Jang 2022

Jang 2022 ਫਰੀਦਾ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ
ਗ਼ੁਨਹੀ ਭਰਿਅਾ ਮੈਂ ਫਿਰਾ ਤੇ ਲੋਕ ਕਹਿਣ ਦਰਵੇਸ ||

17/09/2026

ਦਮਦਮੀ ਟਕਸਾਲ ਯੂਨੀਵਰਸਿਟੀ ਚੋ ਸਿੱਖ ਇਤਿਹਾਸ ਬਾਹਰ ਕੱਢਣ ਦੇ ਹੱਕ ਵਿਚ ਡੱਟੀ..

ਫੈਡਰਲ ਢਾਂਚੇ ਵਿਚ ਖੇਤੀਬਾੜੀ ਤੇ ਵਿੱਦਿਆ ਰਾਜਾਂ ਦਾ ਵਿਸਾ ਹਨ, ਕਿਸੇ ਰਾਜ ਨੇ ਆਪਣੇ ਰਾਜ ਦੇ ਬੱਚਿਆਂ ਨੂੰ ਕੀ ਪੜਾਉਣਾ ਹੈ ਇਹ ਉਥੋਂ ਦੀ ਰਾਜ ਸਰਕਾਰ ਦੇ ਕੰਟਰੋਲ ਵਿਚ ਆਉਦਾ ਹੈ। ਕੁਝ ਸਮੇ ਤੋਂ ਭਾਜਪਾ ਵਾਲੀ ਮੋਦੀ ਸਰਕਾਰ ਨੇ ਸਾਰੇ ਇੰਡੀਆ ਲਈ ਇੱਕੋ ਵਿੱਦਿਆ ਸਲੇਬਸ ਲੈ ਆਂਦੀ ਹੈ, ਮਤਲਬ ਸਾਰੇ ਇੰਡੀਆ ਦੇ ਵਿਦਿਆਰਥੀਆਂ ਨੂੰ ਇੱਕੋ ਸਲੇਬਸ ਪੜਾਇਆ ਜਾਇਆ ਕਰੇਗਾ ਜਿਸ ਨਾਲ ਵੱਖ 2 ਰਾਜਾਂ ਦੀ ਵਿਭਿੰਨਤਾ ਖਤਮ ਕਰਨ ਦੀ ਡੂੰਘੀ ਚਾਲ ਚੱਲੀ ਜਾ ਰਹੀ ਹੈ। ਅਸੂਲ ਮੁਤਾਬਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦਾ ਵਿੱਦਿਅਕ ਅਦਾਰਾ ਹੈ ਤੇ ਇਸਦਾ ਸਾਰਾ ਖਰਚਾ 4-5 ਸੌ ਕਰੋੜ ਰਾਜ ਸਰਕਾਰ ਦਿੰਦੀ ਹੈ ਤੇ ਕੀ ਪੜਾਉਣਾ ਹੈ ਕੀ ਨਹੀਂ ਪੜਾਉਣਾ,ਇਹ ਪੰਜਾਬ ਸਰਕਾਰ ਤੇ ਯੂਨੀ: ਦੀ ਚੁਣੀ ਹੋਈ ਸੈਨੇਟ ਨੇ ਤਹਿ ਕਰਨਾ ਹੁੰਦਾ ਹੈ। ਝਾੜੂ ਸਰਕਾਰ ਕੋਲ ਇੰਨੀ ਵਿਹਲ ਹੀ ਨਹੀਂ ਤੇ ਨਾਹੀ ਉਸਨੂੰ ਸਿੱਖ ਇਤਿਹਾਸ ਦੀ ਮਹੱਤਤਾ ਦਾ ਪਤਾ ਹੈ ਤੇ ਉਹ ਗੂੰਗੀ ਬਣ ਗਈ ਹੋਈ ਹੈ ਤੇ ਕੇਦਰ ਸਰਕਾਰ ਨੇ ਸਾਜਿਸ਼ ਤਹਿਤ ਦੋ ਸਾਲ ਤੋ ਪੰਜਾਬ ਯੂਨੀ: ਦੀ ਸੈਨੇਟ ਭੰਗ ਕੀਤੀ ਹੋਈ ਹੈ ਤਾਂ ਕਿ ਸਲੇਬਸ ਬਣਾਉਣ ਲਈ ਮਨਮਾਨੀ ਕੀਤੀ ਜਾ ਸਕੇ। ਅੱਜ ਇੱਕ ਚੈਨਲ ਤੇ ਬਹਿਸ ਸੁਣੀ ਜਿਥੇ ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਪੰਜਾਬ ਯੂਨੀ: ਚੰਡੀਗੜ੍ਹ ਦੀ ਐਮ ਏ ਇਤਿਹਾਸ ਦੀ ਪੜਾਈ ਵਿੱਚੋ ਸਿੱਖ ਇਤਹਾਸ ਨੂੰ ਬਾਹਰ ਕੱਢਣ ਦੀ ਇਹ ਕਹਿਕੇ ਵਕਾਲਤ ਕੀਤੀ ਕਿ ਹੁਣ ਐਮ ਏ ਦੋ ਸਾਲ ਦੀ ਜਗਾ ਇੱਕ ਸਾਲ ਦੀ ਹੋ ਗਈ, ਇਸ ਕਰਕੇ ਸਾਰਾ ਇਤਿਹਾਸ ਨਹੀਂ ਪੜਾਇਆ ਜਾ ਸਕਦਾ। ਜੋ ਬਾਹਰ ਕੱਢਿਆ ਗਿਆ ਹੈ ਉਸ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ, ਮਹਾਰਾਜਾ ਦੇ ਰਾਜ ਦਾ ਡਾਊਨ ਫਾਲ, ਸਿੰਘ ਸਭਾ ਲਹਿਰ ਤੇ ਹੋਰ ਬਹੁਤ ਕੁਝ ਹੈ। ਅਸਲ ਵਿਚ ਪਹਿਲੀ ਗੱਲ ਪੜਨ ਵਾਲੇ ਬੱਚਿਆਂ ਨੂੰ ਮਹਾਰਾਜਾ ਦੇ ਵਧੀਆ ਰਾਜ ਪ੍ਰਬੰਧ ਤੋਂ ਅਣਜਾਣ ਰੱਖਣਾ ਹੈ,ਦੂਜਾ ਮਹਾਰਾਜਾ ਦੇ ਰਾਜ ਦੇ ਡਾਊਨ ਵੇਲੇ ਹਿੰਦੂ ਡੋਗਰਿਆਂ ਦੀਆਂ ਗੱਦਾਰੀਆਂ ਨੂੰ ਲਕੋਣਾ ਹੈ ਤੇ ਸਿੰਘ ਸਭਾ ਲਹਿਰ ਵੇਲੇ ਦੀ ਸਿੱਖ ਜਾਗਰਤੀ ਨੂੰ ਦੱਬਣਾ ਹੈ। ਇਸਦੀ ਜਗਾ ਅੰਗਰੇਜਾਂ ਦਾ ਰਾਜ ਪ੍ਰਬੰਧ, ਉਨ੍ਹਾਂ ਦੀਆਂ ਸਿੰਜਾਈ ਯੋਜਨਾਵਾਂ ਤੇ ਰੇਲਵੇ ਯੋਜਨਾਵਾਂ ਨੂੰ ਸਿਲੇਬਸ ਦਾ ਭਾਗ ਬਣਾਇਆ ਹੈ, ਸਰਚਾਂਦ ਸਿੰਘ ਨੂੰ ਪੁੱਛਣਾ ਹੋਵੇ ਕਿ ਜੇਕਰ ਐਮ ਏ ਇੱਕ ਸਾਲ ਦੀ ਹੋਣ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਤੇ ਡਾਊਨਫਾਲ ਪੜਾਉਣਾ ਮੁਸਕਲ ਹੈ ਤਾਂ ਅੰਗਰੇਜਾਂ ਦਾ ਰਾਜ ਪ੍ਰਬੰਧ ਪੜਾਉਣ ਲਈ ਟਾਈਮ ਕਿਥੋ ਆਊ। ਉਥੇ ਚੈਨਲ ਤੇ ਬਾਦਲ ਦਲ ਦੀ ਬੀਬੀ ਤਾ ਬੈਠੀ ਸਿਰਫ ਟਾਈਮ ਪਾਸ ਤੇ ਖਾਨਾਪੂਰਤੀ ਹੀ ਕਰਦੀ ਰਹੀ। ਕੂਚੀ ਦੇ ਬੁਲਾਰੇ ਨੂੰ ਇਹ ਨਹੀਂ ਸੀ ਪਤਾ ਕਿ ਉਨਾਂ ਦੀ ਸਰਕਾਰ ਨੇ ਕੋਈ ਕਾਰਵਾਈ ਕੀਤੀ ਹੈ ਜਾ ਨਹੀਂ। ਬਾਬਾ ਜਰਨੈਲ ਸਿੰਘ ਵਾਲੀ ਟਕਸਾਲ ਇੰਨੀ ਥੱਲੇ ਚਲੀ ਜਾਵੇਗੀ, ਇਹ ਕਿਸੇ ਨੇ ਸੋਚਿਆ ਨਹੀਂ ਸੀ। ਪੰਜਾਬੀਓ ਪੰਜਾਬ ਯੂਨੀਵਰਸਿਟੀ ਵਿਚ ਸਿੱਖ ਇਤਿਹਾਸ ਦੀ ਪੜਾਈ ਜਾਰੀ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ..? ਕਮੈਟ ਕਰਕੇ ਸੁਝਾਅ

ਲਾਲੇ ਕਿੰਨੇ ਹਰਾਮੀ ਆ।ਕਦੇ ਕਿਸੇ ਨੇ ਨਹੀ ਕਿਹਾ ਕਿ ਅਕਾਲ ਤਖਤ ਸਾਹੀਬ ਸੰਵਿਧਾਨ ਤੋਂ ਉਤੇ ਹੈ।ਪਰ ਸਿਖ ਹਮੇਸ਼ਾ ਅਕਾਲ ਤਖਤ ਸਾਹਿਬ ਨੂੰ ਸਰਵ ਉਚ ਮੰਨਦ...
