Ranjit Nagra ਰਣਜੀਤ ਨਾਗਰਾ

Ranjit Nagra ਰਣਜੀਤ ਨਾਗਰਾ ਵਾਪਰਨ ਵਾਲਾ ਸਮਾਜਿਕ,ਧਾਰਮਿਕ ਤੇ ਰਾਜਨੀਤਕ ਵਰਤਾਰਾ

20/04/2024

ਸਿੱਖ ਜਿਹੜੀ ਗੱਲ ਅੱਜ ਤੋਂ ਚਾਰ ਦਹਾਕਿਆਂ ਪਹਿਲਾਂ ਗੱਲ ਕਰ ਰਹੇ ਸੀ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਉਹ ਗੱਲ ਅੱਜ ਸ਼ੋਸ਼ਲ ਮੀਡੀਆ ਦਾ ਹਰ You Tuber ਤੇ ਭਾਰਤ ਦੇ ਜਾਅਲੀ ਰਾਜਨੀਤਕ ਲੀਡਰ ਕਰ ਰਹੇ ਹਨ ਅਫਸੋਸ ਉਸ ਵੇਲੇ ਸਿੱਖਾਂ ਨੂੰ ਤਰ੍ਹਾ ਤਰ੍ਹਾ ਦੇ ਟੈਗ ਦੇ ਕੇ ਦੁਨੀਆਂ ਚ ਬਦਨਾਮ ਕੀਤਾ ਗਿਆ 😔

18/04/2024

ਜੋ ਕੁੱਝ ਦੇਸ਼ ਚ ਕੇਂਦਰ ਦੀ ਸਰਕਾਰ ਲੋਕਾਂ ਨਾਲ ਕਰਦੀ ਹੈ ਉਹੀ ਕੁੱਝ ਸੂਬਿਆਂ ਦੀਆਂ ਸਰਕਾਰਾਂ ਸੂਬੇ ਵਿੱਚ ਕਰਦੀਆਂ ਹਨ ਹਰ ਬੋਲਣ ਵਾਲੇ ਬੰਦੇ ਤੇ ਪਹਿਰਾ ਹੈ ਉਪਰੋਂ ਏਹੀ ਉੱਚੀ ੨ ਚੀਕ ਕੇ ਕਹਿੰਦੇ ਹਨ ਦੇਸ਼ ਖ਼ਤਰੇ ਚ ਹੈ ਲੋਕਤੰਤਰ ਬਚਾਉਣਾ ਹੈ ਕਮਾਲ ਹੀ ਹੋਈ ਪਈ ਹੈ ਪਤਾ ਨੀ ਇਹਨਾਂ ਦਾ ਡਰਾਮਾ ਕਦੋਂ ਤੱਕ ਚੱਲਣਾ

23/03/2024

ਵਿਦੇਸ਼ਾਂ ਵਿੱਚ ਸਿੱਖਾਂ ਨਾਲ ਹੋ ਰਹੇ ਭਾਰਤ ਸਰਕਾਰ ਦੇ ਧੱਕੇ ਉਤੇ Documentry ਫਿਲਮਾਂ ਬਣ ਰਹੀਆਂ ਹਨ ਜਿਸ ਤੇ ਭਾਰਤ ਸਰਕਾਰ ਦੇ ਨਾਲ ਪੰਜਾਬ ਦੀਆਂ ਸਾਰੀਆਂ ਰਾਜਨਿਤਕ ਪਾਰਟੀਆਂ ਚੁੱਪ ਹਨ ਇਹ ਕਿਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ??

22/03/2024

ਕਹਿੰਦੇ ਲਾਲਾ ਜੀ ਗੈਰ ਕਾਨੂੰਨੀ ਢੰਗ ਨਾਲ ਚੱਕੇ ਗਏ ਬੜਾ ਧੱਕਾ ਹੋ ਰਿਹਾ ਹੈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਨਾਲ ਦੇ ਸਿੱਖ ਨੌਜਵਾਨਾਂ ਤੇ NSA ਲਗਾ ਕੇ ਡਿਬਰੂਗੜ੍ਹ ਜੇਲ੍ਹਾਂ ਵਿੱਚ ਡੱਕ ਦਿੱਤਾ ਉਹ ਵੀ ਦੱਸ ਦਿਉ ਕੀ ਹੈ?? ਸਿੱਖਾਂ ਨਾਲ ਲਾਲਾ ਜੀ ਦੀ ਸਰਕਾਰ ਕਰ ਰਹੀ ਹੈ ਧੱਕਾ

20/03/2024

ਸਰਕਾਰ ਨੇ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਤੇ ਦੋਬਾਰਾ ਲਗਾਈ NSA ਦੀ ਧਾਰਾ ਤੇ ਉਹਨਾਂ ਦੇ ਹੱਕ ਵਿੱਚ ਬੋਲਣ ਵਾਲੇ ਸੋਸ਼ਲ ਮੀਡੀਆ ਖਾਤਿਆਂ ਤੇ ਲਗਾਈ ਰੋਕ ਆ ਗਿਆ ਪੰਜਾਬ ਵਿੱਚ ਧੱਕਾ ਸਾਹੀ ਦਾ ਨਵਾਂ ਬਦਲਾਅ

09/01/2024

ਲੋਕ ਸਭਾ ਚੋਣਾਂ ਚ ਆਪ ਪਾਰਟੀ ਦਾ ਕਾਂਗਰਸ ਨਾਲ ਤੇ ਅਕਾਲੀ ਦਲ ਦਾ BJP ਨਾਲ਼ ਸਮਝੌਤਾ ਹੁੰਦਾ ਲੱਗ ਰਿਹਾ ਹੈ ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਇਨਾਂ ਪਾਰਟੀਆਂ ਖਿਲਾਫ ਜਿਹੜੀ ਨਰਾਜਗੀ ਹੈ ਉਸ ਨੂੰ ਠੱਲ ਪਾਉਣ ਲਈ ਕਰ ਰਹੇ ਹਨ ??

26/09/2023

ਭਾਰਤੀ ਲੋਕਤੰਤਰ ਦੇ ਤਿੰਨ ਥੰਮ ਕਹੇ ਜਾਣ ਵਾਲੇ ਵਿਧਾਨਪਾਲਿਕਾ,ਨੌਕਰਸ਼ਾਹੀ, ਨਿਆਪਾਲਿਕਾ ਤੇ ਚੋਥੀ ਪ੍ਰੈਸ ਜਿਹੜੀ ਆਪਣੇ ਆਪ ਨੂੰ ਲੋਕਤੰਤਰ ਦਾ ਰਾਖਾ ਅਖਵਾਉਂਦੀ ਹੈ ਇਹਨਾਂ ਦੀ ਹਾਲਤ ਇਹ ਹੋ ਗਈ ਹੈ ਕਿ ਹੁਣ ਇਹਨਾਂ ਦੀ ਕਿਸੇ ਗੱਲ ਤੇ ਭਰੋਸਾ ਨਹੀਂ ਹੁੰਦਾ ਕਮਜ਼ੋਰ ਵਰਗ ਦੀ ਕੋਈ ਸੁਣਵਾਈ ਨਹੀਂ ਹੈ

24/09/2023

ਭਾਰਤ ਦੀ ਅਜ਼ਾਦੀ ਤੋਂ ਬਾਅਦ ਜਿੰਨੀਆ ਵੀ ਸਰਕਾਰਾਂ ਬਣੀਆਂ ਉਹਨਾਂ ਨੇ ਆਮ ਆਦਮੀ ਖਾਸ ਤੌਰ ਤੇ ਘੱਟ ਗਿਣਤੀਆਂ ਦੀ ਆਵਾਜ਼ ਨੂੰ ਦਬਾਇਆ ya ਮਾਰਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਹੁਣ ਵੀ ਔਰੰਗਜੇਬ ਦੀ ਵਿਚਾਰ ਧਾਰਾ ਦਾ ਰਾਜ ਹੈ ਆਪਣੇ ਗੁਰੂ ਸਾਹਿਬਾਨ ਇਸ ਹੀ ਵਿਚਾਰਧਾਰਾ ਨਾਲ ਲੜੇ ਸੀ

