Kulwinder bittu

  • Home
  • Kulwinder bittu

Kulwinder bittu president of youth congress

ਜ਼ਿਲ੍ਹਾ ਪੱਧਰੀ ਧਰਨਾ  ਪੰਜਾਬ ਸਰਕਾਰ ਆਪਣੇ ਦਲਾਲ ਮੰਤਰੀ ਫੌਜਾ ਸਿੰਘ  ਸਰਾਰੀ ਨੂੰ ਗ੍ਰਿਫ਼ਤਾਰ ਕਰੇ
11/10/2022

ਜ਼ਿਲ੍ਹਾ ਪੱਧਰੀ ਧਰਨਾ ਪੰਜਾਬ ਸਰਕਾਰ ਆਪਣੇ ਦਲਾਲ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਗ੍ਰਿਫ਼ਤਾਰ ਕਰੇ

ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਵੱਲੋਂ  ਹਲਕਾ ਗੜ੍ਹਸ਼ੰਕਰ ਪਿੰਡ ਮਹਿੰਦਵਾਣੀ ਬੀਤ ਵਿੱਚ  ਜਾਗਦੀ ਜ਼ਮੀਰ ਵਾਲੇ ਲੋਕਾਂ ਨੇ  ਫੈਕਟਰੀ ਦੇ ਪ੍ਰਦੂਸ਼ਣ...
11/10/2022

ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਵੱਲੋਂ ਹਲਕਾ ਗੜ੍ਹਸ਼ੰਕਰ ਪਿੰਡ ਮਹਿੰਦਵਾਣੀ ਬੀਤ ਵਿੱਚ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਫੈਕਟਰੀ ਦੇ ਪ੍ਰਦੂਸ਼ਣ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਹੈ ਸਲੂਟ ਹੈ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਜ਼ਮੀਰ ਅਜੇ ਜ਼ਿੰਦਾ ਹੈ ਮੈਡਮ ਸਰਿਤਾ ਸ਼ਰਮਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਧਾਰਨਾ ਵਿਚ ਜੁਝਾਰੂ ਲੋਗਾਂ ਨੂੰ ਸ਼ਾਬਾਸ਼ ਦੇਣ ਗਏ

ਮੈਡਮ ਸਰਿਤਾ ਸ਼ਰਮਾ ਐਕਸ ਡਾਇਰੈਕਟਰ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਬਣਨ ਤੇ ਹਾਈ ਕਮਾਂਡ ਦਾ ਤਹਿ...
16/09/2022

ਮੈਡਮ ਸਰਿਤਾ ਸ਼ਰਮਾ ਐਕਸ ਡਾਇਰੈਕਟਰ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਬਣਨ ਤੇ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ

ਇਨਸਾਨੀਅਤ ਹੀ ਸਾਡਾ ਸਭ ਤੋਂ ਵੱਡਾ ਧਰਮ ਹੈ  ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ  ਹਲਕਾ ਗੜ੍ਹਸ਼ੰਕਰ ਵਿੱਚ ਗੁੱ...
24/08/2022

ਇਨਸਾਨੀਅਤ ਹੀ ਸਾਡਾ ਸਭ ਤੋਂ ਵੱਡਾ ਧਰਮ ਹੈ ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਹਲਕਾ ਗੜ੍ਹਸ਼ੰਕਰ ਵਿੱਚ ਗੁੱਜਰ ਸੰਮੇਲਨ ਚ ਭਾਗ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਿੰਦੂ ਮੁਸਲਮਾਨ ਸਿੱਖ ਇਸਾਈ ਸਾਰੇ ਧਰਮਾਂ ਦੇ ਲੋਕਾਂ ਨੇ ਬਰਾਬਰ ਦੀ ਹਿੱਸੇਦਾਰ ਹਨ ਸਾਨੂੰ ਸਾਰਿਆਂ ਨੂੰ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਸਭ ਤੋਂ ਪਹਿਲਾਂ ਰਾਸ਼ਟਰਵਾਦੀ ਹੋਣਾ ਚਾਹੀਦਾ ਹੈ ਸਾਨੂੰ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ ਮੈਡਮ ਸਰਿਤਾ ਸ਼ਰਮਾ ਨੇ ਡਾ ਭੀਮ ਰਾਓ ਅੰਬੇਦਕਰ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਾਰੀ ਜਾਤੀ ਨੂੰ ਬਰਾਬਰ ਦਾ ਅਧਿਕਾਰ ਦਵਾ ਕੇ ਜੋ ਕੰਮ ਕੀਤਾ ਹੈ ਸਾਡੇ ਰਹਿਬਰ ਗੁਰੂ ਸਾਹਿਬਾਨ ਵੀ ਅੱਜ ਤੱਕ ਏਕਤਾ ਦਾ ਔਰ ਨਾਰੀ ਦੇ ਸਨਮਾਨ ਦੀ ਗੱਲ ਕਰਦੇ ਰਹੇ ਪਰ ਅਮਲੀ ਜਾਮਾ ਡਾ ਭੀਮ ਰਾਓ ਅੰਬੇਦਕਰ ਨੇ ਦਬਾਇਆ ਹੈ ਮੈਂ ਹਮੇਸ਼ਾਂ ਉਨ੍ਹਾਂ ਦੇ ਰਿਣੀ ਹਾਂ ਪੰਡਾਲ ਵਿੱਚ ਉਨ੍ਹਾਂ ਨੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਅੱਜ ਲੋੜ ਹੈ ਸਾਨੂੰ ਆਪਸ ਵਿੱਚ ਭਾਈਚਾਰਕ ਸਾਂਝ ਕਾਇਮ ਕਰਨ ਦੀ

ਦੇਸ਼ ਵਾਸੀਆਂ ਨੂੰ  75 ਸਾਲ ਦੀ ਆਜ਼ਾਦੀ ਉੱਤੇ ਲੱਖ ਲੱਖ ਮੁਬਾਰਕਾਂ  ਮੇਰਾ ਮੁੱਖ ਟੀਚਾ ਆਪਣਾ ਹਲਕਾ ਗੜ੍ਹਸ਼ੰਕਰ ਨੂੰ ਹਰਿਆ ਭਰਿਆ ਕਰਨਾ  ਆਪਣੇ ਸਮਾਜ ...
15/08/2022

ਦੇਸ਼ ਵਾਸੀਆਂ ਨੂੰ 75 ਸਾਲ ਦੀ ਆਜ਼ਾਦੀ ਉੱਤੇ ਲੱਖ ਲੱਖ ਮੁਬਾਰਕਾਂ
ਮੇਰਾ ਮੁੱਖ ਟੀਚਾ ਆਪਣਾ ਹਲਕਾ ਗੜ੍ਹਸ਼ੰਕਰ ਨੂੰ ਹਰਿਆ ਭਰਿਆ ਕਰਨਾ
ਆਪਣੇ ਸਮਾਜ ਵਿੱਚ ਆਈਆਂ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਣਾ
ਖਾਸ ਕਰਕੇ ਮੇਰੀਆਂ ਭੈਣਾਂ ਧੀਆਂ ਤੇ ਮਾਵਾਂ ਨੂੰ ਸਨਮਾਨ ਦੀ ਜ਼ਿੰਦਗੀ ਦਵਾਉਣ ਲਈ ਲੜਨਾ ਹੀ ਮੇਰੇ ਲਈ ਦੇਸ਼ ਭਗਤੀ ਹੈ
ਸਰਿਤਾ ਸ਼ਰਮਾ

ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਿੰਜੋ ਵਿਖੇ  ਪੰਜਾਬੀ ਸੱਭਿਆਚਾਰਕ ਮੇਲਾ ਤੀਆਂ...
30/07/2022

ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਿੰਜੋ ਵਿਖੇ ਪੰਜਾਬੀ ਸੱਭਿਆਚਾਰਕ ਮੇਲਾ ਤੀਆਂ ਦੇ ਵਿੱਚ ਹਿੱਸਾ ਲੈਂਦੇ ਹੋਏ ਮੈਡਮ ਸਰਿਤਾ ਸ਼ਰਮਾ ਨੇ ਕਿਹਾ ਕਿ ਸਾਨੂੰ ਆਪਣੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਹੈ ਨਾ ਕਿ ਵੈਸਟਰਨ ਕਲਚਰ ਅਪਨਾਉਣਾ ਚਾਹੀਦਾ ਹੈ ਅੱਜ ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਦੀ ਸਾਡਾ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇੱਥੇ ਸੂਰਬੀਰ ਯੋਧਿਆਂ ਨੇ ਜਨਮ ਲਿਆ ਉੱਥੇ ਹੀ ਮੁਗਲਾਂ ਨਾਲ ਟੱਕਰ ਲੈਣ ਵਾਲੀ ਰਾਣੀ ਝਾਂਸੀ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਵਗ ਰਿਹਾ ਹੈ ਭੈਣਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਕਿਸੇ ਨਾਲੋਂ ਕਮਜ਼ੋਰ ਨਹੀਂ ਜੋ ਵਿਅਕਤੀ ਨਸ਼ੇ ਵੇਚਦਾ ਹੈ ਜਾਂ ਕਰਦਾ ਹੈ ਇੱਕ ਵਾਰ ਸਮਝਾਓ ਅਗਰ ਨਹੀਂ ਸਮਝਦਾ ਤਾਂ ਉਸ ਨਾਲ ਸਖ਼ਤੀ ਨਾਲ ਪੇਸ਼ ਆਓ ਇਹ ਨਾ ਸੋਚੋ ਕਿ ਗੁਆਂਢ ਵਿਚ ਅੱਗ ਲੱਗੀ ਹੈ ਇਹ ਹੌਲੀ ਹੌਲੀ ਸਰਕਦੀ ਆਪਣੇ ਘਰ ਤਕ ਵੀ ਆ ਸਕਦੀ ਹੈ ਮੈਡਮ ਨੇ ਕਿਹਾ ਕਿ ਇਹ ਵੀ ਇਕ ਆਜ਼ਾਦੀ ਦੀ ਲੜਾਈ ਹੈ ਨਸ਼ਿਆਂ ਤੋਂ ਆਪਣੇ ਬੱਚਿਆਂ ਦੀ ਆਜਾਦੀ ਅਸੀਂ ਪ੍ਰਣ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ । ਔਰ ਪੰਜਾਬ ਨੂੰ ਹਰਿਆ ਭਰਿਆ ਕਰਨਾ ਹੈ ਉਨ੍ਹਾਂ ਨੇ ਅਪੀਲ ਕੀਤੀ ਕਿ ਆਪਣੇ ਬੱਚੇ ਦੇ ਜਨਮ ਦਿਨ ਉੱਤੇ ਇਕ ਰੁੱਖ ਜ਼ਰੂਰ ਲਾਓ ਪਾਣੀ ਬਚਾਓ ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਧੀਆਂ ਦੋ ਪਰਿਵਾਰਾਂ ਦਾ ਸਾਥ ਦਿੰਦੀਆਂ ਹਨ ਸਹੁਰਾ ਪਰਿਵਾਰ ਅਤੇ ਪੇਕਾ ਪਰਿਵਾਰ ਉਨ੍ਹਾਂ ਨੇ ਬੀਬੀਆਂ ਭੈਣਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਹੋਵੋ ਤੁਸੀਂ ਹੀ ਸਮਾਜ ਨੂੰ ਸੁਚੇਤ ਕਰਨਾ ਅਤੇ ਸੰਭਾਲਣਾ ਹੈ

ਇਕ ਰੁੱਖ ਸੌ ਸੁੱਖ ਯਾਨੀ ਰੁੱਖ (ਸੁੱਖ)ਬਚਾਓ ..ਸਰਿਤਾ ਸ਼ਰਮਾ  ਮੈਡਮ ਸਰਿਤਾ ਸ਼ਰਮਾ ਚੇਅਰਪਰਸਨ ਵਿਸ਼ਵ ਅਰਜਨ ਵੈੱਲਫੇਅਰ ਕਲੱਬ ਪੰਜਾਬ ਅਤੇ ਸਾਬਕਾ ਡਾਇਰ...
30/07/2022