01/07/2026

ਲਾਲੇ ਕਿੰਨੇ ਹਰਾਮੀ ਆ।ਕਦੇ ਕਿਸੇ ਨੇ ਨਹੀ ਕਿਹਾ ਕਿ ਅਕਾਲ ਤਖਤ ਸਾਹੀਬ ਸੰਵਿਧਾਨ ਤੋਂ ਉਤੇ ਹੈ।
ਪਰ ਸਿਖ ਹਮੇਸ਼ਾ ਅਕਾਲ ਤਖਤ ਸਾਹਿਬ ਨੂੰ ਸਰਵ ਉਚ ਮੰਨਦੇ ਨੇ ।
ਇਸ ਗਲ ਦੀ ਤਕਲੀਫ ਲਾਲਿਆਂ ਨੂੰ ਕਿਓ ਹੈ? ਕਿਓਂਕਿ ਲਾਲਿਆਂ ਵਿਚ ਕੋਈ ਐਹੋ ਜਹੀ ਰਵਾਇਤ ਨਹੀ।ਪੀਠ,ਸ਼ੰਕਰਾਚਾਰੀਆ ਆਦਿਕ ਦਾ ਹਿੰਦੂਆਂ ਵਿਚ ਓਹ ਅਸਥਾਨ ਨਹੀ ਜੋ ਸਿਖਾਂ ਵਿਚ ਅਕਾਲ ਤਖਤ ਸਾਹਿਬ ਦਾ ਹੈ।ਹੋ ਸਕਦਾ ਹੈ ਕਿ ਹਿੰਦੂਆਂ ਦੇ ਕਿਸੇ ਖਾਸ ਵਰਗ ਲਈ ਕੋਈ ਖਾਸ ਅਸਥਾਨ ਜਾਂ ਸਖਸ਼ੀਅਤ ਬਹੁਤ ਮਹਾਨ ਹੋਵੇ ਤੇ ਓਸਦੀ ਗਲ ਕਦੇ ਨਾ ਮੋੜਦੇ ਹੋਣ।ਹਰ ਧਰਮ -ਕੌਮ ਵਿਚ ਇਹ ਰਵਾਇਤ ਹੋਣੀ ਚਾਹੀਦੀ ਹੈ।ਇੲ ਨਾਲ ਓਸ ਧਰਮ ਕੌਮ ਵਿਚ ਅਨੁਸ਼ਾਸ਼ਨ ਰਹਿੰਦਾ ਹੈ ਤੇ ਓਸ ਸਮਾਜ ਵਿਚ ਮਰਿਆਦਾ ਰਹਿੰਦੀ ਹੈ।
ਸਿਖਾਂ ਨੇ ਭਿਆਨਕ ਤੋਂ ਭਿਆਨਕ ਸਮਿਆਂ ਵਿਚ ਵੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਬਰਕਰਾਰ ਰਖਿਆ। ਦਸਮ ਪਾਤਸ਼ਾਹ ਤੋ ਛੇ ਰਿਆਸਤਾਂ ਕਾਇਮ ਹੋਣ ਤਕ ਦਾ ਇਤਿਹਾਸ ਵਾਚਦਿਆਂ ਪਾਠਕ ਇਹੀ ਸੋਚਦਾ ਰਹਿ ਜਾਂਦਾ ਕਿ ਐਨੇ ਔਖ ਭਰੇ ਵਕਤ ਵਿਚ ਸਿਖਾਂ ਨੇ ਆਪਦੇ ਆਪ ਨੂੰ ਕਿਵੇ ਬਚਾਇਆ ਤੇ ਮਜਬੂਤ ਕੀਤਾ।ਵਾਰ ਵਾਰ ਅਕਾਲ ਤਖਤ ਸਾਹਿਬ ਸਾਹਮਣੇ ਆਉਂਦਾ ਹੈ।ਜਦ ਛੇ ਰਿਆਸਤਾ ਕਾਇਮ ਹੋ ਗਈਆ,ਜਦ ਸੰਤਾਪ ਭਰੇ ਦਿਨ ਪਿਛੇ ਰਹਿ ਗਏ ਤਾਂ ਤਪੋ ਰਾਜ ਤੇ ਰਾਜੋਂ ਨਰਕ ਵਾਲੀ ਗਲ ਵਾਪਰੀ ।ਪਰ ਮਹਾਰਾਜਾ ਰਣਜੀਤ ਸਿੰਘ ਭੁਲਿਆ ਨਹੀ ਸੀ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਮਹਾਨ ਹੈ।ਜੇ ਸਿਖ ਆਪਦੇ ਰਾਜ ਭਾਗ ਮੌਕੇ ਵੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਸਰਵ ਉਚਤਾ ਪਰਵਾਨ ਕਰਦੇ ਰਹੇ ਤਾਂ ਅੰਗਰਾਜੀ ਰਾਜ ਵਿਚ ਕਿਵੇ ਭੁਲ ਜਾਂਦੇ।ਜਦ 1947 ਤੋ ਪਹਿਲਾ ਭਾਰਤ ਉਤੇ ਹਮਲਾਵਰਾਂ ਖਿਲਾਫ ਲੜਨਾ ਮਰਨਾ ਸੀ ,ਜਦ ਭਾਰਤ ਦੀਆਂ ਬਹੂ ਬੇਟੀਆ ਦੀ ਇਜਤ ਬਚਾਉਣੀ ਸੀ ਤਾਂ ਸਾਰੇ ਲਾਲੇ ਕਦੇ ਅਕਾਲ ਤਖਤ ਸਾਹਿਬ ਫਾਰੇ ਕੋਈ ਗਲਤ ਗਲ ਨਹੀ ਸੀ ਕਰਦੇ।
ਪਰ ਹੁਣ ਹਰੇਕ ਲਾਲੇ ਦੀ ਰੀਝ ਹੈ ਕਿ ਸਿਖ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ।
