13/04/2022
ਮੱਧ ਵਰਗੀ ਲੋਕਾਂ ਨੂੰ ਲੁੱਟਣ ਦੇ ਨਵੇਂ ਢੰਗ
ਮੱਧ ਵਰਗੀ ਲੋਕਾਂ ਦੀ ਇਹ ਤ੍ਰਾਸਦੀ ਹੈ ਕਿ ਉਹ ਅਮੀਰਾਂ ਵਾਂਗ ਲੱਗਣਾ ਚਾਹੁੰਦੇ ਨੇ, ਅੱਡੀਆਂ ਚੁੱਕ ਕੇ ਬਹੁਤ ਸਾਰੇ ਲੋਕ ਦਿਖਾਵਾ ਕਰਦੇ ਨੇ।
ਕਾਰ ਲੈਂਦੇ ਨੇ, ਫਿਰ ਟੌਲ ਪਲਾਜਾ ਦੇ ਫਾਸਟ ਟਰੈਕ ਚ ਪੈਸੇ ਪਾ ਲੈ ਰੱਖਣੇ ਪੈਂਦੇ ਹਨ। ਮਨੰ ਲਓ ਜੀ, ਲੱਗਭੱਗ 1.5 ਕਰੋਡ਼ ਕਾਰਾਂ ਨੇ ਤਾਂ ਸਿਰਫ ਇੱਕ ਕਰੋਡ਼ ਕਾਰ ਸਡ਼ਕ ਤੇ ਹੈ। ਹਰ ਬੰਦਾ ਘੱਟੋ ਘੱਟ ਦੋ ਢਾਈ ਸੋ ਰੁਪਏ ਰੱਖਦਾ, ਹੁਣ ਇੱਕ ਕਰੋਡ਼ ਨੂੰ ਢਾਈ ਸੌ ਨਾਲ ਗੁਣਾ ਕਰੋ, ਤਾਂ 2 ਖਰਬ ਰੁਪਇਆ ਇਕੱਠਾ ਹੋ ਗਿਆ , ਕਾਰਪੋਰੇਟ ਸੈਕਟਰ ਇਸਦਾ ਵਿਆਜ ਖਾ ਰਹੇ ਨੇ।
ਪ੍ਰਾਈਵੇਟ ਬੈਂਕ ਸੇਵਿੰਗ ਖਾਤੇ ਚ ਘੱਟੋ ਘੱਟ ਪੰਜ ਹਜ਼ਾਰ ਰੁਪਏ ਰੱਖਣ ਨੂੰ ਕਹਿੰਦਾ ਉਸ ਤੋਂ ਘੱਟ ਹੋਣ ਤੇ ਜੁਰਮਾਨਾ ਪੈਂਦਾ ਹੈ। ਹੁਣ ਜੇ ਇਕ ਲੱਖ ਖਾਤਾ ਹੈ ਤਾਂ ਪੰਜਾਹ ਕਰੋੜ ਬਣ ਗਿਆ, ਇਹ ਬੈਂਕ ਸਾਡਾ ਪੈਸਾ ਖਾ ਰਹੇ ਨੇ ।
ਹੈਲਥ ਪੋਲਿਸੀ ਹੁਣ ਅਸੀਂ ਕਰਵਾਉਣ ਲੱਗ ਪਏ, ਸਾਡੇ ਮਾਂ ਬਾਪ ਨੇ ਕਦੇ ਨਹੀਂ ਕਰਵਾਈ ਸੀ। ਅਸੀਂ ਹੈਲਥ ਪਾਲਿਸੀ ਦਾ ਪੈਸਾ ਕਮਾਉਣ ਲਈ ਹੱਦੋ ਵੱਧ ਮੇਹਨਤ ਕਰਦੇ ਹਾਂ।
