World Sikh Parliament

World Sikh Parliament The World Sikh Parliament is the governing body of the Sikhs. It is established to represent the interests of the Sikhs

08/06/2026
08/06/2026
ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੋਟਿਨ-ਕੋਟਿ ਪ੍ਰਣਾਮ ਕਰਨ ਤੇ ਇਹਨਾਂ ਸ਼ਹੀਦਾਂ  ਦੇ ਪਵਿੱਤਰ ਸੁਪਨੇ ਖਾਲਿਸਤਾਨ ਦੀ ਅਜ਼ਾਦੀ ਤੱਕ ...
06/06/2026

ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੋਟਿਨ-ਕੋਟਿ ਪ੍ਰਣਾਮ ਕਰਨ ਤੇ ਇਹਨਾਂ ਸ਼ਹੀਦਾਂ ਦੇ ਪਵਿੱਤਰ ਸੁਪਨੇ ਖਾਲਿਸਤਾਨ ਦੀ ਅਜ਼ਾਦੀ ਤੱਕ ਸ਼ੰਘਰਸ਼ ਜਰੀ ਰੱਖਣ ਦਾ ਪ੍ਰਣ ਦੁਹਰਾਉਂਦਿਆਂ ਹੋਇਆ ਭਾਰਤੀ ਕੌਂਸਲੇਟ ਫਰੈਕਫੋਰਟ ਦੇ ਸਾਹਮਣੇ ਖਾਲਿਸਤਾਨ ਦੀ ਜੰਗੇ ਅਜ਼ਾਦੀ ਵਾਸਤੇ ਸੰਘਰਸ਼ੀਲ ਪੰਥਕ ਜਥੇਬੰਦੀਆਂ ਵੱਲੋਂ ਕੀਤਾ ਭਾਰੀ ਰੋਹ ਮੁਜ਼ਾਹਰਾ ।

ਅਜ਼ਾਦੀ ਕੀ ਚੀਜ਼ ਹੈ ਇਹ ਗ਼ੁਲਾਮੀ ਦੀਆਂ ਜ਼ੰਜੀਰਾਂ ਤੌੜਨ ਵਾਲੇ ਜਾਣਦੇ ਹਨ ॥ ਅਮਰੀਕਾ ਆਪਣੀ 250 ਸਾਲਾ ਅਜ਼ਾਦੀ ਦੇ ਜਸ਼ਨ ਮਨਾਉਣ ਜਾ ਰਿਹਾ ਹੈ ਇਸ ...
06/06/2026

ਅਜ਼ਾਦੀ ਕੀ ਚੀਜ਼ ਹੈ ਇਹ ਗ਼ੁਲਾਮੀ ਦੀਆਂ ਜ਼ੰਜੀਰਾਂ ਤੌੜਨ ਵਾਲੇ ਜਾਣਦੇ ਹਨ ॥ ਅਮਰੀਕਾ ਆਪਣੀ 250 ਸਾਲਾ ਅਜ਼ਾਦੀ ਦੇ ਜਸ਼ਨ ਮਨਾਉਣ ਜਾ ਰਿਹਾ ਹੈ ਇਸ ਮੌਕੇ ਸਿੱਖ ਵੀ ਭਾਰਤ ਕੋਲੋ ਆਪਣੀ ਅਜਾਦੀ ਦੀ ਅਰਦਾਸ ਵਸ਼ਿੰਗਟਨ ਡੀ ਸੀ US Senate ਵਿੱਚ ਕਰ ਰਹੇ ਹਨ ॥ ਅੱਜ ਦੁਨੀਆ ਦੀ ਹੱਲ-ਚੱਲ ਵਸ਼ਿੰਗਟਨ ਡੀ ਸੀ ਤੌ ਹੋ ਰਹੀ ਹੈ ॥ ਸਿੱਖਾਂ ਨੂੰ ਲੌੜ ਹੈ ਆਪਣੇ ਕੌਮੀ ਘਰ ਲਈ ਲਾਬਿੰਗ ਕਰਨ ਦੀ ॥ ਸਿੱਖ ਕਾਕਸ, ਸਿੱਖ ਕੋਆਰਡੀਨੇਸ਼ਨ ਕਮੇਟੀ, ਅਮਰੀਕਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਰਲਡ ਸਿੱਖ ਪਾਰਲੀਮੈਂਟ ਸੰਸਾਰ ਪੱਧਰ ਤੇ ਇਹ ਉਪਰਾਲੇ ਕਰਨ ਲਈ ਤੱਤਪਰ ॥

ਜੂਨ 84 ਦਾ ਖ਼ੂਨੀ ਘੱਲੂਘਾਰਾ: ਜਦੋਂ ਇਤਿਹਾਸ ਲਹੂ ਦੇ ਹੰਝੂ ਰੋਇਆ” :— ਗੁਰਚਰਨ ਸਿੰਘ ਗੁਰਾਇਆ ਜੂਨ 1984 ਸਿੱਖ ਇਤਿਹਾਸ ਦਾ ਉਹ ਦੁਖਾਂਤਕ ਅਧਿਆਇ ਹ...
05/06/2026