ਜਥੇਦਾਰ ਸੰਤੋਖ ਸਿੰਘ ਦਿਲੀ ਨੂੰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੌਣ ਤੋ ਰੋਕਣ ਲੲਈ ਇੰਦਰਾ ਗਾਂਧੀ ਨੇ ਕੋਈ ਕਸਰ ਨਹੀ ਸੀ ਛੱਡੀ।ਗਿਆਨੀ ਜੈਲ ਸਿੰਘ,ਬੂਟਾ ਸਿੰਘ,ਨਿਹੰਗ ਸੰਤਾ ਸਿੰਘ ਵਰਗੇ ਬਹੁਤ ਨੇ ਜਿਨਾ ਮਗਰ ਲਾਲੇ ਡਟਕੇ ਖਲੋ ਗੲਏ ਕਿ ਅਕਾਲ ਤਖਤ ਸਾਹਿਬ ਨੂੰ ਚਣੌਤੀ ਦੇਵੋ।
ਪਰ ਹਰ ਵਾਰ ਸਿਖ ਨੇ ਅਕਾਲ ਤਖਤ ਸਾਹਿਬ ਦੀ ਸਰਵ ਉਚਤਾ ਮੰਨੀ।
ਬੂਟਾ ਸਿੰਘ ਭਾਰਤੀਤੰਤਰ ਵਿਚ ਬੜੀ ਵੱਡੀ ਤੋਪ ਸੀ ਪਰ 1985 ਤੋ 1994 ਤਕ ਜਦ ਓਹ ਪੰਥ ਵਿਚੋ ਛੇਕਿਆ ਹੈਇਆ ਸੀ ਤਾਂ ਓਹਦੇ ਪੱਲੇ ਕਖ ਨਹੀ ਸੀ ਤੇ ਅੰਤ ਓਹਨੇ ਮੰਨ ਲਿਆ ਕਿ ਕੂੜ ਦੇ ਵਾਜੇ ਸਦੀਵੀ ਨਹੀ।ਓਹ ਸੱਚੇ ਪਾਤਸ਼ਾਹ ਦੇ ਤਖਤ ਮੂਹਰੇ ਝੁਕ ਗਿਆ ਤੇ ਲਾਲਿਆਂ ਦੀ ਮਾਂ ਮਰ ਗਈ।ਓਸ ਵੇਲੇ ਗੁਰਮਤਿ ਪਰਕਾਸ਼ ਵਿਚ ਛਪਿਆ ਸੀ
ਤੇਰੇ ਸਾਜੇ ਹੋਏ ਤਖਤ ਅਕਾਲ ਅੱਗੇ,
ਸਿਰ ਝੁਕਿਆ ਹਿੰਦ ਦੇ ਤਾਜ ਦਾ ਹੈ।
ਜੋ ਕੋਈ ਵੀ ਤਖਤ ਦੀ ਸ਼ਰਣ ਆਉਂਦਾ,
ਤਖਤ ਓਸ ਨੂੰ ਸਦਾ ਨਿਵਾਜਦਾ ਹੈ।
ਸੌ ਲਾਲਿਆਂ ਨੂੰ 1947 ਤੋ ਬਾਅਦ ਸਦਾ ਹੀ ਖੁਣਸ ਹੈ ਕਿ ਸਿਖ ਅਕਾਲ ਤਖਤ ਸਾਹਿਬ ਨੂੰ ਐਨਾ ਸਤਿਕਾਰ ਕਿਓ ਦਿੰਦੇ ਹਨ।ਪਰ 1947 ਤੋ ਪਹਿਲਾ ਜਦ ਅਕਾਲ ਤਖਤ ਸਾਹਿਬ ਤੋ ਸੇਧ ਲੈਕੇ ਸਿੰਘ ਇਨਾ ਦੀਆਂ ਇਜਤਾਂ ਬਚਾਉਂਦੇ ਰਹੇ,ਓਦੋ ਕੋਈ ਤਕਲੀਫ ਨਹੀ ਸੀ।
ਸਿਖ ਹੈਰਾਨ ਨੇ ਕਿ ਇਹ ਕਿੰਨੇ ਮਤਲਬੀ ਤੇ ਸਵਾਰਥੀ ਨੇ,ਇਨਾ ਨੂੰ ਹੁਣ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਸਿਧਾਂਤ ਚੁਭਦੇ ਨੇ ।ਹੁਣ ਵੀ ਓਹੀ ਅਕਾਲ ਤਖਤ ਸਾਹਿਬ ਹੈ ਜਿਥੇ ਤੁਹਾਡੇ ਬਾਹਮਣ ਆਕੇ ਪੁਕਾਰ ਕਰਦੇ ਰਹੇ ਕਿ ਕਸੂਰ ਸ਼ਹਿਰ ਦੇ ਪਠਾਣ ਬਾਹਮਣੀ ਚੁਕ ਕੇ ਲੈ ਗਏ।
ਹੁਣ ਇਨਾ ਨੂੰ ਅਕਾਲ ਤਖਤ ਸਾਹਿਬ ਮੌਜੂਦਾ ਭਾਰਤੀ ਸੰਵਿਧਾਨ ਅਤੇ ਹਕੂਮਤੀ ਨਿਜਾਮ ਨੂੰ ਚੁਣੌਤੀ ਦਿੰਦਾ ਜਾਪਦਾ।ਹੁਣ ਇਨਾ ਦੀ ਰੀਝ ਹੈ ਕਿ ਅਕਾਲ ਤਖਤ ਸਾਹਿਬ ਦਾ ਸਾਰਾ ਰਵਾਇਤੀ ਸਿਸਟਮ ਬੰਦ ਹੋ ਜਾਣਾ ਚਾਹੀਦਾ ਹੈ।ਜਿਵੇ ਲਾਲੇ ਕਹਿੰਦੇ ਨੇ "ਖਾਲਸੇ ਦੀ ਸਿਰਜਣਾ ਤਾਂ ਮੁਸਲਮਾਨਾ ਤੋ ਹਿੰਦੂਆਂ ਨੂਂ ਬਚਾਉਣ ਲਈ ਕੀਤੀ ਸੀ,ਹੁਣ ਤਾਂ ਓਹ ਹਾਲਾਤ ਨਹੀ ਰਹੇ,ਹੁਣ ਤਾਂ ਉਲਟਾ ਮੁਸਲਮਾਨਾ ਨੂੰ ਹਿੰਦੂਆਂ ਤੋ ਖਤਰਾ ਹੈ,ਸੋ ਖਾਲਸਾ ਪੰਥ ਦੀ ਕੀ ਲੋੜ ਹੈ,ਸੋ ਸਾਰੇ ਆਪਦੇ ਖਾਲਸਾਈ ਪਛਾਣ ਤਿਆਗਕੇ ਹਿੰਦੂ ਬਣ ਜਾਣ"