ਇਹਨਾਂ ਕੋਲ ਸਾਰਾ ਡਾਟਾ ਹੁੰਦਾ ਕਿ ਕਿੰਨੇ ਹਜਾਰ ਪਿੱਛੇ ਇੱਕ ਬੰਦਾ ਬਿਮਾਰ ਹੋਊਂ? ਬਾਕੀ ਇਹ ਪੈਸਾ ਡਕਾਰ ਜਾਂਦੇ ਨੇ। ਜੇ ਕਿਸੇ ਦੀ ਛਾਤੀ ਚ ਖੱਬੇ ਪਾਸੇ ਗੈਸ ਬਣ ਜਾਏ ਤਾਂ ਹੋ ਸਕਦਾ ਉਸਦੀ ਹੈਲਥ ਪੋਲਿਸੀ ਵੇਖਕੇ ਦਿਲ ਚ , ਪ੍ਰਾਇਵੇਟ ਹਸਪਤਾਲ ਵਾਲੇ ਸਟੰਟ ਪਾ ਦੇਣ। 100 ਚੋਂ 90 ਕੁ ਕੇਚ ਤਾ ਜਾਅਲੀ ਹੁੰਦੇ ਨੇ। ਪੈਸੇ ਤਾਂ ਮਿਲ ਜਾਣੇ ਹੁੰਦੇ ਪਰ ਨੁਕਸਾਨ ਤਾਂ ਉਸ ਆਦਮੀ ਦਾ ਹੋ ਗਿਆ।
ਪਹਿਲਾਂ ਅਸੀਂ ਸਮੋਸੇ ਚਾਟ ਖਾ ਲੈਂਦੇ ਸੀ ਹੁਣ ਪੀਜ਼ਾ ਬਰਗਰ ਖਾਂਦੇ ਹਾਂ। ਇਹ ਸਭ ਸਾਡੇ ਤੇ ਜ਼ਬਰਦਸਤੀ ਠੋਸਿਆ ਖਾਣਾ ਹੈ। ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ, ਗਿਫ਼ਟ ਵਾਊਚਰ ਨਿਕਲਦੇ ਨੇ। ਇਹ ਵੀ ਉਹੀ ਕੰਪਨੀਆਂ ਦੇ ਹੁੰਦੇ ਜੋ ਇਹਨਾਂ ਨੂੰ ਕਮਿਸ਼ਨ ਦਿੰਦੀਆਂ।ਅਸੀਂ ਇੱਥੇ ਬੈਠੇ ਆਪਣਾ ਪੈਸੇ ਬੇਗਾਨੇ ਹੱਥਾਂ ਚ ਦੇ ਰਹੇ ਹਾਂ ਤੇ ਕਾਰਪੋਰੇਟ ਸੈਕਟਰ ਬਾਹਰ ਬੈਠਾ ਸਾਡੇ ਪੈਸੇ ਖਾ ਰਿਹਾ।
ਹੁਣ ਜੀਰੋ ਪਰਸੈਂਟ ਵਿਆਜ ਤੇ ਸਮਾਨ ਮਿਲ ਰਿਹਾ। ਅਖੇ ਸਮਾਨ ਘਰ ਲੈ ਜਾਓ ਹਰ ਰੋਜ਼ 20 ਰੁਪਏ ਪੰਜ ਸਾਲ।
ਇਹ ਪੈਸਾ ਮਰ ਖਪ ਕੇ ਕਮਾ ਰਹੇ ਹੋ, ਲੁੱਟ ਨਾ ਹੋਵੋ।
ਸਾਇਕਲ ਖਰੀਦਣ ਤੇ ਕੋਈ ਲੋਨ ਨਹੀਂ, ਕਾਰ ਤੇ ਹੈ ਕਿਉਕਿਂ ਕਾਰ ਨਾਲ ਇੰਸ਼ੋਰੈਂਸ ਕੰਪਨੀ,ਪੈਟ੍ਰੋਲ, ਕੰਪਨੀ ਦੇ ਸਪੇਅਰ ਪਾਰਟਸ ਦਾ ਕੰਮ ਵਧਦਾ ਹੈ।
ਮਾਰਕਿਟਿੰਗ ਵਾਲਿਆਂ ਨੇ ਸਰਵੇ ਕੀਤਾ। 5 ਜ਼ਨਾਨੀਆਂ ਬਿੱਗ ਬਜਾਰ ਗਈਆਂ। ਸਿਰਫ ਇੱਕ ਨੇ ਸਮਾਨ ਲੈਣਾ ਸੀ, ਬਾਕੀ ਚਾਰ ਵੀ ਖਰੀਦ ਲਿਆਈਆਂ। ਉਹਨਾਂ ਨੂੰ ਪੁੱਛਿਆ ,ਕਿਉਂ?
