Raman Bahl

Raman Bahl Former Chairman, Punjab Health Systems Corporation (Govt. Of Punjab, India)

31/08/2026

ਕੈਬਿਨੇਟ ਮੰਤਰੀ ਬਰਿੰਦਰ ਗੋਇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਅਹਿਮ ਜਾਣਕਾਰੀ

👉🏻 ਪੰਜਾਬ ਦੇ ਕਈ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਇਤਿਹਾਸਿਕ ਪੱਧਰ ਤੱਕ ਆਇਆ ਉੱਪਰ
👉🏻 ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਲਈ ਮਾਨ ਸਰਕਾਰ ਨੇ ਖ਼ਰਚੇ ₹7500 ਕਰੋੜ
👉🏻 ਕਈ ਖ਼ਤਰਨਾਕ ਰੈੰਕਿੰਗ ਵਾਲ਼ੇ ਜ਼ੋਨਾਂ 'ਚ ਵੀ ਹੋਇਆ ਸੁਧਾਰ
Mamta Sisodia

31/08/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਮੇਰੀ ਰਿਹਾਇਸ਼ ਤੋਂ ਗੁਰਦਾਸਪੁਰ ਦੀ ਸੰਗਤ ਨੂੰ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾਜੀ ਮੰਦਰ ਦੇ ਪਵਿੱਤਰ ਦਰਸ਼ਨਾਂ ਲਈ ਰਵਾਨਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਸੰਗਤਾਂ ਦੇ ਚਿਹਰਿਆਂ ’ਤੇ ਦਿਖ ਰਹੀ ਖੁਸ਼ੀ, ਜੋਸ਼ ਅਤੇ ਸ਼ਰਧਾ ਇਸ ਪਵਿੱਤਰ ਯਾਤਰਾ ਦੀ ਮਹੱਤਤਾ ਨੂੰ ਬਿਆਨ ਕਰ ਰਹੀ ਸੀ।

31/08/2026

ਅੱਜ ਮੇਰੀ ਰਿਹਾਇਸ਼ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਗੁਰਦਾਸਪੁਰ ਦੀ ਸੰਗਤ ਨੂੰ ਸ੍ਰੀ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾਜੀ ਮੰਦਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ।

ਅੱਜ ਸਨੀਪਿਕਾ ਵਰਮਾ ਜੀ, ਹਲਕਾ ਕੋਆਰਡੀਨੇਟਰ ਵੂਮੈਨ ਵਿੰਗ ਗੁਰਦਾਸਪੁਰ ਅਤੇ ਸਮੁੱਚੀਆਂ ਵੂਮੈਨ ਵਿੰਗ ਬਲਾਕ ਪ੍ਰਧਾਨਾਂ ਨਾਲ ਅਹਿਮ ਮੀਟਿੰਗ ਕੀਤੀ। ਇਸ...
31/08/2026

ਅੱਜ ਸਨੀਪਿਕਾ ਵਰਮਾ ਜੀ, ਹਲਕਾ ਕੋਆਰਡੀਨੇਟਰ ਵੂਮੈਨ ਵਿੰਗ ਗੁਰਦਾਸਪੁਰ ਅਤੇ ਸਮੁੱਚੀਆਂ ਵੂਮੈਨ ਵਿੰਗ ਬਲਾਕ ਪ੍ਰਧਾਨਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਪਾਰਟੀ ਦੀ ਨਵੀਂ ਰਣਨੀਤੀ ਅਤੇ ਆਉਣ ਵਾਲੇ ਕਾਰਜਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੇ ਨਾਲ ਹੀ ਹਲਕੇ ਦੇ ਵਿਕਾਸ ਨੂੰ ਹੋਰ ਗਤੀ ਦੇਣ ਅਤੇ ਹਰ ਵਾਰਡ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈ ਕੇ ਜਿੱਥੇ ਵੀ ਕੋਈ ਕਮੀ ਹੈ, ਉਸ ਨੂੰ ਜਲਦ ਤੋਂ ਜਲਦ ਦੂਰ ਕਰਨ ਲਈ ਲੋੜੀਂਦੇ ਕਦਮ ਚੁੱਕਣ ’ਤੇ ਵੀ ਚਰਚਾ ਕੀਤੀ ਗਈ।

ਪਿੰਡ ਘਸੀਟਪੁਰ ਵਿਖੇ ਸ. ਸੁਖਦੇਵ ਸਿੰਘ ਰੰਧਾਵਾ ਜੀ ਦੇ ਦਮਾਦ ਸ. ਸਨੇਹਪਾਲ ਸਿੰਘ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਅੱਜ ਉਨ੍ਹਾਂ ਦੇ ਗ...
31/08/2026

ਪਿੰਡ ਘਸੀਟਪੁਰ ਵਿਖੇ ਸ. ਸੁਖਦੇਵ ਸਿੰਘ ਰੰਧਾਵਾ ਜੀ ਦੇ ਦਮਾਦ ਸ. ਸਨੇਹਪਾਲ ਸਿੰਘ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਦੁੱਖ ਸਾਂਝਾ ਕੀਤਾ।

ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਪ੍ਰਦਾਨ ਕਰਨ।

31/08/2026

ਮਾਨ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਕਲੀਨ ਪੰਜਾਬ ਦੇ ਦੂਜੇ ਪੜਾਅ ਦੀ ਸਾਰੇ ਵਿਧਾਇਕ ਤੇ ਮੰਤਰੀ ਅਗਵਾਈ ਕਰਕੇ ਪੰਜਾਬ ਨੂੰ ਹੋਰ ਸੋਹਣਾ ਬਣਾਉਣ ਦੇ ਮਿਸ਼ਨ 'ਤੇ ਲੱਗੇ ਹੋਏ ਹਨ। ਆਓ, ਆਪਾਂ ਵੀ ਮਾਨ ਸਰਕਾਰ ਦੀ ਇਸ ਵਿਸ਼ੇਸ਼ ਸਫ਼ਾਈ ਮੁਹਿੰਮ ਵਿੱਚ ਵਿੱਚ ਯੋਗਦਾਨ ਪਾਈਏ ਅਤੇ ਆਪਣੇ ਪੰਜਾਬ ਨੂੰ ਹੋਰ ਵੀ ਸਾਫ਼-ਸੁਥਰਾ ਬਣਾਈਏ।
Mamta Sisodia

ਅੱਜ ਗੁਰਦਾਸਪੁਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਮੇਰੇ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਗੁਰਦਾਸਪੁਰ ਟੀਮ ਵੱਲੋਂ ਸਫ਼ਾਈ ਅਭਿਆਨ ਚਲਾਇਆ ਗਿਆ।ਇਸ ਮ...
31/08/2026

ਅੱਜ ਗੁਰਦਾਸਪੁਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਮੇਰੇ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਗੁਰਦਾਸਪੁਰ ਟੀਮ ਵੱਲੋਂ ਸਫ਼ਾਈ ਅਭਿਆਨ ਚਲਾਇਆ ਗਿਆ।
ਇਸ ਮੁਹਿੰਮ ਦਾ ਮਕਸਦ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਹੋਰ ਸਾਫ਼-ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣਾ ਹੈ। ਸਾਫ਼-ਸੁਥਰਾ ਸ਼ਹਿਰ ਸਿਰਫ਼ ਪ੍ਰਸ਼ਾਸਨ ਦੀ ਨਹੀਂ, ਸਗੋਂ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

30/08/2026

ਚਿਰਾਂ ਤੋਂ ਤੀਰਥ ਯਾਤਰਾ ਦੀ ਉਡੀਕ 'ਚ ਬੈਠੇ ਬਜ਼ੁਰਗਾਂ ਦੇ ਦਿਲ ਦੀਆਂ ਰੀਝਾਂ ਮਾਨ ਸਰਕਾਰ ਕਰ ਰਹੀ ਪੂਰੀਆਂ, ਇੱਕ-ਇੱਕ ਪ੍ਰਬੰਧ ਇੰਨੇ ਸ਼ਾਨਦਾਰ ਕਿ ਕੋਈ ਸਿਫ਼ਤਾਂ ਕਰੇ ਬਿਨਾਂ ਨਹੀਂ ਰਹਿ ਸਕਦਾ
Mamta Sisodia

ਮੰਗਲਮ ਰਿਜ਼ੋਰਟ, ਗੁਰਦਾਸਪੁਰ ਵਿਖੇ ਆਯੋਜਿਤ ‘ਸਤਿਕਾਰ ਸਖੀਆਂ ਦਾ’ ਧੰਨਵਾਦ ਸਮਾਗਮ ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਦੀ ਭਰਵੀਂ ਸ਼ਮੂਲੀਅਤ, ਉਤਸ਼...
29/08/2026

ਮੰਗਲਮ ਰਿਜ਼ੋਰਟ, ਗੁਰਦਾਸਪੁਰ ਵਿਖੇ ਆਯੋਜਿਤ ‘ਸਤਿਕਾਰ ਸਖੀਆਂ ਦਾ’ ਧੰਨਵਾਦ ਸਮਾਗਮ ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਦੀ ਭਰਵੀਂ ਸ਼ਮੂਲੀਅਤ, ਉਤਸ਼ਾਹ ਅਤੇ ਪਿਆਰ ਸਦਕਾ ਯਾਦਗਾਰੀ ਬਣ ਗਿਆ।

ਸਮਾਗਮ ਵਿੱਚ ਪਹੁੰਚ ਕੇ ਇਸ ਨੂੰ ਸਫਲ ਬਣਾਉਣ ਵਾਲੀ ਹਰ ਸਤਿਕਾਰਯੋਗ ਮਹਿਲਾ ਦਾ ਦਿਲੋਂ ਧੰਨਵਾਦ।

ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਅਸੀਂ ਮਹਿਲਾਵਾਂ ਦੇ ਸਨਮਾਨ, ਸਸ਼ਕਤੀਕਰਨ, ਸੁਰੱਖਿਆ ਅਤੇ ਬਰਾਬਰ ਮੌਕਿਆਂ ਲਈ ਵਚਨਬੱਧ ਹਾਂ। ਗੁਰਦਾਸਪੁਰ ਦੀਆਂ ਮਹਿਲਾਵਾਂ ਵੱਲੋਂ ਮਿਲਿਆ ਪਿਆਰ ਅਤੇ ਭਰੋਸਾ ਸਾਨੂੰ ਹੋਰ ਸਮਰਪਣ ਨਾਲ ਲੋਕ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ।

Address

Gurdaspur

Website

Alerts

Be the first to know and let us send you an email when Raman Bahl posts news and promotions. Your email address will not be used for any other purpose, and you can unsubscribe at any time.

Shortcuts

Share