ਇਸੇ ਕਰਕੇ ਨਿਹੰਗ ਸਿੰਘਾਂ ਦਾ ਬਾਣਾ ਤੇ ਸ਼ਸ਼ਤਰ ਚੁਭਦੇ ਹਨ ।
ਇਸੇ ਕਰਕੇ ਕਿਰਪਾਨ ਉਤੇ ਪਾਬੰਦੀ ਦਾ ਰੰਡੀ ਰੋਣਾ ਪਾਇਆ ਜਾ ਰਿਹਾ ਹੈ।
ਲਾਲੇ ਸੋਚਦੇ ਨੇ ਕਿ ਜੇ ਨਿਹੰਗ ਬਾਣਾ ਤੇ ਕਿਰਪਾਨ ਨਾ ਰਹੇ ਤਾਂ ਭਵਿਖ ਵਿਚ ਅਸੀ ਰੌਲਾ ਪਾ ਦਿਆਂਗੇ ਕਿ "ਨਾ ਕਦੇ ਕਸ਼ਮੀਰੀ ਪੰਡਤਾ ਨੇ ਨੌਵੇ ਪਾਤਸ਼ਾਹ ਕੋਲ ਅਰਜ ਗੁਜਾਰੀ ਸੀ ਨਾ ਨੌਵੇ ਪਾਤਸ਼ਾਹ ਨੇ ਤਿਲਕ ਜਨੇਊ ਦੀ ਰਾਖੀ ਲਈ ਸ਼ਹੀਦੀ ਦਿਤੀ ਨਾ ਦਸਮ ਪਾਤਸ਼ਾਹ ਨੇ ਕੋਈ ਖਾਲਸਾ ਪੰਥ ਸਾਜਿਆ ਨਾ ਕਿਸੇ ਖਾਲਸਾ ਪੰਥ ਨੇ ਹਿੰਦੂਆਂ ਦੀਆਂ ਇਜਤਾਂ ਬਚਾਈਆਂ ਇਹ ਸਭ ਝੂਠ ਹੈ"
ਨਿਹੰਗ ਸਿੰਘਾਂ ਵਿਚ ਸੌ ਨੁਕਸ ਹੋਣ ਪਰ ਓਨਾ ਨੂੰ ਦੇਖਕੇ ਇਤਿਹਾਸ ਚੇਤੇ ਆਉਂਦਾ।ਇਵੇ ਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰ ਮਸਲਿਆਂ ਵਿਚ ਸੌ ਨੁਕਸ ਹੋਣ ਪਰ ਇਤਿਹਾਸ ਦਾ ਸਬੂਤ ਮੌਜੂਦ ਹੈ।ਸੋ ਸਿਖ ਕੌਮ ਦਾ ਇਤਿਹਾਸ ਮੇਟਣ ਲਈ ਹਰ ਸਿਖ ਸੰਕਲਪ,ਸੰਸਥਾ ਤੇ ਸਬੂਤ ਖਤਮ ਹੋ ਰਹੇ ਹਨ।
ਸਿਖਾ ਨੂੰ ਡਰਾਕੇ ਸਿਖਾ ਵਿਚੋ ਹੀ ਇਹ ਕਹਾਉਣ ਦੀ ਵਿਉਂਤ ਹੈ ਕਿ ਜਦ ਭਾਰਤ ਦਾ ਸੰਵਿਧਾਨ ਹੈ,ਕਾਨੂੰਨ ਹੈ,ਹਕੂਮਤ ਹੈ ਤਾਂ ਹੁਣ ਸਿਖ ਆਪਦੇ ਸਭ ਕੁਛ ਨੂੰ ਤਿਆਗ ਕਿਓ ਨਹੀ ਦਿੰਦੇ।
ਇਸ ਸਾਜਿਸ਼ ਤਹਿਤ ਹੀ ਵਾਰ ਵਾਰ ਸਿਖਾਂ ਦੀਆਂ ਸੰਸਥਾਵਾ ਖਿਲਾਫ ਭੜਕਾਹਟ ਪੈਦਾ ਕੀਤੀ ਜਾਂਦੀ ਹੈ ਕਿ ਸਟੇਟ ਵਿਚ ਸਟੇਟ ਚਲਾਈ ਫਿਰਦੇ ਨੇ,ਆਪਦੇ ਫੈਸਲੇ ਆਪ ਕਰਦੇ ਨੇ,ਕਾਨੂੰਨ ਨਹੀ ਮੰਨਦੇ।ਇਹ ਬਹੁਤ ਕਮੀਨੀ ਸਾਜਿਸ਼ ਹੈ ਤੇ ਸਾਡੀ ਕੌਮ ਦੇ ਓਹ ਹਿਸੇ ਜਿਨਾ ਉਤੇ ਸਿਖੀ ਨਾਲੋ ਭਾਰਤੀ ਰੰਗ ਜਿਆਦਾ ਚੜਿਆ ਹੋਇਆ ਹੈ ਓਹ ਅਕਸਰ ਕਲਪਦੇ ਹੁੰਦੇ ਨੇ ਕਿ ਭਾਰਤੀ ਸੰਵਿਧਾਨ ਤੇ ਕਾਨੂੰਨ ਹੀ ਸਭ ਕੁਛ ਆ।ਇਨਾ ਨੂੰ ਬੜੀ ਤਕਲੀਫ ਹੈ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਸੇ ਅਦਾਲਤ ਵਿਚ ਪੇਸ਼ ਕਿਓ ਨਹੀ ਹੁੰਦਾ।ਅਖੇ ਓਹ ਦੇਸ਼ ਦੇ ਨਿਜਾਮ ਨਾਲੋ ਵੱਡਾ ਹੈ?
