DC Ferozepur

DC Ferozepur Contact information, map and directions, contact form, opening hours, services, ratings, photos, videos and announcements from DC Ferozepur, Public & Government Service, Firozpur.

24/09/2025
‎ ਵੱਖ ਵੱਖ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਲਿਆ ਜਾਇਜਾ ‎-ਹੜ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ‎-ਪਾਣੀ ਘੱਟ ...
07/09/2025

‎ ਵੱਖ ਵੱਖ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਲਿਆ ਜਾਇਜਾ
‎-ਹੜ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ
‎-ਪਾਣੀ ਘੱਟ ਹੋਣ ਤੱਕ ਲੋਕ ਰਾਹਤ ਕੇਂਦਰਾਂ ਵਿੱਚ ਹੀ ਠਹਿਰਨ
‎***
‎ਜਿਲ੍ਹੇ ਵਿੱਚ ਹੜ ਪ੍ਰਭਾਵਿਤ ਖੇਤਰਾਂ ਵਿੱਚ ਸਥਿਤੀ ਦਾ ਜਾਇਜਾ ਲੈਣ ਲਈ ਪਿੰਡ ਦੋਨਾਂ ਤੇਲੂਮਲ, ਹਬੀਬ ਵਾਲਾ, ਬਾਰੇ ਕੇ, ਗੱਟੀ ਰਾਜੋ ਕੇ, ਜਲੋ ਕੇ ਸਮੇਤ ਹੁਸੈਨੀ ਵਾਲਾ ਸ਼ਹੀਦੀ ਸਮਾਰਕ ਦਾ ਦੋਰਾ ਕੀਤਾ ਗਿਆ| ਇਸ ਦੌਰਾਨ ਜਿੱਥੇ ਵੱਲੋਂ ਪਿੰਡਾਂ ਵਿੱਚ ਪਹੁੰਚ ਕੇ ਪਾਣੀ ਦੇ ਪੱਧਰ ਦੀ ਤਾਜਾ ਸਥਿਤੀ ਦਾ ਜਾਇਜ਼ਾ ਲਿਆ ਗਿਆ ਉੱਥੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਵੀ ਜਾਇਜਾ ਲਿਆ|
‎ਪਿੰਡਾਂ ਵਿੱਚ ਲਗਾਤਾਰ ਰਾਹਤ ਕਾਰਜ ਜਾਰੀ ਹਨ| ਸਿਹਤ ਵਿਭਾਗ ਵੱਲੋਂ ਪਿੰਡਾਂ ਵਿੱਚ ਮੈਡੀਕਲ ਕੈਂਪ ਲੱਗੇ ਹੋਏ ਹਨ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਵੀ ਪਸ਼ੂਆਂ ਦੀ ਦੇਖਭਾਲ ਲਈ ਕੈਂਪ ਲਗਾਏ ਹੋਏ ਹਨ| ਵੱਖ-ਵੱਖ ਟੀਮਾਂ ਰਾਹੀ ਲੋਕਾਂ ਤੱਕ ਰਾਸ਼ਨ ਪਾਣੀ ਦੀ ਸਮਗਰੀ ਪਹੁੰਚਉਣ ਦਾ ਕੰਮ ਵੀ ਲਗਾਤਾਰ ਜਾਰੀ ਹੈ| ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਾਰੇ ਕੇ ਸਕੂਲ ਵਿਖੇ ਬਣੇ ਰਾਹਤ ਕੈਂਪ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਠਹਿਰੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜਾ ਲਿਆ| ਜਦੋਂ ਤੱਕ ਪਿੰਡਾਂ ਵਿੱਚ ਪਾਣੀ ਹੋਰ ਘੱਟ ਨਹੀਂ ਜਾਂਦਾ ਉਦੋਂ ਤੱਕ ਉਹ ਰਾਹਤ ਕੈਂਪਾਂ ਵਿੱਚ ਹੀ ਠਹਿਰਨ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀਂ ਘਟਨਾ ਨਾ ਵਾਪਰੇ| ਰਾਹਤ ਕੇਂਦਰਾਂ ਵਿੱਚ ਖਾਣ ਪੀਣ ਤੋਂ ਇਲਾਵਾ ਹੋਰ ਸਾਰੀ ਜਰੂਰੀ ਵਸਤੂਆਂ ਦਾ ਇੰਤਜ਼ਾਮ ਕੀਤਾ ਹੋਇਆ ਹੈ| ਉਹਨਾਂ ਦੱਸਿਆ ਕਿ ਲਗਾਤਾਰ ਪਿੰਡ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਬਣਨਾ ਤੇ ਮਜਬੂਤੀ ਦਾ ਕੰਮ ਵੀ ਕੀਤਾ ਗਿਆ ਹੈ |

ਬੰਨਾ ਦੀ ਮਜਬੂਤੀ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਕੀਤਾ ਜਾ ਰਿਹਾ ਕੰਮ -ਭਾਰਤ ਸਰਕਾਰ ਦੀ ਇੱਕ  ਟੀਮ ਵੱਲੋਂ ਵੀ ਕੀਤਾ ਗਿਆ ਹੈ ਦੌਰਾ***...
05/09/2025