22/09/2023

ਇਕ ਗੱਲ ਸੁਖਬੀਰ ਬਾਦਲ ਲਈ ਕਿ ਇਕ ਵਾਰ ਜਸਟਿਨ ਟਰੂਡੋ ਵੱਲ ਵੇਖ ਤੇ ਫੇਰ ਸ਼ੀਸ਼ੇ ਮੂਹਰੇ ਖੜ੍ਹ ਕੇ ਆਪਣੇ ਆਪ ਨੂੰ ਦੇਖ਼ ਤੇ ਆਪਣੇ ਆਪ ਨੂੰ ਪੁੱਛ ਤੂੰ ਤੇ ਤੇਰੇ ਪਿਉ ਨੇ ਸਿੱਖੀ ਨੂੰ ਢਾਅ ਲਾਉਣ ਲਈ ਕਿਹੜੀ ਕਸਰ ਛੱਡੀ ਲਾਹਣਤੀਆ ਹਾਲੇ ਤੱਕ ਤੇਰੀ ਆਵਾਜ਼ ਨਹੀਂ ਨਿੱਕਲੀ ਚੱਪਣੀ ਚ ਨੱਕ ਡੋਬ ਕੇ ਮਰ ਜਾ

22/09/2023

ਪੂਰੀ ਦੁਨੀਆਂ ਦੇ ਸਿੱਖ ਇਕ ਆਵਾਜ਼ ਚ ਕਹਿ ਰਹੇ ਹਨ ਕਿ ਹਰਦੀਪ ਸਿੰਘ ਨਿੱਝਰ ਨੂੰ ਮਰਵਾਉਣਾ ਗ਼ਲਤ ਹੈ ਪਰ ਆਹ ਪੰਜਾਬ ਵਾਲਿਆਂ ਨੂੰ ਦੇਖ ਲਓ ਜਿਵੇਂ ਸੱਪ ਸੁੰਘ ਗਿਆ ਹੁੰਦਾ ਕਮਾਲ ਏ ਯਾਰ ਘੁੱਗੂਆਂ ਵਾਂਗੂੰ ਬੈਠੇ ਏ 🤏ਆਵਾਜ਼ ਤੱਕ ਨੀ ਨਿੱਕਲੀ

22/09/2023

ਹੱਦ ਹੋ ਗਈ ਆਪਣੀ Aspiration ਭਾਵਨਾ ਜਾਹਿਰ ਕਰਨ ਵਾਲੇ ਲੋਕਾਂ ਨੂੰ ਤੁਸੀਂ ਮਿੰਟ ਚ ਅੱਤਵਾਦੀ ਕਹਿ ਦਿੰਦੇ ਹੋ ਐਨਾ ਤੰਗ ਦਿੱਲ ਦੇਸ਼ ਦੁਨੀਆਂ ਦੀ ਅਗਵਾਈ ਕਰਨ ਲਈ ਜਿਗਰਾ ਚਾਹੀਦਾ ਤੇ ਰੀਸ ਤੁਸੀ ਇੰਗਲੈਂਡ ਤੇ ਅਮਰੀਕਾ ਦੀ ਕਰਦੇ ਹੋ ਤੁਹਾਡੇ ਅੰਦਰ ਕਿੰਨਾ ਜ਼ਹਿਰ ਏ ਜੱਗ ਜ਼ਾਹਿਰ ਹੋ ਗਿਆ

