Shiromani Akali Dal Phillaur

Shiromani Akali Dal Phillaur Official page of Shiromani Akali Dal Phillaur Constituency. Stay connected with us for more updates

26/12/2023

ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਠੰਡੇ ਬੁਰਜ ਤੇ ਸੂਬੇ ਦੀ ਕਚਹਿਰੀ ਵਿਚ ਪਹਿਲਾ ਦਿਨ ਸੀ।
ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਪਹਿਲੀ ਪੇਸ਼ੀ ਦੋਰਾਨ ਮੋਕੇ ਦੀ ਸਰਕਾਰ ਨੇ ਸਾਹਿਬਜ਼ਾਦਿਆਂ ਨੂੰ ਬਹੁਤ ਡਰਾਇਆ ਤੇ ਲਾਲਚ ਦਿੱਤੇ, ਪਰ ਗੁਰੂ ਜੀ ਦੇ ਲਾਲ ਸੱਚ - ਧਰਮ ਤੇ ਡਟੇ ਰਹੇ।

25/12/2023

ਬੀਬੀ ਹਰਸ਼ਰਨ ਕੌਰ ਨੇ ਸ਼ਹੀਦ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ਸ਼ਹੀਦ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਨੂੰ ਇੱਕ ਥਾਂ ਇਕੱਤਰ ਕਰਕੇ ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ। ਜਦੋਂ ਰਾਤ ਦੇ ਸਮੇਂ ਅੱਗ ਦੇ ਭਾਂਬੜ ਮੱਚੇ, ਤਾਂ ਥੋੜ੍ਹੀ ਦੂਰ ਖੇਮਿਆਂ ਵਿੱਚ ਆਰਾਮ ਕਰ ਰਹੇ ਮੁਗ਼ਲ ਸੈਨਿਕ ਅੰਤਿਮ ਸੰਸਕਾਰ ਵਾਲੀ ਥਾਂ 'ਤੇ ਪਹੁੰਚੇ, ਤਾਂ ਉੱਥੇ ਬੀਬੀ ਹਰਸ਼ਰਨ ਕੌਰ ਨੂੰ ਖਲੋਤੇ ਵੇਖ ਉਨ੍ਹਾਂ ਨੂੰ ਪੁੱਛਿਆ, ''ਕਿ ਤੂੰ ਇੱਥੇ ਕੀ ਕਰ ਰਹੀ ਹੈ ?'' ਬੀਬੀ ਹਰਸ਼ਰਨ ਕੌਰ ਜੀ ਨੇ ਬੜੀ ਨਿਡਰਤਾ ਨਾਲ ਜਵਾਬ ਦਿੱਤਾ ਕਿ, ''ਜੰਗ ਵਿੱਚ ਸ਼ਹੀਦ ਹੋਏ ਸਿੰਘ ਵੀਰਾਂ ਦੇ ਸਰੀਰਾਂ ਦਾ ਅੰਤਿਮ ਸੰਸਕਾਰ ਕਰ ਰਹੀ ਹਾਂ।" ਇਹ ਗੱਲ ਸੁਣ ਮੁਗ਼ਲ ਸਿਪਾਹੀਆਂ ਨੇ ਬੀਬੀ ਹਰਸ਼ਰਨ ਕੌਰ ਉੱਤੇ ਕਿਰਪਾਨ ਨਾਲ ਵਾਰ ਕੀਤਾ ਅਤੇ ਚੁੱਕ ਕੇ ਉਸੇ ਅੰਗੀਠੇ ਵਿੱਚ ਜ਼ਿੰਦਾ ਹੀ ਸੁੱਟ ਦਿੱਤਾ। ਜਿੱਥੇ ਬੀਬੀ ਹਰਸ਼ਰਨ ਕੌਰ ਜੀ ਅਕਾਲ ਪੁਰਖ਼ ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਜਲਦੀ ਚਿਖਾ (ਚਿਤਾ) ਵਿੱਚ ਹੀ ਸ਼ਹੀਦ ਹੋ ਗਏ। ਕੌਮ ਦੀ ਖਾਤਿਰ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਮੈਂ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ।

24/12/2023

ਸਾਕਾ ਚਮਕੌਰ ਸਾਹਿਬ ਸਮੇਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੜ੍ਹੀ ਚਮਕੌਰ ਸਾਹਿਬ ਛੱਡਣ ਬਾਅਦ ਗੜ੍ਹੀ ਦੀ ਰੱਖਿਆ ਲਈ ਜ਼ਾਲਮ ਮੁਗ਼ਲ ਸੈਨਾ ਨਾਲ ਆਖ਼ਰੀ ਸਾਹਾਂ ਤੱਕ ਡੱਟ ਕੇ ਲੜ੍ਹਦਿਆਂ ਸ਼ਾਹਦਤ ਪ੍ਰਾਪਤ ਕਰਨ ਵਾਲੇ ਮਹਾਨ ਸਿੱਖ ਯੋਧੇ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ।

