Singh sewa dal sarobadh

Singh sewa dal sarobadh ਰਾਜ ਕਰੇਗਾ ਖਾਲਸਾ,

ਸ਼ਹੀਦਾਂ ਦੇ ਸਿਰਤਾਜਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ
20/04/2025

ਸ਼ਹੀਦਾਂ ਦੇ ਸਿਰਤਾਜ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ

ਭਗਤੀ ਦੇ ਅਨਮੋਲ ਰਤਨ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ ।  ਭਗਤ ਧੰਨਾ ਜੀ ਨੇ ਸਮੁੱਚੀ ਮਾਨਵਤਾ ਨੂੰ ਪ੍ਰਭੂ-...
20/04/2025

ਭਗਤੀ ਦੇ ਅਨਮੋਲ ਰਤਨ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਭਗਤ ਧੰਨਾ ਜੀ ਨੇ ਸਮੁੱਚੀ ਮਾਨਵਤਾ ਨੂੰ ਪ੍ਰਭੂ-ਭਗਤੀ ਦਾ ਮਾਰਗ ਅਤੇ ਸੁਚਾਰੂ ਜੀਵਨ ਜਾਂਚ 'ਤੇ ਚੱਲਣ ਦੀ ਸੋਝੀ ਬਖਸ਼ੀ । ਆਓ ਭਗਤ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਜੀਵਨ ਸਫ਼ਲਾ ਕਰੀਏ ।

ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਵੱਲੋਂ ਸਾਜੇ ਖ਼ਾਲਸੇ ਦੇ ਖ਼ਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਗੁ...
13/04/2025

ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸੇ ਦੇ ਖ਼ਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਗੁਰੂ ਸਾਹਿਬ ਜੀ ਨੇ ਇੱਕ ਵੱਖਰੀ ਕੌਮ ਸਾਜ ਕੇ ਮਨੁੱਖਤਾ ਨੂੰ ਨਵੇਕਲਾ ਇਤਿਹਾਸ ਬਖਸ਼ਿਆ ਹੈ । ਆਓ ਗੁਰੂ ਚਰਨਾਂ 'ਚ ਸਮੁੱਚੇ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕਰੀਏ, ਗੁਰੂ ਸਾਹਿਬ ਕਿਰਪਾ ਕਰਨ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ।

ਤੇਗ ਦੇ ਧਨੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ ‘ਚ ਸਨਿਮਰ ਪ੍ਰਣਾਮ !! ਗੁਰੂ ਜੀ ਨੇ ਮੀਰੀ-ਪੀਰ...
02/04/2025

ਤੇਗ ਦੇ ਧਨੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ ‘ਚ ਸਨਿਮਰ ਪ੍ਰਣਾਮ !!
ਗੁਰੂ ਜੀ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰ ਕੇ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ ਅਤੇ ਹਰ ਸਿੱਖ ਮਜਲੂਮਾਂ ਦੀ ਰੱਖਿਆ ਲਈ ਤਿਆਰ ਬਰ ਤਿਆਰ ਰਹਿਣ ਦਾ ਸੁਨੇਹਾ ਦਿੱਤਾ ।

ਭਗਤੀ ਲਹਿਰ ਦੇ ਅਨਮੋਲ ਰਤਨ, ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਰਵਿਦਾਸ ਜੀ ਦੀ ਬਾ...
12/02/2025

ਭਗਤੀ ਲਹਿਰ ਦੇ ਅਨਮੋਲ ਰਤਨ, ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖਤਾ ਨੂੰ ਜ਼ਾਤਾਂ, ਵਰਣਾਂ ਦੇ ਵਿਤਕਰੇ ਦੀਆਂ ਦੀਵਾਰਾਂ ਤੋੜ ਕੇ ਤੇ ਕੁਰੀਤੀਆਂ ਤਿਆਗ ਕੇ, ਬਰਾਬਰਤਾ ਤੇ ਸੱਚੀ-ਸੁੱਚੀ ਕਿਰਤ ਦਾ ਧਾਰਨੀ ਹੋਣ ਲਈ ਪ੍ਰੇਰਦੀ ਹੈ।

