Tractor lovers nd political akali dal

  • Home
  • Tractor lovers nd political akali dal

Tractor lovers nd political akali dal tractor lovers �

09/03/2023

On the International Women’s day let us all pledge to create a gender equal world and give better and safe surroundings to the women.
To the amazing women in all of our lives, thank you for everything you do!

Happy Women's Day!

09/03/2023
09/10/2022
09/10/2022

5075 jodhdeere

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਉਹ  ਲੋਕ ਨੇਤਾ ਨੇ ਜਿਨਾਂ ਨੇ ਛੋਟੀ ਉਮਰ ਤੋਂ ਹੀ ਹਕੂਮਤਾਂ ਵਿਰੁੱਧ ਲੋਕਾਂ ਲਈ ਬੜੇ ਨਿਡਰਤਾਂ ਤੇ ਜ਼ਜਬੇ ਨਾਲ ਅਵਾ...
25/06/2022

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਉਹ ਲੋਕ ਨੇਤਾ ਨੇ ਜਿਨਾਂ ਨੇ ਛੋਟੀ ਉਮਰ ਤੋਂ ਹੀ ਹਕੂਮਤਾਂ ਵਿਰੁੱਧ ਲੋਕਾਂ ਲਈ ਬੜੇ ਨਿਡਰਤਾਂ ਤੇ ਜ਼ਜਬੇ ਨਾਲ ਅਵਾਜ ਉਠਾਈ। ਅਜੋਕੇ ਸਮੇਂ ਵਿੱਚ ਅਜਿਹੇ ਲੀਡਰ ਬਹੁਤ ਵਿਰਲੇ ਹੀ ਮਿਲਣਗੇ। ਇਸੇ ਕਰਕੇ ਅੱਜ ਵੀ ਪ੍ਰੋ. ਚੰਦੂਮਾਜਰਾ ਸਾਹਿਬ ਦਾ ਨਾਂ ਲੋਕਾਂ ਦੇ ਦਿਲਾਂ ਵਿੱਚ ਸਨਮਾਨ ਕੀਤਾ ਜਾਦਾ। ਇਹ ਐਮਰਜੈਂਸੀ ਦੀ ਕਹਾਣੀ ਕ੍ਰਿਪਾ ਕਰਕੇ ਸ਼ੁਰੂ ਤੋਂ ਅੰਤ ਤੱਕ ਜਰੂਰ ਪੜੋ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ...ਅੱਜ_ਦੇ_ਦਿਨ _25 _ਜੂਨ _1975_