23/12/2023

ਹੱਕ, ਸੱਚ ਤੇ ਧਰਮ ਲਈ ਜੂਝਦੇ ਹੋਏ ਸ਼ਹਾਦਤ ਦੇਣ ਵਾਲ਼ੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਬਹਾਦਰ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

22/12/2023

ਨੰਬਰਦਾਰ ਪਰਮਜੀਤ ਸਿੰਘ (Ex. Counsellor Goraya) ਜੀ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਬਲਵੀਰ ਕੌਰ ਰਾਏ ਜੀ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਨੂੰ ਸੰਪੂਰਨ ਕਰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਜਾਣ ਨਾਲ਼ ਪਰਿਵਾਰ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਗ੍ਰਹਿ ਪਿੰਡ ਬੋਪਾਰਾਏ (ਗੁਰਾਇਆ) ਵਿਖੇ ਉਨ੍ਹਾਂ ਦੇ ਪਰਿਵਾਰ ਨਾਲ਼ ਮਿਲਕੇ ਦੁੱਖ ਸਾਂਝਾ ਕੀਤਾ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਸ਼੍ਰੀ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

22/12/2023

ਸ਼੍ਰੋਮਣੀ ਜਰਨੈਲ ਸ਼ਹੀਦ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਸ਼ਹਾਦਤ ਦਿਹਾੜੇ ਤੇ ਉਹਨਾਂ ਨੂੰ ਮੇਰਾ ਕੋਟਿ-ਕੋਟਿ ਪ੍ਰਣਾਮ। ਦਿੱਲੀ ਵਿਖੇ ਸ਼ਹੀਦੀ ਤੋਂ ਬਾਅਦ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਨੂੰ ਸੰਭਾਲ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹੁੰਚਾਉਣ ਵਾਲੇ, "ਰੰਘਰੇਟੇ ਗੁਰੂ ਕੇ ਬੇਟੇ" ਭਾਈ ਜੀਵਨ ਸਿੰਘ ਜੀ ਦਾ ਨਾਂਅ ਸਿੱਖ ਕੌਮ ਦੇ ਇਤਿਹਾਸ ਵਿੱਚ ਹਮੇਸ਼ਾ ਚਮਕਦਾ ਰਹੇਗਾ।

22/12/2023

ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਅਦੁੱਤੀ ਸਫਰ ਵਿੱਚੋਂ ਪੋਹ ਮਹੀਨੇ ਦੀਆਂ ਸੱਤ ਰਾਤਾਂ (6-7 ਪੋਹ ਤੋਂ ਲੈ ਕੇ 13 ਪੋਹ) ਦਾ ਇਤਿਹਾਸ ਅਗੰਮੀ ਥਾਂ ਰੱਖਦਾ ਹੈ। ਗੁਰੂ ਸਾਹਿਬ ਦੇ ਪਰਿਵਾਰ ਅਤੇ ਅਨੇਕਾਂ ਸਿੰਘ ਸ਼ਹੀਦੀ ਜਾਮ ਪੀ ਗਏ। ਗੁਰੂ ਸਾਹਿਬ ਦਾ ਪਰਿਵਾਰ ਸਰਸਾ ਨਦੀ ਤੇ ‘ਆਸਾ ਦੀ ਵਾਰ’ ਦੇ ਪਾਠ ਤੱਕ ਇੱਕਠਾ ਸੀ, ਇਸ ਤੋਂ ਬਾਅਦ ਪਰਿਵਾਰ ਵਿਛੜ ਗਿਆ ਅਤੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਬਹੁਤ ਹੀ ਕੀਮਤੀ ਸਮਾਨ, ਬਹੁਤ ਸਾਰੇ ਗ੍ਰੰਥ ਤੇ ਸਿੰਘ ਸਰਸਾ ਨਦੀ ਦੀ ਭੇਟ ਚੜ ਗਏ।ਇਹ ਸਭ ਅੱਜ ਵੀ ਸੋਚ ਕੇ ਸਾਡੇ ਲੂਹ ਕੰਢੇ ਖੜੇ ਹੋ ਜਾਂਦੇ ਹਨ ਕਿ ਕਿਸ ਤਰਾਂ ਸਾਡੀ ਖਾਤਰ ਸਾਡੇ ਗੁਰੂ ਸਾਹਿਬ ਜੀ ਨੇ ਤੇ ਗੁਰੂ ਸਾਹਿਬ ਦੇ ਪਰਿਵਾਰ ਨੇ ਤਸੀਹੇ ਝੱਲੇ। ਗੁਰੂ ਦਾ ਦਾਸ ਹੋਣ ਦੇ ਨਾਤੇ ਸਾਡਾ ਫਰਜ ਬਣਦਾ ਅਸੀਂ ਅਦੁੱਤੀ ਸ਼ਹਾਦਤ ਨੂੰ ਯਾਦ ਕਰ ਸਿਜਦਾ ਕਰੀਏ ਤੇ ਆਪਣੇ ਬੱਚਿਆ ਨੂੰ ਇਤਿਹਾਸ ਨਾਲ ਜਾਣੂ ਜਰੂਰ ਕਰਾਈਏ।

