Gurpreet Kour gagu

Gurpreet Kour gagu Contact information, map and directions, contact form, opening hours, services, ratings, photos, videos and announcements from Gurpreet Kour gagu, Bathinda.

05/02/2026

ਜਿੱਤਣ ਦਾ ਮੁੱਲ ਕੌਡੀ ਪੈਂਦਾ, ਹਾਰਨ ਦਾ ਮੁੱਲ ਹੀਰਾ ਅੱਜ ਜਿੱਤਣ ਨਾਲੋ ਹਾਰਨ ਵਾਲੇ ਦਾ ਨਾਮ ਜਿਆਦਾ ਹੋ ਗਿਆ

ਪੰਜਾਬ ਸ਼ਿੰਗਾਰ

O waheguru 💔adhi zindagi eh gal sukhde lang jandi ki zindagi jeeni kidha, te je koi Banda Sikh janda te tu lejana🙏😭   Ra...
09/10/2025

O waheguru 💔adhi zindagi eh gal sukhde lang jandi ki zindagi jeeni kidha, te je koi Banda Sikh janda te tu lejana🙏😭 Rajvir Jawanda

09/03/2025
24/02/2025

Waheguru ji eda na kreya kro kise v Bache nal🙏

04/02/2025

Right 👍

ਪ੍ਰਣਾਮ ਸ਼ਹੀਦਾਂ ਨੂੰ 🙏🙏
26/01/2025

ਪ੍ਰਣਾਮ ਸ਼ਹੀਦਾਂ ਨੂੰ 🙏🙏


Shaheed Navreet Singh (26 jan) .. Kissan Ekta Zindabaad 🫡

04/01/2025

ਬ੍ਰਹਿਮੰਡ ਦਾ ਵੱਡਾ ਜੰਗ ਦਾ ਮੈਦਾਨ,
ਇਨਸਾਨੀ ਮਨ..!!!
ਹਰ ਵੇਲੇ ਚੱਲਦੀ ਰਹਿੰਦੀ ਇੱਕ ਜੱਦੋਜਹਿਦ..ਬਹਿਸ..ਦੋਚਿੱਤੀ..ਦੁਬਿਧਾ..ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ..!

ਪਿਛਲੇ ਤਕਰੀਬਨ ਡੇਢ ਸਾਲ ਤੋਂ ਐਨ ਟੀਸੀ ਤੇ ਜਾ ਚੜਿਆ ਜਾਂ ਫੇਰ ਚਾੜ ਦਿੱਤਾ ਗਿਆ..ਹਰ ਸ਼ੋ ਹਿੱਟ..ਹਾਊਸ ਫੁੱਲ..!

ਫੇਰ 2025 ਦਾ ਪਹਿਲਾ ਦਿਨ..ਬਹੁਗਿਣਤੀ ਦਾ ਵਿਸ਼ਵ ਗੁਰੂ..ਸੱਦਾ ਆਇਆ ਤਾਂ ਦੁਬਿਧਾ ਪੈ ਗਈ..ਜਾਵਾਂ ਕੇ ਨਾਂ..ਜੇ ਗਿਆ ਤਾਂ ਕੀ ਹੋਊ..ਜੇ ਨਾ ਗਿਆ ਤਾਂ ਫੇਰ ਕੀ ਹੋ ਸਕਦਾ..ਕਿੰਨੇ ਨਾਲ ਜੁੜ ਸਕਦੇ ਤੇ ਕਿੰਨੇ ਟੁੱਟ ਸਕਦੇ..ਡਾਹਡੀਆਂ ਔਖੀਆਂ ਗਿਣਤੀਆਂ ਮਿਣਤੀਆਂ..ਇਹ ਅਮਿਤਾਬ ਬੱਚਨ ਵਾਲੀ ਮਿਲਣੀ ਤਾਂ ਹੈ ਨਹੀਂ ਜਿਥੇ ਬੇਰੋਕਟੋਕ ਚੁਰਾਸੀ ਦੀ ਗੱਲ ਕਰ ਦਿੱਤੀ ਸੀ..ਇਥੇ ਤਾਂ ਹਰ ਆਖੀ ਬੋਲੀ ਦੱਸੀ ਦਾ ਮਤਲਬ ਕੱਢਿਆ ਜਾਊ..ਗੱਲ ਪਾਏ ਲੀੜਿਆਂ ਦਾ..ਇਥੋਂ ਤੱਕ ਕੇ ਸਿਰ ਤੇ ਸਜਾਈ ਦਾ ਵੀ..ਮਿਲਣ ਗਿਲਣ ਝੁਕਣ ਗੱਲ ਬਾਤ ਦੇ ਲਹਿਜੇ ਬੋਲੀ ਭਾਵ..ਮੁਸਕੁਰਾਹਟ..ਜੋੜੇ ਹੱਥ..ਉੱਠਣ ਬੈਠਣ ਦਾ ਇੱਕ ਬਿਰਤਾਂਤ ਸਿਰਜਿਆ ਜਾਊ..ਫੇਰ ਓਸੇ ਦੇ ਅਧਾਰ ਤੇ ਇਹ ਫੈਸਲਾ ਹੋਊ ਕੇ ਗਾਉਣ ਦੇਣਾ ਕੇ ਨਹੀਂ..!

ਖੁਦਾ ਨਾ ਖਾਸਤਾ..ਕੋਈ ਉੱਨੀ ਇੱਕੀ ਹੋ ਗਈ ਤਾਂ ਮੀਡਿਆ ਦੇ ਮਗਰਮੱਛ..ਸਕਿੰਟਾਂ ਵਿਚ ਲੀਰੋ-ਲੀਰ ਕਰ ਸੁੱਟਣਗੇ..ਬਾਹਰ ਨਿੱਕਲਣਾ ਵੀ ਔਖਾ ਹੋ ਜਾਣਾ!

ਜੱਸੀ ਗੁਰਦਾਸਪੁਰੀਆ..ਆਪਣੇ ਮੂਹੋਂ ਦੱਸਦਾ..ਕੇ ਪੀ ਗਿੱਲ ਕਿੰਨਾ ਕਿੰਨਾ ਚਿਰ ਗਾਣੇ ਸੁਣਦਾ ਰਹਿੰਦਾ ਸੀ..ਰਾਤ ਦੇ ਅੱਧੇ ਅੱਧੇ ਪਹਿਰ ਤੀਕਰ..ਉਹ ਅੱਖੀਆਂ ਮੀਟ ਲੈਂਦਾ..ਅਸੀਂ ਗਾਉਂਦੇ ਰਹਿੰਦੇ..ਅੰਦਰੋਂ ਅੰਦਰ ਡਰਦੇ..ਕਦੋਂ ਖਹਿੜਾ ਛੁੱਟੂ..!

ਸੈਂਤੀ-ਅਠੱਤੀ ਵੇਲੇ..ਕਾਮਰੇਡਾਂ ਦਾ ਗੁਰੂ ਜੋਸਫ ਸਟਾਲਿਨ..ਸਾਰੀ ਸਾਰੀ ਰਾਤ ਜਾਗ ਅਗਲੇ ਦਿਨ ਕਤਲ ਹੋਣ ਵਾਲਿਆਂ ਦੀਆਂ ਲਿਸਟਾਂ ਤੇ ਸਹੀ ਪਾਉਂਦਾ ਰਹਿੰਦਾ..ਇੱਕ ਦਿਨ ਬਾਹਰ ਬੈਠੇ ਸੰਤਰੀ ਨੂੰ ਨੀਂਦਰ ਆ ਗਈ..ਰਫਲ ਹੇਠਾਂ ਡਿੱਗ ਪਈ..ਖੜਾਕ ਹੋਇਆ..ਸਟਾਲਿਨ ਦੀ ਇਕਾਗਰਤਾ ਭੰਗ ਹੋ ਗਈ..ਅਗਲੇ ਦਿਨ ਕਤਲ ਹੋਣ ਵਾਲਿਆਂ ਦੀ ਲਿਸਟ ਵਿਚ ਉਸ ਦਾ ਨਾਮ ਵੀ ਸ਼ਾਮਿਲ ਹੋ ਗਿਆ..ਕੋਤਾਹੀ ਦਾ ਦੋਸ਼!

ਡਾਹਢੇ ਨੇ ਕਦੋਂ ਕਿਸ ਗੱਲੋਂ ਗੁੱਸੇ ਹੋ ਜਾਣਾ..ਕੌਣ ਜਾਣਦਾ..!

