05/01/2026
ਭਗਵੰਤ ਮਾਨ ਦੀ ਸੱਚਾਈ ਹੀ ਵਿਰੋਧੀਆਂ ਦੀ ਸਭ ਤੋਂ ਵੱਡੀ ਤਕਲੀਫ਼ ਹੈ। ਅੱਜ ਵਿਧਾਨ ਸਭਾ ਦੀ ਵਾਇਰਲ ਵੀਡੀਓ ਵਿੱਚ ਜਦੋਂ ਮਾਨ ਸਾਹਿਬ ਭਾਵੁਕ ਹੋ ਕੇ ਸੁਖਪਾਲ ਖਹਿਰੇ ਨੂੰ ਕਹਿੰਦੇ ਹਨ, 'ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲਦਾ ਰਹਿਨਾਂ… ਯਾਰ,' ਤਾਂ ਉਹ ਕੋਈ ਸਿਆਸਤਦਾਨ ਨਹੀਂ, ਸਗੋਂ ਇੱਕ ਪਿਓ ਬੋਲ ਰਿਹਾ ਸੀ।
ਉਹ ਸ਼ਬਦਾਂ ਨੂੰ ਸ਼ੂਗਰ-ਕੋਟ ਕਰਕੇ ਪੇਸ਼ ਕਰਨ ਵਾਲਾ ਇਨਸਾਨ ਨਹੀਂ। 'ਯਾਰ' ਜਾਂ 'ਇਲਾਜ ਕਰਵਾਓ' ਵਰਗੇ ਬੋਲ ਕੋਈ ਗਲਤੀ ਨਹੀਂ, ਸਗੋਂ ਗੁੱਸੇ ਵਿੱਚੋਂ ਨਿਕਲਿਆ ਸੱਚ ਸੀ। ਜੇਕਰ ਉਹ ਰਾਘਵ ਚੱਢਾ ਵੱਲੋਂ ਸਿਫਾਰਸ਼ ਕੀਤੀ ਕਿਤਾਬ ‘48 Laws of Power’ ਪੜ੍ਹ ਕੇ ਆਪਣੇ ਜਜ਼ਬਾਤ ਲੁਕਾਉਣਾ ਸਿੱਖ ਲੈਂਦਾਂ, ਤਾਂ ਸ਼ਾਇਦ ਅੱਜ ਇਹ ਵਿਵਾਦ ਨਾ ਹੁੰਦਾ। ਪਰ ਮਾਨ ਕੋਈ ਪੀਆਰ (PR) ਮਸ਼ੀਨ ਨਹੀਂ; ਉਹ ਇੱਕ ਅਸਲੀ ਇਨਸਾਨ ਹੈ ਜਿਸਦਾ ਦਿਲ ਅਤੇ ਜ਼ੁਬਾਨ ਇੱਕ ਹੈ। ਜਿੱਥੇ ਭਾਜਪਾ ਵਰਗੇ ਵਿਰੋਧੀ 'ਗੋਲੀ ਮਾਰੋ' ਵਰਗੇ ਨਫ਼ਰਤ ਭਰੇ ਨਾਅਰੇ ਸੋਚ-ਸਮਝ ਕੇ ਟੀਆਰਪੀ (TRP) ਲਈ ਲਗਾਉਂਦੇ ਹਨ, ਉੱਥੇ ਮਾਨ ਦੀ ਭਾਵੁਕਤਾ ਹੀ ਪੰਜਾਬ ਦੇ ਉਨ੍ਹਾਂ 'ਤੇ ਭਰੋਸੇ ਦੀ ਵਜ੍ਹਾ ਹੈ।
