06/03/2026
ਅੱਜ ਸੁੱਤੀ ਪਈ ਝਾੜੂ ਸਰਕਾਰ ਨੂੰ ਜਗਾਉਣ ਲਈ ਪੰਜਾਬ ਕਾਂਗਰਸ ਵੱਲੋਂ ‘ਵਿਧਾਨ ਸਭਾ ਘਿਰਾਓ’ ਦੇ ਤਹਿਤ ਰੋਸ ਪ੍ਰਦਰਸ਼ਨ ਕੀਤਾ ਗਿਆ। ਚਾਰ ਸਾਲ ਬੀਤ ਗਏ, ਪਰ ਇਸ ਫੋਕੇ ਬਦਲਾਅ ਦੀ ਸਰਕਾਰ ਨੇ ਪੰਜਾਬੀਆਂ ਨੂੰ ਝੂਠੇ ਲਾਰੇ, ਧੋਖੇ ਅਤੇ ਨਾਮੋਸ਼ੀ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ। ਲੋਕਾਂ ਦੀਆਂ ਉਮੀਦਾਂ ਨਾਲ ਖੇਡਣ ਵਾਲੀ ਇਹ ਸਰਕਾਰ ਅੱਜ ਵੀ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਪਰ ਹੁਣ ਪਾਣੀ ਸਿਰ ਤੋਂ ਉੱਪਰ ਲੰਘ ਚੁੱਕਾ ਹੈ, ਨਾ ਔਰਤਾਂ ਨੂੰ 1000 ਰੁਪਏ ਮਿਲੇ, ਨਾ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਈ, ਨਾ ਬਕਾਇਆ DA ਮਿਲਿਆ,ਨਾ ਮੈਡੀਕਲ ਕਾਲਜ ਬਣੇ, ਨਾ 2500 ਪੈਨਸ਼ਨ ਮਿਲੀ, ਮਾਈਨਿੰਗ ਤੋਂ 20,000 ਕਰੋੜ ਸਲਾਨਾ ਆਮਦਨ ਤਾਂ ਕੀ ਹੋਣੀ ਸੀ, ਸਗੋਂ 4 ਲੱਖ ਕਰੋੜ ਕਰਜ਼ਾ ਪੰਜਾਬ ਦੇ ਸਿਰ ਚੜ੍ਹਾ ਦਿੱਤਾ…5 ਮਿੰਟਾਂ ਵਿੱਚ MSP ਦਾ ਕੀ ਦੇਣੀ ਸੀ, ਕਿਸਾਨਾਂ ਤੇ ਵੀ ਤਸ਼ੱਸਦ ਕੀਤਾ.. ਇਹ ਹੱਕ ਅਸੀਂ ਲੈ ਕੇ ਰਹਾਂਗੇ ਅਤੇ ਉਹਨਾਂ ਨੂੰ ਆਪਣੇ ਕੀਤੇ ਵਾਅਦੇ ਯਾਦ ਕਰਵਾਵਾਂਗੇ।