੰਚਾਂ ਦੇ ਖਤਰਨਾਕ ਪ੍ਰਧਾਨ ਦੇ ਸਟੰਟ ਦੌਰਾਨ ਨੌਜਵਾਨਾਂ ਦੀ ਮੌਤ ਵੀ ਹੋ ਗਈ ਹੈ। ਇਸ ਲਈ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ ਸਟੰਟ ਨੂੰ ਆਯੋਜਿਤ ਕਰਨ 'ਤੇ ਪਾਬੰਦੀ ਲਗਾਈ ਗਈ ਹੈ ।
ਇਹ ਹੁਕਮ 25 ਜੂਨ, 2024 ਤੱਕ ਜ਼ਿਲ੍ਹਾ ਬਰਨਾਲਾ ਅੰਦਰ ਲਾਗੂ ਰਹਿਣਗੇ ।

ਬਰਨਾਲਾ ਹਲਕੇ 'ਚ ਸ਼ਾਮ 5 ਵਜੇ ਤੱਕ 53.79% ਭਦੌੜ ’ਚ 55.50% ਤੇ ਮਹਿਲ ਕਲਾਂ ’ਚ 54.50% ਫੀਸਦੀ ਵੋਟਿੰਗਬਰਨਾਲਾ, 1 ਜੂਨ          ਜ਼ਿਲਾ ਚੋਣ ਅ...
02/06/2024

ਬਰਨਾਲਾ ਹਲਕੇ 'ਚ ਸ਼ਾਮ 5 ਵਜੇ ਤੱਕ 53.79% ਭਦੌੜ ’ਚ 55.50% ਤੇ ਮਹਿਲ ਕਲਾਂ ’ਚ 54.50% ਫੀਸਦੀ ਵੋਟਿੰਗ
ਬਰਨਾਲਾ, 1 ਜੂਨ
ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸ਼ਾਮ 5 ਵਜੇ ਤੱਕ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਿਆਂ 102 ਭਦੌੜ ’ਚ 55.50% ਫੀਸਦੀ, 103 ਬਰਨਾਲਾ ’ਚ 53.79% ਫੀਸਦੀ ਤੇ 104 ਮਹਿਲ ਕਲਾਂ ’ਚ 54.50% ਫੀਸਦੀ ਵੋਟਾਂ ਪਈਆਂ।
ਉਨਾਂ ਦੱਸਿਆ ਕਿ ਵੋਟਾਂ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ 'ਚ ਕੁੱਲ 492323 ਵੋਟਰ ਰਜਿਸਟਰਡ ਹਨ। ਇਨ੍ਹਾਂ ਵਿੱਚ ਭਦੌੜ ਹਲਕੇ 'ਚ ਕੁੱਲ 155074 (82105 ਮਰਦ, 72207 ਮਹਿਲਾਵਾਂ, 9 ਤੀਜੇ ਲਿੰਗ ਨਾਲ ਸਬੰਧਿਤ ਅਤੇ 753 ਸਰਵਿਸ ਵੋਟਰ ਹਨ)। ਇਸੇ ਤਰ੍ਹਾਂ ਬਰਨਾਲਾ ਹਲਕੇ ‘ਚ ਕੁੱਲ 180724 (94957 ਮਰਦ, 85127 ਮਹਿਲਾਵਾਂ, 4 ਤੀਜੇ ਲਿੰਗ ਨਾਲ ਸਬੰਧਿਤ, 636 ਸਰਵਿਸ ਵੋਟਰ ਅਤੇ 3 ਐਨ.ਆਰ.ਆਈ. ਵੋਟਰ) ਹਨ। ਮਹਿਲ ਕਲਾਂ ਹਲਕੇ ‘ਚ ਕੁੱਲ 156525 ਵੋਟਰ (82966 ਮਰਦ, 72590 ਮਹਿਲਾਵਾਂ, 3 ਤੀਜੇ ਧਿਰ ਨਾਲ ਸਬੰਧਿਤ, 966 ਸਰਵਿਸ ਵੋਟਰ ਅਤੇ 23 ਐਨ.ਆਰ.ਆਈ. ਵੋਟਰ) ਹਨ।
Chief Electoral Officer, Punjab
Election Commission of India
ARO 104 Mehal Kalan Barnala PB
ARO 102 social media bhadaur Sveep Barnala
Aro Barnala
Deosocialmedia Barnala












01/06/2024

ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ Gurdeep Manalia ਵੱਲੋਂ appeal


Chief Electoral Officer, Punjab
Election Commission of India
ARO 102 social media bhadaur ARO 104 Mehal Kalan Barnala PB
Sveep Barnala
Aro Barnala
Deosocialmedia Barnala












