Kirti Kisaan Morcha Ropar

Kirti Kisaan Morcha Ropar ਬਾਬਾ ਬੰਦਾ ਸਿੰਘ ਬਹਾਦਰ ਦਾ ਰਾਹ ਸਾਡਾ ਰਾਹ

24/07/2026
21/07/2026

ਗਦਰੀ ਬਾਬਾ ਕਿਰਪਾ ਸਿੰਘ ਮੀਰਪੁਰ ਯਾਦਗਾਰ ਦੀਆਂ ਨੀਹਾਂ ਦਾ ਕੰਮ ਚੱਲ ਰਿਹਾ ਹੈ ਇਸ ਲਈ ਆਜ਼ਾਦੀ ਦੇ ਪਰਵਾਨਿਆਂ ਦੀ ਯਾਦਗਾਰ ਨੂੰ ਸਿਰੇ ਚੜਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕਿਰਪਾ ਕਰੋ ਜੀ

 #ਆਰਥਿਕ_ਸਹਾਇਤਾ_ਲਈ_ਅਪੀਲਰੋਪੜ ਜ਼ਿਲੇ ਨਾਲ ਸੰਬੰਧਿਤ ਆਜ਼ਾਦੀ ਘੁਲਾਟੀਆਂ ਦੀ ਸਾਂਝੀ ਯਾਦਗਾਰ ਗ਼ਦਰੀ ਬਾਬਾ ਕਿਰਪਾ ਸਿੰਘ ਮੀਰਪੁਰ ਦੇ ਪਿੰਡ ਵਿੱਚ ਬ...
17/07/2026

#ਆਰਥਿਕ_ਸਹਾਇਤਾ_ਲਈ_ਅਪੀਲ

ਰੋਪੜ ਜ਼ਿਲੇ ਨਾਲ ਸੰਬੰਧਿਤ ਆਜ਼ਾਦੀ ਘੁਲਾਟੀਆਂ ਦੀ ਸਾਂਝੀ ਯਾਦਗਾਰ ਗ਼ਦਰੀ ਬਾਬਾ ਕਿਰਪਾ ਸਿੰਘ ਮੀਰਪੁਰ ਦੇ ਪਿੰਡ ਵਿੱਚ ਬਣਾਈ ਜਾ ਰਹੀ ਹੈ । ਇਹਨਾਂ ਸ਼ਹੀਦਾਂ ਨੇ ਆਪਣੀਆਂ ਕੀਮਤੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ।ਰੋਪੜ ਜ਼ਿਲੇ ਵਿੱਚੋਂ ਲਗਪਗ 45 ਆਜ਼ਾਦੀ ਘੁਲਾਟੀਏ ਹਨ ਜਿਨਾਂ ਨੇ ਗ਼ਦਰ ਪਾਰਟੀ ,ਜੈਤੋ ਦਾ ਮੋਰਚਾ, ਆਜ਼ਾਦ ਹਿੰਦ ਫੌਜ ਆਦਿ ਲਹਿਰਾਂ ਵਿੱਚ ਕੰਮ ਕੀਤਾ ਤੇ ਅੰਤਾਂ ਦਾ ਤਸ਼ੱਦਦ ਝੱਲਿਆ ।ਉਹਨਾਂ ਸਾਰੇ ਆਜ਼ਾਦੀ ਘੁਲਾਟੀਆਂ ਦੀ ਬਣ ਰਹੀ ਸਾਂਝੀ ਯਾਦਗਾਰ ਲਈ ਸਾਰੇ ਦੋਸਤਾਂ ਮਿਤਰਾਂ ਤੇ ਲਹਿਰ ਨਾਲ ਜੁੜੇ ਹਮਦਰਦਾਂ ਨੂੰ ਆਰਥਿਕ ਸਹਾਇਤਾ ਲਈ ਅਪੀਲ ਕਰਦੇ ਹਾਂ।
ਹੇਠਾਂ ਗ਼ਦਰੀ ਬਾਬਾ ਕਿਰਪਾ ਸਿੰਘ ਯਾਦਗਾਰੀ ਟਰੱਸਟ ਦਾ ਸਕੈਨਰ ਪਾਇਆ ਗਿਆ ਹੈ ।ਉਸ ਵਿੱਚ ਆਪਣੇ ਵਿੱਤ ਮੁਤਾਬਿਕ ਜ਼ਰੂਰ ਸਹਾਇਤਾ ਕਰੋ।

ਗਦਰੀ ਬਾਬਾ ਕਿਰਪਾ ਸਿੰਘ ਅਤੇ ਰੋਪੜ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਆਂ ਦੀ ਸਾਂਝੀ ਯਾਦਗਾਰ ਬਣਾਉਣ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ ਜ...
17/07/2026

ਗਦਰੀ ਬਾਬਾ ਕਿਰਪਾ ਸਿੰਘ ਅਤੇ ਰੋਪੜ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਆਂ ਦੀ ਸਾਂਝੀ ਯਾਦਗਾਰ ਬਣਾਉਣ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ।

17/07/2026

ਗਦਰੀ ਬਾਬਾ ਕਿਰਪਾ ਸਿੰਘ ਯਾਦਗਾਰ ਦਾ ਕੰਮ ਜੰਗੀ ਪੱਧਰ ਜੰਗੀ ਤੇ ਹੋਇਆ ਚਾਲੂ ਵੱਧ ਤੋਂ ਵੱਧ ਪੰਜਾਬ ਹਥੈਸ਼ੀ ਅਤੇ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਇਸ ਯਾਦਗਾਰ ਲਈ ਸਹਿਯੋਗ ਪਾਓ ਜੀ

13/07/2026

ਪੰਜਾਬ ਉੱਪਰ ਕਰਜੇ ਦੀ ਪੰਡ 4 ਲੱਖ 47 ਹਜ਼ਾਰ ਕਰੋੜ ਤੱਕ ਪਹੁੰਚਣ ਦਾ ਅਨੁਮਾਨ।
ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਚ 7800 ਕਰੋੜ ਦਾ ਨਵਾਂ ਕਰਜਾ ਲਿਆ ਜਾ ਚੁੱਕਿਆ ਹੈ ।ਜੁਲਾਈ ਮਹੀਨੇ 1000 ਕਰੋੜ ਦਾ ਕਰਜ਼ਾ ਹੋਰ ਲੈਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਪੰਜਾਬ ਸਿਰ ਕੁੱਲ 4.47 ਲੱਖ ਕਰੋੜ ਦਾ ਕਰਜ਼ਾ ਹੋਣ ਦਾ ਅਨੁਮਾਨ ਹੈ । ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੂਬਾ ਲਗਾਤਾਰ ਕੰਗਾਲੀ ਦੇ ਰਾਹ ਜਾ ਰਿਹਾ ਹੈ।

02/07/2026
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਰੋਪੜ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। 1. ਪੰਜਾਬ ਦੇ ਪਾਣੀਆਂ ਦਾ ...
22/06/2026

