Mera Punjab Mera Kisan

Mera Punjab Mera Kisan This page is run by Kuldeep Singh M.Sc (Ag) Agronomy for the farmers . YouTube channel is "Meri Kheti Mera kisan" . ਆਧੁਨਿਕ ਅਤੇ ਨਵੀਂ ਖੇਤੀ-ਬਾੜੀ ਜਾਣਕਾਰੀ
(16)

06/09/2026
ਮਹੱਤਵਪੂਰਨ ਸੁਨੇਹਾ: ਝੋਨੇ ਦੀ ਫ਼ਸਲ ਬਾਰੇ ਅਫ਼ਵਾਹਾਂ ਤੋਂ ਬਚੋ​ਮਿਤੀ: 06.09.2026​ਅਫ਼ਵਾਹਾਂ ਤੋਂ ਸਚੇਤ ਰਹੋ: ਝੋਨੇ ਵਿੱਚ 'ਝੁਲਸ ਰੋਗ' (Bacte...
06/09/2026

ਮਹੱਤਵਪੂਰਨ ਸੁਨੇਹਾ: ਝੋਨੇ ਦੀ ਫ਼ਸਲ ਬਾਰੇ ਅਫ਼ਵਾਹਾਂ ਤੋਂ ਬਚੋ

​ਮਿਤੀ: 06.09.2026

​ਅਫ਼ਵਾਹਾਂ ਤੋਂ ਸਚੇਤ ਰਹੋ: ਝੋਨੇ ਵਿੱਚ 'ਝੁਲਸ ਰੋਗ' (Bacterial Blight / BLB) ਦੀ ਬਿਮਾਰੀ ਨੂੰ ਲੈ ਕੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕੁਝ ਲੋਕ ਪੀਲੇ ਪੱਤਿਆਂ ਨੂੰ ਦੇਖ਼ਾ ਕੇ ਡਰਾ ਰਹੇ ਹਨ। ਕੁੱਝ ਲੋਕ ਗੁਮਰਾਹਕੁਨ ਵੀਡਿਉ ਬਣਾ ਰਹੇ ਹਨ। ਸੁਚੇਤ ਰਹੋ।

​ਝੁਲਸ ਰੋਗ (BLB) ਦੀ ਅਸਲ ਪਛਾਣ:

​ਪੱਤਿਆਂ ਉੱਪਰ ਹਰੀਆਂ-ਪੀਲੀਆਂ ਧਾਰੀਆਂ ਕਿਨਾਰਿਆਂ ਦੇ ਨਾਲ-ਨਾਲ ਬਣ ਜਾਂਦੀਆਂ ਹਨ, ਜੋ ਲੰਬਾਈ ਤੋਂ ਚੌੜਾਈ ਵਿੱਚ ਵਧਦੀਆਂ ਹਨ।

​ਪੱਤਾ ਨੋਕ ਵੱਲੋਂ ਮੁੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਚਿੱਟਾ ਹੋ ਜਾਂਦਾ ਹੈ।

​ਗੰਭੀਰ ਹਾਲਤਾਂ ਵਿੱਚ ਸਾਰਾ ਪੱਤਾ ਸੁੱਕ ਜਾਂਦਾ ਹੈ। ਬੂਟਾ ਪੁੱਠੇ ਖੜੇ ਕੀਤੇ ਝਾੜੂ ਵਰਗਾ ਲਗਦਾ ਹੈ।
ਪੂਰਬੀ ਹਵਾਵਾਂ ਨਾਲ ਬਿਮਾਰੀ ਵੱਧਦੀ ਹੈ ਤੇ ਪੱਛਮੀ ਹਵਾਵਾਂ ਨਾਲ ਰੁੱਕਦੀ ਹੈ।