ਉਹਨਾਂ ਦੱਸਿਆ, ਪੈਕਿੰਗ ਵਧੀਆ ਸੀ।
ਸੋ ਸਮਾਨ ਨਹੀਂ ਵੀ ਲੋਡ਼ ਦਾ ਉਹ ਵੀ ਅਸੀਂ ਘਰ ਚ ਭਰ ਰਹੇ ਹਾਂ।
ਦੁਨੀਆ ਦੀ ਅਬਾਦੀ ਵਧ ਰਹੀ ਹੈ, ਗਲੋਬਲ ਵਾਰਮਿੰਗ ਹੋ ਰਹੀ ਹੈ।
ਇਹ ਸਭ ਵੇਖਕੇ ਜੇ ਮਨ ਪ੍ਰੇਸ਼ਾਨ ਹੁੰਦਾ ਹੈ ਤਾਂ ਫਾਸਟ ਟ੍ਰੈਕ ਚੋ ਬਚਦੇ ਪੈਸੇ ਆਪਣੇ ਖਾਤੇ ਚ ਪਾ ਲੈਂਦੈ ਹਾਂ, ਜਿਸ ਬੈਂਕ ਚ 5000 ਰੁ ਘੱਟੋ ਘੱਟ ਰੱਖਣ ਨੂੱ ਕਹਿਣ ਤਾਂ ਖਾਤਾ ਛੋਟੇ ਬੈਂਕ ਚ ਸ਼ਿਫਟ ਕਰਵਾ ਲਓ 2000 ਚ ਗੱਲ ਬਣ ਜਾਊਂ, ਰੱਜ ਕੇ ਕੰਮ ਕਰੋ ਪਸੀਨਾ ੲਵੇ...ਪ੍ਰਾਣਾਯਾਮ ਕਰੋ...ਖੁੱਲ ਕੇ ਹੱਸੋ, ਦੋਸਤਾਂ ਨਾਲ ਗੱਪਾਂ ਮਾਰੋ... ਦਿਲ ਆਪਣੇ ਆਪ ਠੀਕ ਰਹੂਂ... ਸਮੋਸੇ ਚਾਟ ਜਿਆਦਾ ਖਾਓ ਤਾਂ ਜੋ ਪੈਸਾ ਆਮ ਲੋਕਾਂ ਚ ਘੁੰਮੇ।
ਮੈਂ ਇੱਕ ਥਾਂ ਪੜ੍ਹਿਆ ਸੀ, ਦੇਸ਼... ਉਹ ਅਮੀਰ ਨਹੀਂ ਹੁੰਦਾ ਜਿੱਥੇ ਹਰ ਕੋਲ ਕਾਰ ਹੋਵੇ,ਸਗੋਂ ਉਹ ਹੁੰਦਾ ਜਿੱਥੇ ਲੋਕ ਪਬਲਿਕ ਟ੍ਰਾਂਸਪੋਰਟ ਚ ਸਫਰ ਕਰਨ।
ਓਸ਼ੋ ਕਹਿੰਦੇ, ਦੇਸ਼ ਉਹ ਅਮੀਰ ਹੁੰਦਾ ਜਿੱਥੇ ਕੰਰਸੀ ਦਾ ਫਲੋ ਜਿਆਦਾ ਹੋਵੇ। ਕਰੰਸੀ ਸ਼ਬਦ ਬਣਿਆ ਹੁੰਦਾ, ਕਰੰਟ ਤੋਂ। ਕਰੰਟ ਹੁੰਦਾ, ਫਲੋ ਆਫ ਇਲੈਕਟ੍ਰਾਨ। ਸੋ ਜਿਨਾੰ ਫਲੋ ਹੋਵੇ ਉਨਾੰ ਹੀ ਵਧੀਆ।
ਮੰਨ ਲਓ ਇੱਕ ਰੁਪਇਆ, ਇੱਕ ਲੱਖ ਲੋਕਾਂ ਦੇ ਹੱਥ ਚ ਘੁੰਮੇ ਤਾਂ ਉਹ ਇੱਕ ਲੱਖ ਬਣ ਜਾਂਦਾ।
ਸ਼ਰਤ ਹੈ ਅਸੀਂ ਆਪਣੀ ਲੋਕਲ ਮਾਰਕਿਟ ਦਾ ਸਮਾਨ ਖਰੀਦੀਏ। ਸਾਇਕਲ ਤੇ ਲੋਕਲ ਮਾਰਕਿਟ ਘੁੰਮੀਏ, ਦਿਲ ਠੀਕ ਰਹੂੰ, ਨਾ ਰੀਡ਼ ਦੀ ਹੱਡੀਦਾ ਦਰਦ , ਨਾ ਕੈਂਸਰ, ਨਾ ਗੋਢਿਆਂ ਦਾ ਦਰਦ।