ਇਸੇ ਤਰਾ ਕਹਿੰਦੇ ਨੇ ਅਕਾਲ ਤਖਤ ਸਾਹਿਬ ਇਕ ਇਮਾਰਤ ਈ ਆ,ਇਸਦੇ ਵਿਚ ਕੀ ਖਾਸ ਆ ਜਿਥੇ ਪੰਜ ਸਿਖਾ ਸਾਹਮਣੇ ਐਵੇ ਹੱਥ ਜੋੜਕੇ ਖੜ ਜਾਂਦੇ ਆ।
ਅਕਸਰ ਈ ਭਾਰਤੀਤੰਤਰ ਦੇ ਅਸਰ ਹੇਠ ਸਿਖ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਬਹਿੰਦੇ ਆ ।ਇਨਾ ਲੲਈ ਆਧਾਰ ਤਿਏਰ ਕਰਦੇ ਆ ਸਿਖਾਂ ਵਿਚਲੇ ਲਾਲੇ।ਇਹ ਮਹੌਲ ਸਿਰਜਦੇ ਰਹਿੰਦੇ ਆ ਕਿ ਅਕਾਲ ਤਖਤ ਸਾਹਿਬ ਫਲਾਨੇ ਨੂੰ ਨਹੀ ਸਦ ਸਕਦਾ,ਆਹ ਨਹੀ ਕਰ ਸਕਦਾ।
ਅਖੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਆ,ਓਹਨੂੰ ਕਿਵੇ ਸਦਿਆ ਜਾ ਸਕਦਾ?ਅਖੇ ਨਿਹੰਗ ਸੰਤਾ ਸਿੰਘ ਤਾ ਕਿਸੇ ਵੀ ਹਾਲਤ ਵਿਚ ਸੰਮਨ ਨਹੀ ਹੋ ਸਕਦਾ।
ਹੁਣ ਕਹੀ ਜਾਣ ਅਸੰਬਲੀ ਦੇ ਮੈਂਬਰ ਕਿਵੇ ਸੰਮਨ ਹੋ ਸਕਦੇ ਆ।ਤਰਲੋਚਨ ਸਿੰਘ ਐਮ ਪੀ ਰਿਹਾ,ਓਹਨੇ ਈ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਕੁਰਾਹੇ ਪਾਇਆ ਸੀ,ਮੇਰਾ ਪਕਾ ਯਕੀਨ ਆ ਕਿ ਗਿਆਨੀ ਪੇਸ਼ ਹੋਣ ਨੂੰ ਤਿਆਰ ਸੀ ਪਰ ਇੰਦਰਾ ਤੇ ਹੋਰ ਦੇ ਇਸ਼ਾਰੇ ਉਤੇ ਤਰਰਲੋਚਨ ਸਿੰਘ ਨੇ ਰੋਕਿਆ ਓਹੀ ਦਲੀਲਾ ਓਹਨੇ ਹੁਣ ਵਿਧਾਇਕਾਂ ਨੂੰ ਕੁਰਾਹੇ ਪਾਉਣ ਲੲਈ ਦਿਤੀਆਂ ਪਰ ਵਿਧਾਇਕ ਰੁਕੇ ਨਹੀ।
ਜਿਹੜੇ ਤਰਲੋਚਨ ਸਿੰਘ ਵਰਗਿਆ ਨੇ ਇਹ ਲਹਿਰ ਤੋਰੀ ਹੋਈ ਹੈ ਕਿ ਸਰਕਾਰੀ ਸਿਖਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਨਹੀ ਸਦਿਆ ਜਾ ਸਕਦਾ ਓਹ ਵਾਰ ਵਾਰ ਮੂੰਹ ਦੀ ਖਾ ਚੁਕੇ ਨੇ,ਇਨਾ ਦੀਆਂ ਦਲੀਲਾ ਸੁਣਕੇ ਜਦ ਕੋਈ ਸਿਖ ਫੈਸਲਾ ਕਰਨ ਲਗਦਾ ਹੈ ਕਿ ਮੈ ਪੇਸ਼ ਨਹੀ ਹੋਣਾ ਤਾਂ ਜੇ ਇਨਾ ਨੂੰ ਪੁਛ ਲਵੇ ਕਿ ਜੇ ਤੁਹਾਨੂੰ ਅਕਾਲ ਤਖਤ ਸਾਹਿਬ ਸੰਮਨ ਕਰ ਲਿਆ ਤਾਂ ਇਹ ਕਹਿਣਗੇ ਕਿ ਮੈ ਤਾਂ ਪੇਸ਼ ਲਾਜਮੀ ਹੋਵਾਂਗਾ।ਇਨ ਦੇ ਮਕੜਜੇਲ ਵਿਚ ਫਸਿਆ ਸਿਖ ਸੋਚਦਾ ਕਿ ਫੇਰ ਮੈ ਕਿਓ ਆਪਦੀ ਕੌਮ ਦੀ ਹੇਠੀ ਕਰਾਵਾਂ।
