ਅਕਾਲੀ ਦਲ ਵਾਰਿਸ ਪੰਜਾਬ ਦੇ- ਯੂ.ਕੇ.

ਅਕਾਲੀ ਦਲ ਵਾਰਿਸ ਪੰਜਾਬ ਦੇ- ਯੂ.ਕੇ. ਤੁਹਾਡੀ ਆਪਣੀ ਪਾਰਟੀ ਜੋ ਆਪਣੇ ਪੰਜਾਬ ,ਪੰਜਾਬੀ ਤੇ ਆਪਣੇ ਹੱਕਾਂ ਦੀ ਗੱਲ ਕਰੇਗੀ ।🙏

13/07/2026
ਮੈਂਬਰਸ਼ਿਪ ਲਈ ਤੁਸੀਂ ਸੰਪਰਕ ਕਰੋ:- 📞85020-00039.ਤੁਸੀਂ ਵੈੱਬਸਾਈਟ ’ਤੇ ਜਾ ਕੇ ਵੀ ਆਨਲਾਈਨ ਮੈਂਬਰਸ਼ਿਪ ਲੈ ਸਕਦੇ ਹੋ:- ਅਧਿਕਾਰਕ ਵੈੱਬਸਾਈਟ:-...
13/07/2026

ਮੈਂਬਰਸ਼ਿਪ ਲਈ ਤੁਸੀਂ ਸੰਪਰਕ ਕਰੋ:- 📞85020-00039.
ਤੁਸੀਂ ਵੈੱਬਸਾਈਟ ’ਤੇ ਜਾ ਕੇ ਵੀ ਆਨਲਾਈਨ ਮੈਂਬਰਸ਼ਿਪ ਲੈ ਸਕਦੇ ਹੋ:- ਅਧਿਕਾਰਕ ਵੈੱਬਸਾਈਟ:- 🌐adwpd.org.
ਸੰਪਰਕ ਨੰਬਰ ਅਤੇ ਵੈੱਬਸਾਈਟ ਦਾ ਲਿੰਕ ਖਾਤੇ ਦੀ Bio ਵਿੱਚ ਵੀ ਉਪਲਬਧ ਹੈ।
ਅੱਜ ਹੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਹਿੱਸਾ ਬਣੋ।
To become a member, contact:
📞 85020-00039
Or apply for membership online through the official website:
🌐 adwpd.org
The contact number and website link are also available in this account’s bio.
Join Akali Dal (Waris Punjab De) today and become a part of the movement.

13/07/2026
13/07/2026

ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਬੇਨਕਾਬ! ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਕਤਲ ਦੇ ਦੋਸ਼ੀ ਸਾਬਕਾ ਡੀ.ਐੱਸ.ਪੀ. ਜਸਪਾਲ ਸਿੰਘ ਦੀ ਸਜ਼ਾ ਮੁਆਫ਼ੀ ਲਈ ਰਾਜਪਾਲ ਨੂੰ ਪ੍ਰਸਤਾਵ ਭੇਜਿਆ।
ਉਸ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ 1995 ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ।
2005 ਵਿੱਚ ਸਾਬਕਾ ਡੀ.ਐੱਸ.ਪੀ. ਜਸਪਾਲ ਸਿੰਘ ਸਮੇਤ ਛੇ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ।