ਦਇਆ ਅਤੇ ਸੇਵਾ ਦੇ ਪੁੰਜ ਸੱਤਵੇਂ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਗੁਰੂ ਸਾ...
10/02/2025

ਦਇਆ ਅਤੇ ਸੇਵਾ ਦੇ ਪੁੰਜ ਸੱਤਵੇਂ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਕੁਦਰਤ ਦੀਆਂ ਵਡਮੁੱਲੀਆਂ ਦਾਤਾਂ ਦੀ ਸੰਭਾਲ, ਸਾਰੇ ਜੀਵਾਂ ਪ੍ਰਤੀ ਹਮਦਰਦੀ ਅਤੇ ਸੇਵਾ ਭਾਵਨਾ ਜਿਹੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਸਮੁੱਚੀ ਲੋਕਾਈ ਦੇ ਉੱਤਮ ਭਵਿੱਖ ਲਈ ਕਾਰਜਸ਼ੀਲ ਹੋਈਏ ।

ਸਮੁੱਚੇ ਖਾਲਸਾ ਪੰਥ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਦੀਆਂ ਲੱਖ-ਲੱਖ ਵਧਾਈਆਂ । ਪਵਿੱਤਰ ਧਰਤ...
02/02/2025

ਸਮੁੱਚੇ ਖਾਲਸਾ ਪੰਥ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਦੀਆਂ ਲੱਖ-ਲੱਖ ਵਧਾਈਆਂ । ਪਵਿੱਤਰ ਧਰਤੀ ‘ਗੁਰੂ ਕਾ ਲਾਹੌਰ’ ਉਹ ਅਸਥਾਨ ਹੈ, ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੁਭ ਅਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਹੋਏ ਸਨ, ਇਸ ਅਸਥਾਨ ਨੂੰ ਅੱਜ ਵੀ ‘ਖ਼ਾਲਸੇ ਦੇ ਨਾਨਕੇ’ ਕਰਕੇ ਜਾਣਿਆ ਜਾਂਦਾ ਹੈ ।

ਸੂਫ਼ੀ ਦਰਵੇਸ਼ ਹਜ਼ਰਤ ਸਾਈਂ ਮੀਆਂ ਮੀਰ ਜੀ ਪਾਸੋਂ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰਖਵਾ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗ...
15/01/2025

ਸੂਫ਼ੀ ਦਰਵੇਸ਼ ਹਜ਼ਰਤ ਸਾਈਂ ਮੀਆਂ ਮੀਰ ਜੀ ਪਾਸੋਂ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰਖਵਾ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ 'ਸਭੇ ਸਾਝੀਵਾਲ ਸਦਾਇਨਿ' ਦਾ ਪ੍ਰਤੱਖ ਪ੍ਰਮਾਣ ਦਿੱਤਾ । ਸਮੁੱਚੀ ਖ਼ਲਕਤ ਦੇ ਸਾਂਝੇ ਆਸਥਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ ।

ਖਿਦਰਾਣੇ ਦੀ ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪਾਉਣ ਵਾਲੇ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ । ਮੈਦਾਨ-ਏ-ਜੰਗ ਵਿੱਚ ਜੂਝ ...
14/01/2025

ਖਿਦਰਾਣੇ ਦੀ ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪਾਉਣ ਵਾਲੇ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ । ਮੈਦਾਨ-ਏ-ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪਾਉਣ ਵਾਲੇ 40 ਸਿੰਘਾਂ ਦਾ ਬੇਦਾਵਾ ਪਾੜ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਨਿਵਾਜਿਆ, ਇਨ੍ਹਾਂ ਮੁਕਤਿਆਂ ਦੇ ਨਾਮ ‘ਤੇ ਹੀ ਖਿਦਰਾਣੇ ਦੀ ਢਾਬ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਪਿਆ । ਸਿੱਖ ਕੌਮ ਸੂਰਮਿਆਂ ਦੀ ਇਸ ਮਹਾਨ ਗਾਥਾ ਨੂੰ ਸਦਾ ਚੇਤਿਆਂ 'ਚ ਰੱਖੇਗੀ ।