ਜੂਨ 84 ਦਾ ਖ਼ੂਨੀ ਘੱਲੂਘਾਰਾ: ਜਦੋਂ ਇਤਿਹਾਸ ਲਹੂ ਦੇ ਹੰਝੂ ਰੋਇਆ” :— ਗੁਰਚਰਨ ਸਿੰਘ ਗੁਰਾਇਆ

ਜੂਨ 1984 ਸਿੱਖ ਇਤਿਹਾਸ ਦਾ ਉਹ ਦੁਖਾਂਤਕ ਅਧਿਆਇ ਹੈ ਜਿਸ ਨੇ ਪੂਰੀ ਕੌਮ ਦੀ ਚੇਤਨਾ ਉੱਤੇ ਅਜਿਹਾ ਜ਼ਖ਼ਮ ਲਗਾਇਆ ਜੋ ਸਮੇਂ ਦੇ ਬੀਤਣ ਨਾਲ ਵੀ ਨਹੀਂ ਭਰਿਆ। ਇਹ ਕੇਵਲ ਇੱਕ ਘਟਨਾ ਨਹੀਂ ਸੀ, ਸਗੋਂ ਲੱਖਾਂ ਸਿੱਖਾਂ ਦੀਆਂ ਭਾਵਨਾਵਾਂ, ਵਿਸ਼ਵਾਸਾਂ ਅਤੇ ਰੂਹਾਂ ਨੂੰ ਝੰਜੋੜ ਦੇਣ ਵਾਲਾ ਉਹ ਸਦਮਾ ਸੀ, ਜਿਸ ਦੀ ਗੂੰਜ ਅੱਜ ਵੀ ਦਿਲਾਂ ਵਿੱਚ ਸੁਣਾਈ ਦਿੰਦੀ ਹੈ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ — ਰੂਹਾਨੀਅਤ, ਸੇਵਾ, ਨਿਮਰਤਾ ਅਤੇ ਸਰਬੱਤ ਦੇ ਭਲੇ ਦਾ ਕੇਂਦਰ — ਜਿੱਥੋਂ ਹਰ ਰੋਜ਼ ਮਨੁੱਖਤਾ ਨੂੰ ਪਿਆਰ, ਸਮਾਨਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਮਿਲਦਾ ਹੈ, ਉੱਥੇ ਜਦੋਂ ਗੋਲੀਆਂ ਦੀ ਗੂੰਜ ਅਤੇ ਟੈਂਕਾਂ ਦੀ ਗੜਗੜਾਹਟ ਸੁਣਾਈ ਦਿੱਤੀ ਤਾਂ ਇਤਿਹਾਸ ਦੇ ਪੰਨੇ ਲਹੂ ਨਾਲ ਰੰਗੇ ਗਏ। ਉਸ ਪਵਿੱਤਰ ਧਰਤੀ ਉੱਤੇ ਵਾਪਰੀ ਤ੍ਰਾਸਦੀ ਨੇ ਸਿਰਫ਼ ਇਮਾਰਤਾਂ ਨੂੰ ਹੀ ਨਹੀਂ, ਸਗੋਂ ਅਣਗਿਣਤ ਦਿਲਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ।

ਉਸ ਵੇਲੇ ਸਿਰਫ਼ ਅੰਮ੍ਰਿਤਸਰ ਜਾਂ ਪੰਜਾਬ ਹੀ ਨਹੀਂ ਰੋਇਆ ਸੀ; ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦਾ ਹਰ ਨਾਨਕ-ਨਾਮ ਲੇਵਾ ਸਿੱਖ ਅੰਦਰੋਂ ਤੱਕ ਕੰਬ ਉੱਠਿਆ ਸੀ। ਅੱਖਾਂ ਵਿੱਚ ਹੰਝੂ, ਦਿਲਾਂ ਵਿੱਚ ਅਥਾਹ ਪੀੜ ਅਤੇ ਰੂਹਾਂ ਵਿੱਚ ਇੱਕ ਅਜਿਹੀ ਚੀਸ ਸੀ ਜੋ ਅੱਜ ਵੀ ਸਮੇਂ ਦੇ ਸੀਨੇ ਉੱਤੇ ਦਰਜ ਹੈ। ਇਹ ਦਰਦ ਪੀੜ੍ਹੀਆਂ ਤੋਂ ਪੀੜ੍ਹੀਆਂ ਤੱਕ ਇੱਕ ਯਾਦ, ਇੱਕ ਸਵਾਲ ਅਤੇ ਇੱਕ ਸੰਘਰਸ਼ ਵਜੋਂ ਜਿਉਂਦਾ ਆ ਰਿਹਾ ਹੈ।

ਸਿੱਖ ਕੌਮ ਦੀਆਂ ਧਾਰਮਿਕ ਅਤੇ ਰਾਜਨੀਤਿਕ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਸ਼ੁਰੂ ਹੋਇਆ ਧਰਮ ਯੁੱਧ ਮੋਰਚਾ ਇਸ ਖੂਨੀ ਘੱਲੂਘਾਰੇ ਤੋਂ ਬਾਅਦ ਇੱਕ ਨਵੇਂ ਅਤੇ ਨਿਰਣਾਇਕ ਸਿੱਖ ਕੌਮ ਦੇ ਅਜ਼ਾਦ ਦੇਸ਼ ਖਾਲਿਸਤਾਨ ਦੀ ਅਜ਼ਾਦੀ ਦੇ ਦੌਰ ਵਿੱਚ ਦਾਖ਼ਲ ਹੋਇਆ। ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗਈ ਪਰੰਪਰਾ ਅਨੁਸਾਰ, ਜਦੋਂ ਨਿਆਂ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ, ਜਦੋਂ ਅਰਦਾਸਾਂ, ਦਲੀਲਾਂ ਅਤੇ ਅਪੀਲਾਂ ਬੇਅਸਰ ਹੋ ਜਾਣ, ਤਦ ਜ਼ੁਲਮ ਦੇ ਟਾਕਰੇ ਲਈ ਹਥਿਆਰ ਬੰਦ ਸੰਘਰਸ਼ ਨੂੰ ਧਾਰਨ ਕਰਨਾ ਮਨੁੱਖੀ ਸਵੈ-ਮਾਣ ਅਤੇ ਨਿਆਂ ਦੀ ਰੱਖਿਆ ਦਾ ਹੱਕ ਮੰਨਿਆ ਗਿਆ ਹੈ।

