Youth Akali Dal Halka Phillaur

Youth Akali Dal Halka Phillaur ਯੂਥ ਅਕਾਲੀ ਦਲ ਹਲਕਾ ਫਿਲੌਰ ⚖️

10/07/2026

FORMER M.L.A. PHILLAUR

29/06/2026

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸਾਦਰ ਪ੍ਰਣਾਮ। ਸਿਰਫ਼ 17 ਸਾਲ ਦੀ ਉਮਰ ਵਿੱਚ ਅਗਵਾਈ ਸੰਭਾਲਣ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸਾਹਸ, ਸੂਝ-ਬੂਝ ਅਤੇ ਦ੍ਰਿੜ ਇਰਾਦੇ ਨਾਲ ਉਹ ਕਰ ਵਿਖਾਇਆ ਜਿਸ ਨੂੰ ਇਤਿਹਾਸ ਸਦਾ ਮਾਣ ਨਾਲ ਯਾਦ ਕਰਦਾ ਰਹੇਗਾ। ਉਨ੍ਹਾਂ ਨੇ ਸਿੱਖ ਤਾਕਤ ਨੂੰ ਇੱਕ ਝੰਡੇ ਹੇਠ ਇਕੱਠਾ ਕਰਕੇ ਅਜਿਹਾ ਤਾਕਤਵਰ ਸਿੱਖ ਰਾਜ ਕਾਇਮ ਕੀਤਾ ਜੋ ਨਿਆਂ, ਧਾਰਮਿਕ ਆਜ਼ਾਦੀ ਅਤੇ ਲੋਕ-ਭਲਾਈ ਦੀ ਮਿਸਾਲ ਬਣਿਆ। ਮਹਾਰਾਜਾ ਰਣਜੀਤ ਸਿੰਘ ਜੀ ਦੀ ਬਹਾਦਰੀ, ਦਰਿਆਦਿਲੀ ਅਤੇ ਦੂਰਅੰਦੇਸ਼ੀ ਨੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ ’ਤੇ ਇੱਕ ਸ਼ਕਤੀਸ਼ਾਲੀ ਰਾਜ ਵਜੋਂ ਸਥਾਪਿਤ ਕੀਤਾ।

29/06/2026

ਉੱਤਰਾਖੰਡ ਦੀ ਧਰਤੀ 'ਤੇ ਸਥਿਤ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦੇ ਜੋੜ ਮੇਲੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਚਰਨ ਛੋਹ ਨਾਲ ਧਰਤੀ ਨੂੰ ਭਾਗ ਲਾਏ ਅਤੇ ਆਪਣੀ ਅਲੌਕਿਕ ਕਿਰਪਾ ਨਾਲ ਕੌੜੇ ਰੀਠਿਆਂ ਨੂੰ ਮਿੱਠਾ ਕਰ ਦਿੱਤਾ। ਇਹ ਕੌਤਕ ਸਿਰਫ਼ ਇੱਕ ਚਮਤਕਾਰ ਨਹੀਂ ਸੀ, ਸਗੋਂ ਇੱਕ ਉਪਦੇਸ਼ ਹੈ ਕਿ ਗੁਰੂ ਦੀ ਬਖ਼ਸ਼ਿਸ਼ ਨਾਲ ਮਨ ਦੀ ਕੁੜੱਤਣ ਤੇ ਮੈਲ ਖ਼ਤਮ ਹੋ ਜਾਂਦੀ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਸਮੂਹ ਸੰਗਤ 'ਤੇ ਆਪਣੀ ਮਿਹਰ ਬਣਾਈ ਰੱਖਣ।

26/06/2026

ਕਰਬਲਾ ਦੀ ਧਰਤੀ 'ਤੇ ਹਜ਼ਰਤ ਇਮਾਮ ਹੁਸੈਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਧਰਮ ਅਤੇ ਸੱਚਾਈ ਦੀ ਰੱਖਿਆ ਲਈ ਜੋ ਕੁਰਬਾਨੀ ਦਿੱਤੀ, ਉਹ ਸਾਰੀ ਦੁਨੀਆ ਲਈ ਇੱਕ ਅਮਰ ਮਿਸਾਲ ਹੈ। ਮੁਹੱਰਮ ਦੇ ਪਵਿੱਤਰ ਦਿਨਾਂ ਵਿੱਚ ਅਸੀਂ ਉਹਨਾਂ ਸਮੂਹ ਸ਼ਹੀਦਾਂ ਨੂੰ ਸ਼ਰਧਾ ਨਾਲ ਯਾਦ ਕਰਦੇ ਹਾਂ ਜਿੰਨ੍ਹਾਂ ਨੇ ਆਪਣੇ ਧਰਮ ਅਤੇ ਅਸੂਲਾਂ ਦੀ ਰਾਖੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ।

20/06/2026

Address

Phillaur
144410

Website

Alerts

Be the first to know and let us send you an email when Youth Akali Dal Halka Phillaur posts news and promotions. Your email address will not be used for any other purpose, and you can unsubscribe at any time.

Shortcuts

Share