06/01/2025
ਸਫ਼ਰ-ਏ-ਸ਼ਹਾਦਤ (੧੪ ਪੋਹ, 28 ਦਸੰਬਰ) ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ...
28/12/2024

ਸਫ਼ਰ-ਏ-ਸ਼ਹਾਦਤ (੧੪ ਪੋਹ, 28 ਦਸੰਬਰ)

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਕਿਸੇ ਨੇ ਵੀ ਜ਼ਾਲਮ ਦੁਸ਼ਮਣਾਂ ਦੇ ਡਰੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਕਰਨ ਦੀ ਹਿੰਮਤ ਨਹੀਂ ਕੀਤੀ, ਤਾਂ ਦੀਵਾਨ ਟੋਡਰ ਮੱਲ ਜੀ ਨੇ ਆਪਣੀ ਸਾਰੀ ਜਾਇਦਾਦ ਦੇ ਕੇ ਜ਼ਮੀਨ ‘ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਤੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਪੂਰੇ ਅਦਬ ਸਹਿਤ ਅੰਤਿਮ ਸੰਸਕਾਰ ਕੀਤਾ । ਅੱਜ ਉਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਥਾਪਿਤ ਹੈ । ਦੀਵਾਨ ਟੋਡਰ ਮੱਲ ਜੀ ਦੇ ਗੁਰੂ ਘਰ ਪ੍ਰਤੀ ਅਥਾਹ ਸਮਰਪਣ ਨੂੰ ਕੋਟਾਨਿ-ਕੋਟਿ ਪ੍ਰਣਾਮ ।

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ ਨੀਹਾਂ ਵਿੱਚ ਚਿਣੇ ਜਾਣ...
27/12/2024

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ ਨੀਹਾਂ ਵਿੱਚ ਚਿਣੇ ਜਾਣਾ ਕਬੂਲਿਆ ਪਰ ਧਰਮ ਅਤੇ ਸਿਦਕ ਤੋਂ ਨਹੀਂ ਡੋਲੇ। ਛੋਟੇ ਸਾਹਿਬਜ਼ਾਦਿਆਂ ਨੇ ਸਿੱਖ ਇਤਿਹਾਸ 'ਚ ਆਪਣੀ ਅਦੁੱਤੀ ਸ਼ਹਾਦਤ ਦੀ ਉਹ ਦਾਸਤਾਨ ਉਲੀਕ ਦਿੱਤੀ, ਜੋ ਰਹਿੰਦੀ ਦੁਨੀਆਂ ਤੱਕ ਸਾਡੇ ਦਿਲਾਂ ਅੰਦਰ ਸਿੱਖੀ ਸਿੱਦਕ ਨੂੰ ਜ਼ਿੰਦਾ ਰੱਖ ਜਿਊਣ ਅਤੇ ਸਿੱਖ ਧਰਮ ਲਈ ਆਪਾ ਕੁਰਬਾਨ ਕਰਨ ਦੀ ਅਲਖ਼ ਜਗਾਉਂਦੀ ਰਹੇਗੀ। ਨਿੱਕੀ ਉਮਰੇ ਵੱਡੇ ਸਾਕੇ ਕਰਨ ਵਾਲੀਆਂ ਮਹਾਨ ਜ਼ਿੰਦਾਂ ਬਾਬਾ ਫਤਹਿ ਸਿੰਘ, ਜ਼ੋਰਾਵਰ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਰ ਝੁਕਾ ਕੇ ਸਿਜਦਾ!

Address

Jalandhar
144106

Telephone

+919814640099

Website

Alerts

Be the first to know and let us send you an email when Singh sewa dal sarobadh posts news and promotions. Your email address will not be used for any other purpose, and you can unsubscribe at any time.

Contact The Organization

Send a message to Singh sewa dal sarobadh:

Share

Category