05/09/2026
ਮਾਨ ਸਰਕਾਰ ਦੀ ਧੱਕੇਸ਼ਾਹੀ ਤੇ ਜ਼ਬਰ, ਸਵਾਲ ਕਰਨ ਤੇ ਹੱਕ ਮੰਗਣ ਵਾਲਿਆਂ ’ਤੇ ਵਧਦਾ ਜਾ ਰਿਹਾ ਹੈ। ਜਿਸ ਸਰਕਾਰ ਦੇ ਸੂਬੇ ਦੀ ਜਨਤਾ ਆਪਣੇ ਸੀਐੱਮ ਤੋਂ ਸਵਾਲ ਨਹੀਂ ਕਰ ਸਕਦੀ, ਵਿਰੋਧ ਨਹੀਂ ਜਤਾ ਸਕਦੀ ਉਥੇ ਲੋਕਤੰਤਰ ਖਤਮ ਸਮਝੋ। ਨੌਜਵਾਨ ਮੋਹਨਜੀਤ ’ਤੇ ਪੁਲਿਸ ਦਾ ਅੰਨਾ ਤਸ਼ੱਦਦ ਇਸੇ ਗੱਲ ਦੀ ਗਵਾਹੀ ਭਰਦਾ ਹੈ। ਮਾਨ ਸਾਬ੍ਹ ਜੇਕਰ ਜਨਤਾ ਸੀਐੱਮ ਤੋਂ ਸਵਾਲ ਨਹੀਂ ਪੁੱਛੇਗੀ ਤਾਂ ਕਿਸ ਤੋਂ ਪੁੱਛੇਗੀ? ਪੰਜਾਬ ਵਿੱਚ ਫੈਲੇ ਨਸ਼ੇ, ਕਤਲੋਗਾਰਤ ਤੇ ਬੁਨਿਆਦੀ ਵਿਕਾਸ ਦੀ ਘਾਟ ਜਿਹੀਆਂ ਅਲਾਹਮਤਾਂ ਲਈ ਤੁਸੀਂ ਜਵਾਬਦੇਹ ਹੋ। ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ।