Simranjit Singh Mann Head Office Fatehgarh Sahib

Simranjit Singh Mann Head Office Fatehgarh Sahib Sikh Homeland Panjab

ਸਿਮਰਜੀਤ ਸਿੰਘ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਨਾਲ ਹੋਈ ਜਿਆਦਤੀ ਕੇਵਲ ਸਿੱਖੀ ਸਰੂਪ ਵਿਰੁੱਧ ਨਫਰਤ ਦੀ ਭਾਵਨਾ, ਉੱਚ ਪੱਧਰੀ ਜਾਂਚ ਹੋਵੇ : ਮਾਨ...
22/09/2025

ਸਿਮਰਜੀਤ ਸਿੰਘ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਨਾਲ ਹੋਈ ਜਿਆਦਤੀ ਕੇਵਲ ਸਿੱਖੀ ਸਰੂਪ ਵਿਰੁੱਧ ਨਫਰਤ ਦੀ ਭਾਵਨਾ, ਉੱਚ ਪੱਧਰੀ ਜਾਂਚ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 22 ਸਤੰਬਰ ( ) “ਬੀਤੇ ਕੁਝ ਦਿਨ ਪਹਿਲੇ ਪੰਜਾਬ ਹਰਿਆਣਾ ਹਾਈਕੋਰਟ ਦੇ ਨਿਹੰਗ ਬਾਣੇ ਵਿਚ ਸਜੇ ਗੁਰਸਿੱਖ ਵਕੀਲ ਸ. ਸਿਮਰਜੀਤ ਸਿੰਘ ਨਾਲ 25-30 ਵਕੀਲਾਂ ਵੱਲੋ ਇਕੱਠੇ ਹੋ ਕੇ ਕੁੱਟਮਾਰ ਕਰਨ ਉਸਦੇ ਸਿੱਖੀ ਚਿੰਨ੍ਹ ਦੁਮਾਲਾ ਉਤਾਰਨ ਦੀ ਹੋਈ ਅਤਿ ਹਿਰਦੇਵੇਦਕ ਕਾਰਵਾਈ ਅਤਿ ਸ਼ਰਮਨਾਕ ਅਤੇ ਸਿੱਖ ਵਿਰੋਧੀ ਨਫਰਤ ਦੀ ਭਾਵਨਾ ਨਾਲ ਹੋਏ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸ ਵਾਪਰੇ ਦੁਖਾਂਤ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਜਿਨ੍ਹਾਂ ਨੇ ਨਿਹੰਗ ਸਿੰਘ ਦੇ ਸਿੱਖੀ ਬਾਣੇ ਦੀ ਤੋਹੀਨ ਕੀਤੀ ਹੈ ਅਤੇ ਝੂਠੀ ਐਫ.ਆਈ.ਆਰ ਦਰਜ ਕਰਵਾਕੇ ਉਸਦੇ ਸਿੱਖੀ ਸਰੂਪ ਨੂੰ ਨਿਸ਼ਾਨਾਂ ਬਣਾਇਆ ਹੈ ਉਨ੍ਹਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਕਾਨੂੰਨੀ ਅਮਲ ਕੀਤਾ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਪੰਜਾਬ ਹਰਿਆਣਾ ਹਾਈਕੋਰਟ ਦੇ ਨਿਹੰਗ ਸਿੰਘ ਬਾਣੇ ਵਿਚ ਵਕੀਲ ਨਾਲ ਹੋਈ ਜਿਆਦਤੀ ਨੂੰ ਅਸਹਿ ਕਰਾਰ ਦਿੰਦੇ ਹੋਏ ਅਤੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਕੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਇਨ੍ਹਾਂ ਹਮਲਾ ਕਰਨ ਵਾਲੇ ਵਕੀਲਾਂ ਵਿਚ ਕੁਝ ਗੁੰਮਰਾਹ ਹੋਏ ਸਿੱਖ ਵਕੀਲਾਂ ਨੇ ਵੀ ਇਹ ਬਜਰ ਗੁਸਤਾਖੀ ਕੀਤੀ । ਜਦੋਕਿ ਉਨ੍ਹਾਂ ਨੂੰ ਗੁਰਸਿੱਖੀ ਮਰਿਯਾਦਾ ਦੀ ਪੂਰੀ ਜਾਣਕਾਰੀ ਸੀ ਅਤੇ ਸਜਾਏ ਗਏ ਦੁਮਾਲੇ ਤੇ ਚੱਕਰ ਦੇ ਮਹੱਤਵ ਦਾ ਪਤਾ ਸੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਜੇਕਰ ਕੋਈ ਅਣਹੋਣੀ ਗੱਲ ਹੋਈ ਹੈ, ਤਾਂ ਉਸਦੀ ਤਫਸੀਲ ਨਾਲ ਜਾਂਚ ਕਰਨ ਲਈ ਬਾਰ ਐਸੋਸੀਏਸਨ ਤੇ ਹਾਈਕੋਰਟ ਦੇ ਵਕੀਲਾਂ ਦੀ ਜਿੰਮੇਵਾਰੀ ਲਗਾਈ ਜਾਂਦੀ ਅਤੇ ਫਿਰ ਹੀ ਉਸ ਵਿਰੁੱਧ ਕੋਈ ਜੇਕਰ ਦੋਸ ਸਾਬਤ ਹੁੰਦਾ ਫਿਰ ਅਮਲ ਕੀਤਾ ਜਾਂਦਾ । ਪਰ ਬਿਨ੍ਹਾਂ ਕਿਸੇ ਜਾਂਚ ਤੋ ਉਸ ਵਿਰੁੱਧ ਐਫ.ਆਈ.ਆਰ ਦਰਜ ਕਰਵਾ ਦੇਣ ਤੇ ਬਾਰ ਐਸੋਸੀਏਸਨ ਵੱਲੋ ਉਸ ਸਿੱਖ ਵਕੀਲ ਦੀ ਵਕਾਲਤ ਦਾ ਲਾਈਸੈਸ ਰੱਦ ਕਰਵਾਉਣਾ ਪ੍ਰਤੱਖ ਕਰਦਾ ਹੈ ਕਿ ਇਹ ਨਫਰਤ ਦੀ ਭਾਵਨਾ ਦੀ ਬਦੌਲਤ ਕੀਤਾ ਗਿਆ ਹੈ । ਜਿਨ੍ਹਾਂ ਵਕੀਲਾਂ ਨੇ ਨਫਰਤ ਦੀ ਭਾਵਨਾ ਨਾਲ ਅਜਿਹਾ ਅਮਲ ਕੀਤਾ ਅਸਲੀਅਤ ਵਿਚ ਆਤਮਿਕ ਤੌਰ ਤੇ ਉਹ ਦੋਸ਼ੀ ਹਨ । ਜਿਨ੍ਹਾਂ ਨੇ ਹਜੂਮ ਬਣਕੇ ਕਹਾਣੀ ਇਥੋ ਤੱਕ ਪਹੁੰਚਾ ਦਿੱਤੀ ਕਿ ਇਕ ਗੁਰਸਿੱਖ ਵਕੀਲ ਦੇ ਵਕਾਲਤ ਦੇ ਲਾਈਸੈਸ ਨੂੰ ਰੱਦ ਕਰਵਾਉਣ ਵਿਚ ਮੋਹਰੀ ਬਣੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਾਰ ਐਸੋਸੀਏਸਨ ਪੰਜਾਬ ਹਰਿਆਣਾ ਹਾਈਕੋਰਟ ਉਸ ਨਿਹੰਗ ਸਿੰਘ ਵਕੀਲ ਦੇ ਰੱਦ ਕੀਤੇ ਲਾਈਸੈਸ ਦੇ ਦੁੱਖਦਾਇਕ ਅਮਲ ਤੇ ਗੌਰ ਕਰਕੇ ਇਸ ਮਸਲੇ ਨੂੰ ਸੂਝਵਾਨਤਾ ਨਾਲ ਸੁਲਝਾਅ ਵੀ ਲਵੇਗੀ ਅਤੇ ਇਸ ਦੁਖਾਂਤ ਦੀ ਨਿਰਪੱਖਤਾ ਨਾਲ ਜਾਂਚ ਕਰਵਾਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਵੇਗੀ ।

ਸਾਊਥ ਏਸੀਆ ਦਾ ਅਮਨ-ਚੈਨ ਅਤੇ ਜਮਹੂਰੀਅਤ ਤਦ ਹੀ ਕਾਇਮ ਰਹਿ ਸਕੇਗੀ ਜੇਕਰ ਗੁਆਂਢੀ ਮੁਲਕ ਮਾਲੀ ਅਤੇ ਫ਼ੌਜੀ ਮੁੱਦੇ ਤੇ ਤਕੜੇ ਰਹਿਣਗੇ : ਮਾਨਫ਼ਤਹਿਗੜ...
22/09/2025

ਸਾਊਥ ਏਸੀਆ ਦਾ ਅਮਨ-ਚੈਨ ਅਤੇ ਜਮਹੂਰੀਅਤ ਤਦ ਹੀ ਕਾਇਮ ਰਹਿ ਸਕੇਗੀ ਜੇਕਰ ਗੁਆਂਢੀ ਮੁਲਕ ਮਾਲੀ ਅਤੇ ਫ਼ੌਜੀ ਮੁੱਦੇ ਤੇ ਤਕੜੇ ਰਹਿਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 22 ਸਤੰਬਰ ( ) “ਜੋ ਸਾਊਦੀ ਅਰਬ ਤੇ ਪਾਕਿਸਤਾਨ ਦੋਵੇ ਮੁਸਲਿਮ ਮੁਲਕਾਂ ਦਾ ਆਪਸ ਵਿਚ ਬੀਤੇ ਕੁਝ ਦਿਨ ਪਹਿਲੇ ਕੌਮਾਂਤਰੀ ਪੱਧਰ ਤੇ ਵੱਡਾ ਫ਼ੌਜੀ ਸਮਝੌਤਾ ਹੋਇਆ ਹੈ, ਉਸ ਵਿਸੇ ਉਤੇ ਕੌਮਾਂਤਰੀ ਪੱਧਰ ਤੇ ਕਈ ਪ੍ਰਗਤੀਆ ਤੇ ਤਬਦੀਲੀਆ ਹੋਣੀਆ ਸੁਭਾਵਿਕ ਹਨ । ਇਹੀ ਵਜਹ ਹੈ ਕਿ ਪਾਕਿਸਤਾਨ ਦੇ ਰੱਖਿਆ ਵਜੀਰ ਨੇ ਅੱਜ ਇਹ ਕਿਹਾ ਹੈ ਕਿ ਉਹ ਸਾਊਦੀ ਅਰਬ ਨੂੰ ਆਪਣੇ ਨਿਊਕਲੀਅਰ ਹਥਿਆਰ ਨਹੀ ਦੇਣਗੇ । ਜਦੋਕਿ ਸਾਡੇ ਸਾਧਨਾਂ ਰਾਹੀ ਸਾਡੇ ਕੋਲ ਇਹ ਪੁਖਤਾ ਜਾਣਕਾਰੀ ਹੈ ਕਿ ਇਹ ਸਮਝੋਤਾ ਪੂਰਨ ਰੂਪ ਵਿਚ ਹੋਇਆ ਹੈ ਅਤੇ ਸਾਊਦੀ ਅਰਬ ਦੇ ਏਅਰਫੋਰਸ ਦੇ ਅਫਸਰ ਖੁਦ ਹੀ ਪਹਿਲੇ ਮਿਜਾਇਲਾਂ ਚਲਾਉਣ ਅਤੇ ਹੋਰ ਹਥਿਆਰਾਂ ਦੀ ਪਹਿਲੋ ਹੀ ਅੱਛੀ ਮੁਹਾਰਿਤ ਰੱਖਦੇ ਹਨ ਅਤੇ ਕਿਸੇ ਸਮੇ ਵੀ ਅਜਿਹਾ ਮਾਹੌਲ ਬਣਨ ਉਤੇ ਇਹ ਇਕ ਦੂਸਰੇ ਦੇ ਪੂਰਨ ਸਹਿਯੋਗੀ ਹੋ ਕੇ ਨਿਕਲਣਗੇ । ਜੋ ਪਾਕਿਸਤਾਨ ਦੇ ਰੱਖਿਆ ਵਜੀਰ ਨੇ ਫਰਮਾਇਆ ਹੈ ਉਹ ਤਾਂ ਕੌਮਾਂਤਰੀ ਪ੍ਰਭਾਵ ਤੇ ਹੋ ਰਹੀਆ ਤਬਦੀਲੀਆ ਦੀ ਬਦੌਲਤ ਸਥਿਤੀ ਸਪੱਸਟ ਕੀਤੀ ਗਈ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਊਦੀ ਅਰਬ ਤੇ ਪਾਕਿਸਤਾਨ ਦੇ ਹੋਏ ਫੌਜੀ ਸਮਝੋਤੇ ਉਪਰੰਤ ਕੌਮਾਂਤਰੀ ਪੱਧਰ ਤੇ ਹੋ ਰਹੀਆ ਪ੍ਰਗਤੀਆ ਤੇ ਤਬਦੀਲੀਆ ਉਤੇ ਅਤੇ ਪਾਕਿਸਤਾਨ ਦੇ ਰੱਖਿਆ ਵਜੀਰ ਵੱਲੋ ਆਪਣੀ ਸਥਿਤੀ ਸਪੱਸਟ ਕਰਨ ਲਈ ਦਿੱਤੇ ਗਏ ਬਿਆਨ ਸੰਬੰਧੀ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵੀ ਸਮੁੱਚੇ ਸੰਸਾਰ ਦੇ ਮੁਲਕਾਂ ਅਤੇ ਵੱਡੇ ਮੁਲਕਾਂ ਨੂੰ ਇਹ ਜਾਣਕਾਰੀ ਹੈ ਕਿ ਸਾਊਥ ਏਸੀਆ ਵਿਚ ਆਉਣ ਵਾਲੇ ਮੁਲਕਾਂ ਦੀ ਜਮਹੂਰੀਅਤ ਅਤੇ ਅਮਨ ਚੈਨ ਤਦ ਹੀ ਕਾਇਮ ਰਹਿ ਸਕੇਗਾ ਜੇਕਰ ਇਹ ਸਾਰੇ ਗੁਆਢੀ ਮੁਲਕ ਮਾਲੀ ਤੌਰ ਤੇ ਅਤੇ ਫ਼ੌਜੀ ਤਾਕਤ ਦੇ ਤੌਰ ਤੇ ਬਰਾਬਰ ਦੇ ਮਜਬੂਤ ਤੇ ਤਕੜੇ ਰਹਿਣਗੇ ।

ਮੋਦੀ ਵੱਲੋ ਜੋ ਆਪਣੀਆ ਫੋਟੋਆਂ ਲਗਾਕੇ ਹੜ੍ਹ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ, ਉਸ ਨੂੰ ਪੰਜਾਬੀ ਕਿਵੇ ਪ੍ਰਵਾਨ ਕਰਨਗੇ ? : ਮਾਨਫ਼ਤਹਿਗੜ੍ਹ ਸਾਹਿਬ...
22/09/2025

ਮੋਦੀ ਵੱਲੋ ਜੋ ਆਪਣੀਆ ਫੋਟੋਆਂ ਲਗਾਕੇ ਹੜ੍ਹ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ, ਉਸ ਨੂੰ ਪੰਜਾਬੀ ਕਿਵੇ ਪ੍ਰਵਾਨ ਕਰਨਗੇ ? : ਮਾਨ