ਇਕ ਰੁੱਖ ਸੌ ਸੁੱਖ ਯਾਨੀ ਰੁੱਖ (ਸੁੱਖ)ਬਚਾਓ ..ਸਰਿਤਾ ਸ਼ਰਮਾ
ਮੈਡਮ ਸਰਿਤਾ ਸ਼ਰਮਾ ਚੇਅਰਪਰਸਨ ਵਿਸ਼ਵ ਅਰਜਨ ਵੈੱਲਫੇਅਰ ਕਲੱਬ ਪੰਜਾਬ ਅਤੇ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਪੰਜਾਬ ਹਲਕਾ ਗੜ੍ਹਸ਼ੰਕਰ ਪਿੰਡ ਚਾਣਥੂ ਜੱਟਾਂ ਵਾਤਾਵਰਨ ਪ੍ਰੇਮੀਆਂ ਅਤੇ ਭਵਨ ਸਿੰਘ ਦੇ ਸਹਿਯੋਗ ਦੇ ਨਾਲ ਸਿੱਧੂ ਮੂਸੇ ਵਾਲਾ ਜੀ ਦੀ ਯਾਦ ਵਿੱਚ 5000ਪੰਜ ਹਜ਼ਾਰ ਬੂਟੇ ਲਾਉਣ ਦਾ ਪ੍ਰਣ ਕੀਤਾ ਅੱਜ ਪਿੰਡ ਚਾਣਥੂ ਜੱਟਾਂ ਤੋਂ 500 ਪੰਜ ਸੌ ਬੂਟੇ ਲਗਾ ਕੇ ਜਿੱਥੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਹੀ ਮੈਡਮਸਰਿਤਾ ਸ਼ਰਮਾ ਨੇ ਕਿਹਾ ਸਾਡੀ ਜ਼ਿੰਦਗੀ ਵਿੱਚ ਰੁੱਖਾਂ ਦਾ ਅਹਿਮ ਯੋਗਦਾਨ ਹੈ ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ ਇਸੇ ਤਰ੍ਹਾਂ ਧਰਤੀ ਰੁੱਖਾਂ ਪਿਆਰ ਕਰਦੀ ਹੈ ਜਿਸ ਤਰ੍ਹਾਂ ਕਿਸੇ ਮਾਂ ਦੀ ਗੋਦ ਸੱਖਣੀ ਹੋਵੇ ਉਸ ਦੇ ਬੱਚਾ ਨਾ ਹੋਵੇ ਸਮਾਜ ਉਸ ਨੂੰ ਬਾਂਝ ਔਰਤ ਦਾ ਦਰਜਾ ਦਿੰਦਾ ਹੈ ਇਸੇ ਤਰ੍ਹਾਂ ਅਗਰ ਧਰਤੀ ਉੱਤੇ ਰੋਕ ਨਾ ਹੋਣ ਤਾਂ ਤਾਂ ਧਰਤੀ ਮਾਂ ਬੰਜਰ ਬਣ ਜਾਵੇਗੀ 2040 ਸੰਨ ਵਿਚ ਸਾਡਾ ਪੰਜਾਬ ਦਾ ਪਾਣੀ ਖ਼ਤਮ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਹੋਣਗੇ ਉਸ ਦਾ ਕਦੀ ਤੁਸੀਂ ਅਨੁਮਾਨ ਨਹੀਂ ਲਗਾਇਆ ਨਾ ਹੀ ਕਦੀ ਸੋਚਿਆ ਅੱਜ ਕੱਲ੍ਹ ਨੈੱਟ ਦਾ ਜ਼ਮਾਨਾ ਹੈ ਤੁਸੀਂ ਲੋਕ ਨੈੱਟ ਉੱਤੇ ਸਰਚ ਕਰ ਕੇ ਦੇਖੋ ਜਿਸ ਦੇਸ਼ ਵਿੱਚ ਪਾਣੀ ਦੀ ਕਮੀ ਹੈ ਜਾਂ ਕਿਸੇ ਸੂਬੇ ਵਿਚ ਪਾਣੀ ਦੀ ਕਮੀ ਹੈ ਉਨ੍ਹਾਂ ਲੋਕਾਂ ਦੇ ਹਾਲਾਤ ਦੇਖੋ ਅੱਜ ਤੋਂ ਪੰਜਾਹ ਸਾਲ ਪਹਿਲਾਂ ਪਾਣੀ 40ਫੁੱਟ ਉਤੇ ਸੀ ਆਮ ਲੋਕ ਨਲਕਿਆਂ ਦਾ ਵਰਤੋ ਕਰਦੇ ਸਨ ਅੱਜ 350 ਫੁੱਟ ਉੱਤੇ ਵੀ ਪੀਣ ਵਾਲਾ ਪਾਣੀ ਨਹੀਂ ਹੈ ਜੋ ਪਿੰਡਾਂ ਵਿਚ ਵਾਟਰ ਸਪਲਾਈ ਦਾ ਪਾਣੀ ਆਉਂਦਾ ਹੈ ਉਸ ਦਾ ਬੋਰ 900ਫੁੱਟ ਦੇ ਕਰੀਬ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਕੀ ਅਸੀਂ 40ਸਾਲ ਵਿੱਚ ਤਰੱਕੀ ਕੀਤੀ ਹੈ ਜਾ ਕੀ ਬਰਬਾਦੀ ਸ਼ਰਮਾ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਹਸਪਤਾਲ ਵਿਚ ਬੈੱਡ ਤੇ ਹੁੰਦਾ ਹੈ ਉਸ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਤਾਂ ਇਕ ਸਿਲੰਡਰ ਦੀ ਕੀਮਤ 3000 ਤਿੱਨ ਹਜ਼ਾਰ ਰੁਪਏ ਦੇ ਕਰੀਬ ਹੈ ਪਰ ਉਹ ਸਿਲੰਡਰ ਚੌਵੀ ਘੰਟੇ ਨਹੀਂ ਚਲਦਾ ਦੇਖੋ ਕੁਦਰਤ ਦਾ ਕ੍ਰਿਸ਼ਮਾ ਕਿੰਨੀ ਅਨਮੋਲ ਚੀਜ਼ ਦਿੱਤੀ ਹੈ ਉਹ ਵੀ ਮੁਫ਼ਤ ਕਦਰ ਕਰੋ ਵੱਧ ਤੋਂ ਵੱਧ ਕੁਦਰਤ ਦੇ ਸੋਮਿਆਂ ਨੂੰ ਕੁਦਰਤੀ ਹੀ ਢੰਗ ਨਾਲ ਪੈਦਾ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਅੱਜ ਸਾਡੀ ਹਵਾ ਗੰਧਲੀ ਹੋ ਚੁੱਕੀ ਹੈ ਉਸ ਨੂੰ ਕੌਣ ਸਾਫ ਕਰ ਸਕਦਾ ਹੈ ਇਕ ਰੁੱਖ । ਮੀਂਹ ਤਾਂ ਹੀ ਵੱਧ ਪੈ ਸਕਦੇ ਹਨ ਜੇ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਧਰਤੀ ਮਾਂ ਉੱਤੇ ਮਨੁੱਖ ਆਪਣੀ ਆਰਥਕ ਸਥਿਤੀ ਮਜ਼ਬੂਤ ਕਰਨ ਲਈ ਧਰਤੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਫੈਕਟਰੀਆਂ ਵਾਲੇ ਦਿਨ ਰਾਤ ਪਾਣੀ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਵੇਸਟ ਪਾਣੀ ਧਰਤੀ ਮਾਂ ਦੇ ਸੀਨੇ ਵਿੱਚ ਪਾ ਰਹੇ ਹਨ ਸਬੰਧਤ ਅਫ਼ਸਰ ਵਿਕ ਚੁੱਕੇ ਹਨ ਮੈਡਮ ਸਰਿਤਾ ਸ਼ਰਮਾ ਨੇ ਕਿਹਾ ਕਿ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਤੁਸੀਂ ਇਸ ਮੁਹਿੰਮ ਨੂੰ ਲਹਿਰ ਬਣਾਓ ਘਰ ਘਰ ਰੁੱਖ ਲਗਾਓ ਸਕੂਲਾਂ ਵਿਚ ਲਗਾਓ ਸ਼ਮਸ਼ਾਨਘਾਟ ਲਗਾਓ ਬੱਚਿਆਂ ਦੀ ਗਰਾਊਂਡ ਦੇ ਦੁਆਲੇ ਲਗਾਓ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਰੁੱਖ ਲਗਾਓ ਕਿ ਸਾਡੇ ਪੰਜਾਬ ਦੀ ਧਰਤੀ ਇਹ ਹਰੀ ਭਰੀ ਰਹੇ ਇਸ ਮੌਕੇ ਉੱਤੇ ਨੌਜਵਾਨ ਆਗੂ ਪਵਨ ਸਿੰਘ ਨੇ ਕਿਹਾ ਕਿ ਅਸੀਂ ਵੱਖ ਵੱਖ ਪਿੰਡਾਂ ਵਿਚ ਜਾ ਕੇ 5000 ਪੰਜ ਹਜ਼ਾਰ ਦੇ ਕਰੀਬ ਬੂਟੇ ਲਗਾਵਾਂਗੇ ਇਸ ਮੌਕੇ ਉੱਤੇ ਜਿਸ ਕਾਰਨ ਸਿੰਘ ਪਰਦੀਪ ਸਿੰਘ ਸੁਖਵੀਰ ਸਿੰਘ ਮਨਜਿੰਦਰ ਸਿੰਘ ਅਮਰਜੋਤ ਸਿੰਘ ਅਮਨਾ ਅਰਪਿਤ ਕੁਲਵੀਰ ਸਿੰਘ ਸਤਨਾਮ ਸਿੰਘ ਸੁਰਜੀਤ ਸਿੰਘ ਸੁਖਵਿੰਦਰ ਸਿੰਘ ਨੇ ਆਪਣੇ ਪਿੰਡ ਵਿੱਚ ਪੰਜ ਸੌ ਦੇ ਕਰੀਬ ਬੂਟਾ ਲਾ ਕੇ ਮੈਡਮ ਸਰਿਤਾ ਸ਼ਰਮਾ ਦਾ ਧੰਨਵਾਦ ਕੀਤਾ

ਅੱਜ ਜੋ ਘਟਨਾ ਬਾਬਾ ਫ਼ਰੀਦ ਯੂਨੀਵਰਸਿਟੀ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਹੋਈ ਉਸ ਨੂੰ ਦੇਖ  ਹਰ ਪੰਜਾਬੀ ਦਾ ਹਰ ਦੇਸ਼ ਵਾਸੀ ਦਾ ਸ਼ਰਮ ਦੇ ਨਾਲ ਸਿਰ ਝੁ...
30/07/2022