ਮੁਲਕ ਵਿਚ ਐਮਰਜੈਂਸੀ ਲੱਗਣ ਦੇ ਚੌਥੇ ਦਿਨ ਕੁ ਦਿਨ ਦੀ ਸਵੇਰ ਨੂੰ ਮੈਂ ਆਪਣੇ ਪਿੰਡ ਚੰਦੂਮਾਜਰੇ ਜਾਣ ਲਈ ਪਟਿਆਲੇ ਤੋਂ ਬੱਸ ਫੜ• ਕੇ ਅਜੇ ਮੈਂ ਰਾਜਪੁਰੇ ਬੱਸ ਅੱਡੇ ਉੱਤੇ ਉਤਰਿਆ ਹੀ ਸੀ ਕਿ ਪੁਲੀਸ ਨੇ ਮੈਂਨੂੰ ਘੇਰਾ ਪਾ ਲਿਆ। ਕਾਰਨ ਪੁੱਛਣ ਉੱਤੇ ਥਾਣੇਦਾਰ ਕਹਿਣ ਲੱਗਿਆ ਕਿ ਥਾਣੇ ਵਿੱਚ ਬੈਠੇ ਡੀ. ਐਸ.ਪੀ. ਨੇ ਤੁਹਾਨੂੰ ਗੱਲ ਕਰਨ ਲਈ ਬੁਲਾਇਆ ਹੈ। ਸ਼ਾਮ ਤੱਕ ਜਦੋਂ ਡੀ.ਐਸ.ਪੀ. ਨਾ ਆਇਆ ਤਾਂ ਥਾਣੇਦਾਰ ਕਹਿਣ ਲੱਗਿਆ ਕਿ ਡਿਪਟੀ ਸਾਹਿਬ ਕੱਲ ਸਵੇਰੇ ਆਉਣਗੇ ਅਤੇ ਉਹ ਤੁਹਾਡੇ ਨਾਲ ਗੱਲਬਾਤ ਕਰਕੇ ਹੀ ਅਗਲਾ ਫੈਸਲਾ ਕਰਨਗੇ। ਉਸ ਵੇਲੇ ਤੱਕ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਮੇਰੀ ਹਿਰਾਸਤ ਦਾ ਕਾਰਨ ਮੁਲਕ ਵਿਚ ਲੱਗੀ ਐਮਰਜੈਂਸੀ ਹੀ ਹੈ ਹੋਰ ਕੋਈ ਨਹੀਂ। ਮੈਨੂੰ ਗ੍ਰਿਫਤਾਰ ਕਰਨ ਦਾ ਕਾਰਨ ਵੀ ਇਹ ਸੀ ਕਿ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਪਟਿਆਲੇ ਇਲਾਕੇ ਵਿਚ ਐਮਰਜੈਂਸੀ ਦਾ ਵਿਰੋਧ ਕਰਨ ਦੀ ਹੱਥ ਲਿਖਤ ਅਪੀਲ ਵੰਡ ਦਿੱਤੀ ਸੀ।
ਦੂਜੇ ਦਿਨ ਪੁਲੀਸ ਦਾ ਇੱਕ ਡੀ.ਐਸ.ਪੀ. ਕਹਿਣ ਲੱਗਿਆ ਕਿ ਅਸੀਂ ਤੁਹਾਨੂੰ ਸਿਰਫ ਇੱਕ ਸ਼ਰਤ ਉੱਤੇ ਹੀ ਛੱਡ ਸਕਦੇ ਹਾਂ ਕਿ ਤੁਸੀਂ ਐਮਰਜੈਂਸੀ ਦੀ ਹਿਮਾਇਤ ਵਿਚ ਇੱਕ ਪ੍ਰੈਸ ਬਿਆਨ ਜਾਰੀ ਕਰ ਦਿਉ। ਮੇਰੇ ਨਾ ਕਰਨ ਉੱਤੇ ਉਸ ਨੇ ਧਮਕੀ ਭਰੇ ਲਹਿਜ਼ੇ ਵਿਚ ਬੁਰੇ ਨਤੀਜੇ ਭੁਗਤਣ ਤੋਂ ਬਚਣ ਦੀ ਸਲਾਹ ਦੇਣ ਲੱਗ ਪਿਆ। ਅਗਲੇ ਪੂਰੇ ਪੰਦਰਾਂ ਦਿਨ ਮੈਨੂੰ ਰਾਜਪੁਰੇ ਥਾਣੇ ਵਿਚ ਰੱਖ ਕੇ ਐਮਰਜੈਂਸੀ ਦੀ ਹਿਮਾਇਤ ਕਰਨ ਲਈ ਹਰ ਤਰਾਂ ਦਾ ਦਬਾਅ ਪਾਇਆ ਗਿਆ। ਉਸ ਵੇਲੇ ਚੰਡੀਗੜ• ਵਿਚ ਡੀ.ਆਈ.