ਫ਼ਤਹਿਗੜ੍ਹ ਸਾਹਿਬ, 22 ਸਤੰਬਰ ( ) “ਬੀਜੇਪੀ-ਆਰ.ਐਸ.ਐਸ ਸੈਟਰ ਦੀ ਮੋਦੀ ਹਕੂਮਤ ਲੰਮੇ ਸਮੇ ਤੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਬੇਇਨਸਾਫ਼ੀਆਂ, ਵਧੀਕੀਆਂ ਤੇ ਜ਼ਬਰ ਕਰਦੇ ਆ ਰਹੇ ਹਨ । ਜਿਸ ਤੋ ਸਮੁੱਚੇ ਪੰਜਾਬੀ ਬਹੁਤ ਖਫਾ ਹਨ । ਇਕ ਤਾਂ ਮੋਦੀ ਹਕੂਮਤ ਵੱਲੋ ਸਾਜਸੀ ਢੰਗ ਨਾਲ ਬਾਹਰਲੇ ਮੁਲਕਾਂ ਵਿਚ ਜਮਹੂਰੀਅਤ ਢੰਗ ਨਾਲ ਆਜਾਦੀ ਮੰਗਣ ਵਾਲੇ ਸਿੱਖਾਂ ਨੂੰ ਮੋਦੀ ਦੀ ਚੰਡਾਲ ਚੌਕੜੀ ਤੇ ਗੈਗਸਟਰਾਂ ਵੱਲੋ ਮਾਰਿਆ ਜਾ ਰਿਹਾ ਹੈ । ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ ਅਤੇ ਗੈਗਸਟਰਾਂ ਰਾਹੀ ਸਿੱਖਾਂ ਦੇ ਕਤਲ ਕਰਵਾਏ ਜਾਂਦੇ ਆ ਰਹੇ ਹਨ । ਦੂਸਰਾ ਜਦੋਂ ਵਰਲਡ ਟਰੇਡ ਆਰਗੇਨਾਈਜੇਸਨ ਲੰਮੇ ਸਮੇ ਤੋ ਖੁੱਲ੍ਹੇ ਕੌਮਾਂਤਰੀ ਵਪਾਰ ਦੀ ਪੈਰਵੀ ਕਰ ਰਹੀ ਹੈ, ਉਸਦੇ ਆਧਾਰ ਤੇ ਪੰਜਾਬੀ ਤੇ ਸਿੱਖ ਕੌਮ ਲੰਮੇ ਸਮੇ ਤੋ ਪੰਜਾਬ ਦੀਆਂ ਸਰਹੱਦਾਂ ਨੂੰ ਕੌਮਾਂਤਰੀ ਵਪਾਰ ਲਈ ਖੋਲਣ ਦੀ ਮੰਗ ਕਰਦੇ ਆ ਰਹੇ ਹਨ ਜਿਸ ਨੂੰ ਮੰਦਭਾਵਨਾ ਅਧੀਨ ਨਹੀ ਖੋਲਿਆ ਜਾ ਰਿਹਾ । ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਨੂੰ ਵੀ ਨਹੀ ਖੋਲਿਆ ਜਾ ਰਿਹਾ । ਫਿਰ ਹੁਣੇ ਹੀ ਪੰਜਾਬ ਵਿਚ ਆਏ ਹੜ੍ਹਾਂ ਦੀ ਬਦੌਲਤ ਹੋਏ ਵੱਡੇ ਨੁਕਸਾਨ ਲਈ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਸੈਟਰ ਦੀ ਮੋਦੀ ਹਕੂਮਤ ਅਤੇ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਚੇਅਰਮੈਨ ਸ੍ਰੀ ਤ੍ਰਿਪਾਠੀ ਨੂੰ ਆਤਮਿਕ ਤੌਰ ਤੇ ਦੋਸੀ ਮੰਨ ਰਹੇ ਹਨ । ਹੁਣ ਜਦੋ ਸੈਟਰ ਦੇ ਰਾਹਤ ਫੰਡ ਵਿਚੋ ਪੰਜਾਬੀਆਂ ਨੂੰ ਲੋੜੀਦੀਆਂ ਵਸਤਾਂ ਦੀ ਸਮੱਗਰੀ ਦਿੱਤੀ ਜਾ ਰਹੀ ਹੈ ਤਾਂ ਉਨ੍ਹਾਂ ਪੈਕਟਾਂ ਤੇ ਮੋਦੀ ਤੇ ਬੀਜੇਪੀ ਦੀ ਇਸਤਿਹਾਰਬਾਜੀ ਕੀਤੀ ਜਾ ਰਹੀ ਹੈ । ਅਜਿਹੀਆ ਵਸਤਾਂ ਨੂੰ ਪੰਜਾਬੀ ਕਤਈ ਪ੍ਰਵਾਨ ਨਹੀ ਕਰ ਸਕਦੇ । ਇਸ ਲਈ ਜੇਕਰ ਸੈਟਰ ਨੇ ਕੋਈ ਪੰਜਾਬੀਆਂ ਨੂੰ ਬਣਦੇ ਰਾਹਤ ਫੰਡ ਵਿਚੋ ਮਦਦ ਭੇਜਣੀ ਹੈ ਉਹ ਬਿਨ੍ਹਾਂ ਇਸਤਿਹਾਰਬਾਜੀ ਤੋ ਭੇਜੀ ਜਾਵੇ ਨਾ ਕਿ ਬੀਜੇਪੀ ਪਾਰਟੀ ਤੇ ਮੋਦੀ ਦਾ ਗੈਰ ਦਲੀਲ ਢੰਗ ਨਾਲ ਪ੍ਰਚਾਰ ਕੀਤਾ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੋਦੀ ਹਕੂਮਤ ਵੱਲੋ ਪੰਜਾਬ ਦੇ ਹੜ੍ਹ ਪੀੜ੍ਹਤਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਤੇ ਉਨ੍ਹਾਂ ਲਈ ਭੇਜੀਆ ਜਾਣ ਵਾਲੀਆ ਵਸਤਾਂ ਦੇ ਪੈਕਟ ਉਤੇ ਬੀਜੇਪੀ ਅਤੇ ਮੋਦੀ ਦੀ ਇਸਤਿਹਾਰਬਾਜੀ ਕਰਨ ਉਤੇ ਪੰਜਾਬੀਆਂ ਵੱਲੋ ਕਦੀ ਵੀ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਸੈਟਰ ਦੀ ਮੋਦੀ ਹਕੂਮਤ ਵੱਲੋ ਪੰਜਾਬੀਆਂ ਤੇ ਸਿੱਖ ਕੌਮ ਨਾਲ ਗੈਰ ਇਨਸਾਨੀ ਅਤੇ ਗੈਰ ਇਖਲਾਕੀ ਢੰਗ ਨਾਲ ਨਿਰੰਤਰ ਕੀਤੀਆ ਜਾਂਦੀਆ ਆ ਰਹੀਆ ਹਨ, ਇਸ ਪੈ ਰਹੇ ਸ੍ਰੀ ਮੋਦੀ ਦੀ ਆਤਮਾ ਤੇ ਬੋਝ ਤੋ ਉਹ ਕਦੀ ਵੀ ਸਰੂਖਰ ਨਹੀ ਹੋ ਸਕਣਗੇ । ਉਨ੍ਹਾਂ ਦੀ ਆਤਮਾ ਆਖਿਰ ਉਨ੍ਹਾਂ ਤੋ ਇਸ ਹੋ ਰਹੇ ਦੁੱਖਦਾਇਕ ਅਮਲਾਂ ਦਾ ਜੁਆਬ ਜਰੂਰ ਮੰਗੇਗੀ । ਜਿਸ ਤੋ ਉਹ ਕਤਈ ਵੀ ਬਚ ਨਹੀ ਸਕਣਗੇ । ਇਸ ਲਈ ਜੋ ਵੀ ਅਮਲ ਪੰਜਾਬੀਆਂ ਦੀ ਬਿਹਤਰੀ ਲਈ ਕਰਨੇ ਹਨ, ਉਹ ਚੁਪ ਚਪੀਤੇ ਇਸਤਿਹਾਬਾਜੀ ਤੋ ਬਗੈਰ ਕੀਤੇ ਜਾਣ । ਤਦ ਹੀ ਉਹ ਆਪਣੇ ਕੀਤੇ ਗਏ ਪਾਪਾ ਦੇ ਬੋਝ ਤੋ ਕੁੱਝ ਸਰੂਖਰ ਹੋ ਸਕਣਗੇ।

The Tribune dated 21st September 2025 Shiromani Akali Dal (Amritsar) states that Islamic Pakistan has gone back on its m...
22/09/2025

The Tribune dated 21st September 2025

Shiromani Akali Dal (Amritsar) states that Islamic Pakistan has gone back on its military alliance commitment with Saudi Arabia regarding its nuclear weapons which will not be shared with Saudi Arabia.

This appears to be a statement after pressure on Pakistan from various quarters.

But the reality is that some well known reporters asked Saudi Arabian government whether they would have a nuclear facility like Iran’s. It was reported that the Saudi assured we do not need any nuclear facility as in need we can always purchase nuclear devices from Pakistan.

Therefore, the Defence Minister has retracted the original alliance statement because of pressure from various countries.

On the other hand the Saudi Arabian Air Force and their missiles are capable and trained to handle and deliver nuclear weapons.

The Sikhs want peace in South Asia and peace can be maintained only if the neighbouring countries are strong economically and militarily.

ਪਾਕਿਸਤਾਨ ਤੇ ਸਾਊਦੀ ਅਰਬ ਦਾ ਹੋਇਆ ਫ਼ੌਜੀ ਸਮਝੌਤਾ ਕੌਮਾਂਤਰੀ ਪੱਧਰ ਉਤੇ ਵੱਡਾ ਫੈਸਲਾ ਅਤੇ ਸਵਾਗਤਯੋਗ : ਮਾਨਫ਼ਤਹਿਗੜ੍ਹ ਸਾਹਿਬ, 20 ਸਤੰਬਰ ( ) ...
20/09/2025

ਪਾਕਿਸਤਾਨ ਤੇ ਸਾਊਦੀ ਅਰਬ ਦਾ ਹੋਇਆ ਫ਼ੌਜੀ ਸਮਝੌਤਾ ਕੌਮਾਂਤਰੀ ਪੱਧਰ ਉਤੇ ਵੱਡਾ ਫੈਸਲਾ ਅਤੇ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 20 ਸਤੰਬਰ ( ) “ਕਿਉਂਕਿ ਇੰਡੀਆਂ ਵਿਚ ਮੋਦੀ ਹਕੂਮਤ ਕੇਵਲ ਮੁਸਲਿਮ, ਇਸਾਈਆ, ਦਲਿਤਾਂ, ਕਸਮੀਰੀਆਂ, ਸਿੱਖਾਂ ਉਤੇ ਹੀ ਜ਼ਬਰ ਤੇ ਗੈਰ ਵਿਧਾਨਿਕ ਕਾਰਵਾਈਆ ਹੀ ਨਹੀ ਕਰ ਰਹੇ ਬਲਕਿ ਮੋਦੀ ਦੀ ਜਾਲਮ ਹਕੂਮਤ ਗੁਆਂਢੀ ਮੁਲਕ ਪਾਕਿਸਤਾਨ ਉਤੇ ਕਦੀ ਸਿੰਧੂਰ ਆਪ੍ਰੇਸਨ, ਕਦੀ ਬਾਲਾਕੋਟ, ਕਦੀ ਸਰਜੀਕਲ ਸਟ੍ਰਾਈਕ ਆਦਿ ਕਰਕੇ ਜੋ ਇਨ੍ਹਾਂ ਦੋਵਾਂ ਹਿੰਦੂ-ਮੁਸਲਿਮ ਮੁਲਕਾਂ ਵਿਚਕਾਰ ਪੰਜਾਬ ਸੂਬੇ ਵਿਚ ਸਿੱਖ ਕੌਮ ਵੱਸਦੀ ਹੈ, ਜਿਸਦੀ ਨਾ ਤਾਂ ਮੁਸਲਿਮ ਕੌਮ ਨਾਲ, ਨਾ ਹੀ ਹਿੰਦੂ ਕੌਮ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਜਾਂ ਦੁਸਮਣੀ ਹੈ, ਉਸਦੇ ਅਮਨ ਚੈਨ ਤੇ ਜਮਹੂਰੀ ਕਦਰਾਂ ਕੀਮਤਾਂ ਲਈ ਇਹ ਹੁਕਮਰਾਨ ਵੱਡਾ ਖਤਰਾ ਪੈਦਾ ਕਰਦੇ ਰਹਿੰਦੇ ਹਨ । ਫਿਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ਉਤੇ ਜ਼ਬਰੀ ਰੋਕ ਲਗਾ ਦਿੰਦੇ ਹਨ । ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਤੇ ਸਿੱਖਾਂ ਨੂੰ ਜਾਣ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ । ਆਜਾਦੀ ਚਾਹੁੰਣ ਵਾਲੇ ਬਾਹਰਲੇ ਮੁਲਕਾਂ ਵਿਚ ਜਮਹੂਰੀਅਤ ਢੰਗ ਨਾਲ ਕੰਮ ਕਰ ਰਹੇ ਸਿੱਖਾਂ ਨੂੰ ਮੋਦੀ ਦੀ ਕਾਤਲ ਜੂੰਡਲੀ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ ਅਤੇ ਗੈਗਸਟਰਾਂ ਰਾਹੀ ਸਿੱਖਾਂ ਦੇ ਕਤਲ ਕਰਵਾਏ ਜਾਂਦੇ ਆ ਰਹੇ ਹਨ । ਐਸ.ਜੀ.ਪੀ.