ਲਾਲੇ ਤੇ ਲਾਲਿਆ ਦੇ ਤਰਲੋਚਨ ਸਿੰਘ ਵਰਗੇ ਸੇਵਕ ਲਗਾਤਾਰ ਇਹ ਪਰਚਾਰ ਕਰ ਰਹੇ ਨੇ ਕਿ ਅਕਾਲ ਤਖਤ ਸਾਹਿਬ ਦੀ ਵਰਕਿੰਗ ਵਿਚ ਨੁਕਸ ਨੇ ਪਰ ਜਦ ਆਪਦੀ ਵਾਰੀ ਆ ਜਾਵੇ ਫੇਰ ਪੇਸ਼ ਹੋਣ ਨੂੰ ਤਿਆਰ ਰਹਿੰਦੇ ਨੇ।ਇਸ ਕਰਕੇ ਇਨਾ ਦੇ ਟਰੈਪ ਤੋ ਬਚੋ।ਮੇਰਾ ਦਿਲ ਕਹਿੰਦਾ ਹੈ ਕਿ ਜਥੇਦਾਰ ਸੰਤੋਖ ਸਿੰਘ ਦਿਲੀ ਇੰਦਰਾ ਦੀ ਗਲ ਮੰਨ ਲੈਂਦਾ,ਅਕਾਲ ਤਖਤ ਸਾਹਿਬ ਪੇਸ਼ ਹੋਣ ਦੀ ਥਾ ਚੁਣੌਤੀ ਦੇਣ ਦਾ ਫੈਸਲਾ ਕਰ ਲੈਂਦਾ,ਓਹਦਾ ਕਤਲ ਨਹੀ ਸੀ ਹੋਣਾ।ਇੰਦਰਾ ਨੇ ਜੂਨ 1984 ਮੌਕੇ ਸਿਖ ਜਰਨੈਲ ਹੀ ਵਰਤੇ ਸੀ ।ਅਸਲ ਵਿਚ ਭਾਰਤੀ ਨਿਜਾਮ ਇਹ ਸਥਾਪਿਤ ਕਰਨਾ ਚਾਹੁੰਦਾ ਹੈ ਕਿ "ਸਿਖ ਹੀ ਅਕਾਲ ਤਖਤ ਸਾਹਿਬ ਦੀ ਇਮਾਰਤ ਉਤੇ ਟੈਂਕਾ ਤੋਪਾ ਨਾਲ ਹਮਲੇ ਕਰਦੇ ਰਹੇ,ਸਿਖ ਈ ਅਕਾਲ ਤਖਤ ਸਾਹਿਬ ਦੇ ਸਿਧਾਂਤ,ਇਤਿਹਾਸ,ਹੁਕਮ ਤੇ ਅਥਾਰਿਟੀ ਨੂੰ ਰੋਲਦੇ ਰਹੇ ਤੇ ਹੌਲੀ ਹੌਲੀ ਇਹ ਸੰਸਥਾ ਆਪਣਾ ਵਕਾਰ ਗਵਾ ਬੈਠੀ"
ਜੇ ਸਿਖ ਚਾਹੁੰਦੇ ਨੇ ਕਿ ਅਕਾਲ ਤਖਤ ਸਾਹਿਬ ਦੀ ਅਥਾਰਿਟੀ,ਵਕਾਰ,ਹੈਸੀਅਤ ਸਦੀਵੀ ਤੌਰ ਤੇ ਪਰਚੰਡ ਰਹੇ ਤਾਂ ਹਰ ਘਰ ਵਿਚ ਹਰ ਬੱਚੇ ਨੂੰ ਜੰਮਣ ਤੋ ਮਤ ਦੇਣੀ ਪਵੇਗੀ ਕਿ ਅਕਾਲ ਤਖਤ ਸਾਹਿਬ ਹੀ ਸਾਡੇ ਲਈ ਸਰਵ ਉਚ ਹੈ।ਸਾਨੂੰ ਇਹ ਮਹੌਲ ਸਿਰਜਣਾ ਪਵੇਗਾ ਕਿ ਭਾਰਤ ਦੇ ਲੋਕ ਮੰਨ ਲੈਣ ਕਿ ਸਿਖਾ ਨੇ ਅਕਾਲ ਤਖਤ ਸਾਹਿਬ ਤੋ ਕਦੇ ਬਾਗੀ ਨਹੀ ਹੋਣਾ। ਹੁਣ ਤਾਂ ਲਾਲੇ ਤੇ ਲਾਲਿਆ ਦੇ ਚਨ ਸਿੰਘ ਵਰਗੇ ਸੇਵਕ ਦਿਨ ਰਾਤ ਮੇਹਨਤ ਕਰ ਰਹੇ ਨੇ ਸਿਖ ਅਕਾਲ ਤਖਤ ਸਾਹਿਬ ਦੀ ਨਾ ਸੁਨਣ ਨਾ ਮੰਨਣ ਬਸ ਭਾਰਚੀ ਨਿਜਾਮ ਦੀ ਹੀ ਸੁਨਣ ਤੇ ਮੰਨਣ।
ਅਸੀ ਬੜੇ ਕਸੂਤੇ ਫਸੇ ਹੋਏ ਹਾਂ।ਗੁਲਾਮੀ ਦੇ ਦੌਰ ਵਿਚ ਅਕਾਲ ਤਖਤ ਸਾਹਿਬ ਦੀ ਸੁਨਣ ਤੇ ਮੰਨਣ ਦਾ ਰਾਹ ਸੌਖਾ ਨਹੀ।ਹਕੂਮਤ ਤੇ ਹਕੂਮਤੀ ਕਰਿੰਦੇ ਚਾਹੁਣਗੇ ਕਿ ਸਿਖ ਆਪਦੇ ਤਖਤ ਦੀ ਥਾਂ ਦਿਲੀ ਦੇ ਤਖਤ ਦੀ ਸੁਨਣ ਮੰਨਣ।ਆਮ ਸਿਖ ਦਾ ਰਾਹ ਸੌਖਾ ਹੈ ਪਰ ਸਰਕਾਰੀਤੰਤਰ ਦਾ ਹਿਸਾ ਬਣੇ ਹੋਏ ਸਿਖ ਲਈ ਸੰਤੁਲਨ ਬਣਾਕੇ ਰਖਣਾ ਬੜਾ ਔਖਾ ਹੈ।ਇਸ ਮਹੌਲ ਵਿਚ ਕੌਮ ਨੂੰ ਉਨਾ ਦੀ ਸਥਿਤੀ ਨੂੰ ਹਰ ਪਲ ਧਿਆਨ ਵਿਚ ਰਖਣਾ ਚਾਹੀਦਾ ਹੈ ਲਾਲਿਆਂ ਦੇ ਤਰਲੋਚਨ ਸਿੰਘ ਵਰਗੇ ਸੇਵਕ ਉਨਾ ਦਾ ਰਾਹ ਤੰਗ ਕਰ ਦਿੰਦੇ ਨੇ ਤੇ ਭਾਰਤੀ ਹਕੂਮਤ ਨੂੰ ਪੰਪ ਮਾਰਦੇ ਨੇ ਕਿ ਇਨਾ ਸਿਖਾਂ ਨੂੰ ਅਕਾਲ ਤਖਤ ਸਾਹਿਬ ਦੀ ਸਰਵ ਉਚਤਾ ਮੰਨਣ ਦੀ ਸਜਾ ਦਿਓ।
