27/04/2021
ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.)ਪੰਜਾਬ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਗੋਲ੍ਡਮੈਡਲਿਸਟ ਸੰਤ ਸਰਵਣ ਦਾਸ ਜੀ ਦੀ ਸਰਪ੍ਰਸਤੀ, ਸੰਤ ਨਿਰਮਲ ਦਾਸ ਬਾਬੇਜੋੜੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਡੇਰਾ 108 ਸੰਤ ਸੀਤਲ ਦਾਸ ਬੋਹਣ ਵਿਖੇ ਹੋਈ। ਇਸ ਸਮੇਂ ਸੰਤ ਇੰਦਰ ਦਾਸ ਸ਼ੇਖੇ ਜਨਰਲ ਸਕੱਤਰ,ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ, ਸੰਤ ਕਿਰਪਾਲ ਦਾਸ ਭਾਰਟਾ ਪ੍ਰਚਾਰ ਸਕੱਤਰ, ਸੰਤ ਧਰਮਪਾਲ ਸ਼ੇਰਗੜ ਸਟੇਜ ਸਕੱਤਰ, ਸੰਤ ਜਸਵੰਤ ਦਾਸ ਰਾਵਲਪਿੰਡੀ ਪ੍ਰਚਾਰ ਸਕੱਤਰ,ਸੰਤ ਰਮੇਸ਼ ਦਾਸ ਪ੍ਰਚਾਰ ਸਕੱਤਰ ਤੇ ਹੋਰ ਸੰਤ ਮਹਾਂਪੁਰਖ ਟੇ ਸੰਗਤਾਂ ਹਾਜਰ ਸਨ। ਇਸ ਸਮੇਂ ਸੰਤ ਨਿਰਮਲ ਦਾਸ ਬਾਬੇਜੋੜੇ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ 5 ਮਈ ਦਿਨ ਬੁਧਵਾਰ ਸਵੇਰੇ 10 ਵਜੇ ਭਾਰਤ ਰਤਨ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਮਨਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸੰਤ ਸਰਵਣ ਦਾਸ ਜੀ ਬੋਹਣ ਸਕੂਲ ਵਿਚ ਸਥਾਪਤ ਕੀਤੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਤੋਂ ਪਰਦਾ ਹਟਾਉਣਗੇ। ਇਸ ਸਮੇਂ ਸੰਤ ਸਰਵਣ ਦਾਸ ਜੀ ਬੋਹਣ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਦੀਆਂ ਜਾਰੀ ਹਿਦਾਇਤਾਂ ਦਾ ਪਾਲਣ ਕਰਕੇ ਆਪਣਾ ਬਚਾਅ ਕਰਨ ਅਤੇ ਸਮਾਜ ਵਿਚ ਈਰਖਾ,ਨਫਰਤ ਫੈਲਾਉਣ ਵਾਲਿਆਂ ਤੋਂ ਚੇਤੰਨ ਰਹਿਕੇ ਆਪਸੀ ਪਿਆਰ, ਭਾਈਚਾਰਾ ਬਣਾਕੇ ਰੱਖਣ। ਇਸ ਸਮੇਂ ਸੰਤ ਪ੍ਰਮੇਸ਼ਵਰੀ ਦਾਸ ਸ਼ੇਖੇ, ਬਾਬੂ ਰਾਮ ਲਾਲ, ਬਾਬੂ ਰਾਮ ਭੱਜ ਕਰਾੜੀ, ਲਵਪ੍ਰੀਤ ਲੱਭਾ, ਅਸ਼ੋਕ ਬੱਧਣ, ਗਿਆਨੀ ਰਵਿੰਦਰ ਸਿੰਘ, ਗਿਆਨੀ ਦਲਜੀਤ ਸਿੰਘ ਆਦਿ ਵੀ ਹਾਜਰ ਸਨ