​ਸਵੇਰੇ-ਸਵੇਰੇ ਪੱਤਿਆਂ ਦੇ ਕਿਨਾਰਿਆਂ 'ਤੇ ਪੀਲੇ ਰੰਗ ਦੀਆਂ ਛੋਟੀਆਂ-ਛੋਟੀਆਂ ਬੈਕਟੀਰੀਆ ਦੀਆਂ ਬੂੰਦਾਂ (Ooze) ਦਿਖਾਈ ਦੇ ਸਕਦੀਆਂ ਹਨ।
ਬਿਮਾਰੀ ਝੋਨੇ ਵਿਚ ਜਿੰਨੀ ਦੇਰ ਨਾਲ ਆਵੇਗੀ ਓਨਾ ਹੀ ਨੁਕਸਾਂਨ ਘੱਟ ਹੋਵੇਂਗਾ।

​ਖੇਤ ਦਾ ਧਿਆਨ ਰੱਖੋ: ਹਰ ਪੀਲਾ ਪੱਤਾ BLB ਨਹੀਂ ਹੁੰਦਾ। ਆਪਣੇ ਖੇਤ ਦੀ ਨਿਯਮਿਤ ਦੇਖਭਾਲ ਕਰੋ ਅਤੇ ਬਿਨਾਂ ਵਜ੍ਹਾ ਘਬਰਾਓ ਨਹੀਂ।

​ਮਾਹਿਰਾਂ ਨਾਲ ਸੰਪਰਕ ਕਰੋ: ਜੇਕਰ ਖੇਤ ਵਿੱਚ ਕੋਈ ਸਮੱਸਿਆ ਦਿਖਾਈ ਦਿੰਦੀ ਹੈ, ਤਾਂ ਅਫ਼ਵਾਹਾਂ 'ਤੇ ਯਕੀਨ ਕਰਨ ਦੀ ਬਜਾਏ ਤੁਰੰਤ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕਰੋ।

​ਮੁੱਖ ਸੰਦੇਸ਼: ਖੇਤ ਦਾ ਧਿਆਨ ਰੱਖੋ। ਡਰੋ ਨਹੀਂ, ਜਾਗਰੂਕ ਬਣੋ

06/09/2026

06.09.2026
ਹਲਕਾ ਮੀਂਹ ਮਰਖਾਈ #ਮੌਸਮ

06/09/2026

ਤੇਜ ਹਵਾ ਨਾਲ ਕਾਲੀਆਂ ਘਟਾਵਾਂ ਪਿੰਡ ਮਾਨ ਸਿੰਘ ਵਾਲ਼ਾ ਸ਼੍ਰੀ ਮੁਕਤਸਰ ਸਾਹਿਬ 06.09.2026 ਸਵੇਰ

ਮੌਸਮ ਨੂੰ ਦੇਖਦੇ ਹੋਏ ਕਿਰਪਾ ਕਰਕੇ 05.09.2026 ਨੂੰ ਝੋਨੇ ਤੇ ਸਪਰੇਅ ਦਾ ਕੰਮ ਰੋਕਿਆਜਾਵੇ ਤਾਂ ਚੰਗਾ ਹੈ।  ਤੇਜ਼ ਹਵਾ ਅਤੇ ਮੀਂਹ ਕਈ ਇਲਾਕੇ ਕਵਰ...
04/09/2026

ਮੌਸਮ ਨੂੰ ਦੇਖਦੇ ਹੋਏ ਕਿਰਪਾ ਕਰਕੇ 05.09.2026 ਨੂੰ ਝੋਨੇ
ਤੇ ਸਪਰੇਅ ਦਾ ਕੰਮ ਰੋਕਿਆਜਾਵੇ ਤਾਂ ਚੰਗਾ ਹੈ। ਤੇਜ਼ ਹਵਾ ਅਤੇ ਮੀਂਹ ਕਈ ਇਲਾਕੇ ਕਵਰ ਕਰ ਸੱਕਦਾ ਹੈ ।