ਕੌਮੀ ਇਨਸਾਫ਼ ਮੋਰਚਾ ਮੋਹਾਲੀ ਮਾਰਚਬੰਦੀ ਸਿੰਘ ਰਿਹਾ ਕਰੋ
15/08/2023

ਕੌਮੀ ਇਨਸਾਫ਼ ਮੋਰਚਾ ਮੋਹਾਲੀ ਮਾਰਚ
ਬੰਦੀ ਸਿੰਘ ਰਿਹਾ ਕਰੋ

02/08/2023

ਕਿਉੰ ਭਰਾਵੋ ਦੱਸੋ ਹੁਣ ਕਿੱਥੇ ਨੇ ਦੇਸ਼ ਭਗਤ, ਰਾਸ਼ਟਰ ਵਾਦੀ ਤੇ ਦੇਸ਼ ਹਿਤ ਵਿੱਚ ਪੱਤਰਕਾਰੀ ਵਾਲੇ ਪੰਜਾਬ ਤੇ ਭਾਰਤ ਦੇ ਪੱਤਰਕਾਰ je ਕੋਈ ਡੱਟ ਕੇ ਬੋਲਦਾ ਦਿੱਸ ਰਿਹਾ ਹੈ ਤਾਂ ਮੈਨੂੰ ਵੀ ਦਿਖਾ ਦਿਉ ਅੰਮ੍ਰਿਤਪਾਲ ਸਿੰਘ ਵਾਰੀ ਕਿਵੇਂ ਸਿੱਖਾਂ ਨੂੰ ਦੁਨੀਆਂ ਵਿੱਚ ਬਦਨਾਮ ਕੀਤਾ ਕੱਲ ਵਾਲੀ ਘਟਨਾ ਤੇ ਨਿੱਕਲੀ ਕਿਸੇ ਦੀ ਆਵਾਜ਼?

25/07/2023

ਪੰਜਾਬੀਓ ਇਹਨਾਂ ਪੰਜਾਬ ਦੇ ਕਲਾਕਾਰਾਂ ਦੇ ਦਿਮਾਗ ਚ ਇਕ ਗੱਲ ਪਾ ਦਿਉ ਕਿ je ਸਿੱਖ ਇਤਿਹਾਸ ਤੇ ਪੰਜਾਬ ਦੀ ਧਰਤੀ ਨਾਲ ਜੁੜੇ ਵਿਸ਼ਿਆਂ ਤੇ ਕੰਮ ਕਰੋਂਗੇ ਤਾਂ ਹੀ ਚੱਲ ਪਾਓਗੇ je ਉਹੀ ਬਾਲ ਖੜ੍ਹੇ ਕਰਕੇ ਕੰਨਾਂ ਵਿੱਚ ਵਾਲੀਆਂ pa ਕੇ ਨਸ਼ਾ ਤੇ ਨੰਗੇਜ਼ ਪਣਾ ਦਿਖਾਉਣਾ ਤਾਂ ਭੁੱਲ ਜਾਉ

23/07/2023

ਭਰਾਵੋ ਨਵਾਂ ਪੇਜ ਬਣਾਇਆ ਏ ਹਾਲੇ ਪਤਾ ਤਾਂ ਕੁੱਝ ਨਹੀਂ ਕਿ ਕਰਨਾ ਕੀ ਹੈ ਵਹਿਗੁਰੂ ਜੀ ਮਿਹਰ ਕਰਨ ਦੇਖਦੇ ਹਾਂ ਅੱਗੇ ਅੱਗੇ ਕੀ ਹੁੰਦਾ je ਚੰਗਾ ਲੱਗਿਆ ਤਾਂ ਦਿਲੋਂ like ਕਰ ਦਿਉ ਕਿਉੰਕਿ ਆਪਾਂ ਦਿਲੋਂ ਚਲਣ ਵਾਲੇ ਬੰਦੇ ਹਾਂ 🙏🙏

Address

Street No 7
Mohali
160055

Alerts

Be the first to know and let us send you an email when Ranjit Nagra ਰਣਜੀਤ ਨਾਗਰਾ posts news and promotions. Your email address will not be used for any other purpose, and you can unsubscribe at any time.

Contact The Organization

Send a message to Ranjit Nagra ਰਣਜੀਤ ਨਾਗਰਾ:

Videos

Share

Category

Nearby government services


Other Social Services in Mohali

Show All

You may also like