ਇਕ ਵੇਰ ਅਕਾਲ ਤਖਤ ਸਾਹਿਬ ਨੇ ਕਿਸੇ ਸਿਖ ਸੰਸਥਾ ਨੂੰ ਆਦੇਸ਼ ਦਿਤਾ ਕਿ ਸੌ ਸਾਲ ਪਹਿਲਾ ਜੋ ਹਰ ਮੈਂਬਰ ਅੰਮਿਰਤਧਾਰੀ ਹੋਣ ਦਾ ਗੁਰਮਤਾ ਪਾਇਆ ਸੀ ਓਹ ਪੂਰੀ ਤਰਾ ਲਾਗੂ ਕੀਤਾ ਜਾਵੇ ਤਾਂ ਇਹ ਤਰਲੋਚਨ ਸਿੰਘ ਚੈਨਲਾ ਉਤੇ ਕਲਪਦਾ ਰਿਹਾ ਕਿ ਐ ਕੋਈ ਕਿਹੇ ਨੂੰ ਧੱਕੇ ਨਾਲ ਅੰਮਿਰਤ ਥਕਣ ਲਈ ਕਿਵੇ ਕਹਿ ਸਕਦਾ ਹੈ?ਇਹਨੇ ਓਸ ਸੰਸਥਾ ਨੂੰ ਭੜਕਾਇਆ ਕਿ ਅਕਾਲ ਤਖਤ ਸਾਹਿਬ ਦੀ ਨਾ ਸੁਣੋ ਤੇ ਨਾ ਮੰਨੋ।ਪਰ ਓਸ ਸੰਸਥਾ ਨੇ ਆਪਦੇ ਮੈਂਬਰਾ ਨੂੰ ਕਿਹਾ ਕਿ ਸਾਰੇ ਆਪਦੇ ਵਲੋ ਲਿਖਕੇ ਦਵੋ ਕਿ ਕਿਥੋ ਤੇ ਕਦ ਅੰਮਿਰਤ ਛਕਿਆ ਸੀ।ਜਦ ਓਸ ਸੰਸਥਾ ਵਾਲੇ ਅਕਾਲ ਤਖਤ ਸਾਹਿਬ ਵਿਖੇ ਆਪਦੇ ਮੈਂਬਰਾ ਦੇ ਅੰਮਿਰਤਧਾਰੀ ਹੋਣ ਦੇ ਸਬੂਤ ਦੇ ਰਹੇ ਸੀ ਤਾਂ ਤਰਲੋਚਨ ਸਿੰਘ ਬੜਾ ਔਖਾ ਸੀ।ਆਖਰ ਕਿਸੇ ਨੇ ਕਿਹਾ ਕਿ ਜੀ ਫੇਰ ਅਕਾਲ ਤਖਤ ਸਾਹਿਬ ਇਹ ਕਹਿਣ ਲਗ ਜਾਵੇ ਕਿ ਸਿਖ ਸੰਸਥਾਵਾ ਦੇ ਮੈਂਬਰ ਤੇ ਅਹੁਦੇਦਾਰ ਬਣਨ ਲਈ ਘੋਨਮੋਨ,ਪਤਿਤ,ਸ਼ਰਾਬੀ ਹੋਣਾ ਚਾਹੀਦਾ?
ਸੋ ਲਾਲਿਆ ਤੇ ਉਨਾ ਦੇ ਸੇਵਕਾ ਤੋ ਸਾਵਧਾਨ ਰਹੋ।ਇਨਾ ਨੂੰ ਭਾਰਤੀ ਨਿਜਾਮ ਸਦੀਵੀ ਲਗਦਾ ਜਦਕਿ ਅਕਾਲ ਤਖਤ ਸਾਹਿਬ ਦੇ ਸਨਮੁਖ ਪਤਾ ਨਹੀ ਕਿੰਨੀਆ ਕੁ ਹਕੂਮਤਾ ਹੋ ਕੇ ਗੁਜਰ ਚੁਕੀਆ ਨੇ।ਮੌਜੂਦਾ ਹਕੂਮਤ ਵੀ ਇਕ ਦਿਨ ਖਤਮ ਹੋ ਜਾਵੇਗੀ,ਫੇਰ ਨਵਾ ਨਿਜਾਮ,ਨਵੇ ਕਾਨੂੰਨ ਹੋਣਗੇ,ਪਰ ਅਕਾਲ ਤਖਤ ਸਾਹਿਬ ਅਟੱਲ ਰਹੇਗਾ।
ਸਰਬਜੀਤ ਸਿੰਘ ਘੁਮਾਣ 9781991622

Address

Moga

Website

Alerts

Be the first to know and let us send you an email when Jang 2022 posts news and promotions. Your email address will not be used for any other purpose, and you can unsubscribe at any time.

Shortcuts

Share