ਇਸੇ ਭਾਵਨਾ ਤਹਿਤ ਖਾਲਿਸਤਾਨ ਦੀ ਜੰਗੇ ਅਜ਼ਾਦੀ ਵਾਸਤੇ ਹਜ਼ਾਰਾਂ ਸਿੰਘਾਂ ਨੇ ਆਪਣੇ ਪ੍ਰਾਣ ਨਿਛਾਵਰ ਕਰਦਿਆਂ ਇਹ ਸੁਨੇਹਾ ਦਿੱਤਾ ਕਿ ਸਿੱਖੀ ਸਿਰਫ਼ ਇੱਕ ਧਾਰਮਿਕ ਪਛਾਣ ਨਹੀਂ, ਸਗੋਂ ਸੱਚ, ਨਿਆਂ ਅਤੇ ਮਨੁੱਖੀ ਅਜ਼ਾਦੀ ਲਈ ਡਟ ਕੇ ਖੜ੍ਹਨ ਦਾ ਜੀਵਨ-ਦਰਸ਼ਨ ਹੈ। ਸੀਮਤ ਸਾਧਨਾਂ ਅਤੇ ਅਡੋਲ, ਹੌਸਲੇ ਨਾਲ ਉਨ੍ਹਾਂ ਨੇ ਅਜਿਹੀ ਦ੍ਰਿੜਤਾ ਅਤੇ ਸਾਹਸ ਦਾ ਪ੍ਰਗਟਾਵਾ ਕੀਤਾ ਜੋ ਅੱਜ ਵੀ ਕੌਮ ਦੀ ਯਾਦ ਵਿੱਚ ਜਿਉਂਦਾ ਹੈ।

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਤੱਤੀਆਂ ਤਵੀਆਂ, ਉਬਲਦੀਆਂ ਦੇਗਾਂ, ਚਰਖੜੀਆਂ, ਕਾਲ ਕੋਠੜੀਆਂ, ਝੂਠੇ ਪੁਲਿਸ ਮੁਕਾਬਲੇ ਅਤੇ ਅਣਗਿਣਤ ਜ਼ੁਲਮ ਕਦੇ ਵੀ ਝੁਕਾ ਨਹੀਂ ਸਕੇ। ਪਰ ਇਤਿਹਾਸ ਇਹ ਵੀ ਦੱਸਦਾ ਹੈ ਕਿ ਕਈ ਵਾਰ ਕੌਮਾਂ ਨੂੰ ਸਭ ਤੋਂ ਵੱਧ ਨੁਕਸਾਨ ਬਾਹਰੀ ਹਮਲਿਆਂ ਨਾਲੋਂ ਅੰਦਰੂਨੀ ਕਮਜ਼ੋਰੀਆਂ ਤੋਂ ਹੁੰਦਾ ਹੈ। ਨਿੱਜੀ ਲਾਲਸਾਵਾਂ, ਅਹੁਦਿਆਂ ਦੀ ਭੁੱਖ ਅਤੇ ਸਵਾਰਥ ਅਕਸਰ ਉਹ ਘਾਅ ਦੇ ਜਾਂਦੇ ਹਨ ਜੋ ਵੈਰੀ ਦੀ ਤਲਵਾਰ ਵੀ ਨਹੀਂ ਦੇ ਸਕਦੀ।

ਸ਼ਹੀਦਾਂ ਦੀਆਂ ਕੁਰਬਾਨੀਆਂ ਕਿਸੇ ਸਿਆਸੀ ਲਾਭ, ਨਿੱਜੀ ਵਡਿਆਈ ਜਾਂ ਸੰਸਾਰੀ ਸਵਾਰਥ ਲਈ ਨਹੀਂ ਸਨ। ਉਹ ਇੱਕ ਅਜਿਹੇ ਭਵਿੱਖ ਦਾ ਸੁਪਨਾ ਸਨ ਜਿਸ ਵਿੱਚ ਇਨਸਾਫ਼ ਹੋਵੇ, ਸਵੈ-ਮਾਣ ਹੋਵੇ ਅਤੇ ਅਜ਼ਾਦੀ ਦੀ ਰੌਸ਼ਨੀ ਹਰ ਮਨੁੱਖ ਤੱਕ ਪਹੁੰਚੇ ਕੌਮ ਨੂੰ ਬਾਰ ਬਾਰ ਜਲ਼ੀਲ ਨਾ ਹੋਣਾ ਪਵੇ ਇਸੇ ਜ਼ਲਾਲਤਾਂ ਤੋ ਮੁਕਤੀ ਦਬਾਉਣ ਲਈ ਅਜਾਦੀ ਦਾ ਸੰਘਰਸ਼ ਲੜਿਆ ਜਾ ਰਿਹਾ ਹੈ । ਇਸ ਲਈ ਸ਼ਹੀਦਾਂ ਦੇ ਲਹੂ ਨਾਲ ਲਿਖੇ ਇਤਿਹਾਸ ਨੂੰ ਸਿਰਫ਼ ਯਾਦ ਕਰਨ ਦੀ ਨਹੀਂ, ਸਗੋਂ ਉਸਦੇ ਮੂਲ ਸਿਧਾਂਤਾਂ ਨੂੰ ਸਮਝਣ ਅਤੇ ਜੀਵਨ ਵਿੱਚ ਅਮਲ ਰੂਪ ਵਿੱਚ ਉਤਾਰਨ ਤੇ ਉਸ ਵਿੱਚ ਹਰ ਮਾਈ ਭਾਈ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਦੀ ਲੋੜ ਹੈ ।