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਰੋਪੜ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।
1. ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਅਸੂਲ ਅਨੁਸਾਰ ਹੱਲ ਕੀਤਾ ਜਾਵੇ। ਰਾਜਸਥਾਨ ਪੰਜਾਬ ਦੇ ਦਰਿਆਵਾਂ ਦਾ ਰਿਪੇਰੀਅਨ ਸੂਬਾ ਨਹੀਂ ਇਸ ਕਰਕੇ ਉਸਨੇ ਜੇਕਰ ਪਾਣੀ ਵਰਤਣਾ ਹੈ ਤਾਂ ਉਸਦਾ ਪੰਜਾਬ ਨੂੰ ਰਾਇਲਟੀ ਦੇਣਾ ਬਣਦਾ ਹੈ। ਰਾਜਸਥਾਨ ਨੂੰ ਪਾਣੀ ਮੁਢਲੇ ਪ੍ਰਾਜੈਕਟ ਪਲਾਨ ਅਨੁਸਾਰ ਹੀ ਵਰਤਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
2. ਸਾਂਝਾ ਪੰਜਾਬ ਸਮੇਂ, 1966 ਤੋਂ ਪਹਿਲਾਂ ਵਰਤਮਾਨ ਹਰਿਅਣਾ ਵੀ ਪੰਜਾਬ ਦਾ ਹਿੱਸਾ ਹੋਣ ਕਾਰਨ ਰਿਪੇਰੀਅਨ ਹੋਣ ਦਾ ਦਾਅਵਾ ਕਰ ਸਕਦਾ ਹੈ। ਪਰ ਇਸਦੇ ਲਈ ਸ਼ਾਰਦਾ ਯਮੁਨਾ ਲਿੰਕ ਪ੍ਰਾਜੈਕਟ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇ। ਇਸ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦੀ ਕੋਈ ਲੋੜ ਨਹੀਂ ਰਹਿੰਦੀ।
3. ਪੰਜਾਬ ਦੇ ਹੈੱਡਵਰਕਸ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕੀਤਾ ਜਾਵੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕੀਤਾ ਜਾਵੇ।
4. ਦਰਿਆਈ ਪਾਣੀਆਂ ਅਤੇ ਡੈਮਾਂ ’ਚ ਕੇਂਦਰ ਦੀ ਦਖਲਅੰਦਾਜ਼ੀ ਖਤਮ ਕਰਕੇ ਇਨ੍ਹਾਂ ਨੂੰ ਸੂਬਿਆਂ ਦੇ ਅਧਿਕਾਰ ਖੇਤਰ ’ਚ ਲਿਆਂਦਾ ਜਾਵੇ। ਡੈਮ ਸੇਫਟੀ ਐਕਟ ਖਤਮ ਕੀਤਾ ਜਾਵੇ।
5. ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਵਿਚ ਸ਼ਾਮਿਲ ਕੀਤੇ ਜਾਣ। ਇਸ ਲਈ ਪਿੰਡ ਨੂੰ ਇਕਾਈ ਮੰਨਿਆ ਜਾਏ ਅਤੇ ਲਗਾਤਾਰਤਾ ਦੇ ਅਧਾਰ ’ਤੇ ਫੈਸਲਾ ਕੀਤਾ ਜਾਵੇ।
6. ਪੰਜਾਬ ਦੀ ਰਾਜਧਾਨੀ ਵਜੋਂ ਉਸਾਰੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਏ।
7. ਕੇਂਦਰ ਸਰਕਾਰ ਵੱਲੋਂ ਠੋਸੀ ਜਾ ਰਹੀ ਸਿੱਖਿਆ ਨੀਤੀ ਰੱਦ ਕੀਤੀ ਜਾਏ। ਸਿੱਖਿਆ ਰਾਜਾਂ ਦਾ ਵਿਸ਼ਾ ਹੈ। ਇਸ ’ਤੇ ਨੀਤੀ ਅਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੋਵੇ ਅਤੇ ਚੰਡੀਗੜ੍ਹ ਸਮੇਤ ਰਾਜ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਿਯੁਕਤ ਕਰਨ ਦਾ ਅਧਿਕਾਰ ਰਾਜਾਂ ਕੋਲ ਹੋਵੇ।
8. ਟੈਕਸ ਲਾਉਣ ਅਤੇ ਉਗਰਾਹੁਣ ਦਾ ਮੁੱਢਲਾ ਅਧਿਕਾਰ ਰਾਜ ਸਰਕਾਰ ਕੋਲ ਹੋਵੇ ਅਤੇ ਕੇਂਦਰ ਦਾ ਹਿੱਸਾ ਵਸੋਂ ਅਤੇ ਖੇਤਰਫਲ ਦੇ ਅਧਾਰ ’ਤੇ ਹੋਵੇ।
9. ਰਾਜਾਂ ਦੀ ਸੂਚੀ ਦੇ ਸਾਰੇ ਵਿਸ਼ੇ ਅਤੇ ਸਮਵਰਤੀ ਸੂਚੀ ਬਾਰੇ ਕਾਨੂੰਨਸਾਜੀ ਦਾ ਅਧਿਕਾਰ ਰਾਜਾਂ ਕੋਲ ਹੋਵੇ।
10. ਬਾਰਡਰ ਸਕਿਓਰਿਟੀ ਫੋਰਸ ਦਾ ਵਧਾਇਆ ਅਧਿਕਾਰ ਖੇਤਰ ਵਾਪਸ ਲਿਆ ਜਾਵੇ।
11. ਕੌਮੀ ਸੁਰੱਖਿਆ ਏਜੰਸੀ ਨੂੰ ਭੰਗ ਕੀਤਾ ਜਾਵੇ ਅਤੇ ਸੀ.ਬੀ.ਆਈ. ਲਈ ਰਾਜ ਵਿੱਚ ਆਉਣ ਲਈ ਰਾਜ ਸਰਕਾਰ ਦੀ ਮਨਜੂਰੀ ਲਾਜ਼ਮੀ ਹੋਵੇ।

ਜਮਹੂਰੀ ਮੁੱਦੇ
1. ਸਭ ਰਾਜਨੀਤਕ ਬੰਦੀਆਂ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ/ਖ਼ਾਲਿਸਤਾਨੀ ਬੰਦੀਆਂ ਨੂੰ ਰਿਹਾਅ ਕੀਤਾ ਜਾਵੇ।
2. ਯੂ.ਏ.ਪੀ.ਏ., ਕੌਮੀ ਸੁਰੱਖਿਆ ਕਾਨੂੰਨ, ਗੜਬੜ ਗ੍ਰਸਤ ਖੇਤਰ ਕਾਨੂੰਨ, ਜਰੂਰੀ ਸੇਵਾਵਾਂ ਕਾਨੂੰਨ ਅਤੇ ਹੋਰ ਲੋਕ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ।
3. ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕ ਰਜਿਸਟਰ ਅਤੇ ਜਨ ਸੰਖਿਆ ਰਜਿਸਟਰ ਰੱਦ ਕੀਤੇ ਜਾਣ
4. ਲੇਬਰ ਕੋਡ ਖਤਮ ਕਰਕੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ

Address

Rupnagar

Telephone

+917889158110

Website

Alerts

Be the first to know and let us send you an email when Kirti Kisaan Morcha Ropar posts news and promotions. Your email address will not be used for any other purpose, and you can unsubscribe at any time.

Contact The Organization

Send a message to Kirti Kisaan Morcha Ropar:

Shortcuts

Share