04/09/2026

ਚੰਗਾ ਮੀਂਹ ਭਾਗਸਰ 04.09.2026

ਇਹ ਨਾਓ ਕਾਸਟ ਹੈ ਸ਼ਾਮ ਦੇ 4:30 ਹੋਏ ਹਨ, ਮਿਤੀ 04.09.2026ਅੱਜ ਕੁਝ ਸਥਾਨਾਂ ਤੇ ਵਰਖਾ ਦੀ ਕਾਰਵਾਈ ਹੋਈ ਹੈ। ਮੌਜੂਦਾ ਸਮੇਂ ਜੋ ਬੱਦਲ ਬਣੇ ਹੋਏ ...
04/09/2026

ਇਹ ਨਾਓ ਕਾਸਟ ਹੈ ਸ਼ਾਮ ਦੇ 4:30 ਹੋਏ ਹਨ, ਮਿਤੀ 04.09.2026
ਅੱਜ ਕੁਝ ਸਥਾਨਾਂ ਤੇ ਵਰਖਾ ਦੀ ਕਾਰਵਾਈ ਹੋਈ ਹੈ। ਮੌਜੂਦਾ ਸਮੇਂ ਜੋ ਬੱਦਲ ਬਣੇ ਹੋਏ ਹਨ ਉਸ ਅਨੁਸਾਰ ਫਿਰੋਜ਼ਪੁਰ ਮਾਨਸਾ ਬਰਨਾਲਾ ਫਤਿਹਾਬਾਦ ਝੱਜਰ ਰਿਵਾੜੀ ਗੁਰੂਗ੍ਰਾਮ ਇਥੇ ਕੁਝ ਸਥਾਨਾਂ ਤੇ ਤੇਜ ਹਵਾ ਦੇ ਨਾਲ ਮੱਧਮ ਦਰਜੇ ਦੀ ਵਰਖਾ ਹੋਣ ਦੀ ਸੰਭਾਵਨਾ ਹੈ।
ਸ੍ਰੀ ਅੰਮ੍ਰਿਤਸਰ ਸਾਹਿਬ ਤਰਨ ਤਾਰਨ , ਫ਼ਰੀਦਕੋਟ ਹਨੂੰਮਾਨਗੜ੍ਹ , ਬਠਿੰਡਾ ਮੋਗਾ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਹੁਸ਼ਿਆਰਪੁਰ ਹਿੱਸਾ ਇਹਨਾਂ ਜਿਲ੍ਹਿਆਂ ਦੇ ਵਿੱਚ ਕੁਝ ਸਥਾਨਾਂ ਤੇ ਹਲਕੇ ਮੀਂਹ ਦੇ ਅਸਾਰ ਹਨ। ਦਿੱਲੀ ਦੇ ਉੱਪਰ ਤੇਜ਼ ਹਵਾ ਦੇ ਨਾਲ ਕੁਝ ਸਥਾਨਾਂ ਤੇ ਭਾਰੀ ਮੀਂਹ ਪੈਣ ਦਾ ਲਾਲ ਅਲਰਟ ਹੈ। ਬਾਕੀ ਜਿਲਿਆਂ ਦੇ ਵਿੱਚ ਵੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਮੀਹ ਦੀ ਸੰਭਾਵਨਾ ਬਣੀ ਰਹੇਗੀ। ਜਿਵੇਂ ਜਿਵੇਂ ਹੋਰ ਬੱਦਲਾਂ ਦਾ ਨਿਰਮਾਣ ਹੁੰਦਾ ਹੈ ਤਾਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ #ਮੌਸਮ

04/09/2026

ਝੋਨੇ ਦੇ ਬੂਰ ਅਤੇ ਦਾਣਾ ਖੁੱਲਣ ਸਬੰਧੀ ਜਾਣਕਾਰੀ।

Address

V. Po/Markhai
Zira
142047

Alerts

Be the first to know and let us send you an email when Mera Punjab Mera Kisan posts news and promotions. Your email address will not be used for any other purpose, and you can unsubscribe at any time.

Shortcuts

Share