Jagga Majitha-JagwinderPal Singh

Jagga Majitha-JagwinderPal Singh Contact information, map and directions, contact form, opening hours, services, ratings, photos, videos and announcements from Jagga Majitha-JagwinderPal Singh, Majitha.

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ।।ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ...
19/11/2021

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ।।
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਹਰ ਰੋਜ਼ ਆਪਣੇ ਆਪ ਨੂੰ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣ।

A festival full of sweet childhood memories, a sky full of fireworks, a mouth full of sweets, a house full of diyas and ...
03/11/2021

A festival full of sweet childhood memories, a sky full of fireworks, a mouth full of sweets, a house full of diyas and a heart full of joy. Wishing you all a very happy Diwali!

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।।ਬਾਲਾ ਪ੍ਰੀਤਮ ਸਾਹਿਬ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ...
30/10/2021

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।।
ਬਾਲਾ ਪ੍ਰੀਤਮ ਸਾਹਿਬ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ 5 ਸਾਲ ਦੀ ਬਾਲ ਉਮਰ ਵਿੱਚ ਗੁਰਤਾਗੱਦੀ 'ਤੇ ਬਿਰਾਜਮਾਨ ਹੋਏ ਸਨ ਅਤੇ ਆਪ ਜੀ ਨੇ ਆਪਣੇ ਜੀਵਨ ਕਾਲ ਵਿੱਚ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨ ਦੇ ਨਾਲ ਨਾਲ ਸੇਵਾ ਭਾਵਨਾ ਦਾ ਵੀ ਸੰਦੇਸ਼ ਦਿੱਤਾ।

ਬਾਬਾ ਬੁੱਢਾ ਸਾਹਿਬ ਜੀ ਸਿੱਖ ਇਤਿਹਾਸ ਦੀ ਉਹ ਮਹਾਨ ਤੇ ਰੂਹਾਨੀ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੀ ਸੇਵਾ ਕਰਨ ਦਾ ਮਾਣ ਪ੍...
25/09/2021

ਬਾਬਾ ਬੁੱਢਾ ਸਾਹਿਬ ਜੀ ਸਿੱਖ ਇਤਿਹਾਸ ਦੀ ਉਹ ਮਹਾਨ ਤੇ ਰੂਹਾਨੀ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਤੇ ਨਾਲ ਹੀ ਦੂਜੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਨੂੰ ਗੁਰਿਆਈ ਦਾ ਤਿਲਕ ਲਗਾਉਣ ਦਾ ਵੀ ਸੁਭਾਗ ਪ੍ਰਾਪਤ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਉਸਾਰੀ ਆਪਣੇ ਹੱਥੀਂ ਕਰਨ ਵਾਲੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ (ਰਮਦਾਸ) ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ।

ਮੇਰੇ ਬਹੁਤ ਹੀ ਸਤਿਕਾਰ ਯੋਗ ਵੱਡੇ ਵੀਰ ਉਪ ਮੁੱਖ ਮੰਤਰੀ ਪੰਜਾਬ ਸ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਅਤੇ ਮਜੀਠੇ ਹਲਕੇ ਦੀ ਮੌਜੂਦਾ ਸਥ...
24/09/2021

ਮੇਰੇ ਬਹੁਤ ਹੀ ਸਤਿਕਾਰ ਯੋਗ ਵੱਡੇ ਵੀਰ ਉਪ ਮੁੱਖ ਮੰਤਰੀ ਪੰਜਾਬ ਸ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਅਤੇ ਮਜੀਠੇ ਹਲਕੇ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ।

ਪੰਜਾਬ ਦਾ ਨਵ ਨਿਯੁਕਤ ਮੁੱਖ ਮੰਤਰੀ ਬਨਣ ਤੇ  ਸ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਪੰਜਾਬ ਸ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਪੰਜਾ...
23/09/2021

ਪੰਜਾਬ ਦਾ ਨਵ ਨਿਯੁਕਤ ਮੁੱਖ ਮੰਤਰੀ ਬਨਣ ਤੇ ਸ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਪੰਜਾਬ ਸ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਅਤੇ ਪੰਜਾਬ ਪ੍ਰਧਾਨ ਸ ਨਵਜੋਤ ਸਿੰਘ ਸਿੱਧੂ ਅਤੇ ਹੋਰ ਲੀਡਰਸ਼ਿਪ ਨੂੰ ਅੰਮ੍ਰਿਤਸਰ ਪੁੱਜਣ ਤੇ ਜੀ ਆਇਆ ਨੂੰ ਕਿਹਾ ਉਹਨਾ ਨਾਲ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।