ਅੱਜ ਵੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਨੇਕਾਂ ਅਜਿਹੇ ਸਿੱਖ ਮੌਜੂਦ ਹਨ ਜੋ ਆਪਣੇ ਵਿਸ਼ਵਾਸ, ਸਿਧਾਂਤਾਂ ਅਤੇ ਕੌਮੀ ਸਵੈ-ਮਾਣ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰਦੇ ਹਨ। ਮੁਸ਼ਕਲਾਂ, ਇਕੱਲੇਪਣ ਅਤੇ ਤਿਆਗ ਦੇ ਬਾਵਜੂਦ ਉਹ ਆਪਣੇ ਮੰਤਵ ਨਾਲ ਡਟੇ ਹੋਏ ਹਨ। ਅਜਿਹੇ ਅਡੋਲ ਅਤੇ ਸਿਧਾਂਤਕ ਚਰਿੱਤਰ ਹੀ ਕਿਸੇ ਵੀ ਕੌਮ ਦੀ ਅਸਲ ਪੂੰਜੀ ਹੁੰਦੇ ਹਨ।

ਅੱਜ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਸੱਚੇ, ਨਿਸ਼ਕਾਮ ਅਤੇ ਸਮਰਪਿਤ ਸੇਵਕਾਂ ਨੂੰ ਉਹਨਾਂ ਲੋਕਾਂ ਤੋਂ ਵੱਖਰਾ ਪਛਾਣਿਆ ਜਾਵੇ ਜੋ ਨਿੱਜੀ ਲਾਭ ਲਈ ਕੌਮੀ ਜਜ਼ਬਾਤਾਂ ਦਾ ਇਸਤੇਮਾਲ ਕਰਦੇ ਹਨ। ਕੋਈ ਵੀ ਕੌਮੀ ਅੰਦੋਲਨ ਤਦ ਹੀ ਮਜ਼ਬੂਤ ਅਤੇ ਟਿਕਾਊ ਬਣਦਾ ਹੈ ਜਦੋਂ ਉਹ ਇਮਾਨਦਾਰੀ, ਜਵਾਬਦੇਹੀ ਅਤੇ ਉੱਚੇ ਸਿਧਾਂਤਾਂ ਦੀ ਬੁਨਿਆਦ ਉੱਤੇ ਖੜ੍ਹਾ ਹੋਵੇ।

ਅੰਤ ਵਿੱਚ, ਦੁਨੀਆਂ ਭਰ ਵਿੱਚ ਵੱਸਦੇ ਸਮੂਹ ਨਾਨਕ-ਨਾਮ ਲੇਵਾ ਸਿੱਖਾਂ ਨੂੰ ਇਹੀ ਅਪੀਲ ਹੈ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਰਫ਼ ਯਾਦਗਾਰੀ ਸਮਾਗਮਾਂ ਤੱਕ ਸੀਮਿਤ ਨਾ ਕੀਤਾ ਜਾਵੇ। ਉਨ੍ਹਾਂ ਦੇ ਆਦਰਸ਼ਾਂ, ਸਿੱਖੀ ਦੇ ਅਸੂਲਾਂ ਅਤੇ ਕੌਮੀ ਸਵੈ-ਮਾਣ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਇਆ ਜਾਵੇ। ਕਿਉਂਕਿ ਕੌਮਾਂ ਦੀ ਮੰਜ਼ਿਲ ਉਹਨਾਂ ਨੂੰ ਹੀ ਨਸੀਬ ਹੁੰਦੀ ਹੈ ਜੋ ਔਖੇ ਤੋਂ ਔਖੇ ਰਾਹਾਂ ਵਿੱਚ ਵੀ ਆਪਣੇ ਵਿਸ਼ਵਾਸ, ਆਪਣੇ ਸੱਚ ਅਤੇ ਆਪਣੇ ਮਕਸਦ ਨਾਲ ਅਡੋਲ ਖੜ੍ਹੇ ਰਹਿੰਦੇ ਹਨ।

“ਹਾਰ ਜਾਣਾ ਹੋਰ ਗੱਲ ਹੈ, ਪਰ ਹਾਰ ਮੰਨ ਲੈਣਾ ਕਾਇਰਤਾ ਹੈ। ਇਤਿਹਾਸ ਹਮੇਸ਼ਾਂ ਉਹਨਾਂ ਨੂੰ ਯਾਦ ਰੱਖਦਾ ਹੈ ਜੋ ਅੰਤਿਮ ਸਾਹ ਤੱਕ ਆਪਣੇ ਸੱਚ, ਆਪਣੇ ਵਿਸ਼ਵਾਸ ਅਤੇ ਆਪਣੇ ਅਸੂਲਾਂ ਨਾਲ ਡਟੇ ਰਹਿੰਦੇ ਹਨ।”
ਘੱਲੂਘਾਰਾ ਜੂਨ '84 ਦੌਰਾਨ ਸਿੱਖੀ ਆਨ-ਸ਼ਾਨ ਦੇ ਰਾਖਿਆਂ ਦੀ ਯਾਦ ਵਿੱਚ ਆਪਣਾ ਸੀਸ ਝੁਕਾਉਂਦੇ ਹਾਂ ਉਥੇ ਇਹ ਪ੍ਰਣ ਵੀ ਕਰੀਏ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਇਸ ਲਈ ਤਾਰੀ ਜਾਣ ਵਾਲੀ ਕੋਈ ਵੀ ਕੀਮਤ ਬਹੁਤ ਜ਼ਿਆਦਾ ਨਹੀਂ ਹੈ। ਸ਼ਹੀਦਾਂ ਨੇ ਆਪਣੀ ਸ਼ਹਾਦਤ ਨਾਲ ਖਾਲਿਸਤਾਨ ਦੀਆਂ ਨੀਂਹਾਂ ਨੂੰ ਪੱਕਿਆਂ ਕੀਤਾ ਹੈ। ਅਜੇ ਸਾਡੇ ਜ਼ਿੰਮੇ ਸ਼ਹੀਦਾਂ ਦਾ ਕਰਜ਼ ਬਾਕੀ ਹੈ।

