13/08/2026
ਬਹਾਦਰ ਸ਼ਾਹ ਕੋਲ ਤਾਕਤ ਆਉਂਣ ਤੋਂ ਬਾਅਦ ਗੁਰੂ ਸਾਹਿਬ ਆਗਰੇ ਦੇ ਕਿਲੇ ਵਿੱਚ ਬਹਾਦਰ ਸ਼ਾਹ ਨੂੰ ਉਸ ਵੱਲੋਂ ਕੀਤੇ ਹੋਏ ਵਾਧੇ ਯਾਦ ਕਰਵਾ ਰਹੇ ਹਨ। ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜਦੋਂ ਮੇਰੇ ਕੋਲ ਤਾਕਤ ਆਈ ਤਾਂ ਮੈਂ ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਅਤੇ ਝੂਠੀਆਂ ਸਹੁੰਆਂ ਖਾਣ ਵਾਲੇ ਅਤੇ ਪੀਰ ਬੁੱਧੂਸ਼ਾਹ ਦੇ ਕਾਤਲਾਂ ਨੂੰ ਸਜ਼ਾ ਦੇਵਾਂਗਾ। ਜਦੋਂ ਗੱਲਬਾਤ ਚੱਲ ਰਹੀ ਸੀ ਤਾਂ ਕੋਲ ਖੜ੍ਹੇ ਕਾਜ਼ੀ ਨੇ ਗੁਰੂ ਪਾਤਸ਼ਾਹ ਨੂੰ ਨੀਵਾਂ ਦਿਖਾਉਣ ਲਈ ਪੁੱਛ ਲਿਆ ਕਿ ਸੁਣਿਆ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬੈਠੇ ਹੋ। ਪਰ ਸਾਡੇ ਪੀਰ ਉਸਨੂੰ ਮੰਨਦੇ ਆ ਜੋ ਕਰਾਮਾਤ ਕਰਕੇ ਦਿਖਾਵੇ। ਤੁਸੀਂ ਕੋਈ ਕਰਾਮਾਤ ਕਰਕੇ ਦਿਖਾਓ। ਗੁਰੂ ਸਾਬ ਨੇ ਜਵਾਬ ਦਿੱਤਾ ਕਿ ਕਾਜ਼ੀ ਸਾਬ ਇਹ ਕੋਈ ਕਰਾਮਾਤਾਂ ਦਾ ਵਕਤ ਨਹੀਂ ਤੇ ਨਾ ਅਸੀਂ ਇਹਨਾਂ ਗੱਲਾਂ ਵਿੱਚ ਬਹੁਤਾ ਵਿਸ਼ਵਾਸ ਰੱਖਦੇ ਹਾਂ। ਪਰ ਉਹ ਜ਼ਿਦ ਪੈ ਗਿਆ ਕਿ ਕੋਈ ਨਾ ਕੋਈ ਕਰਾਮਾਤ ਕਰੋ। ਗੁਰੂ ਸਾਬ ਨੇ ਜੇਬ ਵਿੱਚ ਇੱਕ ਸਿੱਕਾ ਕੱਢਿਆ ਤੇ ਕਿਹਾ ਕਿ ਇਹ ਮਾਇਆ ਹੈ। ਇਹ ਵੱਡੇ ਤੋਂ ਵੱਡੇ ਬੰਦੇ ਦਾ ਇਮਾਨ ਡੇਗ ਦਿੰਦੀ ਏ। ਇਹ ਇੱਕ ਵੱਡੀ ਕਰਾਮਾਤ ਹੈ। ਕਾਜੀ ਬੋਲਿਆ ਕਿ ਇਹ ਕੋਈ ਕਰਾਮਾਤ ਨਹੀਂ ਹੋਰ ਕਰਾਮਾਤ ਕਰੋ। ਗੁਰੂ ਸਾਬ ਬੋਲੇ ਬਹਾਦਰ ਸ਼ਾਹ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਹਰ ਕੋਈ ਬੋਲ ਸੱਚ ਹੋ ਜਾਂਦਾ ਏ ਇਹ ਵੀ ਇੱਕ ਕਰਾਮਾਤ ਏ। ਕਾਜੀ ਖਿਝ ਗਿਆ ਕਹਿੰਦਾ ਤੁਹਾਡੇ ਕੋਲ ਕੋਈ ਕਰਾਮਾਤ ਨਹੀਂ, ਤੁਸੀਂ ਐਵੇਂ ਹੀ ਗੱਦੀ ਉੱਪਰ ਬੈਠ ਗਏ। ਗੁਰੂ ਸਾਹਿਬ ਨੇ ਮਿਆਨ ਵਿੱਚ ਪਾਈ ਹੋਈ ਕਿਰਪਾਨ ਕੱਢੀ ਤੇ ਕਾਜ਼ੀ ਦੀ ਧੌਣ ਤੇ ਰੱਖ ਕੇ ਬੋਲੇ ਸਾਡੇ ਕੋਲੇ ਆਹ ਏ ਸਭ ਤੋਂ ਵੱਡੀ ਕਰਾਮਾਤ, ਜੇ ਕਹੇ ਤਾਂ ਅਗਲੇ ਹੀ ਪਲ ਤੇਰੀ ਧੌਣ ਮੇਰੇ ਪੈਰਾਂ ਵਿੱਚ ਹੋਵੇਗੀ। ਕਾਜੀ ਹੱਥ ਬੰਨਦਾ ਹੋਇਆ ਆਪਣੀ ਜਗਾ ਤੇ ਜਾ ਬੈਠਾ
ਅਸਲ ਵਿੱਚ ਕਰਾਮਾਤ ਹੋ ਚੁੱਕੀ ਸੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ , ਚਮਕੌਰ ਦੀ ਗੜ੍ਹੀ ਅੰਦਰ, ਅਤੇ ਸਰਹੰਦ ਦੀ ਧਰਤੀ ਉੱਪਰ ਇਸ ਤੋਂ ਪਹਿਲਾਂ ਐਸੀ ਕਰਾਮਾਤ ਨਾ ਕਿਸੇ ਨੇ ਦੇਖੀ ਸੀ ਨਾ ਸੁਣੀ ਸੀ । ਜਿੱਥੇ 9ਵੇਂ ਗੁਰੂ ਨੇ ਹਜ਼ਾਰਾਂ ਦੇ ਕੱਠ ਵਿੱਚ ਆਪਣਾ ਸੀਸ ਕਟਵਾਇਆ ਪਰ ਈਨ ਨਹੀਂ ਮੰਨੀ। ਚਮਕੌਰ ਦੀ ਗੜ੍ਹੀ ਜਿੱਥੇ ਲਸ਼ਕਰ ਲੱਖਾਂ ਦੀ ਗਿਣਤੀ ਵਿੱਚ ਮੂਹਰੇ ਖੜਾ ਏ ਏਥੇ ਚਾਲੀ ਸਿੱਖਾਂ ਨੇ ਸਾਹਿਬਜ਼ਾਦੇ ਸਮੇਤ ਸਰੈਂਡਰ ਨਹੀਂ ਕੀਤਾ ਬਲਕੀ ਸ਼ਹਾਦਤ ਚੁਣੀ। ਸਰਹੰਦ ਵਿੱਚ ਦੀ ਕੰਧ ਫਤਿਹਗੜ ਸਾਹਿਬ ਦੀ ਧਰਤੀ ਅੱਜ ਵੀ ਗਵਾਹ ਹੈ ਜਿੱਥੇ ਬਹੁਤ ਵੱਡੀ ਕਰਾਮਾਤ ਹੋਈ ਏ।