ਸਿਆਸਤ ਵਿੱਚ ਅਕਸਰ '48 Laws of Power' ਵਰਗੀਆਂ ਕਿਤਾਬਾਂ ਮੁਤਾਬਕ ਨਕਾਬ ਪਹਿਨ ਕੇ ਅਤੇ ਨੀਅਤਾਂ ਲੁਕਾ ਕੇ ਬੋਲਣ ਨੂੰ ਸਿਆਣਪ ਮੰਨਿਆ ਜਾਂਦਾ ਹੈ, ਪਰ ਭਗਵੰਤ ਮਾਨ ਇਸ ਤੋਂ ਉਲਟ ਹੈ। ਵਿਧਾਨ ਸਭਾ ਵਿੱਚ ਖਹਿਰਾ ਪ੍ਰਤੀ ਉਨ੍ਹਾਂ ਦੀ ਭਾਵੁਕ ਟਿੱਪਣੀ ਇਹ ਸਾਬਤ ਕਰਦੀ ਹੈ ਕਿ ਉਹ ਸਿਆਸੀ ਫਾਇਦੇ-ਨੁਕਸਾਨ ਨਾਲੋਂ ਆਪਣੇ ਦਿਲ ਦੀ ਗੱਲ ਨੂੰ ਉੱਪਰ ਰੱਖਦਾ। ਰਾਘਵ ਚੱਢਾ ਦੀ ਪਾਲਿਸ਼ਡ ਪੀਆਰ ਸਿਆਸਤ ਜਾਂ ਭਾਜਪਾ ਦੀ ਨਫ਼ਰਤ ਭਰੀ ਸਕ੍ਰਿਪਟਿਡ ਬਿਆਨਬਾਜ਼ੀ ਦੇ ਉਲਟ, ਮਾਨ ਦੀ ਸੱਚਾਈ ਹੀ ਉਨ੍ਹਾਂ ਦੀ ਤਾਕਤ ਹੈ। ਪੰਜਾਬ ਨੂੰ ਕਈ ਚਿਹਰਿਆਂ ਵਾਲੇ ਆਗੂ ਨਹੀਂ, ਸਗੋਂ ਇੱਕ ਸਾਫ਼ ਦਿਲ ਇਨਸਾਨ ਚਾਹੀਦਾ ਹੈ।
ਕੀ ਭਗਵੰਤ ਮਾਨ ਨੂੰ ਰਾਜਨੀਤਿਕ ਤੌਰ 'ਤੇ ਸੁਰੱਖਿਅਤ ਸ਼ਬਦ ਵਰਤਣੇ ਚਾਹੀਦੇ ਸਨ? ਸ਼ਾਇਦ ਹਾਂ। ਪਰ ਫਿਰ ਉਹ ਭਗਵੰਤ ਮਾਨ ਨਾ ਹੁੰਦਾਂ । ਵਿਰੋਧੀਆਂ ਨੂੰ ਇਹੀ ਗੱਲ ਹਜ਼ਮ ਨਹੀਂ ਹੁੰਦੀ ਕਿ ਕੋਈ ਇਨਸਾਨ ਇੰਨਾ ਸੱਚਾ ਕਿਵੇਂ ਹੋ ਸਕਦਾ ਹੈ। ਇੱਕ ਪਾਸੇ ਉਹ ਆਗੂ ਹਨ ਜੋ 'ਗੋਲੀ ਮਾਰੋ' ਵਰਗੇ ਨਫ਼ਰਤ ਭਰੇ ਨਾਅਰੇ ਪਲਾਨਿੰਗ ਨਾਲ ਮਾਰਦੇ ਹਨ, ਤੇ ਦੂਜੇ ਪਾਸੇ ਮਾਨ ਹੈ ਜੋ ਆਪਣੀ ਧੀ ਦਾ ਜ਼ਿਕਰ ਹੋਣ 'ਤੇ ਭਾਵੁਕ ਹੋ ਕੇ 'ਯਾਰ' ਕਹਿ ਦਿੰਦਾ ਹੈ। ਇਹ ਫਰਕ ਹੈ ਇੱਕ ਬਣਾਉਟੀ ਸਿਆਸਤਦਾਨ ਅਤੇ ਇੱਕ ਅਸਲੀ ਪੰਜਾਬੀ ਵਿੱਚ। ਮਾਨ ਨੇ 'ਕਈ ਨਕਾਬ ਪਹਿਨਣਾ' ਨਹੀਂ ਸਿੱਖਿਆ, ਤੇ ਇਹੀ ਸਾਦਗੀ ਪੰਜਾਬੀਆਂ ਦੇ ਦਿਲ ਜਿੱਤਦੀ ਹੈ। ਜੇਕਰ ਸਾਰੀ ਸਪੀਚ ਸੁਣੀ ਜਾਵੇ ਤਾਂ ਸਾਰੇ ਇਲਜ਼ਾਮ ਸਾਫ ਬੇਬੁਨਿਆਦ ਦਿਸਦੇ ਨੇ।