ਚਿਹਰਿਆਂ ਦੇ ਉਹਲੇ ਲੁਕੀ ਮਾੜੀ ਰਾਜਨੀਤਕ ਵਿਚਾਰਧਾਰਾ ਨੂੰ ਪਛਾਣਣ ਦੀ ਲੋੜਰਾਜਨੀਤਕ ਚਰਿਤਰ ਦੀ ਅਸਲ ਪਛਾਣ: ਵਿਅਕਤੀ ਨਹੀਂ, ਵਿਚਾਰਧਾਰਾ ਹੁੰਦੀ ਹੈ— ...
05/06/2026

ਚਿਹਰਿਆਂ ਦੇ ਉਹਲੇ ਲੁਕੀ ਮਾੜੀ ਰਾਜਨੀਤਕ ਵਿਚਾਰਧਾਰਾ ਨੂੰ ਪਛਾਣਣ ਦੀ ਲੋੜ

ਰਾਜਨੀਤਕ ਚਰਿਤਰ ਦੀ ਅਸਲ ਪਛਾਣ: ਵਿਅਕਤੀ ਨਹੀਂ, ਵਿਚਾਰਧਾਰਾ ਹੁੰਦੀ ਹੈ

— ਗੁਰਚਰਨ ਸਿੰਘ ਗੁਰਾਇਆ

ਕਿਸੇ ਵੀ ਵਿਅਕਤੀ ਦਾ ਰਾਜਨੀਤਕ ਅਮਲ ਕੇਵਲ ਉਸਦੇ ਨਿੱਜੀ ਗੁਣਾਂ ਜਾਂ ਔਗੁਣਾਂ ਦਾ ਨਤੀਜਾ ਨਹੀਂ ਹੁੰਦਾ, ਸਗੋਂ ਇਸ ਦੇ ਪਿੱਛੇ ਉਸਦੀ ਰਾਜਨੀਤਕ ਵਿਚਾਰਧਾਰਾ, ਸੋਚ ਅਤੇ ਪ੍ਰਤੀਬੱਧਤਾ ਸਭ ਤੋਂ ਵੱਡੇ ਅਤੇ ਨਿਰਣਾਇਕ ਕਾਰਕ ਹੁੰਦੇ ਹਨ। ਮਨੁੱਖ ਦਾ ਵਿਹਾਰ ਅਕਸਰ ਉਸਦੇ ਅੰਦਰ ਵੱਸਦੀ ਸੋਚ ਦਾ ਪ੍ਰਤੀਬਿੰਬ ਹੁੰਦਾ ਹੈ। ਇਸ ਲਈ ਕਿਸੇ ਵੀ ਰਾਜਨੀਤਕ ਵਿਅਕਤੀ ਦਾ ਸਹੀ ਅਤੇ ਹਕੀਕੀ ਮੁਲਾਂਕਣ ਕਰਨ ਲਈ ਸਿਰਫ਼ ਉਸਦੇ ਬਾਹਰੀ ਅਮਲਾਂ, ਬਿਆਨਾਂ ਜਾਂ ਰਾਜਨੀਤਕ ਫ਼ੈਸਲਿਆਂ ਨੂੰ ਵੇਖਣਾ ਕਾਫ਼ੀ ਨਹੀਂ ਹੁੰਦਾ; ਇਸ ਤੋਂ ਕਿਤੇ ਵੱਧ ਜ਼ਰੂਰੀ ਇਹ ਹੈ ਕਿ ਉਸਦੇ ਹਰ ਕਦਮ ਦੇ ਪਿੱਛੇ ਕੰਮ ਕਰ ਰਹੀ ਰਾਜਨੀਤਕ ਸੋਚ, ਮਕਸਦ ਅਤੇ ਵਿਚਾਰਧਾਰਕ ਧੁਰੇ ਨੂੰ ਸਮਝਿਆ ਜਾਵੇ।

ਕਿਉਂਕਿ ਰਾਜਨੀਤਕ ਵਿਹਾਰ ਤਾਂ ਕੇਵਲ ਇੱਕ ਪਰਛਾਵਾਂ ਹੁੰਦਾ ਹੈ, ਜਦਕਿ ਅਸਲ ਸੱਚਾਈ ਉਸ ਵਿਚਾਰਧਾਰਾ ਵਿੱਚ ਲੁਕੀ ਹੁੰਦੀ ਹੈ ਜੋ ਉਸ ਵਿਹਾਰ ਨੂੰ ਜਨਮ ਦਿੰਦੀ ਹੈ। ਜੇਕਰ ਕੋਈ ਸਮਾਜ ਜਾਂ ਕੌਮ ਕੇਵਲ ਵਿਅਕਤੀ ਦੇ ਅਮਲਾਂ ਤੱਕ ਹੀ ਸੀਮਿਤ ਰਹਿ ਜਾਵੇ ਅਤੇ ਉਸਦੇ ਪਿੱਛੇ ਦੀ ਰਾਜਨੀਤਕ ਮਨਸ਼ਾ ਨੂੰ ਸਮਝਣ ਵਿੱਚ ਅਸਫਲ ਰਹੇ, ਤਾਂ ਉਹ ਕਦੇ ਵੀ ਉਸ ਵਿਅਕਤੀ ਦੇ ਅਸਲ ਰਾਜਨੀਤਕ ਚਰਿਤਰ ਦੀ ਪੂਰੀ ਥਾਹ ਨਹੀਂ ਪਾ ਸਕਦਾ। ਇਸ ਤਰ੍ਹਾਂ ਲੋਕ ਸਿਰਫ਼ ਨਤੀਜਿਆਂ ਨੂੰ ਵੇਖਦੇ ਰਹਿ ਜਾਂਦੇ ਹਨ, ਪਰ ਉਹਨਾਂ ਕਾਰਨਾਂ ਨੂੰ ਨਹੀਂ ਸਮਝਦੇ ਜੋ ਉਹਨਾਂ ਨਤੀਜਿਆਂ ਨੂੰ ਜਨਮ ਦਿੰਦੇ ਹਨ।