ਕਰਾਮਾਤਾਂ ਅੱਜ ਵੀ ਹੋ ਰਹੀਆਂ। ਕਿੰਨੀਆ ਗੱਲਾਂ ਕਰਾਂ ਯੋਧੇ ਦੀਆਂ। ਮੈ ਕਿਤੇ ਜਾ ਰਿਹਾ ਸੀ। ਮੈਂ ਇਹ ਤਸਵੀਰ ਦੇਖੀ 100 ਕਿਲੋਮੀਟਰ ਦਾ ਸਫ਼ਰ ਮੈਂ ਇੱਕ ਵਹਿਣ ਵਿੱਚ ਤਹਿ ਕੀਤਾ। ਮੈਂ ਦਿੱਲੀ ਦੇ ਚਾਂਦਨੀ ਚੌਂਕ ਵਿੱਚੋਂ ਤੁਰਿਆ ਤੇ ਚਮਕੌਰ ਦੀ ਗੜ੍ਹੀ ਤੋਂ ਹੁੰਦਾ ਹੋਇਆ ਜਗਤਾਰ ਸਿੰਘ ਹਵਾਰੇ ਦੇ ਕੈਦਖਾਨੇ ਵਿੱਚ ਪਹੁੰਚ ਗਿਆ। ਜਿੱਥੇ ਇੱਕ ਯੋਧਾ ਦਿੱਲੀ ਦੀ ਸਿਆਸਤ ਨੂੰ ਅੱਖਾਂ ਕੱਢਦਾ ਹੋਇਆ, ਘੂਰਦਾ ਹੋਇਆ ਜੀਕਣ ਕਹਿ ਰਿਹਾ ਹੋਵੇ ਕਿ ਗੁਰੂ ਦਾ ਇੱਕ ਹੀ ਸਿੱਖ ਕਾਫੀ ਏ ਲੱਖਾਂ ਦੇ ਲਸ਼ਕਰਾਂ ਮੂਹਰੇ। ਜਗਤਾਰ ਸਿੰਘ ਹਵਾਰੇ ਦੀ ਕਾਲ ਕੋਠੜੀ ਵਿੱਚੋ ਪੰਜਾਬ ਦੀ ਸਿਆਸਤ ਤਹਿ ਹੋਣੀ ਏ,,ਪਰ ਉਹ ਗੁਰੂ ਦਾ ਸਿੱਖ ਤਖਤਾਂ ਅਤੇ ਤਾਜ਼ਾ ਨੂੰ ਠੋਕਰ ਮਾਰ ਕੇ ਨਾ ਕੁੱਝ ਪਾ ਲੈਣ ਅਤੇ ਨਾ ਕੁੱਝ ਗਵਾ ਲੈਣ ਦੇ ਡਰ ਤੋਂ ਬਿਲਕੁਲ ਬੇਖੌਫ ਅਤੇ ਬੇਪਰਵਾਹ ਹੋਇਆ ਬੈਠਾ ਏ। ਕਿਸੇ ਵਿੱਚ ਜੁਰਤ ਇਸ ਸੀਸ ਨੂੰ ਝੁਕਾ ਦੇਣ ਦੀ। ਅਸੀਂ ਭਾਂਗਾ ਵਾਲੇ ਹਾਂ ਕਿ ਅਸੀਂ ਇਤਿਹਾਸ ਸੁਣਦੇ ਹੁੰਦੇ ਸੀ ਤੇ ਅੱਜ ਇਤਿਹਾਸ ਬਣਦਾ ਦੇਖਿਆ। ਜਿੱਥੇ ਗੁਰੂ ਦੇ ਸਿੱਖ ਦੀ ਅੱਖ ਵਿੱਚੋ ਹੰਝੂ ਡਿਗਦਾ ਦੇਖਣ ਲਈ ਸਟੇਟ ਦੀ ਕਾਤਲ ਧਿਰ ਬੇਚੈਨ ਹੋਈ ਬੈਠੀ ਏ। ਤੇ ਉਹ ਇੰਝ ਲੱਗ ਰਿਹਾ ਜਿਵੇਂ ਸੰਤਾ ਵਾਂਗੂੰ ਕਹਿ ਰਿਹਾ ਹੋਵੇ ਕਿ ਇੱਕ ਵਾਰੀ ਹਾਏ ਕਢਵਾ ਕੇ ਦਿਖਾ ਦਿਓ।
ਅਨੰਦਪੁਰ ਤੋਂ ਖੈਹਬਰ copy