ਅੱਜ ਜੋ ਘਟਨਾ ਬਾਬਾ ਫ਼ਰੀਦ ਯੂਨੀਵਰਸਿਟੀ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਹੋਈ ਉਸ ਨੂੰ ਦੇਖ ਹਰ ਪੰਜਾਬੀ ਦਾ ਹਰ ਦੇਸ਼ ਵਾਸੀ ਦਾ ਸ਼ਰਮ ਦੇ ਨਾਲ ਸਿਰ ਝੁਕ ਗਿਆ ਜੋ ਸਾਡੇ ਸਿਹਤ ਮੰਤਰੀ ਸਰਦਾਰ ਚੇਤਨ ਸਿੰਘ ਜੀ ਜੋੜ ਮੁਜ਼ਾਰਾ ਨੇ ਆਪਣੀ ਘਟੀਆ ਸੋਚ ਅਨਪੜ੍ਹਤਾ ਦਾ ਸਬੂਤ ਦਿੱਤਾ ਡਾ ਰਾਜ ਬਹਾਦਰ ਬਾਰੇ ਤੁਹਾਨੂੰ ਥੋੜ੍ਹੀ ਜਿਹੀ ਮੈਂ ਜਾਣਕਾਰੀ ਦੇ ਦਿੰਦਾ ਹਾਂ ਉਨ੍ਹਾਂ ਦਾ ਜਨਮ 1951ਈਸਵੀ ਵਿੱਚ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ 1970 ਵਿੱਚ ਬੀ ਐੱਸਸੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ 1974 ਈ ਸੀ ਵਿਚ ਐੱਮ ਬੀ ਬੀ ਐੱਸ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਕੀਤੀ1979 ਵਿੱਚ Ms ਔਰ ਥੋਕ ਵਿੱਚ ਕੀਤੀ .M.N.A.M.S 1980 ਅਤੇ F**A 1981ਇੰਟਰਨੈਸ਼ਨਲ ਕੋਲ ਯੂਐਸਏ ਤੋਂ ਕੀਤੀ ਬਤੌਰ ਸਰਜਨ ਹਿਮਾਚਲ ਪ੍ਰਦੇਸ਼ ਵਿੱਚ ਵੀ ਸੇਵਾ ਨਿਭਾਈ 1987ਐਸੋਸੀਏਟਡ ਪ੍ਰੋਫ਼ੈਸਰ ਔਰਥੋਪੈਡਿਕ ਪਾਂਡੀਚਰੀ ਵੀ ਰਹੇ 1992ਵਿੱਚ ਹੈੱਡ ਆਫ ਜੂਨੀਅਨ ਸੈਂਟਰ ਆਫ਼ ਔਰਥੋਡੌਂਟਿਕ ਨਿਊ ਦਿੱਲੀ ਵੀ ਰਹੇ 1995 ਹੈੱਡ ਆਫ ਯੂਨਿਟ ਮੌਲਾਨਾ ਔਰਥੋਪੈਡਿਕ ਨਿਊ ਦਿੱਲੀ 2006ਪ੍ਰੋਫੈਸਰ ਐਂਡ ਹੈੱਡ ਆਫ ਦੀ ਔਰਥੋਪੈਡਿਕ ਗੌਰਮਿੰਟ ਕਾਲਜ ਐਂਡ ਹਾਸਪਿਟਲ ਚੰਡੀਗਡ਼੍ਹ ਵੀ ਰਹੇ 2000 ਪਰ ਚੈਟ ਡਾਇਰੈਕਟਰ ਆਰ ਐਸ ਆਈ ਸੀ ਮੁਹਾਲੀ ਵੀ ਰਹੇ 2014ਤੋਂ ਲਗਾਤਾਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਮੈਡੀਕਲ ਕਾਲਜ ਦੇ ਚੱਲੇ ਆ ਰਹੇ ਹਨ ਮੈਂ ਆਮ ਲੋਕਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਵਿਅਕਤੀ ਨੇ ਆਪਣੀ ਸਾਰੀ ਜ਼ਿੰਦਗੀ ਲਾ ਕੇ ਏਨੀ ਇੱਜ਼ਤ ਸ਼ੌਹਰਤ ਕਮਾਈ ਇੱਕ ਅਨਪੜ੍ਹ ਮੰਤਰੀ ਜਿਸ ਨੇ ਉਸ ਦੀ ਮਿੰਟਾਂ ਸਕਿੰਟਾਂ ਵਿੱਚ ਬੇਇੱਜ਼ਤੀ ਕਰ ਦਿੱਤੀ ਅੱਜ ਉਹ ਦਲੇਰ ਡਾ ਰਾਜ ਬਹਾਦਰ ਜੈਨ ਆਪਣੀ ਜ਼ਿੰਦਗੀ ਵਿਚ ਅਨੇਕਾਂ ਜ਼ਿੰਦਗੀਆਂ ਦਿੱਤੀਆਂ ਅੱਜ ਉਹ ਰੋ ਰੋ ਕੇ ਆਪਣੇ ਦਿਲ ਦਾ ਦੁੱਖ ਦੱਸ ਰਿਹਾ ਸੀ ਜੇ ਮੰਤਰੀ ਸਾਹਿਬ ਨੂੰ ਕੋਈ ਗੱਲ ਮਾੜੀ ਲੱਗਦੀ ਤਾਂ ਉਹ ਅਲੱਗ ਬੈਠ ਕੇ ਬੀ ਡਿਸਕਸ ਕਰ ਸਕਦਾ ਸੀ ਇੱਥੇ ਗੱਲ ਮੈਂ ਇਹ ਵੀ ਕਹਿਣੀ ਚਾਹੁੰਦਾ ਹਾਂ ਕਿ ਸੰਵਿਧਾਨਕ ਤੌਰ ਤੇ ਮੰਤਰੀ ਨੂੰ ਕੋਈ ਅਧਿਕਾਰ ਨਹੀਂ ਕਿ ਕਿਸੇ ਮੁਲਾਜ਼ਮ ਬੇਇੱਜ਼ਤੀ ਕਰਨਾ ਉਹ ਰਾਜ ਬਹਾਦਰ ਤਾਂ ਇਕ ਉੱਚ ਕੋਟੀ ਦੇ ਡਾਕਟਰ ਸਨ ਈਵਨ ਕੀ ਮੰਤਰੀ ਸਾਬ ਦਰਜਾ ਚਾਰ ਦੀ ਵੀ ਬੇਨਤੀ ਨਹੀਂ ਕਰ ਸਕਦਾ ਸੋ ਮੰਤਰੀ ਚੇਤਨ ਸਿੰਘ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇੱਥੇ ਦੱਸਣਯੋਗ ਗੱਲ ਹੋਰ ਵੀ ਹੈ ਕਿ ਭਗਵੰਤ ਮਾਨ ਦੀ ਵਜ਼ਾਰਤ ਵਿੱਚ ਬਾਰਾਂ ਕੈਬਨਿਟ ਮੰਤਰੀ ਸਿਰਫ ਪਲੱਸ ਟੂ ਹੀ ਹਨ ਭਗਵੰਤ ਮਾਨ ਨੇ ਖੁਦ ਗਰੈਜੂਏਸ਼ਨ ਨਹੀਂ ਕੀਤੀ ਸੋ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੈ ਕੀ ਪੰਜਾਬ ਦਾ ਭਵਿੱਖ ਅਨਪੜ੍ਹਾਂ ਦੇ ਹੱਥ ਫੜਾ ਦਿੱਤਾ

ਐਸ ਐਨ ਕਾਲਜ  ਬੰਗਾ ਵੱਲੋਂ  ਲੜਕੇ ਅਤੇ ਲੜਕੀਆਂ ਦੇ ਭੰਗੜੇ ਅਤੇ ਗਿੱਧੇ ਦੇ ਮੁਕਾਬਲੇ ਪੰਜਾਬ ਪੱਧਰੀ ਕਰਵਾਏ ਗਏ  ਜਿਸ ਵਿੱਚ ਭੰਗੜੇ ਅਤੇ ਗਿੱਧੇ ਦੇ ...
30/07/2022