ਇਹੀ ਉਹ ਸਭ ਤੋਂ ਅਹਿਮ ਅਤੇ ਸੰਵੇਦਨਸ਼ੀਲ ਨੁਕਤਾ ਹੈ, ਜਿੱਥੇ ਅੱਜ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਕੌਮੀ ਹਿੱਤਾਂ ਦੀ ਥਾਂ ਨਿੱਜ-ਪ੍ਰਸਤ ਲੀਡਰਾਂ ਦੇ ਅਸਲ ਰਾਜਨੀਤਕ ਕਿਰਦਾਰ ਨੂੰ ਸਮਝਣ ਵਿੱਚ ਗੰਭੀਰ ਭੁੱਲ ਕਰ ਰਿਹਾ ਹੈ। ਬਹੁਤ ਸਾਰੇ ਲੋਕਾਂ ਦੀ ਨਿਗਾਹ ਸਿਰਫ਼ ਉਹਨਾਂ ਦੇ ਭੈੜੇ ਕਾਰਨਾਮਿਆਂ, ਸਿਆਸੀ ਸਮਝੌਤਿਆਂ ਜਾਂ ਵਿਵਾਦਿਤ ਫ਼ੈਸਲਿਆਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ। ਇੱਥੋਂ ਤੱਕ ਕਿ ਪੰਥ ਅਤੇ ਕੌਮ ਨੂੰ ਸਮਰਪਿਤ ਕਹਾਉਣ ਵਾਲੀਆਂ ਧਿਰਾਂ ਦੇ ਕਈ ਆਗੂ ਵੀ ਇਹਨਾਂ ਦੀ ਰਾਜਨੀਤੀ ਦੇ ਸਿਰਫ਼ ਉਪਰਲੇ ਪੱਖਾਂ ਨੂੰ ਹੀ ਦੇਖ ਰਹੇ ਹਨ। ਉਹਨਾਂ ਨੂੰ ਬੁਰਾਈ ਕੇਵਲ ਰਾਜਨੀਤਕ ਅਮਲਾਂ ਵਿੱਚ ਨਜ਼ਰ ਆਉਂਦੀ ਹੈ, ਪਰ ਉਹ ਇਸ ਗੱਲ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ ਕਿ ਇਹ ਅਮਲ ਕਿਸ ਵਿਚਾਰਧਾਰਾ ਦੀ ਪੈਦਾਵਾਰ ਹਨ।

ਅਸਲ ਲੋੜ ਸਿਰਫ਼ ਬੁਰਾਈ ਦੇ ਨਤੀਜਿਆਂ ਨੂੰ ਕੋਸਣ ਦੀ ਨਹੀਂ, ਸਗੋਂ ਉਸ “ਬੁਰਾਈ ਦੀ ਮਾਂ” ਨੂੰ ਪਛਾਣਣ ਦੀ ਹੈ—ਉਸ ਸੋਚ ਨੂੰ, ਉਸ ਰਾਜਨੀਤਕ ਧਾਰੇ ਨੂੰ ਅਤੇ ਉਸ ਮਨੋਵਿਰਤੀ ਨੂੰ, ਜਿਸ ਨੇ ਇਹ ਸਭ ਕੁਝ ਜਨਮ ਦਿੱਤਾ। ਜਦ ਤੱਕ ਕੌਮ ਉਸ ਮੂਲ ਵਿਚਾਰਧਾਰਕ ਬਿਮਾਰੀ ਨੂੰ ਨਹੀਂ ਸਮਝੇਗੀ, ਤਦ ਤੱਕ ਕੇਵਲ ਵਿਅਕਤੀਆਂ ਦੀ ਆਲੋਚਨਾ ਕਰਨ ਨਾਲ ਕੋਈ ਬਦਲਾਅ ਨਹੀਂ ਆਵੇਗਾ। ਕਿਉਂਕਿ ਵਿਅਕਤੀ ਤਾਂ ਬਦਲ ਜਾਂਦੇ ਹਨ, ਪਰ ਜੇਕਰ ਵਿਚਾਰਧਾਰਾ ਜਿਉਂ ਦੀ ਤਿਉਂ ਰਹੇ, ਤਾਂ ਉਹੀ ਰਾਜਨੀਤਕ ਚਰਿਤਰ ਨਵੇਂ ਚਿਹਰਿਆਂ ਦੇ ਰੂਪ ਵਿੱਚ ਮੁੜ ਜਨਮ ਲੈਂਦਾ ਰਹਿੰਦਾ ਹੈ।

ਇਸ ਲਈ ਕੌਮਾਂ ਦੀ ਜਾਗਰੂਕਤਾ ਇਸ ਗੱਲ ਵਿੱਚ ਨਹੀਂ ਕਿ ਉਹ ਸਿਰਫ਼ ਚਿਹਰਿਆਂ ਨੂੰ ਪਛਾਣਣ, ਸਗੋਂ ਇਸ ਵਿੱਚ ਹੈ ਕਿ ਉਹ ਚਿਹਰਿਆਂ ਦੇ ਪਿੱਛੇ ਲੁਕੇ ਵਿਚਾਰਧਾਰਕ ਢਾਂਚਿਆਂ ਨੂੰ ਸਮਝਣ। ਕਿਉਂਕਿ ਰਾਜਨੀਤਕ ਇਤਿਹਾਸ ਸਾਨੂੰ ਇਹੀ ਸਿੱਖਾਉਂਦਾ ਹੈ ਕਿ ਕਈ ਵਾਰ ਸਭ ਤੋਂ ਵੱਡਾ ਖ਼ਤਰਾ ਕਿਸੇ ਵਿਅਕਤੀ ਤੋਂ ਨਹੀਂ, ਸਗੋਂ ਉਸ ਸੋਚ ਤੋਂ ਹੁੰਦਾ ਹੈ ਜਿਸਦੀ ਉਹ ਵਿਅਕਤੀ ਪ੍ਰਤੀਨਿਧਤਾ ਕਰਦਾ ਹੈ।