ਤੂਫ਼ਾਨ ਸਿੰਘ ਫਿਲਮ ਵਿਚ ਭਾਈ ਜੁਗਰਾਜ ਸਿੰਘ ਦਾ ਰੋਲ ਨਿਭਾਉਣ ਵਾਲਾ ਰਣਜੀਤ ਬਾਵਾ..ਇਕ ਰਚਨਾ ਵਿਚ ਸਿਰਫ ਏਨੀ ਗੱਲ ਆਖ ਬੈਠਾ..ਰਣਜੀਤ ਸਿਹਾਂ ਤੇਰੇ ਰਾਜ ਵਾਲਾ ਲਾਹੌਰ ਸ਼ਹਿਰ ਬੜਾ ਯਾਦ ਅਉਂਦਾ..ਹਿਮਾਚਲ ਵਿਚ ਸ਼ੋ ਨਹੀਂ ਹੋਣ ਦਿੱਤੇ..ਢਿਡ੍ਹ ਤੇ ਲੱਤ ਵੱਜੇ ਤਾਂ ਕਹਿੰਦੇ ਕਹਾਉਂਦੇ ਗੋਡਿਆਂ ਭਰਨੇ ਆ ਜਾਂਦੇ..ਫੇਰ ਗੁਹਾਰ ਲਾਈ..ਮੈਂ ਇਸ ਦੇਸ਼ ਨੂੰ ਪਿਆਰ ਕਰਦਾ..ਧਰਮਾਂ ਮਜ਼੍ਹਬਾਂ ਤੋਂ ਉੱਪਰ ਉੱਠ..ਤੁਹਾਨੂੰ ਗਲਤਫਹਿਮੀਂ ਹੋਈ..ਮੈਨੂੰ ਗਾ ਲੈਣ ਦਿਓ..!

ਸੂਬੇ ਦੀ ਕਚਹਿਰੀ..ਛੋਟੇ ਸਾਹਿਬਜਾਦੇ..ਨਿੱਕਾ ਦਰਵਾਜਾ..ਅੰਦਰ ਵੜੇ ਪਰ ਪਹਿਲੋਂ ਸਿਰ ਨਹੀਂ ਪੈਰ ਅੱਗੇ ਕੀਤੇ..ਉਮਰ ਨਹੀਂ ਸੋਚ ਆਲੇ ਦਵਾਲੇ ਦਾ ਅਸਰ..ਕਈ ਸੌ ਦੇ ਹੋ ਕੇ ਵੀ ਅਖੀਰ ਤੀਕਰ ਚੱਪਲੀਆਂ ਹੀ ਚੱਟਦੇ ਰਹਿੰਦੇ!

ਇੱਕ ਹੋਰ ਚੋਬਰ..ਸ਼ੁਬਦੀਪ..ਗੀਤ ਵਿਚ ਸੰਤਾਂ ਅਤੇ ਖਾਲਸਾ ਰਾਜ ਦਾ ਹਵਾਲਾ ਦੇ ਦਿੱਤਾ..ਮਹਾਰਾਸ਼ਟਰ ਵਿਚ ਸ਼ੋ ਰੱਦ ਹੋ ਗਏ..ਪਰ ਗਰਮ ਖੂਨ..ਹਿੱਕ ਠੋਕ ਕੇ ਆਖਣ ਲੱਗਾ..ਨਾ ਲਾਉਣ ਦੇਵੋਗੇ ਤਾਂ ਫੇਰ ਕਿਹੜੀ ਮੱਸਿਆ ਲੱਗਣੋਂ ਹਟ ਜਾਣੀ..ਇੱਕ ਬੂਹਾ ਬੰਦ ਹੁੰਦਾ ਤਾਂ ਦਸ ਹੋਰ ਖੁੱਲ ਜਾਂਦੇ..ਨਜਰੀਏ ਵਿਸ਼ਵਾਸ਼ ਦੀਆਂ ਬਾਤਾਂ..!

ਬਾਈ ਦੀਪ ਸਿੱਧੂ..ਪੈਸੇ ਧੇਲੇ ਸ਼ੋਹਰਤ ਪਦਵੀਆਂ ਜਵਾਨੀ ਐਸ਼ੋ-ਇਸ਼ਰਤ ਦੀ ਕੋਈ ਥੁੜ ਨਹੀਂ..ਜਿੰਨੀ ਚਾਹੁੰਦਾ ਕਮਾ ਸਕਦਾ ਸੀ..ਓਧਰ ਟਿੱਬਿਆਂ ਦਾ ਪੁੱਤ..ਮੂਸੇ ਵਾਲਾ..ਰਾਤੋ ਰਾਤ ਟੀਸੀ ਤੇ ਜਾ ਅੱਪੜਿਆ..ਪਰ ਦੋਵੇਂ ਅੱਗੜ ਪਿੱਛੜ ਮੁਕਾ ਦਿੱਤੇ..!