ਸੀ. ਦੀਆਂ ਬੀਤੇ 14 ਸਾਲਾਂ ਤੋ ਚੋਣਾਂ ਨਹੀ ਕਰਵਾਈਆ ਜਾ ਰਹੀਆ । ਅਮਰੀਕਾ, ਕੈਨੇਡਾ, ਪਾਕਿਸਤਾਨ, ਬਰਤਾਨੀਆ ਦੀ ਬਾਦਸਾਹੀ ਨੂੰ ਤੋੜਿਆ ਗਿਆ, ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ਗਿਆ । ਹੁਣ ਜੋ ਪਾਕਿਸਤਾਨ-ਸਾਊਦੀ ਅਰਬ ਦਾ ਫ਼ੌਜੀ ਸਮਝੌਤਾ ਹੋਇਆ ਹੈ, ਉਸ ਅਨੁਸਾਰ ਦੋਵਾਂ ਮੁਲਕਾਂ ਵਿਚੋ ਕਿਸੇ ਵੀ ਮੁਲਕ ਉਤੇ ਕਿਸੇ ਹੋਣ ਵਾਲੇ ਫ਼ੌਜੀ ਹਮਲੇ ਨੂੰ ਸਾਂਝਾ ਹਮਲਾ ਸਮਝਿਆ ਜਾਵੇਗਾ ਅਤੇ ਦੋਵੇ ਮੁਲਕ ਅਜਿਹੇ ਹਮਲੇ ਦਾ ਮਿਲਕੇ ਜੁਆਬ ਦੇਣਗੇ । ਪ੍ਰਮਾਣੂ ਹਮਲਾ ਹੋਣ ਤੇ ਵੀ ਜੁਆਬ ਦਿੱਤਾ ਜਾਵੇਗਾ । ਇਸ ਫੈਸਲੇ ਨਾਲ ਇੰਡੀਆ ਵਿਰੁੱਧ ਪਾਕਿ ਤੇ ਸਾਊਦੀ ਅਰਬ ਵਾਲੇ ਪਾਸਿਓ ਇੰਡੀਆ ਘਿਰ ਚੁੱਕਾ ਹੈ ਜਿਸ ਵਿਚ ਤੁਰਕੀ ਵੀ ਆ ਜਾਵੇਗਾ । ਦੂਸਰੇ ਚੜ੍ਹਦੇ ਵਾਲੇ ਪਾਸੇ ਚੀਨ ਹੈ ਇਸ ਲਈ ਆਪਣੇ ਸਿਆਸੀ ਹਿੱਤਾ ਦੀ ਪੂਰਤੀ ਲਈ ਇੰਡੀਆ ਅਜਿਹੇ ਸਟ੍ਰਾਈਕ ਹੁਣ ਨਹੀ ਕਰ ਸਕੇਗਾ ਅਤੇ ਨਾ ਹੀ ਪੰਜਾਬ ਸੂਬੇ ਤੇ ਸਿੱਖ ਵਸੋ ਨੂੰ ਬਿਨ੍ਹਾਂ ਵਜਹ ਪ੍ਰੇਸਾਨ ਤੇ ਬੇਚੈਨ ਕਰ ਸਕੇਗਾ । ਇਸ ਲਈ ਅਸੀ ਇਹ ਹੋਏ ਸਮਝੌਤੇ ਦਾ ਜੋਰਦਾਰ ਸਵਾਗਤ ਕਰਦੇ ਹਾਂ । ਕਿਉਂਕਿ ਇਸ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਬਲ ਮਿਲੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਅਤੇ ਸਾਊਦੀ ਅਰਬ ਵਿਚ ਹੁਣੇ ਹੀ ਹੋਏ ਫ਼ੌਜੀ ਸਮਝੋਤਿਆ ਨੂੰ ਕੌਮਾਂਤਰੀ ਪੱਧਰ ਤੇ ਅਤਿ ਮਹੱਤਵਪੂਰਨ ਕਰਾਰ ਦਿੰਦੇ ਹੋਏ ਅਤੇ ਏਸੀਆ ਖਿੱਤੇ ਦੇ ਅਮਨ ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਹਿੱਤ ਹੋਏ ਇਸ ਅਮਲ ਦਾ ਜੋਰਦਾਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਿੱਖ ਮਾਰੇ ਹਨ, ਉਨ੍ਹਾਂ ਨੂੰ ਇੰਡੀਅਨ ਹੁਕਮਰਾਨ ਕੈਨੇਡਾ, ਨਿਊਜੀਲੈਡ, ਆਸਟ੍ਰੇਲੀਆ ਆਦਿ ਮੁਲਕਾਂ ਵਿਚ ਬਤੌਰ ਰਫਿਊਜੀ ਪਨਾਹਾਂ ਦੇਣ ਵਿਚ ਮਦਦ ਕਰ ਰਹੇ ਹਨ । ਹੋਏ ਫ਼ੌਜੀ ਸਮਝੋਤੇ ਨਾਲ ਮੁਸਲਿਮ ਮੁਲਕ ਇਕੱਤਰ ਹੋ ਰਹੇ ਹਨ ਅਤੇ ਖਾਸ ਤਬਦੀਲੀ ਇਹ ਹੋ ਰਹੀ ਹੈ ਕਿ ਇੰਡੀਆ ਦੀ ਵਿਦੇਸ਼ੀ ਤੇ ਰੱਖਿਆ ਨੀਤੀ ਫੇਲ੍ਹ ਹੋਈ ਹੈ । ਕਿਉਂਕਿ ਇੰਡੀਆ ਅਜਿਹੇ ਅਣਮਨੁੱਖੀ ਤੇ ਗੈਰ ਜਮਹੂਰੀਅਤ ਨੀਤੀਆ ਦੀ ਬਦੌਲਤ ਸਿੱਖਾਂ, ਮੁਸਲਮਾਨਾਂ, ਆਦਿਵਾਸੀਆ ਆਦਿ ਨੂੰ ਇਕੱਠ ਨਹੀ ਰੱਖ ਸਕਿਆ। ਜੋ ਅੰਗਰੇਜ਼ਾਂ ਨੇ ਕਾਨੂੰਨ ਦੁਆਰਾ ਐਸ.ਜੀ.ਪੀ.ਸੀ ਹੋਦ ਵਿਚ ਲਿਆਦੀ ਸੀ ਉਸਦੀ ਚੋਣ ਨਾ ਕਰਕੇ ਜਮਹੂਰੀਅਤ ਖਤਮ ਕਰ ਦਿੱਤੀ ਹੈ । ਹਰਿਆਣਾ, ਜੰਮੂ ਕਸਮੀਰ ਤੇ ਹੋਰ ਸੂਬਿਆਂ ਵਿਚ ਪੰਜਾਬੀ ਬੋਲੀ ਲਾਗੂ ਨਹੀ ਕਰ ਸਕੇ । ਇੰਡਸ ਵਾਟਰ ਸੰਧੀ ਵੀ ਤੋੜ ਦਿੱਤੀ ਗਈ ਹੈ । ਬਣਾਉਟੀ ਹੜ੍ਹ ਲਿਆਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਬਸਿੰਦਿਆ ਦਾ ਵੱਡਾ ਮਾਲੀ, ਫਸਲੀ ਨੁਕਸਾਨ ਕੀਤਾ ਗਿਆ । ਰਣਜੀਤ ਸਾਗਰ ਡੈਮ, ਥੀਨ ਡੈਮ, ਧੂੰਸੀ ਡੈਮ, ਪੌਗ ਡੈਮਾਂ ਨੂੰ ਇਹ ਬਤੌਰ ਹਾਈਡਰੋਲੋਜੀਕਲ ਵਾਰ ਰਾਹੀ ਅਤੇ ਨਿਊਕਲੀਅਰ ਵਾਰ ਦੀ ਦੁਰਵਰਤੋ ਕਰਕੇ ਕਿਸੇ ਸਮੇ ਵੀ ਪੰਜਾਬੀਆ ਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰ ਸਕਦੇ ਹਨ । ਜਿਸ ਨਾਲ ਪੰਜਾਬ ਦਾ ਰੁੜ੍ਹ ਜਾਵੇਗਾ । ਇਸ ਲਈ ਅਸੀ ਕੌਮਾਂਤਰੀ ਪੱਧਰ ਤੇ ਮੰਗ ਕਰਦੇ ਹਾਂ ਕਿ ਪੰਜਾਬ ਦੇ ਡੈਮਾਂ ਉਤੇ ਯੂ.ਐਨ. ਦੀ ਫ਼ੌਜ ਲੱਗਣੀ ਚਾਹੀਦੀ ਹੈ ਅਤੇ ਇਨ੍ਹਾਂ ਡੈਮਾਂ ਦਾ ਪ੍ਰਬੰਧ ਵੀ ਦਿੱਲੀ ਵਾਲਿਆ ਦਾ ਨਾ ਹੋ ਕੇ ਯੂ.ਐਨ. ਦੇ ਅਧੀਨ ਹੋਣਾ ਚਾਹੀਦਾ ਹੈ ।