ਸਿੱਖ ਇਤਿਹਾਸ ਵੀ ਸਾਨੂੰ ਇਹੀ ਸਬਕ ਦਿੰਦਾ ਹੈ। ਸਿੱਖ ਗੁਰੂ ਸਾਹਿਬਾਨਾਂ ਦਾ ਸੰਘਰਸ਼ ਕਿਸੇ ਇੱਕ ਸ਼ਾਸਕ ਜਾਂ ਵਿਅਕਤੀ ਦੇ ਵਿਰੁੱਧ ਨਹੀਂ ਸੀ, ਸਗੋਂ ਜ਼ੁਲਮ, ਧਾਰਮਿਕ ਅਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਦੇ ਦਮਨ ਦੀ ਉਸ ਸੋਚ ਦੇ ਵਿਰੁੱਧ ਸੀ, ਜੋ ਵੱਖ-ਵੱਖ ਸ਼ਾਸਕਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਰਹੀ। ਇਸੇ ਕਰਕੇ ਗੁਰੂ ਸਾਹਿਬਾਨਾਂ ਨੇ ਕੇਵਲ ਵਿਅਕਤੀਆਂ ਦਾ ਵਿਰੋਧ ਨਹੀਂ ਕੀਤਾ, ਸਗੋਂ ਅਨਿਆਂ ਅਤੇ ਜਬਰ ਦੇ ਪੂਰੇ ਵਿਚਾਰਧਾਰਕ ਢਾਂਚੇ ਨੂੰ ਚੁਣੌਤੀ ਦਿੱਤੀ।

ਸਮਕਾਲੀ ਰਾਜਨੀਤੀ ਵਿੱਚ ਵੀ ਇਹ ਸੱਚਾਈ ਸਪੱਸ਼ਟ ਦਿਖਾਈ ਦਿੰਦੀ ਹੈ। ਅਕਸਰ ਲੋਕ ਕਿਸੇ ਇੱਕ ਨੇਤਾ ਜਾਂ ਪਾਰਟੀ ਨੂੰ ਸਮੱਸਿਆ ਦਾ ਮੂਲ ਸਮਝ ਲੈਂਦੇ ਹਨ, ਪਰ ਜੇ ਉਸਦੇ ਪਿੱਛੇ ਕੰਮ ਕਰ ਰਹੀ ਰਾਜਨੀਤਕ ਸੋਚ, ਸੱਤਾ-ਦ੍ਰਿਸ਼ਟੀ ਅਤੇ ਸਮਾਜਕ ਏਜੰਡੇ ਨੂੰ ਨਾ ਸਮਝਿਆ ਜਾਵੇ, ਤਾਂ ਉਹੀ ਨੀਤੀਆਂ ਅਤੇ ਰੁਝਾਨ ਨਵੇਂ ਨੇਤਾਵਾਂ ਦੇ ਰੂਪ ਵਿੱਚ ਦੁਬਾਰਾ ਸਾਹਮਣੇ ਆ ਜਾਂਦੇ ਹਨ। ਇਸ ਲਈ ਜਾਗਰੂਕ ਕੌਮਾਂ ਵਿਅਕਤੀਆਂ ਦੀ ਬਜਾਏ ਵਿਚਾਰਧਾਰਾਵਾਂ ਦਾ ਵਿਸ਼ਲੇਸ਼ਣ ਕਰਦੀਆਂ ਹਨ ਅਤੇ ਸਮੱਸਿਆ ਦੇ ਲੱਛਣਾਂ ਨਾਲ ਨਹੀਂ, ਸਗੋਂ ਉਸਦੇ ਮੂਲ ਕਾਰਨਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੀਆਂ ਹਨ।

ਸਿੱਖ ਰਾਜਨੀਤੀ ਦੇ ਇਤਿਹਾਸ ਵਿੱਚ ਵੀ ਇਹ ਗੱਲ ਵਾਰ-ਵਾਰ ਸਾਹਮਣੇ ਆਈ ਹੈ ਕਿ ਕੌਮ ਨੂੰ ਨੁਕਸਾਨ ਸਿਰਫ਼ ਕਿਸੇ ਇੱਕ ਆਗੂ ਦੇ ਗਲਤ ਫ਼ੈਸਲਿਆਂ ਨਾਲ ਨਹੀਂ ਹੋਇਆ, ਸਗੋਂ ਉਸ ਰਾਜਨੀਤਕ ਸੋਚ ਕਾਰਨ ਹੋਇਆ ਜਿਸ ਨੇ ਨਿੱਜੀ ਸਵਾਰਥਾਂ ਨੂੰ ਕੌਮੀ ਹਿੱਤਾਂ ਤੋਂ ਉੱਪਰ ਰੱਖਿਆ। ਕਈ ਵਾਰ ਕੌਮ ਦਾ ਧਿਆਨ ਸਿਰਫ਼ ਕਿਸੇ ਇੱਕ ਲੀਡਰ ਦੀ ਕਾਰਗੁਜ਼ਾਰੀ ਜਾਂ ਅਸਫਲਤਾ ਉੱਤੇ ਕੇਂਦਰਿਤ ਰਿਹਾ, ਪਰ ਉਸ ਰੁਝਾਨ ਵੱਲ ਘੱਟ ਧਿਆਨ ਦਿੱਤਾ ਗਿਆ, ਜਿਸ ਅਧੀਨ ਸਿਧਾਂਤਾਂ ਦੀ ਥਾਂ ਸੱਤਾ-ਪ੍ਰਾਪਤੀ ਨੂੰ ਤਰਜੀਹ ਦਿੱਤੀ ਜਾਂਦੀ ਰਹੀ। ਨਤੀਜੇ ਵਜੋਂ ਚਿਹਰੇ ਬਦਲਦੇ ਰਹੇ, ਪਰ ਰਾਜਨੀਤਕ ਵਿਹਾਰ ਵਿੱਚ ਕੋਈ ਬੁਨਿਆਦੀ ਬਦਲਾਅ ਨਹੀਂ ਆਇਆ।

