Sarbat Society, Faridkot

Sarbat Society, Faridkot This is a community of social workers belonging to city Faridkot. We organize Langar, Shabeel and also help people in need of food, clothes etc.

ਸਰਬੱਤ ਸੋਸਾਇਟੀ ਫਰੀਦਕੋਟ ਦੀ ਸਥਾਪਨਾ 15 -11 -2005 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਲੱਡੂਆਂ ਦਾ ਲੰਗਰ ਲਾ ਕੇ ਕੀਤੀ ਗਈ। ਉਸ ਸਮੇਂ ਸੋਸਾਇਟੀ ਦੇ ਕੇਵਲ 7 ਪੱਕੇ ਮੇੰਬਰ ਸਨ ਜਦੋਂ ਕੇ ਹੁਣ ਇਸ ਦੇ 23 ਮੇੰਬਰ ਹਨ। ਸੋਸਾਇਟੀ ਦੀ ਪਹਿਲੀ ਮੀਟਿੰਗ ਵਿਚ ਇਹ ਫੈਸਲਾ ਹੋਇਆ ਕੇ ਸਾਲ ਵਿੱਚ 5 ਲੰਗਰ ਲਾਏ ਜਾਣਗੇ ਜਿਵੇਂ : ਗੁਰੂ ਸਾਹਿਬਾਨਾ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਅਤੇ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਆਦਿ। ਗਰਮੀ ਦੇ ਦਿਨਾਂ ਵਿੱਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ

ਜਾਂਦੀਆਂ ਹਨ। ਹੁਣ ਤਕ ਸਰੋਂ ਦਾ ਸਾਗ , ਮੱਕੀ ਦੀ ਰੋਟੀ ,ਚਾਟੀ ਦੀ ਲੱਸੀ, ਲੱਡੂ, ਜਲੇਬੀਆਂ, ਬਿਸਕੁਟ, ਸ਼ਕਰਪਾਰੇ, ਬਰੈੱਡ ਪਕੌੜਾ, ਪੂਰੀਆਂ ਛੋਲੇ ਅਤੇ ਚਾਹ ਆਦਿ ਦੇ 32 ਲੰਗਰ ਸਜਾਏ ਗਏ ਹਨ। ਲੰਗਰ ਲਾਉਣ ਤੋਂ ਇਲਾਵਾ ਲੋੜਵੰਦ ਅਤੇ ਗਰੀਬ ਬੱਚਿਆਂ ਨੂੰ ਗਰਮ ਕੋਟੀਆਂ, ਬੂਟ, ਵਰਦੀਆਂ, ਫ਼ੀਸਾਂ, ਦੇ ਨਾਲ-ਨਾਲ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਮਾਜਿਕ ਕੁਰੀਤੀਆਂ ਜਿਵੇਂ ਨਸ਼ਾ, ਭਰੂਣ ਹੱਤਿਆ, ਆਦਿ ਦਾ ਵਿਰੋਧ ਕੀਤਾ ਜਾਂਦਾ ਹੈ। ਸਿਹਤ ਸੇਵਾਵਾਂ ਸੰਬੰਧੀ ਮੈਡੀਕਲ ਕੈੰਪ ਤੇ ਪੋਲਿਓ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਇਹਨਾ ਸੇਵਾਵਾਂ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ ਅਤੇ ਸਮਾਜ ਸੇਵਾ ਵਿੱਚ ਆਪਣਾ ਹਿੱਸਾ ਪਾ ਸਕਦਾ ਹੈ। ਸਰਬੱਤ ਸੋਸਾਇਟੀ, ਫਰੀਦਕੋਟ ਦਾ ਖਾਤਾ ਨੰ. 654010110005955,IFSC Code-BKID0006540 ਬੈੰਕ ਓਫ ਇੰਡੀਆ , ਸਰਕੁਲਰ ਰੋਡ , ਫਰੀਦਕੋਟ 151203, ਪੰਜਾਬ
Name: Surinder Singh Sandhu, Sadhu Singh, Inderjit Singh
ਸਰਬੱਤ ਸੋਸਾਇਟੀ ਫਰੀਦਕੋਟ ਦਾ ਨਿਸ਼ਾਨਾ - ਸਰਬੱਤ ਦਾ ਭਲਾ .
ਧੰਨਵਾਦ।

At langar sewa..
24/01/2013

At langar sewa..

01/01/2013

Happy New Year . Ardaas Karde aa 2013 sarean lyi khushiyan nal bharea hove
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ

25/12/2012
08/10/2012

Nanak naam chardi kla
tere bhane sarbat da bhala

22/09/2012
Labar Sewa on Baba Farid's Angman Purb
21/09/2012

Labar Sewa on Baba Farid's Angman Purb

Address

Faridkot

Website

Alerts

Be the first to know and let us send you an email when Sarbat Society, Faridkot posts news and promotions. Your email address will not be used for any other purpose, and you can unsubscribe at any time.

Contact The Organization

Send a message to Sarbat Society, Faridkot:

Share