We support Gurpreet Randhawa

We support Gurpreet Randhawa ਮਿਸ਼ਨ 2022

01/03/2022
27/02/2022

*ਹਲਕਾ ਪੂਰਬੀ ਦੇ ਡਿਊਟੀ ਕਰਮਚਾਰੀਆਂ ਨੂੰ ਬੇਨਤੀ*
ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ
ਬਹੁਤ ਹੀ ਸਤਿਕਾਰਯੋਗ ਮੁਲਾਜ਼ਮ ਭੈਣਾਂ , ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਨ੍ਹਾਂ ਦੀ ਡਿਊਟੀ ਚੋਣ ਪ੍ਰਬੰਧ ਵਿੱਚ ਲੱਗੀ ਸੀ | ਉਨ੍ਹਾਂ ਦੀ ਵੋਟਿੰਗ 9 ਮਾਰਚ ਤੱਕ ਬੈਲਟ ਪੇਪਰਾਂ ਰਾਹੀਂ ਹੋਵੇਗੀ। ਮੈਂ ਹਲਕਾ ਪੂਰਬੀ ਦੇ ਸਾਰੇ ਹੀ ਮੁਲਾਜ਼ਮ ਭੈਣਾਂ ਅਤੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਵੋਟ ਮੇਰੇ ਹੱਕ ਵਿਚ ਪਾ ਕੇ ਮੈਨੂੰ ਹਲਕਾ ਪੂਰਬੀ ਦੀ ਨੁਮਾਇੰਦਗੀ ਲਈ ਚੁਣੋ ਅਤੇ ਮੈਂ ਆਪ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਹਲਕੇ ਦੀ ਬਿਹਤਰੀ ਲਈ ਇਮਾਨਦਾਰੀ ਨਾਲ ਮਿਹਨਤ ਕਰਾਂਗਾ ਅਤੇ ਆਪ ਜੀ ਨਾਲ ਹਰ ਦੁੱਖ-ਸੁੱਖ ਵਿੱਚ ਇਕ ਪਰਿਵਾਰ ਦੇ ਮੈਂਬਰ ਵਾਂਗ ਖੜਾਂਗਾਂ ਮੇਰੇ ਦਰਵਾਜ਼ੇ ਆਪ ਸਾਰਿਆਂ ਲਈ ਦਿਨ-ਰਾਤ ਖੁੱਲ੍ਹੇ ਹਨ।*

21/02/2022

ਮੈਂ, ਗੁਰਪ੍ਰੀਤ ਸਿੰਘ ਰੰਧਾਵਾ, ਹਲਕਾ ਅੰਮ੍ਰਿਤਸਰ ਹਲਕਾ ਪੂਰਬੀ ਦੇ ਸਮੂਹ ਵੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਪੂਰਨ ਸਾਥ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੀ ਚੋਣ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਇਨ੍ਹਾਂ ਅਥਾਹ ਸਮਰਥਨ ਅਤੇ ਪਿਆਰ ਦਿੱਤਾ। ਮੈਂ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਦੁੱਖ ਸੁੱਖ ਵਿੱਚ ਨਾਲ ਖੜ੍ਹਾ ਹਾਂ। ਇਸ ਦੇ ਨਾਲ ਹੀ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ, ਵਰਕਰਾਂ, ਆਪਣੇ ਸਮਰਥਕਾਂ, ਦੋਸਤਾਂ, ਮਿੱਤਰਾਂ, ਸਨੇਹੀਆਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਉਨ੍ਹਾਂ ਦੇ ਸਾਥ ਤੋਂ ਬਿਨਾਂ ਇਹ ਚੋਣ ਮੁਹਿੰਮ ਸਫ਼ਲ ਨਹੀਂ ਹੋ ਸਕਦੀ ਸੀ।


14/02/2022

ਬੀਤੀ ਰਾਤ ਹਲਕਾ ਪੂਰਬੀ ਵਾਰਡ ਨੰਬਰ 29 ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੌਂਸਲਰ ਮਿੱਠੂ ਦਾ ਜਬਰਦਸਤ ਵਿਰੋਧ ਹੋਇਆ ।।।।ਸਿੱਧੂ ਮੁਰਦਾਬਾਦ ਦੇ ਨਾਹਰੇ ਲਗਾਏ ਗਏ

26/01/2022

ਮੈਂ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਦਾ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜਨ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਮੈਂ ਯਕੀਨ ਦਿਵਾਉਂਦਾ ਹਾਂ ਕਿ ਹਲਕਾ ਪੂਰਬੀ ਦੇ ਸਮੂਹ ਅਹੁਦੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਨੂੰ ਵੱਡੀ ਲੀਡ ਨਾਲ ਜਿਤਾ ਕੇ ਇਹ ਸੀਟ ਪਾਰਟੀ ਦੀ ਝੋਲੀ ਪਾਉਣਗੇ ਅਤੇ ਮਜੀਠੀਆ ਜੀ ਨੂੰ ਵਿਧਾਨ ਸਭਾ ਵਿਚ ਭੇਜਣਗੇ।

26/01/2022

Address

Amritsar

Website

Alerts

Be the first to know and let us send you an email when We support Gurpreet Randhawa posts news and promotions. Your email address will not be used for any other purpose, and you can unsubscribe at any time.

Share