20/12/2023
18/12/2023
17/12/2023

'ਹਿੰਦ ਦੀ ਚਾਦਰ' ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ 'ਤੇ ਗੁਰੂ ਚਰਨਾਂ 'ਚ ਸ਼ਰਧਾ ਅਤੇ ਸਤਿਕਾਰ ਨਾਲ਼ ਪ੍ਰਣਾਮ। ਮਨੁੱਖੀ ਹੱਕਾਂ ਦੇ ਰਾਖੇ, ਧਰਮ ਤੋਂ ਆਪਾ ਕੁਰਬਾਨ ਕਰਨ ਵਾਲ਼ੇ ਅਡੋਲ ਸਹਿਣਸ਼ੀਲਤਾ ਦੇ ਧਾਰਨੀ ਨੌਵੇਂ ਸਤਿਗੁਰੂ ਜੀ ਦੀਆਂ ਸਿੱਖਿਆਵਾਂ, ਜੀਵਨ ਅਤੇ ਤਿਆਗ਼ ਦੀ ਭਾਵਨਾ ਸਮੁੱਚੀ ਸਿੱਖ ਕੌਮ ਲਈ ਰਾਹ-ਦਸੇਰਾ ਹਨ।
🙏🙏🙏🙏🙏

15/12/2023

ਅਕਾਲ ਪੁਰਖ ਦੇ ਹੁਕਮਾਂ ਨੂੰ ਨਿਭਾਉਂਦਿਆਂ, ਕਲਗੀਧਰ ਪਾਤਸ਼ਾਹ ਜੀ ਨੇ ਸਬਰ, ਸਿਦਕ,ਭਰੋਸਾ, ਭਾਣਾ ਮੰਨਣ ਅਤੇ ਬਹਾਦਰੀ ਦੀ ਜੋ ਮਿਸਾਲ ਸੰਸਾਰ ਅੱਗੇ ਰੱਖੀ, ਉਹ ਸੱਚਮੁੱਚ ਅਦੁੱਤ ਹੈ।ਸਰਬੰਸਦਾਨੀ,ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।

14/12/2023

ਛੋਟੀ ਉਮਰ ਵਿੱਚ ਵੱਡੀ ਕੁਰਬਾਨੀ ਦੇਕੇ ਦੁਨੀਆਂ ਨੂੰ ਵੱਡਾ ਸੁਨੇਹਾ ਦੇਣ ਵਾਲ਼ੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।

ਅੱਧੀ ਸਦੀ ਤੱਕ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲ਼ੇ, ਪੰਥ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਲੜਨ ਵਾਲ਼ੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ...
06/12/2023

ਅੱਧੀ ਸਦੀ ਤੱਕ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲ਼ੇ, ਪੰਥ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਲੜਨ ਵਾਲ਼ੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਨਮਦਿਨ 8 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਦਭਾਵਨਾ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਫਿਲੌਰ ਵੱਲੋਂ ਹਲਕੇ ਦੀਆਂ ਸਮੂਹ ਸੰਗਤਾਂ ਅਤੇ ਗੁਰਾਇਆਂ ਬਲੱਡ ਸੇਵਾ ਦੇ ਸਹਿਯੋਗ ਨਾਲ਼ ਪਵਿੱਤਰ ਅਸਥਾਨ ਗੁਰਦੁਆਰਾ ਬਾਬਾ ਸੰਗ ਜੀ ਪਿੰਡ ਸੰਗ ਢੇਸੀਆਂ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਅਤੇ ਅਰਦਾਸ ਉਪਰੰਤ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਸਮੇਂ ਸਿਰ ਪਹੁੰਚਕੇ ਇਸ ਆਯੋਜਨ ਦਾ ਹਿੱਸਾ ਬਣੀਏ ਅਤੇ ਫਖਰ-ਏ-ਕੌਮ ਸਾਬਕਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ ।