'ਪਹਿਲਾਂ ਪੰਗਤ ਫਿਰ ਸੰਗਤ' ਦੀ ਸਿੱਖਿਆ ਦੇ ਭੇਦਭਾਵ ਨੂੰ ਦੂਰ ਕਰ ਅਤੇ ਸਤੀ ਪ੍ਰਥਾ ਵਰਗੀਆਂ ਬੁਰਾਈਆਂ ਦਾ ਵਿਰੋਧ ਕਰ ਸਮਾਜ ਨੂੰ ਨਵੀਂ ਦਿਸ਼ਾ ਦੇਣ ਵ...
20/09/2021

'ਪਹਿਲਾਂ ਪੰਗਤ ਫਿਰ ਸੰਗਤ' ਦੀ ਸਿੱਖਿਆ ਦੇ ਭੇਦਭਾਵ ਨੂੰ ਦੂਰ ਕਰ ਅਤੇ ਸਤੀ ਪ੍ਰਥਾ ਵਰਗੀਆਂ ਬੁਰਾਈਆਂ ਦਾ ਵਿਰੋਧ ਕਰ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਜੋਤੀ ਜੋਤਿ ਦਿਵਸ 'ਤੇ ਕੋਟਿ ਕੋਟਿ ਪ੍ਰਣਾਮ। ਉਨ੍ਹਾਂ ਦੀ ਦਿਆਲਤਾ ਅਤੇ ਨਿਮਰਤਾ, ਕੁੱਲ ਮਾਨਵਤਾ ਲਈ ਇੱਕ ਪ੍ਰੇਰਣਾ ਸਰੋਤ ਹੈ।

ਮੇਰਾ ਹਲਕਾ ਮੇਰਾ ਪਰਿਵਾਰ Majitha-13ਮਜੀਠਾ ਦਫ਼ਤਰ ਵਿਖੇ ਹਲਕੇ ਦੇ ਲੋਕਾ ਦੀਆ ਮੁਸ਼ਕਿਲਾ ਸੁਣਿਆ ਅਤੇ ਮੋਕੇ ਤੇ ਹੱਲ ਕੀਤੀਆ। ਅਤੇ ਸੀਨੀਅਰ ਵਰਕਰਾ ...
17/09/2021

ਮੇਰਾ ਹਲਕਾ ਮੇਰਾ ਪਰਿਵਾਰ Majitha-13
ਮਜੀਠਾ ਦਫ਼ਤਰ ਵਿਖੇ ਹਲਕੇ ਦੇ ਲੋਕਾ ਦੀਆ ਮੁਸ਼ਕਿਲਾ ਸੁਣਿਆ ਅਤੇ ਮੋਕੇ ਤੇ ਹੱਲ ਕੀਤੀਆ। ਅਤੇ ਸੀਨੀਅਰ ਵਰਕਰਾ ਨਾਲ ਵਿਚਾਰ ਵਟਾਂਦਰਾ ਕੀਤਾ।

ਬੀਤੇ ਦਿਨ ਸੰਤ ਬਾਬਾ ਕੁੰਨਣ ਸਿੰਘ ਜੀ ਪੰਜਵੜ ਵਾਲੇਆਂ ਦੀ ਸਲਾਨਾ ਬਰਸੀ ਮੌਕੇ ਹਾਜਰੀ ਲਗਾਉਂਦੇ ਹੋਏ ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰ ਪਾਲ ਸਿੰਘ ...
13/09/2021

ਬੀਤੇ ਦਿਨ ਸੰਤ ਬਾਬਾ ਕੁੰਨਣ ਸਿੰਘ ਜੀ ਪੰਜਵੜ ਵਾਲੇਆਂ ਦੀ ਸਲਾਨਾ ਬਰਸੀ ਮੌਕੇ ਹਾਜਰੀ ਲਗਾਉਂਦੇ ਹੋਏ ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠੀਆ ਜੀ ਅਤੇ ਨਾਲ ਸਰਪੰਚ ਬਲਕਾਰ ਸਿੰਘ ਬੋਪਾਰਾਏ, ਸੁਖਬੀਰ ਸਿੰਘ ਬੋਪਾਰਾਏ ਅਤੇ ਹੋਰ ਸਾਥੀ।