13/07/2026

ਪੰਥ ਦੋਖੀ ਬਾਦਲ ਲਾਣਾ, ਜਿਸ ਨੇ ਪੰਥ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ। ਗੁਰੂ ਸਾਹਿਬ ਦੀਆਂ ਬੇਅਦਬੀਆਂ, ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਕਥਿਤ ਕਾਤਲਾਂ ਨਾਲ ਯਾਰੀ, ਖਡੂਰ ਸਾਹਿਬ ਦੀ ਲੋਕ ਸਭਾ ਚੋਣ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਵਿਰੁੱਧ ਆਪਣਾ ਉਮੀਦਵਾਰ ਖੜ੍ਹਾ ਕਰਨਾ, ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੀਬੀ ਜੀ ਨੂੰ ਗਵਾਹੀ ਦੇਣ ਦੇ ਵਾਅਦੇ ਤੋਂ ਮੁੱਕਰ ਜਾਣਾ, ਸੁਖਬੀਰ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਦੇ ਕਥਿਤ ਸ਼ਿਕਾਰ ਹੋਣ ਅਤੇ ਸ਼ਿਕਾਇਤ ਕਰਨ ਵਾਲੇ ਅਧਿਕਾਰੀਆਂ ਨੂੰ ਤਰੱਕੀਆਂ ਦੇਣੀਆਂ ਅਕਾਲ ਤਖ਼ਤ ਸਾਹਿਬ ਵਿਖੇ ਗੁਨਾਹ ਕਬੂਲ ਕਰਕੇ ਬਾਅਦ ਵਿੱਚ ਆਪਣੇ ਬਿਆਨਾਂ ਤੋਂ ਮੁੱਕਰ ਜਾਣਾ, ਅਤੇ ਪੰਜਾਬ ਤੇ ਸਿੱਖ ਕੌਮ ਪ੍ਰਤੀ ਵਿਰੋਧੀ ਰਵੱਈਆ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਭਾਜਪਾ ਨਾਲ ਗੱਠਜੋੜ ਕਰਨਾ— ਇਹਨੇ ਪਾਪ ਕਿਤੇ ਆ ਕਿ ਸੁਣ ਕੇ ਰੂਹ ਕੰਬ ਜਾਂਦੀ ਹੈ।
ਪਰ ਬੇਸ਼ਰਮੀ ਦੀ ਹੱਦ ਤਾਂ ਇਹ ਹੈ ਕਿ ਅੱਜ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ’ਤੇ ਬਣੀ ਫ਼ਿਲਮ ਨੂੰ ਭਾਰਤ ਸਰਕਾਰ ਵੱਲੋਂ ਹਟਾਇਆ ਗਿਆ, ਤਾਂ ਇਹੀ ਲਾਣਾ ਹਮਦਰਦੀ ਦਾ ਝੂਠਾ ਡਰਾਮਾ ਕਰਦਾ ਨਜ਼ਰ ਆਇਆ
ਯਾਦ ਰਹੇ ਕਿ ਇਸੇ ਫ਼ਿਲਮ ਨੂੰ ਰਿਲੀਜ਼ ਨਾ ਹੋਣ ਦੇਣ ਲਈ ਬਾਦਲ ਲਾਣੇ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ ਪਰ ਸ਼ਾਇਦ ਉਹ ਇਹ ਭੁੱਲ ਗਏ ਹਨ ਕਿ ਸੰਗਤ ਸਭ ਕੁਝ ਜਾਣਦੀ ਹੈ।
ਸਾਡੀ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਜੀ ਅਤੇ ਸਾਡੀ ਧੀ ਨਵਕਿਰਨ ਕੌਰ ਖਾਲੜਾ ਜੀ ਕਈ ਵਾਰ ਖੁਦ ਆਪਣੇ ਬਿਆਨਾਂ ਵਿੱਚ ਇਸ ਲਾਣੇ ਦੀ ਸੱਚਾਈ ਬਿਆਨ ਕਰ ਚੁੱਕੀਆਂ ਹਨ।
ਸਾਨੂੰ ਪੂਰੀ ਉਮੀਦ ਹੈ ਕਿ ਸੰਗਤਾਂ ਇਨ੍ਹਾਂ ਪੰਥ ਤੇ ਪੰਜਾਬ ਦੇ ਦੋਖੀਆਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੀਆਂ।

13/07/2026

Address

71 Harnall Lane West
Coventry
CV14FB

Website

Alerts

Be the first to know and let us send you an email when ਅਕਾਲੀ ਦਲ ਵਾਰਿਸ ਪੰਜਾਬ ਦੇ- ਯੂ.ਕੇ. posts news and promotions. Your email address will not be used for any other purpose, and you can unsubscribe at any time.

Share