ਇਸ ਹੋਏ ਫੈਸਲੇ ਨਾਲ ਹੁਣ ਦੋਵੇ ਦੁਸਮਣ ਮੁਲਕਾਂ ਲਈ ਇੰਡੀਆ ਦੀਆਂ ਤਲਵਾਰਾਂ ਮਿਆਨ ਵਿਚ ਹੀ ਰਹਿਣਗੀਆ ਅਤੇ ਇਸ ਖਿੱਤੇ ਵਿਚ ਜੰਗ ਦਾ ਮਾਹੌਲ ਪੈਦਾ ਕਰਕੇ ਇਨ੍ਹਾਂ ਦੋਵਾਂ ਮੁਲਕਾਂ ਵਿਚਕਾਰ ਵੱਸੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਨੁਕਸਾਨ ਵੀ ਨਹੀ ਕਰ ਸਕਣਗੀਆ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਹੜ੍ਹਾਂ ਦਾ ਦੁਖਾਂਤ ਵਾਪਰਣ ਉਪਰੰਤ 15 ਦਿਨਾਂ ਬਾਅਦ ਪੰਜਾਬ ਆ ਕੇ ਕੇਵਲ ਮੋਦੀ ਵੱਲੋ 1600 ਕਰੋੜ ਰੁਪਏ ਦਾ ਰਾਹਤ ਫੰਡ ਦੇਣ ਦੀ ਕਾਰਵਾਈ ਤਾਂ ਪੰਜਾਬੀਆਂ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਨਹੀ ਕਰਦੀ । ਜਦੋਕਿ ਨੁਕਸਾਨ ਦਾ ਅੰਦਾਜਾ 25 ਹਜਾਰ ਕਰੋੜ ਦੇ ਕਰੀਬ ਹੋਇਆ ਹੈ । ਇਥੋ ਤੱਕ ਕਿ ਪੰਜਾਬ ਦਾ ਸੈਟਰ ਵੱਲ ਜੋ 60 ਹਜਾਰ ਕਰੋੜ ਬਕਾਏ ਦੀ ਰਕਮ ਪਈ ਹੈ ਅਤੇ 16 ਹਜਾਰ ਕਰੋੜ ਰੁਪਏ ਪੰਜਾਬ ਦੇ ਪਾਣੀਆ ਦੀ ਰਿਅਲਟੀ ਰਕਮ ਹੈ, ਉਹ ਵੀ ਪੰਜਾਬ ਨੂੰ ਭੁਗਤਾਨ ਨਹੀ ਕੀਤਾ ਜਾ ਰਿਹਾ । ਇੰਡਸ ਵਾਟਰ ਟ੍ਰੀਟੀ ਖਤਮ ਹੋਣ ਤੇ ਵੀ ਜੰਗ ਲੱਗ ਸਕਦਾ ਹੈ ਇਹ ਸਮਝੋਤਾ ਹੋਣ ਤੇ ਇਹ ਖਤਰਾ ਹੋਰ ਵੱਧ ਗਿਆ ਹੈ । ਜੋ ਤੇਲ ਪੱਛਮੀ ਗਲਫ ਵਿਚੋ ਆਉਦਾ ਹੈ ਸਾਊਦੀ ਅਰਬ ਉਸ ਤੇ ਵੀ ਰੋਕ ਲਗਾ ਸਕਦਾ ਹੈ ।

ਸਿਮਰਨਜੀਤ ਸਿੰਘ ਮਾਨ ਵੱਲੋਂ ਭਾਰਤ ਸਰਕਾਰ ’ਤੇ ਗੰਭੀਰ ਇਲਜ਼ਾਮ, ਕੋਰੀਡੋਰ ਤੁਰੰਤ ਖੋਲ੍ਹਣ ਦੀ ਮੰਗਅੰਮ੍ਰਿਤਸਰ 20 ( ) — ਸ਼੍ਰੋਮਣੀ ਅਕਾਲੀ ਦਲ ਅੰਮ...
20/09/2025

ਸਿਮਰਨਜੀਤ ਸਿੰਘ ਮਾਨ ਵੱਲੋਂ ਭਾਰਤ ਸਰਕਾਰ ’ਤੇ ਗੰਭੀਰ ਇਲਜ਼ਾਮ, ਕੋਰੀਡੋਰ ਤੁਰੰਤ ਖੋਲ੍ਹਣ ਦੀ ਮੰਗ

ਅੰਮ੍ਰਿਤਸਰ 20 ( ) — ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ’ਤੇ ਸਿੱਖਾਂ ਨੂੰ ਆਪਣੇ ਗੁਰਧਾਮਾਂ ਤੋਂ ਵੱਖ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਲਈ ਸਿੱਖ ਸੰਗਤ ਨੂੰ ਜਾਣ ’ਤੇ ਰੋਕ ਸਿੱਖ ਹਿਰਦਿਆਂ ਨੂੰ ਝੰਝੋੜਣ ਵਾਲੀ ਗੱਲ ਹੈ। ਮਾਨ ਨੇ ਦਾਅਵਾ ਕੀਤਾ ਕਿ ਭਾਰਤ ਸਰਕਾਰ “ਜੰਗ ਅਤੇ ਹੜਾਂ” ਦੇ ਜ਼ਰੀਏ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਗੰਭੀਰ ਮਾਮਲੇ ‘ਤੇ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਇਕੱਤਰ ਕਰਨ ਦੀ ਅਪੀਲ ਕੀਤੀ। ਉਹਨਾਂ ਸਾਫ਼ ਕਿਹਾ ਕਿ ਕੋਰੀਡੋਰ ਲਾਂਘਾ ਤੁਰੰਤ ਖੋਲ੍ਹਿਆ ਜਾਵੇ ਤਾਂ ਜੋ ਸਿੱਖ ਸੰਗਤ ਆਪਣੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰ ਸਕੇ। ਇਸ ਦੇ ਨਾਲ-ਨਾਲ ਮਾਨ ਨੇ ਇਹ ਵੀ ਜ਼ੋਰ ਦਿੱਤਾ ਕਿ ਇਸ ਲਾਂਘੇ ਰਾਹੀਂ ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਪਾਕਿਸਤਾਨ ਨਾਲ ਵਪਾਰ ਦੀ ਆਜ਼ਾਦੀ ਮਿਲੇ, ਜਿਸ ਨਾਲ ਦੋਵੇਂ ਪਾਸਿਆਂ ਦੀ ਅਰਥਵਿਵਸਥਾ ਮਜ਼ਬੂਤ ਹੋ ਸਕਦੀ ਹੈ।ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਸਰਹੱਦ ਪਾਰ ਸਿੱਖ ਧਰਮਿਕ ਸਥਾਨਾਂ ਦੀ ਯਾਤਰਾ ਅਤੇ ਕੋਰੀਡੋਰ ਦੇ ਮੁੱਦੇ ਨੂੰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ।

24 ਨਵੰਬਰ ਨੂੰ ਦੀਨਾ ਕਾਂਗੜ ਦੇ ਇਤਿਹਾਸਿਕ ਸਥਾਂਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਦਿਹਾੜਾ ਧੂਮਧਾਮ ਤੇ ਸਤਿਕਾਰ ਨਾਲ...
19/09/2025

24 ਨਵੰਬਰ ਨੂੰ ਦੀਨਾ ਕਾਂਗੜ ਦੇ ਇਤਿਹਾਸਿਕ ਸਥਾਂਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਦਿਹਾੜਾ ਧੂਮਧਾਮ ਤੇ ਸਤਿਕਾਰ ਨਾਲ ਮਨਾਵਾਂਗੇ : ਮਾਨ

ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸ਼ਹੀਦੀ ਦਿਹਾੜਾ ਆ ਰਿਹਾ ਹੈ । ਗੁਰੂ ਸਾਹਿਬ ਨੇ ਇਨਸਾਨੀਅਤ ਤੇ ਮਨੁੱਖਤਾ ਦੀ ਰਾਖੀ ਲਈ ਸਮੇ ਦੀਆਂ ਹਕੂਮਤਾਂ ਦੇ ਜ਼ਬਰ ਜੁਲਮ ਅੱਗੇ ਈਨ ਨਾ ਮੰਨਕੇ ਅਤੇ ਆਪਣੀ ਮਹਾਨ ਸ਼ਹਾਦਤ ਦੇ ਕੇ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਕਿਸੇ ਵੀ ਜ਼ਬਰ ਅੱਗੇ ਨਾ ਝੁਕਣ ਅਤੇ ਮਨੁੱਖੀ ਹੱਕਾਂ ਦੀ ਹਰ ਕੀਮਤ ਤੇ ਰਾਖੀ ਕਰਨ ਦਾ ਮਨੁੱਖਤਾ ਪੱਖੀ ਸੰਦੇਸ਼ ਦਿੱਤਾ ਜਿਨ੍ਹਾਂ ਦੀਆਂ ਘਾਲਨਾਵਾਂ ਅਤੇ ਸ਼ਹਾਦਤਾਂ ਦੇ ਮਕਸਦ ਨੂੰ ਦੁਨੀਆਂ ਵਿਚ ਅੱਜ ਪ੍ਰਚਾਰਨ ਤੇ ਪ੍ਰਸਾਰਨ ਦੀ ਸਖਤ ਲੋੜ ਹੈ ਤਾਂ ਕਿ ਜਿਥੇ ਕਿਤੇ ਵੀ ਹੁਕਮਰਾਨ ਆਪਣੇ ਨਿਵਾਸੀਆਂ ਨਾਲ ਵਿਤਕਰੇ, ਬੇਇਨਸਾਫ਼ੀਆਂ, ਜ਼ਬਰ ਕਰ ਰਹੇ ਹਨ । ਉਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਸੰਦੇਸ ਰਾਹੀ ਇਨਸਾਨੀਅਤ ਕਦਰਾਂ ਕੀਮਤਾਂ ਦੀ ਰਾਖੀ ਕਰਕੇ ਆਪਣੀ ਧਰਮੀ ਸੋਚ ਨੂੰ ਸੰਸਾਰ ਪੱਧਰ ਤੇ ਹੋਰ ਵਧੇਰੀ ਪ੍ਰਫੁੱਲਤਾ ਨਾਲ ਉਜਾਗਰ ਕੀਤਾ ਜਾ ਸਕੇ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਸਿੱਖ ਕੌਮ ਦੀ ਸੰਸਥਾ ਐਸ.ਜੀ.ਪੀ.ਸੀ ਦੀ ਇਹ ਮੁੱਖ ਜਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਾਂ, ਮੁਸਲਮਾਨਾਂ, ਇਸਾਈਆ, ਦਲਿਤਾਂ, ਆਦਿਵਾਸੀਆਂ, ਨਾਗਿਆ, ਮਜਦੂਰ ਵਰਗ ਆਦਿ ਨਾਲ ਹੋ ਰਹੀਆ ਹਕੂਮਤੀ ਬੇਇਨਸਾਫ਼ੀਆਂ ਸੰਬੰਧੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਦਸਵੇ ਪਿਤਾ ਜੀ ਦੇ ਜਫਰਨਾਮੇ ਦੀ ਸੋਚ ਤੇ ਅਧਾਰਿਤ ‘ਵਾਈਟ ਪੇਪਰ’ ਤਿਆਰ ਕਰਕੇ ਇੰਡੀਆ ਦੇ ਹੁਕਮਰਾਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਉਲੰਘਣ ਵਿਰੁੱਧ ਚੁਣੋਤੀ ਦਿੰਦੇ ਹੋਏ ਇਸ ਜ਼ਬਰ ਨੂੰ ਬੰਦ ਕਰਵਾਉਣ ਦੀ ਜਿੰਮੇਵਾਰੀ ਨਿਭਾਈ ਜਾਵੇ । ਉਸ ਵੱਲੋ ਇਸ ਮਹਾਨ ਦਿਹਾੜੇ ਨੂੰ ਸਹੀ ਦਿਸ਼ਾ ਵੱਲ ਮਨਾਉਣ ਦੀ ਬਜਾਇ ਇਸ ਮਾਰਚ ਨੂੰ ਗਵਾਲੀਅਰ ਤੋ ਸੁਰੂ ਕਰਕੇ ਸ੍ਰੀ ਆਨੰਦਪੁਰ ਸਾਹਿਬ ਤੱਕ ਸਮਾਪਤੀ ਕਰਨ ਤੱਕ ਸੀਮਤ ਰਹਿ ਗਏ । ਇਹ ਮਾਰਚ ਦਿੱਲੀ ਪਹੁੰਚਣ ਤੇ ਉਥੇ ਬੀਜੇਪੀ-ਆਰ.ਐਸ.ਐਸ. ਸੋਚ ਵਾਲੇ ਸਮੂਲੀਅਤ ਕਰਦੇ ਹੋਏ ਇਸ ਨੂੰ ਹਿੰਦੂਤਵ ਰੂਪ ਹੀ ਦੇਣ ਦੇ ਅਮਲ ਕਰਨਗੇ । ਜੋ ਇਸ ਸ਼ਹੀਦੀ ਦਿਵਸ ਦਾ ਸੰਸਾਰ ਪੱਧਰ ਦਾ ਮਕਸਦ ਹੈ, ਉਸ ਨੂੰ ਇਕ ਛੋਟੇ ਦਇਰੇ ਵਿਚ ਸੀਮਤ ਕਰ ਦੇਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇ ਸ਼ਹੀਦੀ ਦਿਹਾੜੇ ਦੇ ਅਸਲ ਮਕਸਦ ਨੂੰ ਉਜਾਗਰ ਕਰਨ ਨੂੰ ਲੈਕੇ ਦੀਨਾ ਕਾਂਗੜ (ਮੋਗਾ) ਦੇ ਇਤਿਹਾਸਿਕ ਸਥਾਂਨ ਉਤੇ ਪੂਰੀ ਧੂਮਧਾਮ ਅਤੇ ਅਤਿ ਸਤਿਕਾਰਿਤ ਢੰਗ ਨਾਲ ਇਸਦੇ ਮਕਸਦ ਨੂੰ ਪ੍ਰਚਾਰਨ ਤੇ ਪ੍ਰਸਾਰਨ ਨੂੰ ਲੈਕੇ ਮਨਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਹ ਫੈਸਲਾ ਕੀਤਾ ਹੈ ਕਿ ਅਸੀ ਇਸ ਸ਼ਹੀਦੀ ਦੇ ਮਕਸਦ ਅਧੀਨ 22 ਨਵੰਬਰ ਤੋ ਲੈਕੇ 24 ਨਵੰਬਰ ਤੱਕ ਦੀਨਾ ਕਾਂਗੜ ਦੇ ਅਸਥਾਂਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨੁੱਖੀ ਹੱਕਾਂ ਲਈ ਕੀਤੀਆ ਕੁਰਬਾਨੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਬਰ ਹਕੂਮਤ ਨੂੰ ਜਫ਼ਰਨਾਮੇ ਦੇ ਰੂਪ ਵਿਚ ਲਿਖੇ ਗਏ ਇਤਿਹਾਸਿਕ ਪੱਤਰ ਤੇ ਅਧਾਰਿਤ ਇਕ ਵਾਈਟ ਪੇਪਰ ਤਿਆਰ ਕਰਕੇ ਦੀਨਾ ਕਾਂਗੜ ਤੋ ਅਰਦਾਸ ਕਰਕੇ 5 ਪਿਆਰਿਆ ਦੇ ਰੂਪ ਵਿਚ ਇਹ ਪੱਤਰ ਲੈਕੇ ਦਿੱਲੀ ਰਾਸਟਰਪਤੀ ਭਵਨ ਵੱਲ ਕੂਚ ਕਰਨਗੇ । ਜਿਸ ਵਿਚ ਸਿੱਖ, ਮੁਸਲਿਮ, ਇਸਾਈਆ, ਦਲਿਤਾਂ, ਆਦਿਵਾਸੀਆ, ਨਾਗਿਆ, ਕਸਮੀਰੀਆਂ ਆਦਿ ਸਭ ਵਰਗਾਂ ਜਿਨ੍ਹਾਂ ਉਤੇ ਹੁਕਮਰਾਨ ਜ਼ਬਰ ਤੇ ਬੇਇਨਸਾਫ਼ੀਆਂ ਕਰ ਰਿਹਾ ਹੈ ਅਤੇ ਜੋ ਲੱਖਾਂ ਦੀ ਗਿਣਤੀ ਵਿਚ ਸਾਡੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕੀਤਾ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਜਸੀ ਢੰਗ ਨਾਲ ਅਪਮਾਨ ਕੀਤੇ ਗਏ, ਅਮਨਮਈ ਜਾਪ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਕੇ ਸ਼ਹੀਦ ਕੀਤੇ ਗਏ, 328 ਪਾਵਨ ਸਰੂਪ ਲਾਪਤਾ ਕੀਤੇ ਗਏ, ਡੇਰੇਦਾਰ ਦੇ ਸਾਧਾਂ ਦੀ ਸਰਪ੍ਰਸਤੀ ਕਰਕੇ ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਅਮਲ ਕੀਤੇ ਗਏ, ਬਾਹਰਲੇ ਮੁਲਕਾਂ ਵਿਚ ਮੋਦੀ ਹਕੂਮਤ ਤੇ ਉਸਦੀ ਚੰਡਾਲ ਚੌਕੜੀ ਵੱਲੋ ਸਿੱਖਾਂ ਦੇ ਸਾਜਸੀ ਢੰਗ ਨਾਲ ਕਤਲ ਕਰਵਾਏ ਗਏ, ਸ. ਜਸਵੰਤ ਸਿੰਘ ਖਾਲੜਾ ਦੁਆਰਾ 25 ਹਜਾਰ ਲਾਵਾਰਿਸ ਲਾਸਾਂ ਨੂੰ ਦਰਿਆਵਾ ਵਿਚ ਰੋੜਿਆ ਗਿਆ ਅਤੇ ਸਮਸਾਨਘਾਟਾਂ ਵਿਚ ਸੰਸਕਾਰ ਕੀਤੇ ਗਏ, 30-30 ਸਾਲਾਂ ਤੋ ਸਿੱਖਾਂ ਨੂੰ ਜ਼ਬਰੀ ਬੰਦੀ ਬਣਾਕੇ ਰੱਖਿਆ ਹੋਇਆ ਹੈ । ਪੰਜਾਬ ਦੇ ਪਾਣੀਆਂ, ਬਿਜਲੀ ਸਭ ਸੋਮਿਆ ਨੂੰ ਜ਼ਬਰੀ ਲੁੱਟਿਆ ਗਿਆ, ਹੁਣ ਪੰਜਾਬ ਨੂੰ ਤੀਜੀ ਵਾਰ ਫਿਰ ਸਾਜਸੀ ਢੰਗ ਨਾਲ ਡੋਬਿਆ ਗਿਆ, ਨਿਰੰਤਰ ਘੱਟ ਗਿਣਤੀ ਕੌਮਾਂ ਉਤੇ ਜਬਰ ਜਾਰੀ ਹੈ, ਇਨ੍ਹਾਂ ਸਭ ਬੇਇਨਸਾਫ਼ੀਆਂ ਤੇ ਅਧਾਰਿਤ ਵਾਈਟ ਪੇਪਰ ਤਿਆਰ ਕਰਕੇ ਇਸ ਜ਼ਬਰ ਨੂੰ ਖਤਮ ਕਰਨ ਸੰਬੰਧੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਸੰਬੰਧੀ ਵਾਈਟ ਪੇਪਰ ਦਿੱਤਾ ਜਾਵੇਗਾ ।