ਪੰਜਾਬ ਪੰਜਾਬੀਅਤ ਧੱਕੇਸ਼ਾਹੀਆਂ ਬੇਇਨਸਾਫੀਆਂ ਜਟਾਣੇ ਐੱਸ.ਵਾਈ.ਐੱਲ ਅਤੇ ਅਜਾਦੀ ਦੀ ਗੱਲ ਜੂ ਕਰਨ ਲੱਗ ਪਏ ਸਨ..ਸੈਂਕੜੇ ਦੀਵਾਨ ਸੁੱਚੇ ਨੰਦ..ਸਿਸਟਮ ਕੋਲੋਂ ਸਪੋਲੀਏ ਗਰਦਾਨ ਸਿਰੀਆਂ ਮਿੱਧਵਾ ਦਿੱਤੀਆਂ..ਵੱਡੇ ਹੋ ਗਏ ਤਾਂ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਵੀ ਨਹੀਂ ਖੋਲ ਹੋਣੀਆਂ!

ਅਖੀਰ ਵਿਚ ਗੱਲ ਐਥੇ ਮੁਕਦੀ..ਅੰਦਰ ਚੱਲਦੀ ਜੱਦੋਜਹਿਦ ਵਿਚ ਸਿਕੰਦਰ ਕੌਣ ਹੋ ਨਿੱਬੜਦੀ..ਟਾਂਡਿਆਂ ਵਾਲੀ ਕੇ ਭਾਂਡਿਆਂ ਵਾਲੀ..ਜੰਮਣ ਮਰਨ ਅੰਦਰਲਾ ਸੰਖੇਪ ਜਿਹਾ ਕਾਲ..ਇਸ ਕਾਲ ਅੰਦਰ ਦੇ ਬਹੁਤਾਤ ਰੰਗ ਤਮਾਸ਼ੇ..ਜੇ ਜ਼ਿਹਨ ਤੇ ਪਦਾਰਥਵਾਦ ਭਾਰੂ ਹੋ ਗਿਆ ਤਾਂ ਅਸੂਲ ਦਮ ਤੋੜ ਜਾਣਗੇ..ਜੇ ਅਸੂਲਾਂ ਵਾਲਾ ਯੱਕਾ ਜੇਤੂ ਹੋ ਨਿੱਬੜਿਆ ਤਾਂ ਕਰਤੇ ਕੀਆਂ ਸਦੀਵੀਂ ਬਾਤਾਂ..ਤੀਰ ਵਾਲੇ ਬਾਬੇ ਵਾਂਙ..ਹਿਮਾਲਿਆ ਦੇ ਕਦ ਵਾਂਗਰ ਹਰ ਸਾਲ ਵਧੀ ਜਾਂਦਾ ਤੇਜ-ਪ੍ਰਕਾਸ਼!

ਬੰਦੇ ਨੂੰ ਹਮੇਸ਼ ਦੁਬਿਦਾ ਮਾਰਦੀ..ਅੱਧੀ ਮੈਂ ਗਰੀਬ ਜੱਟ ਦੀ..ਅੱਧੀ ਤੇਰੀ ਹਾਂ ਮੁਲਾਹਜੇਦਾਰਾ..ਦੋ ਘਰਾਂ ਦਾ ਪ੍ਰਾਹੁਣਾ..ਜਿਆਦਾਤਰ ਭੁੱਖਾ ਹੀ ਰਹਿੰਦਾ..ਲਕੀਰ ਖਿਚਣੀ ਪੈਣੀ..ਇੱਕ ਪਾਸੇ ਨਾਲ ਸਪਸ਼ਟ ਤੌਰ ਤੇ ਜੁੜਨਾ ਪੈਣਾ..ਧਰੂ ਤਾਰੇ ਵਾਂਙ ਸਦੀਵੀਂ ਚਮਕਦੇ ਰਹਿਣਾ ਕੇ ਦੀਵਾਲੀ ਦੇ ਅਨਾਰ ਵਾਂਙ ਵਕਤੀ ਤੌਰ ਤੇ ਅੰਬਰ ਨੂੰ ਛੂਹ ਕੇ ਫੁੱਸ ਹੋ ਜਾਣਾ..ਇਹ ਫੈਸਲਾ ਅੰਦਰ ਹੁੰਦੀ ਜੰਗ ਦੀ ਜੇਤੂ ਧਿਰ ਕਰਿਆ ਕਰਦੀ!

ਸ਼ਾਹ ਮਹੁੰਮਦਾ ਐਸਾ ਕੋਈ ਕੌਣ ਹੋਸੀ..ਜਿਹਦੀ ਸ਼ੁਰੂ ਦੇ ਵਾਂਗ ਅਖੀਰ ਹੋਵੇ!

Credit:-..✍️ਹਰਪ੍ਰੀਤ ਸਿੰਘ ਜਵੰਦਾ

Address

Bathinda

Alerts

Be the first to know and let us send you an email when Gurpreet Kour gagu posts news and promotions. Your email address will not be used for any other purpose, and you can unsubscribe at any time.

Contact The Organization

Send a message to Gurpreet Kour gagu:

Share