16/08/2026
ਅੱਜ ਰਾਣਾ ਗੁਰਜੀਤ ਦੀ ਮਿਲ ਵੱਲੋਂ ਆ ਰਹੀ ਬਦਬੂ ਨੇ ਇੱਕ ਵਾਰ ਫਿਰ ਸਾਨੂੰ ਉਹ ਸਵਾਲ ਪੁੱਛਿਆ ਹੈ ਜਿਸ ਤੋਂ ਅਸੀਂ ਲਗਾਤਾਰ ਮੂੰਹ ਮੋੜ ਰਹੇ ਹਾਂ ,ਅਸੀਂ ਆਖ਼ਿਰ ਕਦੋਂ ਬੋਲਾਂਗੇ?
ਅੱਜ ਬਦਬੂ ਸਾਫ਼ ਮਹਿਸੂਸ ਹੋ ਰਹੀ ਹੈ। ਅਸੀਂ ਜਾਣਦੇ ਹਾਂ ਕਿ ਇਹ ਕੀ ਹੈ, ਅਸੀਂ ਇਸਨੂੰ ਮਹਿਸੂਸ ਕਰ ਰਹੇ ਹਾਂ, ਆਪਣੇ ਘਰਾਂ ਵਿੱਚ ਸਾਹ ਲੈ ਰਹੇ ਹਾਂ, ਪਰ ਫਿਰ ਵੀ ਬਹੁਤ ਸਾਰੇ ਲੋਕ ਚੁੱਪ ਹਨ। ਕੋਈ ਨਿੱਜੀ ਕੰਮ ਕਰਕੇ, ਕੋਈ ਸਿਆਸੀ ਸਬੰਧ ਕਰਕੇ, ਕੋਈ ਇਸ ਡਰ ਕਰਕੇ ਕਿ ਕਿਤੇ ਕਿਸੇ ਨਾਲ ਰਿਸ਼ਤਾ ਨਾ ਖ਼ਰਾਬ ਹੋ ਜਾਵੇ।
ਪਰ ਇੱਕ ਗੱਲ ਆਪਣੇ ਆਪ ਤੋਂ ਜ਼ਰੂਰ ਪੁੱਛੀਏ, ਜੇ ਅਸੀਂ ਆਪਣੇ ਬੱਚਿਆਂ ਲਈ ਸਾਫ਼ ਹਵਾ ਅਤੇ ਸਾਫ਼ ਪਾਣੀ ਦੀ ਗੱਲ ਵੀ ਨਹੀਂ ਕਰ ਸਕਦੇ, ਤਾਂ ਫਿਰ ਸਾਡੀ ਸਿਆਸਤ, ਸਾਡੇ ਰਿਸ਼ਤੇ ਅਤੇ ਸਾਡੇ ਨਿੱਜੀ ਫਾਇਦੇ ਕਿਸ ਕੰਮ ਦੇ?
ਸਿਆਸੀ ਪਾਰਟੀਆਂ ਬਦਲਦੀਆਂ ਰਹਿਣਗੀਆਂ, ਆਗੂ ਆਉਂਦੇ-ਜਾਂਦੇ ਰਹਿਣਗੇ, ਅਹੁਦੇ ਵੀ ਬਦਲ ਜਾਣਗੇ। ਪਰ ਸਾਡੇ ਪਿੰਡ ਦੀ ਮਿੱਟੀ, ਪਾਣੀ ਅਤੇ ਹਵਾ ਜੇ ਇੱਕ ਵਾਰ ਖ਼ਰਾਬ ਹੋ ਗਏ ਤਾਂ ਉਹਨਾਂ ਨੂੰ ਵਾਪਸ ਠੀਕ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ।
ਕਿਸੇ ਵਿਅਕਤੀ ਦੇ ਵਿਰੁੱਧ ਖੜ੍ਹਨਾ ਮਕਸਦ ਨਹੀਂ। ਮਕਸਦ ਆਪਣੇ ਪਿੰਡ ਦੇ ਹੱਕ ਵਿੱਚ ਖੜ੍ਹਨਾ ਹੈ।
ਅੱਜ ਚੁੱਪ ਰਹਿਣਾ ਵੀ ਇੱਕ ਚੋਣ ਹੈ। ਸਵਾਲ ਸਿਰਫ਼ ਇਹ ਹੈ ਕਿ ਕੱਲ੍ਹ ਜਦੋਂ ਸਾਡੇ ਬੱਚੇ ਪੁੱਛਣਗੇ ਕਿ “ਜਦੋਂ ਤੁਹਾਨੂੰ ਪਤਾ ਸੀ ਕਿ ਹਵਾ ਤੇ ਪਾਣੀ ਖ਼ਰਾਬ ਹੋ ਰਹੇ ਸਨ, ਤੁਸੀਂ ਉਦੋਂ ਕੀ ਕੀਤਾ ਸੀ। ਤਾਂ ਸਾਡੇ ਕੋਲ ਕੀ ਜਵਾਬ ਹੋਵੇਗਾ?
ਆਓ ਘੱਟੋ-ਘੱਟ ਸੱਚ ਬੋਲਣ ਤੋਂ ਤਾਂ ਨਾ ਡਰੀਏ।
ਰਣਦੀਪ ਬੁੱਟਰ