ਜੀ. ਇੰਟੈਲੀਜੈਂਸ ਵਜੋਂ ਤਾਇਨਾਤ ਕੋਈ ਬਾਜਵਾ ਉਪ ਨਾਮ ਵਾਲਾ ਪੁਲੀਸ ਅਧਿਕਾਰੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਕਰਨ ਨੇ ਉਚੇਚਾ ਮੈਂਨੂੰ ਮਨਾਉਣ ਲਈ ਭੇਜਿਆ। ਹਰ ਤਰਾਂ ਦੇ ਲਾਲਚ ਅਤੇ ਡਰਾਵੇ ਦੇ ਕੇ ਵੀ ਜਦੋਂ ਸਰਕਾਰ ਮੈਥੋਂ ਐਮਰਜੈਂਸੀ ਦੀ ਹਿਮਾਇਤ ਨਾ ਕਰਵਾ ਸਕੀ ਤਾਂ ਆਖਰ ਮੇਰੇ ਉੱਤੇ ਮੀਸਾ ਲਾ ਕੇ ਪਟਿਆਲਾ ਜ਼ੇਲ ਵਿਚ ਭੇਜ ਦਿੱਤਾ ਗਿਆ।
ਪਟਿਆਲਾ ਜ਼ੇਲ ਦੀ ਡਿਉਢੀ ਵਿਚ ਹੀ ਜਦੋਂ ਮੈਨੂੰ 'ਸਮੱਗਲਰਾਂ ਦੇ ਅਹਾਤੇ' ਵਿਚ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਤਾਂ ਪਹਿਲਾਂ ਹੀ ਸਹਿਮਿਆ ਹੋਇਆ ਮੈਂ ਹੋਰ ਵੀ ਡਰ ਗਿਆ। ਪਰ ਇਹ ਡਰ ਜਾਂਦਿਆਂ ਹੀ ਉਸ ਵੇਲੇ ਕਾਫੂਰ ਹੋ ਗਿਆ ਜਦੋਂ 'ਸਮਗਲਰਾਂ' ਨੇ ਸੌਣ ਲਈ ਲਾਈਆਂ ਗਈਆਂ ਆਪਣੀਆਂ ਮੱਛਰਦਾਨੀਆਂ ਵਿਚੋਂ ਨਿਕਲ ਕੇ 'ਪਾੜ•ਾ' ਆ ਗਿਆ ਕਹਿ ਕੇ ਮੇਰਾ ਸਵਗਤ ਕੀਤਾ। Àੇਹਨਾਂ ਨੇ ਮੈਨੂੰ ਜਾਂਦਿਆਂ ਚਾਹ ਪਿਆਈ, ਫਿਰ ਨੁਹਾ ਕੇ ਰੋਟੀ ਖੁਆਈ। ਗਰਮੀ ਦੇ ਮੌਸਮ ਵਿਚ ਪੂਰੇ ਪੰਦਰਾਂ ਦਿਨ ਥਾਣੇ ਵਿਚ ਨਜ਼ਰਬੰਦ ਰਹਿਣ ਤੋਂ ਬਾਅਦ ਜ਼ੇਲ• ਦੀ ਔਖ ਬਿਲਕੁਲ ਹੀ ਮਹਿਸੂਸ ਨਹੀਂ ਹੋਈ।
ਅਗਲੇ ਹੀ ਦਿਨ ਜੇਲ• ਵਿਚ ਅਕਾਲੀ ਆਗੂ ਜਸਵਿੰਦਰ ਸਿੰਘ ਬਰਾੜ ਆ ਗਏ। ਅਗਲੇ ਦਿਨ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਪਟਿਆਲਾ ਜੇਲ• ਵਿਚ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਤਾਂ ਫਿਰ ਗ੍ਰਿਫਤਾਰ ਕਰ ਕੇ ਪਟਿਆਲਾ ਜੇਲ• ਵਿਚ ਭੇਜਣ ਵਾਲੇ ਵੱਖ ਵੱਖ ਆਗੂਆਂ ਦੀ ਲਾਈਨ ਹੀ ਲੱਗ ਗਈ। ਅਕਾਲੀ ਆਗੂ ਸ੍ਰ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਬਸੰਤ ਸਿੰਘ ਖਾਲਸਾ ਤੋਂ ਬਿਨਾਂ ਸ਼ੋਸਲਿਸਟ ਆਗੂ ਸ਼੍ਰੀ ਚੰਦਰ ਸ਼ੇਖਰ, ਪੱਤਰਕਾਰ ਲਾਲਾ ਜਗਤ ਨਰਾਇਣ ਅਤੇ ਜਨਸੰਘ ਆਗੂ ਬਲਰਾਮ ਜੀ ਦਾਸ ਟੰਡਨ ਵੀ ਪਟਿਆਲੇ ਜ਼ੇਲ ਵਿਚ ਹੀ ਭੇਜ ਦਿੱਤ ਗਏ।