ਐਸ ਐਨ ਕਾਲਜ ਬੰਗਾ ਵੱਲੋਂ ਲੜਕੇ ਅਤੇ ਲੜਕੀਆਂ ਦੇ ਭੰਗੜੇ ਅਤੇ ਗਿੱਧੇ ਦੇ ਮੁਕਾਬਲੇ ਪੰਜਾਬ ਪੱਧਰੀ ਕਰਵਾਏ ਗਏ ਜਿਸ ਵਿੱਚ ਭੰਗੜੇ ਅਤੇ ਗਿੱਧੇ ਦੇ ਕੋਚ ਪਵਨ ਬਾਈ ਪ੍ਰੋਗਰਾਮ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਵਿੱਚ ਹੋਇਆ ਜਿਸ ਵਿੱਚ ਮੁੱਖ ਮਹਿਮਾਨ ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਨੇ ਆਪਣੀ ਹਾਜ਼ਰੀ ਲਵਾਈ ਮੌਕੇ ਉਤੇ ਮੈਡਮ ਸਰਿਤਾ ਸ਼ਰਮਾ ਨੇ 100ਦੇ ਕਰੀਬ ਛਾਂਦਾਰ ਫਲਦਾਰ ਬੂਟੇ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਨੂੰ ਭੇਂਟ ਕੀਤੇ ਪੂਰੇ ਸਟਾਫ ਨੇ ਇਕ ਬੂਟਾ ਮੈਡਮ ਸਰਿਤਾ ਸ਼ਰਮਾ ਤੋਂ ਲੁਆ ਕੇ ਉਦਘਾਟਨ ਕੀਤਾ ਅਤੇ ਉਹਨਾਂ ਨੇ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਅੱਜ ਲੋੜ ਹੈ ਸਾਡੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਦੀ ਅਗਰ ਨੌਜਵਾਨ ਭੰਗੜੇ ਅਤੇ ਖੇਡਾਂ ਵਿਚ ਰੁਚੀ ਲੈਣਗੇ ਤਾਂ ਉਹ ਕਦੀ ਵੀ ਨਸ਼ਾ ਨਹੀਂ ਕਰ ਸਕਦੇ ਤੇ ਨਾਲ ਹੀ ਮੈਡਮ ਨੇ ਪੰਜਾਬ ਦੇ ਘਟਦੇ ਪਾਣੀ ਦੀ ਚਿੰਤਾ ਜ਼ਾਹਰ ਕੀਤੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਦੇਖ ਭਾਲ ਕਰਨਾ ਵੀ ਜ਼ਰੂਰੀ ਹੈ

ਬੜੀ ਦੁੱਖ ਦੀ ਗੱਲ ਹੈ ਰੋਜ਼ ਕਿਸੇ ਨਾ ਕਿਸੇ ਅਖਬਾਰ ਵਿੱਚ ਰੋਡ ਐਕਸੀਡੈਂਟ ਦੀ ਖਬਰ ਪੜ੍ਹਦੇ ਹਾਂ । ਫੇਰ ਅਫ਼ਸੋਸ ਕਰਦੇ ਹਾਂ ਕੇ ਗ਼ਰੀਬ ਮਾਂ ਬਾਪ ਦਾ...
19/07/2022

ਬੜੀ ਦੁੱਖ ਦੀ ਗੱਲ ਹੈ ਰੋਜ਼ ਕਿਸੇ ਨਾ ਕਿਸੇ ਅਖਬਾਰ ਵਿੱਚ ਰੋਡ ਐਕਸੀਡੈਂਟ ਦੀ ਖਬਰ ਪੜ੍ਹਦੇ ਹਾਂ । ਫੇਰ ਅਫ਼ਸੋਸ ਕਰਦੇ ਹਾਂ ਕੇ ਗ਼ਰੀਬ ਮਾਂ ਬਾਪ ਦਾ ਇਕੱਲਾ ਇਕੱਲਾ ਕਮਾਊ ਪੁੱਤ ਐਕਸੀਡੈਂਟ ਵਿਚ ਮਾਰਿਆ ਗਿਆ । ਪਰ ਜਦੋਂ ਬਾਰੀ ਆਉਂਦੀ ਹੈ ਫਰਜ਼ ਦੀ ਤਾਂ ਅਸੀਂ ਅਗਲ ਬਗਲ ਝਾਕਦੇ ਹਾਂ ਤੇ ਅੱਗੇ ਤੁਰ ਜਾਂਦੇ ਆ ਇੱਕ ਬੱਚੇ ਨੂੰ ਜਾਂ ਕਿਸੇ ਹੋਰ ਤੜਪਦੇ ਛਡ ਕੇ । ਅੱਜ ਵੀ ਰਾਤ ਮਾਹਿਲਪੁਰ ਵੈਸੇ ਹੀ ਗੇੜੀ ਤੋਂ ਆਉਂਦੇ ਦੇਖਿਆ ਇਕ ਲੜਕਾ ਐਕਸੀਡੈਂਟ ਬਾਅਦ ਤੋਂ ਸੜਕ ਕਿਨਾਰੇ ਹਨੇਰੇ ਵਿਚ ਪਿਆ ਤੜਪ ਰਿਹਾ ਸੀ ਲੋਕ ਆ ਰਹੇ ਸੀ ਰੁਕ ਕੇ ਦੇਖ ਕੇ ਅੱਗੇ ਨੂੰ ਚੱਲੇ ਜਾਂਦੇ । ਜਦ ਰੁਕ ਕੇ ਦੇਖਿਆ ਹਰ ਬਾਰ ਦੀ ਤਰਾ ਦੇਖ ਕੇ ਅੱਗੇ ਨਾ ਲੰਘ ਹੋਇਆ ਫਟਾਫਟ ਬੱਚੇ ਨੂੰ ਚੁੱਕ ਕੇ ਗੱਡੀ ਚ ਪਾਇਆ ਤੇ ਸਿਵਲ ਹਸਪਤਾਲ ਲਿਜਾ ਕੇ ਦਾਖ਼ਿਲ ਕਰਾਇਆ ਪਰ ਬਦਕਿਸਮਤੀ ਗ਼ਰੀਬ ਲੋਕਾਂ ਦੀ ਕੇ ਲੇਡੀ ਡਾਕਟਰ ਨੇ ਲਾਪਰਵਾਹੀ ਦਿਖਾਉਂਦੇ ਹੋਏ ਬਿਨਾਂ ਚੈਕ ਕੀਤੇ ਬਿਨਾ ਹੱਥ ਲਾਏ ਹੀ ਸੀਰੀਅਸ ਕਹਿ ਕੇ ਰੈਫਰ ਕਰ ਦਿੱਤਾ । ਦਰਜਾ 4 ਨੇ ਪੱਟੀ ਕੀਤੀ ਦੂਰ ਤੋਂ ਹੀ ਡਾਕਟਰ ਨੇ ਪੁੱਛਿਆ ਕੇ ਕੀ ਹੋਇਆ ਦਰਜਾ 4 ਨੇ ਹੀ ਦਸਿਆ ਕੇ ਪੈਰ ਦੀਆਂ ਉਂਗਲੀਆਂ ਫ੍ਰੈਕਚਰ ਹਨ । ਉਸ ਦੇ ਗ਼ਰੀਬ ਬਾਪ ਨੇ ਹੱਥ ਜੋੜੇ ਮੈਡਮ ਇਸ ਸਮੇਂ ਤੁਸੀ ਫਸਟ ਏਡ ਦੇ ਦਿਓ ਰਾਤ ਨੂੰ ਨਹੀਂ ਜਾ ਹੋਣਾ ਕੋਈ ਸਾਧਨ ਨਹੀਂ ਅੱਗੇ । ਪਰ ਡਾਕਟਰ ਨੇ ਦਬਕੇ ਮਾਰਦੇ ਹੋਏ ਆਪਣੀ ਡਿਊਟੀ ਤੋਂ ਬੇਮੁੱਖ ਹੁੰਦੇ ਹੋਏ ਆਪਣੇ ਗਲ਼ੇ ਤੋਂ ਜੀਵੇ ਫਾਹਾ ਲਾਉਣ ਦੀ ਕੀਤੀ। ਜਬਰਦਸਤੀ ਕਿਹਾ ਕੇ ਲੈ ਜਾਓ ਆਪਾ ਵੇਹਲੇ ਨਹੀਂ । ਆ ਹਾਲ ਹੈ ਸਾਡੇ ਸਰਕਾਰੀ ਹਸਪਤਾਲਾਂ ਦਾ । ਮਾਨ ਸਾਬ੍ਹ ਮੋਹੱਲਾ ਕਲੀਨਿਕ ਛੱਡ ਇੰਨਾਂ ਸਰਕਾਰੀ ਹਸਪਤਾਲ ਵੱਲ ਧਿਆਨ ਦੇਵੋ। ਕੁਝ ਡਾਕਟਰ ਆਪਣੀ ਜ਼ਿੰਮੇਵਾਰੀ ਬਿਲਕੁਲ ਨਹੀਂ ਸਮਝਦੇ ਹੱਥ ਲਾਉਣ ਤੋਂ ਵੀ ਡਰਦੇ ਨੇ ਕੇ ਹੱਥ ਗੰਦੇ ਹੋ ਜਾਣੇ ਗ਼ਰੀਬ ਦੇ ਖੂਨ ਨਾਲ । ਔਰ ਇਲਾਜ਼ ਕਰਣ ਦੀ ਬਜਾਏ ਪੈੱਨ ਰੱਖੇ ਨੇ ਸਿਰਫ਼ ਰੈਫਰ ਕਰਨ ਔਰ ਬੋਲ਼ੀ ਜੀਵੇ ਅਹਿਸਾਨ ਕਰ ਰਹੇ ਹੋਣ ਕੁਰਸੀ ਤੋਂ ਉੱਠ ਮਰੀਜ਼ ਤੱਕ ਪੁੱਜਣ ਚ। ਮੰਗ ਕਰਦੇ ਹਾਂ ਇਸ ਜੀਭ ਤੋਂ ਕੌੜੀ ਡਾਕਟਰ ਦੀ ਵਿਭਾਗ ਤੋਂ ਇਨਕੁਆਇਰੀ ਕਰਾਈ ਜਾਵੇ ਜਿਨ੍ਹਾਂ ਨੂੰ ਸਿਰਫ਼ ਮੋਟੀਆਂ ਤਨਖਾਹਾਂ ਲੈਣ ਨਾਲ਼ ਹੀ ਮਤਲਬ ਹੈ।
Pankaj Shori Ashwani Rana Ashwani Sahejpal Press Manocha Jagran Garhshankar Rakesh Kumar Kulwinder Bittu

ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ  ਹਲਕਾ ਗੜ੍ਹਸ਼ੰਕਰ ਵਿੱਚ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਦਾ ਮੌਕੇ ਤੇ ...
19/07/2022

ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਹਲਕਾ ਗੜ੍ਹਸ਼ੰਕਰ ਵਿੱਚ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਦੇ ਹੋਏ

27/06/2022

ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਗੜ੍ਹਸ਼ੰਕਰ ਬੱਬਰ ਖ਼ਾਲਸਾ ਮੈਮੋਰੀਅਲ ਕਾਲਜ ਵਿਖੇ ਫਿਟਨੈੱਸ ਅਤੇ ਭੰਗੜਾ ਕਲੱਬ ਵਿੱਚ ਹਿੱਸਾ ਲੈਂਦੇ ਹੋਏ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਹੀ ਆਪਣੀ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕਦਾ ਹੈ ਉਨ੍ਹਾਂ ਨੇ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕ ਨਾਚ ਭੰਗੜਾ ਨਾਲ ਜ਼ਰੂਰ ਜੋੜਨ ਆਪਣੇ ਕਲਚਰ ਤੋਂ ਵਾਕਫ਼ ਹੋਣ ਇਸ ਮੌਕੇ ਉਤੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਅਤੇ ਕੋਚ ਸਾਹਿਬ ਅਤੇ ਹੋਰ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਮੈਡਮ ਸਰਿਤਾ ਸ਼ਰਮਾ ਨੂੰ ਸਨਮਾਨਤ ਕੀਤਾ

ਮੇਰੇ ਵੱਡੇ ਵੀਰ ਸਤਿਕਾਰਯੋਗ ਸ੍ਰੀ ਸ਼ਾਮ ਸੁੰਦਰ ਅਰੋੜਾ ਜੀ  ਨੂੰ ਜਨਮ ਦਿਨ ਉੱਤੇ ਲੱਖ ਲੱਖ ਮੁਬਾਰਕਾਂ  ਮੇਰਾ ਭਰਾ ਹਮੇਸ਼ਾ ਤੰਦਰੁਸਤ ਰਹੇ ਖ਼ੁਸ਼ ਰਹੇ ਚ...
15/06/2022

ਮੇਰੇ ਵੱਡੇ ਵੀਰ ਸਤਿਕਾਰਯੋਗ ਸ੍ਰੀ ਸ਼ਾਮ ਸੁੰਦਰ ਅਰੋੜਾ ਜੀ ਨੂੰ ਜਨਮ ਦਿਨ ਉੱਤੇ ਲੱਖ ਲੱਖ ਮੁਬਾਰਕਾਂ ਮੇਰਾ ਭਰਾ ਹਮੇਸ਼ਾ ਤੰਦਰੁਸਤ ਰਹੇ ਖ਼ੁਸ਼ ਰਹੇ ਚੜ੍ਹਦੀ ਕਲਾ ਵਿੱਚ ਰਹੇ ਮੇਰਾ ਵੀਰ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਬੀ ਜੇ ਪੀ ਵਿਚ ਚਲਾ ਗਿਆ ਸੀ ਕਈ ਲੋਕਾਂ ਗ਼ਲਤ ਤੰਜ ਕੱਸੇ ਉਹ ਉਹ ਲੋਕ ਹਨ ਜਿਨ੍ਹਾਂ ਨੇ ਕਾਂਗਰਸ ਵਿੱਚ ਰਹਿ ਕੇ ਅੱਜ ਤੱਕ ਕਾਂਗਰਸ ਨੂੰ ਵੋਟ ਨਹੀਂ ਪਾਈ ਅਰੋੜਾ ਜੀ ਨੇ ਕਿਸੇ ਵੀ ਵਰਕਰ ਨੂੰ ਮਜਬੂਰ ਨਹੀਂ ਕੀਤਾ ਕੀ ਤੂੰ ਕਾਂਗਰਸ ਪਾਰਟੀ ਛੱਡ ਕਾਂਗਰਸ ਵਿਚ ਰਹਿ ਕੇ ਉਨ੍ਹਾਂ ਨੇ ਕਾਂਗਰਸ ਦੀ ਸ਼ਾਨ ਨੂੰ ਵਧਾਇਆ ਹੀ ਹੈ ਪਿਛਲੇ ਚਾਲੀ ਸਾਲ ਤੋਂ ਨਗਰ ਪੰਚਾਇਤ ਆਪੋਜ਼ੀਸ਼ਨ ਦੀ ਸੀ ਇਹ ਅਰੋੜਾ ਜੀ ਦੀ ਮੇਹਰਬਾਨੀ ਹੈ ਕਿ ਉਨ੍ਹਾਂ ਨੇ ਨਗਰ ਪੰਚਾਇਤ ਵੀ ਕਾਂਗਰਸ ਦੀ ਬਣਾਈ ਮੈਨੂੰ ਵੀ ਬਹੁਤ ਦੁੱਖ ਲੱਗਾ ਜਦੋਂ ਉਹ ਬੀ ਜੇ ਪੀ ਵਿਚ ਗਏ ਪਰ ਸੰਵਿਧਾਨਕ ਤੌਰ ਤੇ ਹਰੇਕ ਵਿਅਕਤੀ ਦੀ ਆਪਣੀ ਸੋਚ ਹੈ ਅਸੀਂ ਰਾਜਨੀਤਕ ਤੌਰ ਤੇ ਕਾਂਗਰਸੀ ਹਾਂ ਔਰ ਕਾਂਗਰਸੀ ਹੀ ਰਹਾਂਗੇ ਪਰ ਪਰਿਵਾਰਕ ਤੌਰ ਤੇ ਹਮੇਸ਼ਾਂ ਹੀ ਆਪਣੇ ਵੱਡੇ ਵੀਰ ਦੇ ਨਾਲ ਚੱਟਾਨ ਦੀ ਤਰ੍ਹਾਂ ਖੜ੍ਹਾਂਗੇ ਸੋ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਵੱਡੇ ਵੀਰ ਅਰੋੜਾ ਜੀ ਨੂੰ ਜਨਮ ਦੇਣ ਦੀਆਂ ਲੱਖ ਲੱਖ ਮੁਬਾਰਕਾਂ ਸਾਡਾ ਵੀਰ ਜਿੱਥੇ ਵੀ ਰਹੇ ਖ਼ੁਸ਼ ਰਹੇ

ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ  ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ...
27/05/2022

ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਤੇ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਉਪ ਪ੍ਰਧਾਨ ਹੁਸ਼ਿਆਰਪੁਰ ਦੀ ਸ਼ਾਨ ਸ੍ਰੀ ਸ਼ਾਮ ਸੁੰਦਰ ਅਰੋੜਾ ਜੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਕੈਪਟਨ ਸੰਦੀਪ ਸੰਧੂ ਜੀ ਅਤੇ ਹੋਰ ਕਾਂਗਰਸੀ ਆਗੂ

23/05/2022
ਮੈਡਮ ਸਰਿਤਾ ਸ਼ਰਮਾ  BRO ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮਐਲਏ ਸਾਬ ਅਤੇ ਹੋਰ ਕਾਂਗਰਸੀ ਵਰਕਰ ਮੀਟਿੰਗ ਵਿੱਚ ਭਾਗ ਲੈਂਦੇ ਹੋਏ
17/05/2022

ਮੈਡਮ ਸਰਿਤਾ ਸ਼ਰਮਾ BRO ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮਐਲਏ ਸਾਬ ਅਤੇ ਹੋਰ ਕਾਂਗਰਸੀ ਵਰਕਰ ਮੀਟਿੰਗ ਵਿੱਚ ਭਾਗ ਲੈਂਦੇ ਹੋਏ

ਮੈਡਮ ਸਰਿਤਾ ਸ਼ਰਮਾ ਨੂੰ ਆਲ ਇੰਡੀਆ ਕਾਂਗਰਸ ਹਾਈ ਕਮਾਂਡ ਮਹਾਰਾਸ਼ਟਰ DRO  ਲੱਖ ਲੱਖ ਵਧਾਈਆਂ
07/05/2022

ਮੈਡਮ ਸਰਿਤਾ ਸ਼ਰਮਾ ਨੂੰ ਆਲ ਇੰਡੀਆ ਕਾਂਗਰਸ ਹਾਈ ਕਮਾਂਡ ਮਹਾਰਾਸ਼ਟਰ DRO ਲੱਖ ਲੱਖ ਵਧਾਈਆਂ

ਸ੍ਰੀ ਖੁਰਾਲਗੜ੍ਹ ਵਿਖੇ ਸ਼ਰਧਾਲੂਆਂ ਦੀ ਭਰੀ ਬੱਸ ਪਲਟਣ ਤੇ ਜ਼ਖਮੀ ਹਾਲਤ ਵਿਚ ਮਰੀਜ਼ਾਂ ਨੂੰ ਹਸਪਤਾਲ ਅਤੇ ਹੋਰ ਦੁੱਖ ਤਕਲੀਫਾਂ ਸੁਣਦੇ ਹੋਏ ਮੈਡਮ ਸਰਿਤ...
01/05/2022

ਸ੍ਰੀ ਖੁਰਾਲਗੜ੍ਹ ਵਿਖੇ ਸ਼ਰਧਾਲੂਆਂ ਦੀ ਭਰੀ ਬੱਸ ਪਲਟਣ ਤੇ ਜ਼ਖਮੀ ਹਾਲਤ ਵਿਚ ਮਰੀਜ਼ਾਂ ਨੂੰ ਹਸਪਤਾਲ ਅਤੇ ਹੋਰ ਦੁੱਖ ਤਕਲੀਫਾਂ ਸੁਣਦੇ ਹੋਏ ਮੈਡਮ ਸਰਿਤਾ ਸ਼ਰਮਾ

ਹਲਕਾ ਗੜ੍ਹਸ਼ੰਕਰ ਪਿੰਡ ਹਰਮਾ ਵਿਖੇ ਮੈਡਮ ਸਰਿਤਾ ਸ਼ਰਮਾ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਤੇ  ਅਤੇ ਡਾ ਜਤਿੰਦਰਪਾਲ ਸਿੰਘ ਐੱਮਬੀਬੀਐੱਸ ਐੱਮਡੀ ਸਕਿਨ ਸਪੈ...
01/05/2022

ਹਲਕਾ ਗੜ੍ਹਸ਼ੰਕਰ ਪਿੰਡ ਹਰਮਾ ਵਿਖੇ ਮੈਡਮ ਸਰਿਤਾ ਸ਼ਰਮਾ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਤੇ ਅਤੇ ਡਾ ਜਤਿੰਦਰਪਾਲ ਸਿੰਘ ਐੱਮਬੀਬੀਐੱਸ ਐੱਮਡੀ ਸਕਿਨ ਸਪੈਸ਼ਲਿਸਟ ਚਮੜੀ ਦੇ ਰੋਗਾਂ ਦੇ ਮਾਹਰ ਮਰੀਜ਼ਾਂ ਦੀ ਜਾਂਚ ਕਰਦੇ ਹੋਏ

ਮੈਡਮ ਅਲਕਾ ਲਾਂਬਾ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ
01/05/2022

ਮੈਡਮ ਅਲਕਾ ਲਾਂਬਾ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ

27/04/2022
ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਵਿਚ ਮੈਡਮ ਸਰਿਤਾ ਸ਼ਰਮਾ ਅਤੇ ਡਾ ਜਤਿੰਦਰ ਸਕਿਨ ਸਪੈਸ਼ਲਿਸਟ  ਡਾ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਉਂਦੇ ਹ...
24/04/2022

ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਵਿਚ ਮੈਡਮ ਸਰਿਤਾ ਸ਼ਰਮਾ ਅਤੇ ਡਾ ਜਤਿੰਦਰ ਸਕਿਨ ਸਪੈਸ਼ਲਿਸਟ ਡਾ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਉਂਦੇ ਹੋਏ

ਮੈਡਮ ਸਰਿਤਾ ਸ਼ਰਮਾ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਜੀ ਪਿੰਡ  ਪੈਂਸਰਾ ਹਲਕਾ ਗੜ੍ਹਸ਼ੰਕਰ ਵਿਖੇ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ  ਡਾ ...
24/04/2022

ਮੈਡਮ ਸਰਿਤਾ ਸ਼ਰਮਾ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਜੀ ਪਿੰਡ ਪੈਂਸਰਾ ਹਲਕਾ ਗੜ੍ਹਸ਼ੰਕਰ ਵਿਖੇ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ ਡਾ ਅੰਬੇਦਕਰ ਦੀਆਂ ਸਿੱਖਿਆਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਜਾਤ ਪਾਤ ਛੱਡ ਕੇ ਰਾਸ਼ਟਰ ਭਾਵਨਾ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਬਾਬਾ ਸਾਹਿਬ ਡਾ ਅੰਬੇਦਕਰ ਦੀ ਸੋਚ ਸੀ ਸ਼ਰਮਾ ਨੇ ਕਿਹਾ ਕਿ ਜੋ ਬਾਬਾ ਸਾਹਿਬ ਡਾ ਅੰਬੇਦਕਰ ਨੇ ਨਾਰੀ ਜਾਤੀ ਲਈ ਸਮਾਨਤਾ ਦੀ ਗੱਲ ਕੀਤੀ ਹੈ ਨਾਰੀ ਜਾਤੀ ਹਮੇਸ਼ਾ ਉਨ੍ਹਾਂ ਦੇ ਰਿਣੀ ਰਹੇਗੀ

ਹਲਕਾ ਗਡ਼੍ਹਸ਼ੰਕਰ ਵਿਚ ਮੈਡਮ ਸਰਿਤਾ ਸ਼ਰਮਾ ਵੱਖ ਵੱਖ ਪਿੰਡਾਂ ਵਿੱਚ
10/04/2022

ਹਲਕਾ ਗਡ਼੍ਹਸ਼ੰਕਰ ਵਿਚ ਮੈਡਮ ਸਰਿਤਾ ਸ਼ਰਮਾ ਵੱਖ ਵੱਖ ਪਿੰਡਾਂ ਵਿੱਚ

ਮੈਡਮ ਸਰਿਤਾ ਸ਼ਰਮਾ ਗੜ੍ਹਸ਼ੰਕਰ ਹਲਕੇ ਵਿੱਚ ਵੱਖ ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹੋਏ
10/04/2022

