29/04/2026
ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਜਿਨਾਂ ਦਾ ਜਨਮ 5 ਜਨਵਰੀ 1964 ਨੂੰ ਪਿਤਾ ਰਾਮ ਕਿਸ਼ਨ ਸਿੰਘ ਜੀ ਦੇ ਘਰ ਅਤੇ ਮਾਤਾ ਹਰਬੰਸ ਕੌਰ ਜੀ ਦੀ ਕੁੱਖੋਂ ਪਿੰਡ ਝੱਲੀਆਂ ਖੁਰਦ ਜਿਲਾ ਰੋਪੜ ਵਿਖੇ ਹੋਇਆ। ਭਾਈ ਸਾਹਿਬ ਚਾਰ ਭਰਾ ਅਤੇ ਚਾਰ ਭੈਣਾਂ ਸਨ ਭਾਈ ਸਾਹਿਬ ਨੇ ਆਪਣੀ ਅੱਠਵੀਂ ਤੱਕ ਦੀ ਪੜ੍ਹਾਈ ਪਿੰਡ ਝੱਲੀਆਂ ਖੁਰਦ ਤੋਂ ਹੀ ਪ੍ਰਾਪਤ ਕੀਤੀ ਅਤੇ ਦਸਵੀਂ 1980 ਵਿੱਚ ਗਾਂਧੀ ਸਕੂਲ ਰੋਪੜ ਤੋਂ ਪ੍ਰਾਪਤ ਕੀਤੀ। ਜੂਨ 1984 ਦੇ ਹਮਲੇ ਤੋ ਬਾਅਦ ਸਿੱਖ ਕੌਮ ਅਤੇ ਨੌਜਵਾਨੀ ਦੀ ਮਾਨਸਿਕ ਨੂੰ ਭਾਰੀ ਸੱਟ ਵੱਜੀ। ਸਿੱਖ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦੇ ਕਹੇ ਬਚਨਾਂ ਅਨੁਸਾਰ ਖਾਲਿਸਤਾਨ ਦੀ ਐਲਾਨੀਆ ਜੰਗ ਸ਼ੁਰੂ ਕਰ ਦਿੱਤੀ। ਇਸ ਹਮਲੇ ਦਾ ਅਸਰ ਭਾਈ ਚਰਨਜੀਤ ਸਿੰਘ ਚੰਨਾ ਜੀ ਤੇ ਵੀ ਹੋਇਆ ਕਿਉਂਕਿ ਭਾਈ ਚਰਨਜੀਤ ਸਿੰਘ ਚੰਨਾ ਨੇ ਦਸਵੀਂ ਦਾ ਇਮਤਿਹਾਨ ਪੂਰਾ ਕਰਨ ਮਗਰੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਸੀ। ਭਾਈ ਸਾਹਿਬ ਨੇ ਗੁਪਤ ਤੌਰ ਤੇ ਕਾਰਵਾਈਆਂ ਕਰਨੀਆਂ ਅਜੇ ਸ਼ੁਰੂ ਹੀ ਕੀਤੀਆਂ ਸੀ ਤਾਂ 1984 ਦੇ ਅਖੀਰ ਵਿੱਚ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਰਕਾਰੀ ਸਕੂਲ ਟੱਪਰੀਆਂ ਨੂੰ ਸਾੜਨ ਅਤੇ ਹੋਰ ਝੂਠੇ ਕੇਸ ਪਾ ਕੇ ਭਾਈ ਸਾਹਿਬ ਨੂੰ ਜੇਲ ਭੇਜ ਦਿੱਤਾ ਗਿਆ। ਸਤੰਬਰ 1986 ਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸ ਕਮੇਟੀ ਦੇ ਕੋਲ ਭਾਈ ਸਾਹਿਬ ਦੇ ਕੇਸਾਂ ਦੀ ਲਿਸਟ ਗਈ ਤਾਂ ਉਨਾਂ ਨੇ ਕੇਸ ਵਾਪਸ ਲੈ ਲਏ ਅਤੇ ਭਾਈ ਸਾਹਿਬ ਨੂੰ ਛੱਡ ਦਿੱਤਾ। ਭਾਈ ਚਰਨਜੀਤ ਸਿੰਘ ਚੰਨਾ ਨੇ ਜੇਲ ਤੋਂ ਰਿਹਾ ਹੋਣ ਤੋਂ ਬਾਅਦ ਸ਼ੂਗਰ ਮਿੱਲ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੇ ਭਾਈ ਸਾਹਿਬ ਦਾ ਪਿੱਛਾ ਨਾ ਛੱਡਿਆ ਕਦੇ ਗਿਰਫਤਾਰ ਕਰ ਲੈਣਾ ਤਸ਼ੱਦਦ ਕਰਨਾ ਛੱਡ ਦੇਣਾ ਤੇ ਫਿਰ ਗ੍ਰਿਫਤਾਰ ਕਰ ਲੈਣਾ ਇਸੇ ਤਰਾਂ ਹੀ ਕਈ ਸਮਾਂ ਚੱਲਦਾ ਰਿਹਾ। ਤਾਂ ਫਿਰ ਭਾਈ ਸਾਹਿਬ ਨੇ ਰੂਪ ਪੋਸ਼ ਹੋਣ ਦਾ ਫੈਸਲਾ ਕਰ ਲਿਆ ਉਹਨਾਂ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਭਾਈ ਹਰਮੀਤ ਸਿੰਘ ਭਾਉਵਾਲ ਵਰਗੇ ਯੋਧਿਆਂ ਨਾਲ ਮਿਲ ਕੇ ਖਾੜਕੂ ਗਤੀਵਿਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਚੰਡੀਗੜ੍ਹ ਦੇ ਇਲਾਕੇ ਵਿੱਚ ਮਾਲਵੇ ਇਲਾਕੇ ਵਿੱਚ ਭਾਈ ਸਾਹਿਬ ਨੇ ਬਹੁਤ ਸਾਰੇ ਐਕਸ਼ਨ ਕੀਤੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਵੀ ਭਾਈ ਸਾਹਿਬ ਦਾ ਸਬੰਧ ਸੀ ਤੇ ਭਾਈ ਸੁਖਦੇਵ ਸਿੰਘ ਬੱਬਰ ਨਾਲ ਉਹਨਾਂ ਦਾ ਬਹੁਤ ਹੀ ਪਿਆਰ ਸੀ। ਸਭ ਤੋਂ ਵੱਡੀ ਕਾਰਵਾਈ ਭਾਈ ਚਰਨਜੀਤ ਸਿੰਘ ਚੰਨਾ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ 23 ਜੁਲਾਈ 1990 ਨੂੰ ਸਤਲੁਜ ਜਮਨਾ ਲਿੰਕ ਨਹਿਰ ਦਾ ਜੋ ਚੀਫ ਇੰਜੀਨੀਅਰ ਐਮ ਐਸ ਸੀਕਰੀ ਅਤੇ ਮੁੱਖ ਨਿਗਰਾਨ ਅਵਤਾਰ ਸਿੰਘ ਔਲਖ ਦੋਹਾਂ ਨੂੰ ਹੀ 36 ਸੈਕਟਰ ਚੰਡੀਗੜ੍ਹ ਦਫਤਰ ਵਿੱਚ ਹੀ ਸੋਧਾ ਲਾ ਦਿੱਤਾ ਗਿਆ ਸੀ। ਇਹ ਬਹੁਤ ਵੱਡਾ ਐਕਸ਼ਨ ਸੀ ਜਿਸ ਤੋਂ ਬਾਅਦ ਸਤਲੁਜ ਜਮਨਾ ਲਿੰਕ ਨਹਿਰ ਦਾ ਕੰਮ ਠੱਪ ਹੋ ਗਿਆ ਸੀ। ਨਹਿਰ ਦੇ ਖੁਦਾਈ ਕਾਰਾਂ ਨੂੰ ਵੀ ਪਹਿਲਾਂ ਦੋ ਤਿੰਨ ਵਾਰ ਵਾਰਨਿੰਗ ਦਿੱਤੀ ਗਈ ਉਹ ਫਿਰ ਵੀ ਨਾ ਹਟੇ ਆਖਰਕਾਰ ਮਜਬੂਰ ਹੋ ਕੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਨੇ ਸਤਲੁਜ ਜਮਨਾ ਲਿੰਕ ਨਹਿਰ ਦੇ ਜੋ ਖੁਦਾਈ ਕਾਰ ਸਨ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਮਾਰ ਮੁਕਾਇਆ। ਉਹਨਾਂ ਦੇ ਸੱਥਰ ਵਿਛਾ ਕੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਨੇ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਜਿਹੜਾ ਵੀ ਇਸ ਨਹਿਰ ਦੀ ਖੁਦਾਈ ਕਰੇਗਾ ਜਾਂ ਨਿਗਰਾਨੀ ਜਾਂ ਇਸ ਦਾ ਕੰਮ ਫੜੇਗਾ ਉਸ ਦਾ ਹਸ਼ਰ ਇਹੀ ਹੋਵੇਗਾ। ਇਸ ਨਹਿਰ ਦੇ ਨਾਮ ਤੇ ਪੰਜਾਬ ਦੇ ਪਾਣੀਆਂ ਤੇ ਬਹੁਤ ਵੱਡਾ ਡਾਕਾ ਮਾਰਿਆ ਜਾਣਾ ਸੀ ਜੋ ਇਸ ਐਕਸ਼ਨ ਕਾਰਨ ਰੁਕ ਗਿਆ। ਇਸ ਤੋਂ ਬਾਅਦ ਚੰਡੀਗੜ੍ਹ ਦਾ ਮੁਖੀ ਬੁਚੜ ਸੁਮੇਧ ਸੈਣੀ ਜਿਸ ਨੇ ਹਜ਼ਾਰਾਂ ਹੀ ਸਿੱਖ ਪਰਿਵਾਰਾਂ ਦਾ ਉਜਾੜਾ ਕੀਤਾ ਉਸ ਉੱਤੇ ਸਿੰਘਾਂ ਵੱਲੋਂ ਇੱਕ ਵੱਡਾ ਬੰਬ ਧਮਾਕਾ ਕੀਤਾ ਗਿਆ ਜਿਸ ਵਿੱਚ ਇਹ ਬੁੱਚੜ ਤਾਂ ਜਖਮੀ ਹੋਇਆ ਪਰ ਇਸ ਦੇ ਸੁਰੱਖਿਆ ਗਾਰਡ ਅਤੇ ਡਰਾਈਵਰ ਮਾਰੇ ਗਏ। ਇਸ ਵੱਡੇ ਐਕਸ਼ਨ ਤੋਂ ਬਾਅਦ ਭਾਈ ਚਰਨਜੀਤ ਸਿੰਘ ਚੰਨਾ ਅਤੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਉੱਤੇ ਪੁਲਿਸ ਨੇ ਬਹੁਤ ਵੱਡਾ ਤਸ਼ੱਦਦ ਢਾਇਆ। ਇਸ ਦੇ ਬਾਵਜੂਦ ਵੀ ਭਾਈ ਚਰਨਜੀਤ ਸਿੰਘ ਚੰਨਾ ਆਪਣੀ ਮੰਜ਼ਿਲ ਵੱਧ ਵੱਧਦੇ ਗਏ ਆਖਿਰ ਉਹ ਦਿਨ ਆਇਆ ਜੋ ਦਿਨ ਹਰ ਇੱਕ ਰੂਪੋਸ਼ ਦੀ ਜਿੰਦਗੀ ਵਿੱਚ ਆਉਂਦਾ ਹੈ ਜਿਸ ਦਿਨ ਲਈ ਹਰ ਸਿੱਖ ਅਰਦਾਸ ਕਰਦਾ ਹੈ 4 ਸਤੰਬਰ 1991 ਦਾ ਦਿਨ ਭਾਈ ਚਰਨਜੀਤ ਸਿੰਘ ਚੰਨਾ ਅਤੇ ਭਾਈ ਬਲਵਿੰਦਰ ਸਿੰਘ ਜਟਾਣਾ ਬੱਬਰ ਖਾਲਸਾ ਦੇ ਸਿੰਘਾਂ ਨਾਲ ਮੀਟਿੰਗ ਕਰਕੇ ਵਾਪਸ ਆ ਰਹੇ ਹੁੰਦੇ ਹਨ ਚਿੱਟੇ ਰੰਗ ਦੀ ਜਿਪਸੀ ਵਿੱਚ। ਪੁਲਿਸ ਨੂੰ ਇਸ ਗੱਲ ਦੀ ਸੂਚਨਾ ਮਿਲ ਚੁੱਕੀ ਸੀ ਪੁਲਿਸ ਵਾਲਿਆਂ ਨੇ ਪਿੰਡ ਸਾਧੂਗੜ੍ਹ ਪਟਿਆਲਾ ਲਾਗੇ ਨਾਕਾ ਲਗਾ ਰੱਖਿਆ ਹੁੰਦਾ ਹੈ ਭਾਈ ਬਲਵਿੰਦਰ ਸਿੰਘ ਜਟਾਣਾ ਜਿਪਸੀ ਚਲਾ ਰਹੇ ਹੁੰਦੇ ਹਨ ਅਤੇ ਪੁਲਿਸ ਵਾਲੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕਰਦੇ ਹਨ ਭਾਈ ਸਾਹਿਬ ਨੇ ਜਿਪਸੀ ਦਾ ਯੂ ਟਰਨ ਮਾਰਿਆ ਅਤੇ ਮੋੜਨ ਦੀ ਕੋਸ਼ਿਸ਼ ਕੀਤੀ ਜਿਪਸੀ ਪਲਟ ਗਈ ਅਤੇ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚਨਾ ਜਖਮੀ ਹੋ ਗਏ ਅਤੇ ਝੋਨੇ ਦੇ ਖੇਤਾਂ ਵੱਲ ਨੂੰ ਭੱਜ ਪਏ ਅਤੇ ਉੱਥੇ ਹੀ ਮੁਕਾਬਲਾ ਸ਼ੁਰੂ ਕਰ ਦਿੱਤਾ ਪਰ ਦੋਹਾਂ ਕੋ ਹੀ ਅਸਲਾ ਬਹੁਤ ਘੱਟ ਸੀ ਅਸਲਾਮ ਖਤਮ ਹੋਣ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨੀ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ ਸਿੱਖ ਕੌਮ ਸਿੰਘਾਂ ਦੇ ਕੀਤੇ ਹੋਏ ਐਕਸ਼ਨ ਨੂੰ ਅੱਜ ਵੀ ਯਾਦ ਕਰਦੀ ਹੈ ਅਤੇ ਨਮਨ ਕਰਦੀ ਹੈ।
Follow kro page nu.