ਬਟਾਲਾ ਵਿਖੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸਥਿਤ ਕੱਚੀ ਕੰਧ ਕੋਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਤਾ ਸੁਲੱਖਣੀ ਜੀ ਨਾਲ ਵਿ...
13/09/2021

ਬਟਾਲਾ ਵਿਖੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸਥਿਤ ਕੱਚੀ ਕੰਧ ਕੋਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਤਾ ਸੁਲੱਖਣੀ ਜੀ ਨਾਲ ਵਿਆਹ ਸਮੇਂ ਕੁਝ ਘੜੀਆਂ ਬਤੀਤ ਕੀਤੀਆਂ ਸੀ। ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਕੀਤੇ ਸਨ ਕਿ ਇਹ ਕੱਚੀ ਕੰਧ ਜੁਗਾਂ ਜੁਗਾਂ ਤੱਕ ਇਸੇ ਤਰ੍ਹਾਂ ਸੁਸ਼ੋਭਿਤ ਰਹੇਗੀ, ਤੇ ਉਹਨਾਂ ਦੇ ਪਾਵਨ ਬਚਨਾਂ ਅਨੁਸਾਰ ਇਹ ਕੱਚੀ ਕੰਧ ਅੱਜ ਵੀ ਇੱਥੇ ਸੁਭਾਏਮਾਨ ਹੈ। ਅੱਜ ਇਸ ਗੁਰਦੁਆਰਾ ਸਾਹਿਬ ਵਿਖੇ ਸਜੇ ਜੋੜ ਮੇਲੇ ਦੀਆਂ ਆਪ ਸਭ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ।

ਮੇਰਾ ਹਲਕਾ ਮੇਰਾ ਪਰਿਵਾਰ Majitha-13ਜੱਗਾ ਮਜੀਠੀਆ ਜੀ ਨੇ ਜੇਪੀ ਸਰਪੰਚ ਅਤੇ ਗੁਰਬੀਰ ਮੱਲ੍ਹੀ ਨੂੰ ਉਨ੍ਹਾਂ ਦੇ ਨਵੇਂ ਅਹੁਦੇ ਲਈ ਪੰਜਾਬ ਸਕੱਤਰੇਤ...
10/09/2021

ਮੇਰਾ ਹਲਕਾ ਮੇਰਾ ਪਰਿਵਾਰ Majitha-13
ਜੱਗਾ ਮਜੀਠੀਆ ਜੀ ਨੇ ਜੇਪੀ ਸਰਪੰਚ ਅਤੇ ਗੁਰਬੀਰ ਮੱਲ੍ਹੀ ਨੂੰ ਉਨ੍ਹਾਂ ਦੇ ਨਵੇਂ ਅਹੁਦੇ ਲਈ ਪੰਜਾਬ ਸਕੱਤਰੇਤ ਅਤੇ ਵਿਧਾਨ ਸਭਾ ਪ੍ਰਧਾਨ ਵਜੋਂ ਸਨਮਾਨਿਤ ਕੀਤਾ, ਅਤੇ ਦਫਤਰ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਆਉਣ ਵਾਲੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਪਿੰਡ ਲੁਧੜ ਵਿਖੇ ਹਲਕਾ ਇੰਚਾਰਜ ਜੱਗਾ ਮਜੀਠਾ ਅਤੇ ਉਹਨਾ ਦੇ ਪਰਿਵਾਰ ਦੀ ਚੜਦੀ ਕਲਾ ਲਈ ਕਰਵਾਏ ਗਏ ਸੁਖਮਣੀ ਸਾਹਿਬ ਜੀ ਦੇ ਪਾਠ ਦੀ ਅਰਦਾਸ ਵਿਚ ਹਾਜ਼ਰੀ ਲਗਵਾਈ।


Address

Majitha

Website

Alerts

Be the first to know and let us send you an email when Jagga Majitha-JagwinderPal Singh posts news and promotions. Your email address will not be used for any other purpose, and you can unsubscribe at any time.

Contact The Organization

Send a message to Jagga Majitha-JagwinderPal Singh:

Share