ਅਰੰਭ ਪਾਠ ਸ਼੍ਰੀ ਸੁਖਮਨੀ ਸਾਹਿਬ 9:00
ਪਾਠ ਦੇ ਭੋਗ ਅਤੇ ਅਰਦਾਸ. 11:00
ਖੂਨਦਾਨ ਕੈਂਪ 11:15

ਸ. ਬਲਦੇਵ ਸਿੰਘ ਖੈਹਰਾ
ਮੁੱਖ ਸੇਵਾਦਾਰ, ਸਾਬਕਾ ਵਿਧਾਇਕ
ਵਿਧਾਨ ਸਭਾ ਹਲਕਾ ਫਿਲੌਰ

06/12/2023

ਸੰਵਿਧਾਨ ਨਿਰਮਾਤਾ, ਵਿਸ਼ਵ ਰਤਨ, ਯੁੱਗ ਪੁਰਸ਼, ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦੇ ਸਮੂਹ ਦਲਿਤਾਂ, ਗਰੀਬਾਂ ਦੱਬੇ ਕੁਚਲੇ ਲੋਕਾਂ ਦੇ ਅਧਿਕਾਰਾਂ ਲਈ ਮੁਹਿੰਮ ਚਲਾਈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਆਪਣੇ ਪੂਰੇ ਜੀਵਨ ਵਿੱਚ ਦਲਿਤਾਂ ਅਤੇ ਹਰ ਵਰਗਾਂ ਦੇ ਅਧਿਕਾਰਾਂ ਲਈ ਲੜਦੇ ਹੋਏ ਆਖਿਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।
ਅੱਜ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸਮੂਹ ਜਗਤ ਨੂੰ ਅਪੀਲ ਕਰਦਾ ਹਾਂ ਕਿ ਆਓ ਸਾਰੇ ਰਲ਼ ਕੇ ਬਾਬਾ ਸਾਹਿਬ ਜੀ ਦੇ ਵਿਚਾਰਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ ਅਤੇ ਦੇਸ਼, ਪੰਜਾਬ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਈਏ।

30/11/2023

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਸਰੇ ਸਪੁੱਤਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਪਾਵਨ ਜਨਮ ਦਿਵਸ ਮੌਕੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈ।

28/11/2023

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਤੇ ਰਬਾਬੀ ਪਰੰਪਰਾ ਦੇ ਮੋਢੀ ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ ਮੌਕੇ ਤੇ ਮੈ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਭਾਈ ਮਰਦਾਨਾ ਜੀ ਨੂੰ ਸਾਰੀ ਜ਼ਿੰਦਗੀ ਆਪਣਾ ਸਾਥੀ ਤੇ ਚਾਰੇ ਉਦਾਸੀਆਂ ਦਾ ਭਾਈਵਾਲ ਰੱਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ਾਤਾਂ-ਪਾਤਾਂ ਦਾ ਗੁਮਾਨ ਕਰਨ ਵਾਲੇ ਲੋਕਾਂ ਨੂੰ ਸੇਧ ਦਿੱਤੀ।

27/11/2023

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਰਾਹ ਦਸੇਰਾ ਹਨ। ਅੱਜ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਲੋਕਾਈ ਨੂੰ ਕੋਟਾਨ ਕੋਟਿ ਮੁਬਾਰਕਾਂ। ਆਓ ਅਸੀਂ ਸਾਰੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦੇ ਸਿਧਾਂਤ ਤੇ ਚੱਲਦੇ ਹੋਏ ਊਚ ਨੀਚ, ਜਾਤ ਪਾਤ ਤੇ ਵਹਿਮਾਂ ਭਰਮਾਂ ਦੇ ਸੰਗਲ਼ਾਂ ਨੂੰ ਤੋੜਕੇ ਭਾਈਚਾਰਕ ਸਾਂਝ ਦੀ ਗੱਲ ਤੋਰੀਏ ਤੇ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਯਤਨ ਕਰੀਏ।

26/11/2023

ਮੈਂ ਸੰਵਿਧਾਨ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੰਦਾ ਹਾਂ ਆਓ ਆਪਾ ਰਲ਼ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਲਿਖੇ ਭਾਰਤੀ ਸੰਵਿਧਾਨ ਨੂੰ ਘਰ ਘਰ ਤੱਕ ਪਹੁੰਚਦਾ ਕਰੀਏ

Address

Phillaur
Phillaur

Telephone

+919815040054

Website

Alerts

Be the first to know and let us send you an email when Shiromani Akali Dal Phillaur posts news and promotions. Your email address will not be used for any other purpose, and you can unsubscribe at any time.

Videos

Share


Other Political Parties in Phillaur

Show All