ਸਿੱਖਾਂ ਦੀ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਵੱਖ-ਵੱਖ ਦੌਰਾਂ ਦੌਰਾਨ ਅਨੇਕ ਆਗੂ ਆਏ ਅਤੇ ਗਏ। ਜਦੋਂ ਵੀ ਪੰਥਕ ਸਿਆਸਤ ਦੀ ਥਾਂ ਪਰਿਵਾਰਵਾਦ, ਸੱਤਾ-ਕੇਂਦਰਿਤ ਰਾਜਨੀਤੀ ਜਾਂ ਸਮਝੌਤਾਵਾਦੀ ਰੁਝਾਨ ਹਾਵੀ ਹੋਏ, ਪਾਰਟੀ ਨਿਘਾਰ ਵੱਲ ਗਈ। ਇਸ ਨਿਘਾਰ ਦਾ ਸਭ ਤੋਂ ਗੰਭੀਰ ਦੌਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੌਰਾਨ ਸਾਹਮਣੇ ਆਇਆ, ਜਿਸਦੇ ਪ੍ਰਭਾਵ ਅੱਜ ਵੀ ਨਿਰੰਤਰ ਜਾਰੀ ਹਨ। ਅੱਜ ਇਹ ਸਮੱਸਿਆ ਕਿਸੇ ਇੱਕ ਵਿਅਕਤੀ ਦੀ ਨਹੀਂ ਰਹੀ, ਸਗੋਂ ਇੱਕ ਵਿਸ਼ੇਸ਼ ਰਾਜਨੀਤਕ ਸੋਚ ਅਤੇ ਰੁਝਾਨ ਦੀ ਬਣ ਚੁੱਕੀ ਹੈ। ਇਸ ਲਈ ਕੇਵਲ ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਣ ਨਾਲੋਂ ਉਸ ਰੁਝਾਨ ਨੂੰ ਸਮਝਣਾ ਜ਼ਿਆਦਾ ਜ਼ਰੂਰੀ ਹੈ, ਜਿਸ ਨੇ ਅਜਿਹੇ ਫ਼ੈਸਲਿਆਂ ਅਤੇ ਹਾਲਾਤਾਂ ਨੂੰ ਜਨਮ ਦਿੱਤਾ।

ਸਿੱਖ ਕੌਮ ਦੇ ਸੰਦਰਭ ਵਿੱਚ ਵੀ ਇਤਿਹਾਸ ਇਹੀ ਸਿੱਖਾਉਂਦਾ ਹੈ ਕਿ ਸੰਘਰਸ਼ ਹਮੇਸ਼ਾ ਵਿਅਕਤੀਆਂ ਨਾਲੋਂ ਵੱਧ ਵਿਚਾਰਧਾਰਾਵਾਂ ਨਾਲ ਰਿਹਾ ਹੈ। ਜਦੋਂ ਵੀ ਕੌਮ ਨੇ ਸਮੱਸਿਆ ਨੂੰ ਸਿਰਫ਼ ਕਿਸੇ ਚਿਹਰੇ ਤੱਕ ਸੀਮਿਤ ਕਰ ਦਿੱਤਾ, ਤਾਂ ਉਹੀ ਸਮੱਸਿਆ ਕਿਸੇ ਹੋਰ ਚਿਹਰੇ ਦੇ ਰੂਪ ਵਿੱਚ ਮੁੜ ਉਭਰ ਆਈ। ਪਰ ਜਿੱਥੇ ਕੌਮ ਨੇ ਮੂਲ ਵਿਚਾਰਧਾਰਕ ਕਾਰਨਾਂ ਨੂੰ ਪਛਾਣਿਆ, ਉੱਥੇ ਉਹ ਲੰਬੇ ਸਮੇਂ ਲਈ ਆਪਣੀ ਦਿਸ਼ਾ, ਮਕਸਦ ਅਤੇ ਕੌਮੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਫ਼ਲ ਰਹੀ।

ਇਸ ਲਈ ਅੱਜ ਵੀ ਲੋੜ ਇਸ ਗੱਲ ਦੀ ਨਹੀਂ ਕਿ ਅਸੀਂ ਸਿਰਫ਼ ਚਿਹਰਿਆਂ ਨੂੰ ਬਦਲਣ ਦੀ ਗੱਲ ਕਰੀਏ; ਲੋੜ ਇਸ ਗੱਲ ਦੀ ਹੈ ਕਿ ਚਿਹਰਿਆਂ ਦੇ ਉਹਲੇ ਲੁਕੀ ਉਸ ਰਾਜਨੀਤਕ ਵਿਚਾਰਧਾਰਾ ਨੂੰ ਪਛਾਣਿਆ ਜਾਵੇ, ਜੋ ਕੌਮੀ ਹਿੱਤਾਂ ਦੀ ਥਾਂ ਨਿੱਜੀ ਸਵਾਰਥਾਂ ਨੂੰ ਪ੍ਰਮੁੱਖਤਾ ਦਿੰਦੀ ਹੈ। ਕਿਉਂਕਿ ਜਦ ਤੱਕ ਵਿਚਾਰਧਾਰਾ ਨਹੀਂ ਬਦਲਦੀ, ਉਦੋਂ ਤੱਕ ਚਿਹਰਿਆਂ ਦਾ ਬਦਲਣਾ ਵੀ ਕਿਸੇ ਸਥਾਈ ਬਦਲਾਅ ਦੀ ਗਾਰੰਟੀ ਨਹੀਂ ਬਣ ਸਕਦਾ।

Address

Princes St
Derby
DE238NT

Website

Alerts

Be the first to know and let us send you an email when World Sikh Parliament posts news and promotions. Your email address will not be used for any other purpose, and you can unsubscribe at any time.

Share