ਐਮਰਜੈਂਸੀ ਦੇ ਸ਼ੁਰੂਆਤੀ ਦੌਰ ਵਿਚ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ, ਧੜਾਧੜ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ, ਅਖ਼ਬਾਰਾਂ ਉੱਤੇ ਲਾਈ ਸੈਂਸਰਸ਼ਿਪ ਅਤੇ ਸਰਕਾਰੀ ਸਾਧਨਾਂ ਦੁਆਰਾ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਕਾਰਨ ਆਮ ਲੋਕਾਂ ਵਿਚ ਜ਼ਬਰਦਸਤ ਦਹਿਸ਼ਤ ਪੈ ਗਈ ਸੀ। ਨੇੜਲੇ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੇ ਮੇਰੇ ਪਰਿਵਾਰ ਨੂੰ ਇਹ ਕਹਿ ਕੇ ਡਰਾਉਣਾ ਸ਼ੁਰੂ ਕਰ ਦਿੱਤਾ ਸੀ, ''ਪ੍ਰੇਮ ਨੂੰ ਕਹੋ ਕਿ ਐਮਰਜੈਂਸੀ ਦੀ ਹਿਮਾਇਤ ਦਾ ਬਿਆਨ ਦੇ ਕੇ ਬਾਹਰ ਆ ਜਾਵੇ ਨਹੀਂ ਤਾਂ ਸਾਰੀ ਉਮਰ ਜੇਲ• ਵਿਚ ਹੀ ਸੜੂਗਾ।'' ਇਥੋਂ ਤੱਕ ਕਿ ਮੇਰੀ ਮੰਗੇਤਰ ਦੇ ਪਰਿਵਾਰ ਨੂੰ ਵੀ ਇਹ ਸਲਾਹਾਂ ਦਿੱਤੀਆਂ ਗਈਆਂ ਕਿ ਤੁਸੀਂ ਆਪਣੀ ਲੜਕੀ ਕਿਤੇ ਹੋਰ ਵਿਆਹ ਦਿਉ, ਪ੍ਰੇਮ ਸਿੰਘ ਨੇ ਤਾਂ ਹੁਣ ਛੇਤੀ ਕੀਤਿਆਂ ਬਾਹਰ ਨਹੀਂ ਆਉਣਾ। ਇਹ ਸਲਾਹਾਂ ਦੇਣ (ਡਰਾਉਣ) ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਮੰਤਰੀ ਮੰਡਲ ਦੇ ਇੱਕ ਸੀਨੀਅਰ ਵਜ਼ੀਰ ਵੀ ਸਨ।
ਪਟਿਆਲੇ ਦੀ ਪੂਰੀ ਜ਼ੇਲ ਹੀ ਰਾਜਨੀਤਕ ਰੰਗ ਵਿਚ ਰੰਗੀ ਜਾਣ ਕਾਰਨ ਮੈਂ ਪੂਰੀ ਤਰਾਂ ਨਿਰਭੈਅ ਹੋ ਗਿਆ ਸੀ ਅਤੇ ਕਿਸੇ ਵੀ ਕੀਮਤ ਉੱਤੇ ਐਮਰਜੈਂਸੀ ਦੀ ਹਿਮਾਇਤ ਕਰਨ ਨੂੰ ਤਿਆਰ ਨਹੀਂ ਸੀ। ਵੈਸੇ ਵੀ ਮੀਸਾ ਤਹਿਤ ਨਜ਼ਰਬੰਦ ਕੀਤੇ ਗਏ ਸਾਰੇ ਆਗੂਆਂ ਵਿਚੋਂ ਮੈਂ ਸਭ ਤੋਂ ਛੋਟੀ ਉਮਰ ਦਾ ਹੋਣ ਕਾਰਨ ਸਾਰੇ ਆਗੂਆਂ ਵਲੋਂ ਦਿੱਤੇ ਜਾਣ ਵਾਲੇ ਸਤਿਕਾਰ ਸਦਕਾ ਵੀ ਮੇਰੀ ਦ੍ਰਿੜਤਾ ਹੋਰ ਵੀ ਪਰਪੱਕ ਹੋ ਗਈ ਸੀ। ਉਂਜ ਵੀ ਜੇਲ• ਹੁਣ ਮੈਨੂੰ ਆਪਣੀ ਸ਼ਖ਼ਸੀਅਤ ਉਸਾਰੀ ਵਿਚ ਸਹਾਈ ਹੁੰਦੀ ਜਾਪਣ ਲੱਗ ਪਈ ਸੀ। ਵੱਖ ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਸੰਗਤ ਨੇ ਮੇਰੀ ਰਾਜਸੀ ਸੋਚ ਵਿਚ ਤਬਦੀਲੀ ਵੀ ਲਿਆਂਦੀ ਅਤੇ ਸਪਸ਼ਟਤਾ ਵੀ। ਬਾਅਦ ਵਿਚ ਜਨਤਾ ਪਾਰਟੀ ਦੇ ਵੱਡੇ ਆਗੂ ਵਜੋਂ ਸਥਾਪਤ ਹੋਏ ਕ੍ਰਿਪਾਲ ਸਿੰਘ ਨੇ ਮੈਨੂੰ ਜੇਲ• ਵਿਚ ਰਾਜਨੀਤੀ ਸ਼ਾਸਤਰ ਦੀ ਐਮ.ਏ. ਕਰਨ ਲਈ ਨਾ ਸਿਰਫ ਉਤਸ਼ਾਹਤ ਹੀ ਕੀਤਾ, ਬਲਕਿ ਮੈਨੂੰ ਪੜਾਇਆ ਵੀ।
ਐਮਰਜੈਂਸੀ ਦੌਰਾਨ ਜੇਲ• ਵਿਚ ਮੇਰੀ ਇਸ ਨਜ਼ਰਬੰਦੀ ਨੇ ਹੀ ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਮੁੱਢ ਬੰਨਿਆ। ਇਲਾਕਾਈ ਸਾਂਝ ਹੋਣ ਕਾਰਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਿਨਾਂ ਉਸ ਵੇਲੇ ਤੱਕ ਮੇਰੀ ਕਿਸੇ ਅਕਾਲੀ ਆਗੂ ਨਾਲ ਕੋਈ ਜਾਣ ਪਛਾਣ ਨਹੀਂ ਸੀ। ਉਸ ਵੇਲੇ ਤੱਕ ਨਾ ਹੀ ਮੇਰੀ ਰਾਜਨੀਤੀ ਵਿਚ ਕੋਈ ਬਹੁਤੀ ਦਿਲਚਸਪੀ ਹੀ ਸੀ। ਇੱਕ ਸਾਧਾਰਣ ਕਿਸਾਨ ਦਾ ਪੁੱਤ ਹੋਣ ਕਰਕੇ ਰਾਜਨੀਤਕ ਅਹੁਦੇ ਮੈਨੂੰ ਆਪਣੀ ਪਹੁੰਚ ਤੋਂ ਬਾਹਰ ਹੀ ਲਗਦੇ ਸਨ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਐਮ.ਏ. ਕਰ ਚੁਕਿਆ ਹੋਣ ਕਾਰਨ ਮੇਰਾ ਨਿਸ਼ਾਨਾ ਉਸ ਵੇਲੇ ਕਿਸੇ ਕਾਲਜ ਵਿਚ ਲੈਕਚਰਾਰ ਲੱਗਣ ਦਾ ਹੀ ਸੀ। ਪਰ ਫਿਰੋਜ਼ਪੁਰ ਜੇਲ• ਵਿਚੋਂ ਪੇਸ਼ੀ ਭੁਗਤਣ ਆਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਦੋਂ ਪਟਿਆਲਾ ਜੇਲ• ਵਿਚ ਲਿਆਂਦਾ ਗਿਆ ਤਾਂ ਉਹਨਾਂ ਆਉਂਦਿਆਂ ਹੀ ਕਿਹਾ ਕਿ ਮੇਰਾ ਬਿਸਤਰਾ ਪ੍ਰੇਮ ਵਾਲੇ ਅਹਾਤੇ ਵਿਚ ਹੀ ਲਾ ਦਿਉ। ਉਸ ਤੋਂ ਬਾਅਦ ਉਹ ਵੀ ਪੇਸ਼ੀ ਭੁਗਤਣ ਪਟਿਆਲੇ ਆਉਂਦੇ ਤਾਂ ਉਹ ਮੇਰੇ ਕੋਲ ਹੀ ਰਹਿੰਦੇ। ਜੇਲ• ਦੀ ਇਸ ਨਜ਼ਰਬੰਦੀ ਦੌਰਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਨਾਲ ਬਣੇ ਅਤਿ ਨੇੜਲੇ ਸਬੰਧਾਂ ਨੇ ਮੈਨੂੰ ਸਰਗਰਮ ਰਾਜਨੀਤੀ ਪ੍ਰਵੇਸ਼ ਕਰਵਾ ਦਿੱਤਾ।
ਇੱਕ ਪੇਸ਼ੀ ਭੁਗਤਣ ਆਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜੇਲ• ਦੀ ਡਿਉਢੀ ਵਿਚ ਇਕੱਠੇ ਹੋਏ ਅਕਾਲੀ ਤੇ ਜਨਸੰਘ ਆਗੂ ਪੁੱਛਣ ਲੱਗੇ ਕਿ ਤੁਹਾਡੇ ਖਿਆਲ ਵਿਚ ਐਮਰਜੈਂਸੀ ਅਜੇ ਕਿਨ•ਾਂ ਕੁ ਸਮਾਂ ਹੋਰ ਚੱਲੇਗੀ। ਉਹਨਾਂ ਜਦੋਂ ਸਹਿਜ ਸੁਭਾਅ ਹੀ ਕਿਹਾ ਕਿ ਬਾਰਾਂ ਕੁ ਸਾਲ ਤਾਂ ਹੋਰ ਚੱਲੇਗੀ ਹੀ ਤਾਂ ਉਥੇ ਮੌਜ਼ੂਦ ਬਟਾਲੇ ਦਾ ਇੱਕ ਜਨਸੰਘੀ ਆਗੂ ਧਰਮਪਾਲ ਗੱਸ਼ ਖਾ ਕੇ ਹੀ ਡਿੱਗ ਪਿਆ ਅਤੇ ਜਨਸੰਘ ਦਾ ਹੀ ਇੱਕ ਹੋਰ ਆਗੂ ਪੰਨਾ ਲਾਲ ਨਈਅਰ ਦੇ ਹੱਥ ਵਿਚੋਂ ਚਾਹ ਦੀ ਪਿਆਲੀ ਛੁੱਟ ਕੇ ਹੇਠਾਂ ਡਿੱਗ ਪਈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਜਦੋਂ ਜਥੇਦਾਰ ਟੌਹੜਾ ਨੁੰ ਹਸਦਿਆਂ ਕਿਹਾ, ''ਤੂੰ ਕੀ ਰੱਬ ਨੂੰ ਮਿਲਕੇ ਆਇਆਂ, ਤੈਨੂੰ ਕੀ ਪਤੈ ਵੀ ਐਮਰਜੈਂਸੀ ਬਾਰਾਂ ਸਾਲ ਨਹੀਂ ਚੁੱਕੀ ਜਾਣੀ''। ਜਥੇਦਾਰ ਟੌਹੜਾ ਕਹਿਣ ਲੱਗ, ''ਰੱਬ ਨੂੰ ਤਾਂ ਮੈਂ ਨਹੀਂ ਮਿਲਕੇ ਆਇਆ, ਪਰ ਸ਼੍ਰੀ ਲੰਕਾ ਦੀ ਪ੍ਰਧਾਨ ਮੰਤਰੀ ਭੰਡਾਰ ਨਾਇਕੇ ਨੇ ਆਪਣੇ ਮੁਲਕ ਵਿਚ ਬਾਰਾਂ ਸਾਲ ਐਮਰਜੈਂਸੀ ਲਾ ਕੇ ਰੱਖੀ ਹੈ। ਉਸੇ ਦੀ ਭੈਣ ਇੰਦਰਾ ਗਾਂਧੀ ਹੈ, ਉਨ•ਾਂ ਸਮਾਂ ਤਾਂ ਇਹ ਵੀ ਲਾਊਗੀ ਹੀ।'' ਉਹਨਾਂ ਦੇ ਇਹ ਕਹਿਣ ਉੱਤੇ ਮਾਹੌਲ ਹਲਕਾ ਹੋਇਆ।
ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਾਰੇ ਅਕਾਲੀ ਆਗੂਆਂ ਨੂੰ ਤਾਂ ੧੮ ਜਨਵਰੀ ੧੯੭੭ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਮੇਰੀ ਨਜ਼ਰਬੰਦੀ ਜਾਰੀ ਰਹੀ। ਮਾਰਚ ੧੬ ਤੋਂ ੨੦ ਤੱਕ ਹੋਈ ਲੋਕ ਸਭਾ ਚੋਣ ਦੇ ਨਤੀਜੇ ੨੧ ਮਾਰਚ ਦੀ ਰਾਤ ਨੂੰ ਆਉਣੇ ਸ਼ੁਰੂ ਹੋਏ। ਪਹਿਲਾਂ ਸੰਜੇ ਗਾਂਧੀ ਦੇ ਚੋਣ ਹਾਰਨ ਦੀ ਖ਼ਬਰ ਆਈ ਅਤੇ ਫਿਰ ਇੰਦਰਾਂ ਗਾਂਧੀ ਦੇ ਹਾਰਨ ਦੀ। ਸਾਰੀ ਜੇਲ• ਵਿਚ ਖੁਸ਼ੀਆਂ ਮਨਾਈਆਂ ਗਈਆਂ। ਅਗਲੇ ਦਿਨ ੨੨ ਮਾਰਚ ਨੂੰ ਸਵੇਰੇ ਸੱਤ ਵਜੇ ਕੇਂਦਰੀ ਮੰਤਰੀ ਮੰਡਲ ਨੇ ਐਮਰਜੈਂਸੀ ਹਟਾਉਣ ਦਾ ਫੈਸਲਾ ਕੀਤਾ ਅਤੇ ਅੱਠ ਵਜੇ ਮੇਰੀ ਰਿਹਾਈ ਦੇ ਹੁਕਮ ਆਏ। ਇਸ ਤਰਾਂ ੨੧ ਮਹੀਨੀਆਂ ਦੀ ਜੇਲ• ਕੱਟਣ ਤੋਂ ਬਾਅਦ ਮੈਂ ੨੨ ਮਰਚ ਨੂੰ ਰਿਹਾਅ ਹੋਇਆ ਅਤੇ ਸ਼ਾਇਦ ਐਮਰਜੈਂਸੀ ਦੌਰਾਨ ਮੇਰੀ ਨਜ਼ਰਬੰਦੀ ਸਭ ਤੋ ਲੰਬੀ ਸੀ।
Pro_Prem_Singh_Chandumajra

Address


Website

Alerts

Be the first to know and let us send you an email when Tractor lovers nd political akali dal posts news and promotions. Your email address will not be used for any other purpose, and you can unsubscribe at any time.

Contact The Organization

Send a message to Tractor lovers nd political akali dal:

Shortcuts

  • Want your organization to be the top-listed Government Service?

Share