ਬੰਨਾ ਦੀ ਮਜਬੂਤੀ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਕੀਤਾ ਜਾ ਰਿਹਾ ਕੰਮ
-ਭਾਰਤ ਸਰਕਾਰ ਦੀ ਇੱਕ ਟੀਮ ਵੱਲੋਂ ਵੀ ਕੀਤਾ ਗਿਆ ਹੈ ਦੌਰਾ
***
ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਬੰਨਾਂ ਦੀ ਮਜਬੂਤੀ ਅਤੇ ਹੜ ਪੀੜਤਾਂ ਲਈ ਰਾਸ਼ਨ ਸਮੱਗਰੀ ਅਤੇ ਹੋਰ ਕੰਮ ਲਗਾਤਾਰ ਕੀਤੇ ਜਾ ਰਹੇ ਹਨ। ਪਿਛਲੇ ਖੇਤਰਾਂ ਵਿੱਚ ਬਾਰਿਸ਼ ਦੇ ਵਿੱਚ ਕੁਝ ਕਮੀ ਆਈ ਹੈ ਇਸਦੇ ਚਲਦੇ ਪਿੱਛੋਂ ਪਾਣੀ ਦੀ ਮਾਤਰਾ ਕੁਝ ਘੱਟ ਹੋਣ ਦੀ ਉਮੀਦ ਹੈ। ਫਿਲਹਾਲ ਦਰਿਆਵਾਂ ਦੇ ਵਿੱਚੋਂ ਪਾਣੀ ਆਪਣੀ ਰਫਤਾਰ ਦੇ ਨਾਲ ਨਿਕਲ ਰਿਹਾ ਹੈ। ਅੱਜ ਭਾਰਤ ਸਰਕਾਰ ਦੀ ਟੀਮ ਵੱਲੋਂ ਵੀ ਜਾਇਜ਼ਾ ਲਿਆ ਗਿਆ ਹੈ।
ਬੰਨਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ, ਜਿੱਥੇ ਕਿਤੇ ਬੰਨ੍ਹ ਕਮਜ਼ੋਰ ਹੋਣ ਦੀ ਸੰਭਾਵਨਾ ਹੋ ਰਹੀ ਹੈ ਉੱਥੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿੱਟੀ ਦੇ ਗੱਟੇ ਤੇ ਹੋਰ ਸਾਧਨਾਂ ਰਾਹੀਂ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿੱਥੇ ਕਿੱਤੇ ਵੀ ਕੋਈ ਰਾਸ਼ਨ ਪਾਣੀ ਜਾਂ ਕੋਈ ਵੀ ਹੋਰ ਵਸਤੂ ਦੀ ਲੋੜ ਹੁੰਦੀ ਹੈ ਉਹ ਵੀ ਪਹੁੰਚਾਈ ਜਾ ਰਹੀ ਹੈ। ਲਗਾਤਾਰ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਜਾਰੀ ਹੈ ਤਾਂ ਜੋ ਸਥਿਤੀ ਤੇ ਪੱਲ ਪੱਲ ਦੀ ਨਜਰ ਰੱਖੀ ਜਾ ਸਕੇ ਅਤੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਂਈ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਪਾਣੀ ਵਿੱਚ ਫਸੇ ਵੱਧ ਤੋਂ ਵੱਧ ਪਿੰਡ ਵਾਸੀਆਂ ਨੂੰ ਬਣਾਏ ਗਏ ਰਾਹਤ ਕੇਂਦਰਾਂ ਵਿੱਚ ਲਿਆਂਦਾ ਜਾਵੇ ਜਿੱਥੇ ਉਨ੍ਹਾਂ ਲਈ ਖਾਣ-ਪੀਣ ਤੋਂ ਇਲਾਵਾ ਹੋਰ ਜ਼ਰੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦਾ ਵੀ ਵੱਡਾ ਰੋਲ ਵੇਖਣ ਨੂੰ ਮਿਲਿਆ ਹੈ ਅਤੇ ਉਨ੍ਹਾਂ ਦੇ ਸਹਿਯੋਗ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਕੰਮ ਕਰ ਰਿਹਾ ਹੈ।
ਐਨ.ਡੀ.ਆਰ.ਐਫ਼. ਅਤੇ ਆਰਮੀ ਦੀਆਂ ਟੀਮਾਂ ਵੀ ਲੋਕਾਂ ਨੂੰ ਦਰਿਆ ਦੇ ਪਾਣੀ ਚੋ ਕੱਢਣ ਅਤੇ ਉਨ੍ਹਾਂ ਤੱਕ ਰਾਸ਼ਨ ਪਾਣੀ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਦੇ 102 ਤੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 29 ਹਜ਼ਾਰ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਹੜ੍ਹ ਦੇ ਪਾਣੀ ਵਿੱਚ ਫ਼ਸੇ ਲੋਕਾਂ ਨੂੰ ਜ਼ਿਲ੍ਹਾਂ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਸੁਰੱਖਿਅਤ ਥਾਵਾਂ ’ਤੇ ਆਉਣ ਲਈ ਕਿਹਾ। ਜ਼ਿਲ੍ਹੇ ਅੰਦਰ ਅੱਠ ਰਾਹਤ ਕੇਂਦਰ ਕਾਰਜਸ਼ੀਲ ਹਨ ਤੇ ਹਰੇਕ ਪ੍ਰਕਾਰ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਹੜ੍ਹ ਪ੍ਰਭਾਵਿਤਾਂ ਲਈ ਸੁੱਕਾ ਰਾਸ਼ਨ, ਭੋਜਨ, ਪੀਣ ਵਾਲਾ ਪਾਣੀ ਆਦਿ ਸਮੇਤ ਹੋਰ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ।

Address

Firozpur
152001

Website

Alerts

Be the first to know and let us send you an email when DC Ferozepur posts news and promotions. Your email address will not be used for any other purpose, and you can unsubscribe at any time.

Contact The Organization

Send a message to DC Ferozepur:

Share