ਇਸ ਸੰਬੰਧ ਵਿਚ ਸਭ ਕੌਮਾਂ, ਵਰਗਾਂ ਤੇ ਅਧਾਰਿਤ ਸਮੂਹਿਕ ਰੂਪ ਵਿਚ 22 ਨਵੰਬਰ ਤੇ 24 ਨਵੰਬਰ ਤੱਕ ਵੱਖ-ਵੱਖ ਦਿਸਾਵਾਂ ਤੋਂ ਦੀਨਾ ਕਾਂਗੜ ਲਈ ਮਨੁੱਖੀ ਤੇ ਇਨਸਾਨੀ ਹੱਕਾਂ ਦੀ ਰਾਖੀ ਲਈ ਮਾਰਚ ਕੱਢਦੇ ਹੋਏ ਇਸ ਸ਼ਹੀਦੀ ਦਿਹਾੜੇ ਤੇ ਇਹ ਮਾਰਚ ਪਹੁੰਚਣਗੇ । ਜਿਸਦੇ ਆਖਰੀ ਹੋਣ ਵਾਲੇ ਫੈਸਲਿਆ ਤੇ ਵਿਚਾਰਾਂ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ ਮੈਬਰਾਨ, ਜਿ਼ਲ੍ਹਾ ਪ੍ਰਧਾਨਾਂ ਦੀ ਇਕ ਜ਼ਰੂਰੀ ਇਕੱਤਰਤਾ 22 ਸਤੰਬਰ ਨੂੰ ਦੀਨਾ ਕਾਂਗੜ ਵਿਖੇ ਰੱਖੀ ਗਈ ਹੈ । ਜਿਸ ਵਿਚ ਉਪਰੋਕਤ ਸਭ ਮੈਬਰਾਂ ਨੂੰ ਸਮੇ ਨਾਲ ਪਹੁੰਚਣ ਦੀ ਅਪੀਲ ਕੀਤੀ ਗਈ ਹੈ ।

The Tribune dated 18th September 2025 Shiromani Akali Dal (Amritsar) states that we have fat and bulky looking officers ...
19/09/2025

The Tribune dated 18th September 2025

Shiromani Akali Dal (Amritsar) states that we have fat and bulky looking officers in the military as seen in this picture.

Big fat bellies can keep a Naval Officer afloat in case his ship sinks, but these bellies make excellent food for the sharks in the tropical waters.

In the future Khalistan Army the officers will be slim at the waist, have broad chests and bulging arm and calf leg muscles.

We do not think that the officers in this picture are any better than Halwies (Confectioners).

In the Navy the officers can enter their respective Messes with Kurta Pyjama and Chappals or Desi Juttis.

The next order will be that the officers can wear their respective Dhoties in the Mess.

The Tribune dated 19th September 2025 Shiromani Akali Dal (Amritsar) states that the Hindu Indian state cannot buy the l...
19/09/2025

The Tribune dated 19th September 2025

Shiromani Akali Dal (Amritsar) states that the Hindu Indian state cannot buy the loyalty as it is said money cannot buy love.

The Tribune dated 19th September 2025 Shiromani Akali Dal (Amritsar) states that our party does not think that the Agniv...
19/09/2025

The Tribune dated 19th September 2025

Shiromani Akali Dal (Amritsar) states that our party does not think that the Agniveer’s can learn so much extra than their normal curriculum, which includes mental and physical training and learning.

The Tribune dated 19th September 2025 Shiromani Akali Dal (Amritsar) states that we think that Mr. Thakur has an immatur...
19/09/2025

The Tribune dated 19th September 2025

Shiromani Akali Dal (Amritsar) states that we think that Mr. Thakur has an immature mind and The Tribune should not give his statements such coverage. In the past during the Delhi riots Mr. Thakur pointing a finger at the Muslims said- ‘Desh ke gardaron ko, goli maro sallon ko’. A man who can abuse his own brother-in-law and wishes him killed, his statements should be taken with a pinch of salt.

The Tribune dated 19th September 2025 Shiromani Akali Dal (Amritsar) states that the Bombay High Court has taken the cor...
19/09/2025

The Tribune dated 19th September 2025

Shiromani Akali Dal (Amritsar) states that the Bombay High Court has taken the correct and unbiased action of hearing this appeal against the acquittal of Pragya Singh Thakur and Lt. Col. Prasad Purohit, as in the case of Miss Thakur being a female it is said that the female of the species is more deadly than the male. As far as Lt. Col. Purohit is concerned, being an army officer and having a communal mind, such officers are unfit to be in the armed forces.

Address

Quilla S. Harnam Singh, Talania
Sirhind
140406

Website

Alerts

Be the first to know and let us send you an email when Simranjit Singh Mann Head Office Fatehgarh Sahib posts news and promotions. Your email address will not be used for any other purpose, and you can unsubscribe at any time.

Share