ਬਾਕੀ ਜੇ ਬਾਹਰ ਬਹੁਤ ਰੌਲਾ ਲੱਗੇ ਤਾਂ,ਅੱਖਾਂ ਬੰਦ ਕਰਕੇ ਅੰਦਰ ਵੇਖੋ। ਇਹ ਦੁਨੀਆ ਪਾਗਲ ਲੋਕਾਂ ਦੇ ਹੱਥਾਂ ਚ ਹੈ, ਇਹ ਸੁਧਰਨ ਵਾਲੀ ਤਾਂ ਹੈ ਨਹੀਂ। ਇੰਨੇ ਬੁੱਧ,ਮਹਾਂਵੀਰ ਆ ਕੈ ਚਲੇ ਗਏ ਇਜ ਉਸੇ ਤਰ੍ਹਾਂ ਦੀ ਹੈ ਤੇ ਰਹੇਗੀ।
ਜਲਾਲੂਦੀਨ ਰੂਮੀ ਦੀ ਕਹਾਣੀ ਹੈ।
ਰੂਮੀ ਨੇ ਜਵਾਨੀ ਚ ਰੱਬ ਨੂੰ ਪ੍ਰਾਰਥਨਾ ਕੀਤੀ ਰੱਬਾ ਏੰਨੀ ਤਾਕਤ ਤਾਂ ਦੁਨੀਆ ਬਦਲ ਦੇਵਾਂ।
ਰੱਬ ਦਾ ਕੋਈ ਜਵਾਬ ਨਹੀਂ।
ਰੂਮੀ ਦਾ ਵਿਆਹ ਹੋ ਗਿਆ, ਨਿਆਣੇ ਹੋ ਗਏ ਉਸ ਫਿਰ ਪ੍ਰਾਰਥਨਾ ਕੀਤੀ
ਰੱਬਾ ਏੰਨੀ ਤਾਕਤ ਤਾਂ ਦੇ ਮੈਂ ਆਪਣਾ ਪਰਿਵਾਰ ਬਦਲ ਦੇਵਾਂ। ਰੱਬ ਦਾ ਕੋਈ ਜਵਾਬ ਨਹੀਂਆਇਆ।
ਰੂਮੀ ਬੁੱਢਾ ਹੋ ਗਿਆ।
ਫਿਰ ਉਸਨੇ ਪ੍ਰਾਰਥਨਾ ਕੀਤੀ,
ਰੱਬਾ ਏੰਨੀ ਤਾਕਤ ਤਾਂ ਦੇ ਮੈਂ ਆਪਣਾ ਆਪ ਬਦਲ ਦੇਵਾਂ।
ਰੱਬ ਦਾ ਜਵਾਬ ਆਇਆ, ਰੂਮੀ ਜੇ ਇਹੀ ਪ੍ਰਾਰਥਨਾ ਜਵਾਨੀ ਚ ਕੀਤੀ ਹੁੰਦੀ ਤਾਂ ਕ੍ਰਾਂਤੀ ਨਾ ਘਟ ਜਾਂਦੀ।
ਸੋ ਸ਼ੇ'ਰ ਯਾਦ ਰੱਖੋ
ਹਮ ਕਹਾਂ ਸ਼ਰੀਕ ਹੋਤੇ ਹੈਂ ਦੁਨੀਆ ਕੀ ਜੰਗ ਮੇਂ
ਵੋ ਅਪਨੇ ਰੰਗਮੇਂ ਹੈ,ਹਮ ਅਪਨੇ ਰੰਗ ਮੇ
ਹੋ ਸਕਦਾ ਮੈਂ ਜੋ ਕਿਹਾ, ਉਹ ਨਿਰਾ ਝੂਠ ਹੋਵੇ, ਆਪਣੇ ਵਿਵੇਕ ਨਾਲ ਸੋਚੋ।
ਫਿਰ ਮਿਲਾਂਗਾ, ਇੱਕ ਹੋਰ ਕਿੱਸਾ ਲੈਕੇ।
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
ਪੰਜਾਬ