ਮੈਡਮ ਸਰਿਤਾ ਸ਼ਰਮਾ ਗੜ੍ਹਸ਼ੰਕਰ ਹਲਕੇ ਵਿੱਚ ਵੱਖ ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹੋਏ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੰਡੀਗਡ਼੍ਹ ਵਿਖੇ ਪੈਟਰੋਲ ਗੈਸ ਡੀਜ਼ਲ ਵਧੀਆਂ ਕੀਮਤਾਂ  ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਮੈਡਮ ਸਰਿਤਾ ਸ਼ਰਮਾ
10/04/2022

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੰਡੀਗਡ਼੍ਹ ਵਿਖੇ ਪੈਟਰੋਲ ਗੈਸ ਡੀਜ਼ਲ ਵਧੀਆਂ ਕੀਮਤਾਂ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਮੈਡਮ ਸਰਿਤਾ ਸ਼ਰਮਾ

ਪਿੰਡ ਮੁੱਗੋਵਾਲ ਹਲਕਾ ਗੜ੍ਹਸ਼ੰਕਰ ਵਿਚ ਸ੍ਰੀ ਸ਼ਮਸ਼ੇਰ ਸਿੰਘ ਦੁੱਲੋ ਰਾਜਸਭਾ ਮੈਂਬਰ  ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਯਾਦ ਵਿੱਚ ਲਾਇਬਰੇਰੀ ਦਾ ਨਿਰਮ...
10/04/2022

ਪਿੰਡ ਮੁੱਗੋਵਾਲ ਹਲਕਾ ਗੜ੍ਹਸ਼ੰਕਰ ਵਿਚ ਸ੍ਰੀ ਸ਼ਮਸ਼ੇਰ ਸਿੰਘ ਦੁੱਲੋ ਰਾਜਸਭਾ ਮੈਂਬਰ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਯਾਦ ਵਿੱਚ ਲਾਇਬਰੇਰੀ ਦਾ ਨਿਰਮਾਣ ਕੀਤਾ

https://youtube.com/watch?v=6DZiVVsjjIA&feature=share
13/12/2021

https://youtube.com/watch?v=6DZiVVsjjIA&feature=share

ਗੜ੍ਹਸ਼ੰਕਰ ਡਾਈਰੈਕਟਰ ਮੈਡਮ ਸਰਿਤਾ ਸ਼ਰਮਾ ਜੀ ਨੂੰ ਗੜੀ ਮੱਟੋ ਤੋਂ ਗੁਜ਼ਰ ਭਾਈਚਾਰੇ ਵੱਲੋਂ ਮਿਲਿਆ ਭੰਰਮਾ ਹੂੰਗਾਰਾ ਦੇਖੋ ਰਿਪੋਰਟਰ ਸੁਖ...

ਮੇਰਾ ਗਡ਼੍ਹਸ਼ੰਕਰ ਮੇਰਾ ਪਰਿਵਾਰ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ
12/12/2021

ਮੇਰਾ ਗਡ਼੍ਹਸ਼ੰਕਰ ਮੇਰਾ ਪਰਿਵਾਰ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ

ਮੇਰਾ ਗੜ੍ਹਸ਼ੰਕਰ ਮੇਰਾ ਪਰਿਵਾਰ
12/12/2021

ਮੇਰਾ ਗੜ੍ਹਸ਼ੰਕਰ ਮੇਰਾ ਪਰਿਵਾਰ

ਮੈਡਮ ਸਰਿਤਾ ਸ਼ਰਮਾ ਹਲਕਾ ਗੜ੍ਹਸ਼ੰਕਰ ਦੇ ਬੀਤ ਵਿੱਚ ਲੋਕ  ਦੀਆਂ ਮੁਸ਼ਕਲਾਂ ਸੁਣਦੇ ਹੋਏ
12/12/2021

ਮੈਡਮ ਸਰਿਤਾ ਸ਼ਰਮਾ ਹਲਕਾ ਗੜ੍ਹਸ਼ੰਕਰ ਦੇ ਬੀਤ ਵਿੱਚ ਲੋਕ ਦੀਆਂ ਮੁਸ਼ਕਲਾਂ ਸੁਣਦੇ ਹੋਏ

ਮੇਰਾ ਹਲਕਾ ਮੇਰਾ ਪਰਿਵਾਰ  ਗੜ੍ਹਸ਼ੰਕਰ ਮਿਉਂਸਿਪਲ ਕਮੇਟੀ ਵਿੱਚ ਜੈਟਿੰਗ ਮਸ਼ੀਨ ਦਿੰਦੇ ਹੋਏ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰ...
07/12/2021

ਮੇਰਾ ਹਲਕਾ ਮੇਰਾ ਪਰਿਵਾਰ ਗੜ੍ਹਸ਼ੰਕਰ ਮਿਉਂਸਿਪਲ ਕਮੇਟੀ ਵਿੱਚ ਜੈਟਿੰਗ ਮਸ਼ੀਨ ਦਿੰਦੇ ਹੋਏ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਅਤੇ ਅਰੁਨ ਜੋਸ਼ੀ ਜੇ ਵਾਈਸ ਚੇਅਰਮੈਨ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ

ਮੇਰਾ ਗਡ਼੍ਹਸ਼ੰਕਰ ਮੇਰਾ ਪਰਿਵਾਰ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਹੋਏ
07/12/2021

ਮੇਰਾ ਗਡ਼੍ਹਸ਼ੰਕਰ ਮੇਰਾ ਪਰਿਵਾਰ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਹੋਏ

ਮੇਰਾ ਗਡ਼੍ਹਸ਼ੰਕਰ ਮੇਰਾ ਪਰਿਵਾਰ ਵੱਖ ਵੱਖ ਪਿੰਡਾਂ ਵਿੱਚ ਦੌਰਾ ਕਰਦੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਹੋਏ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵ...
07/12/2021

ਮੇਰਾ ਗਡ਼੍ਹਸ਼ੰਕਰ ਮੇਰਾ ਪਰਿਵਾਰ ਵੱਖ ਵੱਖ ਪਿੰਡਾਂ ਵਿੱਚ ਦੌਰਾ ਕਰਦੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਹੋਏ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ

ਮੇਰਾ ਗੜ੍ਹਸ਼ੰਕਰ ਮੇਰਾ ਪਰਿਵਾਰ ਪਿੰਡ ਟੂਟੋ ਮਜਾਰਾ  ਸੰਤ ਬਾਬਾ ਦਲੇਲ ਸਿੰਘ ਦੀ ਬਰਸੀ ਦੇ ਮੌਕੇ ਉੱਤੇ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸ...
07/12/2021

ਮੇਰਾ ਗੜ੍ਹਸ਼ੰਕਰ ਮੇਰਾ ਪਰਿਵਾਰ ਪਿੰਡ ਟੂਟੋ ਮਜਾਰਾ ਸੰਤ ਬਾਬਾ ਦਲੇਲ ਸਿੰਘ ਦੀ ਬਰਸੀ ਦੇ ਮੌਕੇ ਉੱਤੇ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਆਪਣੀ ਹਾਜ਼ਰੀ ਲਵਾਉਂਦੇ

ਮੇਰਾ ਗੜ੍ਹਸ਼ੰਕਰ ਮੇਰਾ ਪਰਿਵਾਰ  ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ  ਸ੍ਰੀ ਮੁਨੀਸ਼ ਤਿਵਾੜੀ ਮੈਂਬਰ  ਪਾਰਲੀਮੈਂਟ ਆਨੰ...
07/12/2021

ਮੇਰਾ ਗੜ੍ਹਸ਼ੰਕਰ ਮੇਰਾ ਪਰਿਵਾਰ ਮੈਡਮ ਸਰਿਤਾ ਸ਼ਰਮਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਪੰਜਾਬ ਸ੍ਰੀ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਦੇ ਨਾਲ ਪਿੰਡਾਂ ਦਾ ਦੌਰਾ ਕਰਦੇ ਹੋਏ

Address


Website

Alerts

Be the first to know and let us send you an email when Kulwinder bittu posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Videos
  • Claim ownership or report listing
  • Want your organization to be the top-listed Government Service?

Share