ਜ਼ਿਲ੍ਹਾ ਬਰਨਾਲਾ ਚ ਸਵੇਰੇ 5 ਵਜੇ ਤੱਕ ਵੋਟਿੰਗ ਦੀ ਦਰਭਦੌੜ - 55.50%ਬਰਨਾਲਾ - 53.79%ਮਹਿਲ ਕਲਾਂ -54.50% Chief Electoral Officer, Punja...
01/06/2024

ਜ਼ਿਲ੍ਹਾ ਬਰਨਾਲਾ ਚ ਸਵੇਰੇ 5 ਵਜੇ ਤੱਕ ਵੋਟਿੰਗ ਦੀ ਦਰ

ਭਦੌੜ - 55.50%
ਬਰਨਾਲਾ - 53.79%
ਮਹਿਲ ਕਲਾਂ -54.50%

Chief Electoral Officer, Punjab
Election Commission of India
ARO 104 Mehal Kalan Barnala PB
ARO 102 social media bhadaur
Sveep Barnala

Aro Barnala
Deosocialmedia Barnala












ਡੀ. ਆਈ. ਜੀ. ਪਟਿਆਲਾ ਰੇਂਜ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾਬਰਨਾਲਾ, 1 ਜੂਨਡੀ. ਆਈ. ਜੀ. ਪਟਿਆਲਾ ਰੇਂਜ ਸ਼੍ਰੀ ਹਰਚਰਨ ਸਿੰਘ ਭੁੱਲਰ ਨੇ ਅੱ...
01/06/2024

ਡੀ. ਆਈ. ਜੀ. ਪਟਿਆਲਾ ਰੇਂਜ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਬਰਨਾਲਾ, 1 ਜੂਨ

ਡੀ. ਆਈ. ਜੀ. ਪਟਿਆਲਾ ਰੇਂਜ ਸ਼੍ਰੀ ਹਰਚਰਨ ਸਿੰਘ ਭੁੱਲਰ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪੋਲਿੰਗ ਸਟੇਸ਼ਨਾਂ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ, ਡੀ. ਐੱਸ. ਪੀ. ਸ਼੍ਰੀ ਸਤਵੀਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਉਨ੍ਹਾਂ ਆਈ.ਟੀ.ਆਈ ਵਿਖੇ ਬਣੇ ਪੋਲਿੰਗ ਸਟੇਸ਼ਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਨ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਜਾਇਜ਼ਾ ਲਿਆ ਅਤੇ ਇਨ੍ਹਾਂ ਥਾਵਾਂ ਉੱਤੇ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ 'ਚ ਕਿਸੇ ਵੀ ਕਿਸਮ ਦੀ ਢਿੱਲ ਨਾ ਵਰਤੀ ਜਾਵੇ । ਸ਼੍ਰੀ ਭੁੱਲਰ ਦਸਿਆ ਕਿ ਉਨ੍ਹਾਂ ਪਟਿਆਲਾ, ਸੰਗਰੂਰ, ਮਾਲੇਰਕੋਟਲਾ ਅਤੇ ਬਰਨਾਲਾ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕੀਤਾ ਜਿੱਥੇ ਅਮਨ ਅਤੇ ਸ਼ਾਂਤੀ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ।


Chief Electoral Officer, Punjab
Election Commission of India
ARO 104 Mehal Kalan Barnala PB
ARO 102 social media bhadaur
Sveep Barnala
Aro Barnala
Deosocialmedia Barnala












--ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਕੀਤਾ ਦੌਰਾ--ਨੌਜਵਾਨ ਵੋਟਰਾਂ ਨੂੰ ਵੰਡੇ ਸਰਟੀਫਿਕੇਟ; ਵੈੱਬ ਕਾਸਟਿੰਗ ਕੰਟ...
01/06/2024

--ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਕੀਤਾ ਦੌਰਾ
--ਨੌਜਵਾਨ ਵੋਟਰਾਂ ਨੂੰ ਵੰਡੇ ਸਰਟੀਫਿਕੇਟ; ਵੈੱਬ ਕਾਸਟਿੰਗ ਕੰਟਰੋਲ ਰੂਮ ਦਾ ਕੀਤਾ ਦੌਰਾ
--ਕਿਹਾ, ਸਾਰੇ ਬੂਥਾਂ 'ਤੇ ਕੀਤੇ ਗਏ ਪੁਖਤਾ ਪ੍ਰਬੰਧ
ਬਰਨਾਲਾ, 1 ਜੂਨ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪੋਲਿੰਗ ਸਟੇਸ਼ਨਾਂ 'ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਚੋਣਾਂ ਦਾ ਅਮਲ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਧੀਕ ਜ਼ਿਲਾ ਚੋਣ ਅਫ਼ਸਰ ਮੈਡਮ ਅਨੁਪ੍ਰਿਤਾ ਜੌਹਲ ਵੀ ਹਾਜ਼ਰ ਰਹੇ।
ਇਸ ਮੌਕੇ ਉਨ੍ਹਾਂ ਬਰਨਾਲਾ, ਹੰਡਿਆਇਆ, ਠੀਕਰੀਵਾਲ, ਘੁੰਨਸ ਸਣੇ ਹੋਰ ਵੱਖ ਵੱਖ ਥਾਵਾਂ ਦੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਨੌਜਵਾਨ ਵੋਟਰਾਂ ਨੂੰ ਸਰਟੀਫਿਕੇਟ ਵੀ ਵੰਡੇ ਜਿਨ੍ਹਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਪਹਿਲੀ ਵਾਰ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ, ਪੀ.ਡਬਲਿਊ.ਡੀ ਵੋਟਰਾਂ, 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਸਰਟੀਫਿਕੇਟ ਵੰਡੇ ਗਏ ਹਨ ਤਾਂ ਕਿ ਚੋਣਾਂ ਦੇ ਇਸ ਪਰਵ ਵਿੱਚ ਉਨ੍ਹਾਂ ਦਾ ਉਤਸ਼ਾਹ ਵਧਾਇਆ ਜਾ ਸਕੇ। ਉਨ੍ਹਾਂ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਵੋਟਿੰਗ ਦਾ ਕੰਮ ਨਿਰੰਤਰ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਨੇਪਰੇ ਚਾੜ੍ਹਿਆ ਜਾਵੇ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਠੀਕਰੀਵਾਲ ਵਿਖੇ ਉਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਵੱਲੋਂ ਚੋਣ ਅਮਲੇ ਲਈ ਖਾਣਾ ਤਿਆਰ ਕੀਤਾ ਗਿਆ।
ਉਨ੍ਹਾਂ ਚੋਣ ਅਮਲੇ ਅਤੇ ਵਲੰਟੀਅਰਾਂ ਨੂੰ ਹੱਲਾਸ਼ੇਰੀ ਦਿੱਤੀ ਜਿਨ੍ਹਾਂ ਵੱਲੋਂ ਗਰਮੀ ਦੀ ਰੂਟ 'ਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਖ ਵੱਖ ਬੂਥਾਂ 'ਤੇ ਦਿਵਿਆਂਗ, ਬਜ਼ੁਰਗ ਵੋਟਰਾਂ ਨਾਲ ਗੱਲਬਾਤ ਵੀ ਕੀਤੀ ਤੇ ਪੋਲਿੰਗ ਸਟਾਫ ਲਈ ਬਣ ਰਹੇ ਖਾਣੇ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਮਾਣਯੋਗ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਗਰੀਨ ਬੂਥ ਬਣਾਉਣ ਦੀ ਪਹਿਲ ਕੀਤੀ ਗਈ ਹੈ ਤੇ ਜ਼ਿਲ੍ਹੇ ਵਿੱਚ 4 ਪੋਲਿੰਗ ਬੂਥਾਂ ਨੂੰ ਹਰਿਆਵਲ ਨਾਲ ਸਜਾਇਆ ਗਿਆ ਹੈ।
ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ਵੈੱਬ ਕਾਸਟਿੰਗ ਕੰਟਰੋਲ ਰੂਮ ਦਾ ਵੀ ਦੌਰਾ ਕੀਤਾ ਜਿਥੇ ਵਿਸ਼ੇਸ਼ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਜ਼ਿਲ੍ਹੇ ਭਰ ਵਿਚ 606 ਮੁੱਖ ਥਾਵਾਂ ਉੱਤੇ ਲਗਾਏ ਗਏ ਕੈਮਰਿਆਂ ਦੀ ਮਦਦ ਨਾਲ ਨਜ਼ਰਸਾਨੀ ਕੀਤੀ ਗਈ। ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਜੀਤ ਸਿੰਘ ਚੀਮਾ ਵੀ ਹਾਜ਼ਰ ਸਨ।


Chief Electoral Officer, Punjab
Election Commission of India
ARO 104 Mehal Kalan Barnala PB
ARO 102 social media bhadaur
Sveep Barnala
Aro Barnala
Deosocialmedia Barnala












Address

Barnala
Barnala

Telephone

+919999999999

Website

http://barnala.gov/

Alerts

Be the first to know and let us send you an email when District Election Officer Barnala posts news and promotions. Your email address will not be used for any other purpose, and you can unsubscribe at any time.

Contact The Organization

Send a message to District Election Officer Barnala:

Share