Cyber Crime Cell Amritsar

Cyber Crime Cell Amritsar Official Account Of Cyber Crime Cell, Amritsar
In case of any emergency call 112

19/08/2026

ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਵੱਡੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਗਿਆ। 9 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 8 ਗੈਰ-ਕਾਨੂੰਨੀ ਪਿਸਤੌਲ, 8.536 ਕਿਲੋਗ੍ਰਾਮ ਹੈਰੋਇਨ, 12.95 ਲੱਖ ਰੁਪਏ ਦੀ ਡਰੱਗ ਮਨੀ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ।

ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ ਅਤੇ ਨਸ਼ੇ ਦੇ ਮਾਮਲਿਆਂ ਵਿੱਚ ਸ਼ਾਮਲ ਦੋਸ਼ੀ ਵਿਦੇਸ਼ ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ, ਜੋ ਅੱਗੇ ਹੋਰ ਅਪਰਾਧੀ ਅਨਸਰਾਂ ਨੂੰ ਗੈਰ-ਕਾਨੂੰਨੀ ਹਥਿਆਰ ਅਤੇ ਹੈਰੋਇਨ ਦੀਆਂ ਖੇਪਾਂ ਸਪਲਾਈ ਕਰਦੇ ਸਨ।

ਇਸ ਸਬੰਧੀ ਥਾਣਾ ਕੈਂਟ ਅਤੇ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ 3 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਸ ਪੂਰੇ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ, ਹੋਰ ਸ਼ਾਮਲ ਵਿਅਕਤੀਆਂ ਦੀ ਸ਼ਨਾਖਤ ਕਰਨ ਅਤੇ ਨਸ਼ਾ ਤਸਕਰੀ ਅਤੇ ਹਥਿਆਰਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਸਰਹੱਦ ਪਾਰ ਤੋਂ ਚੱਲ ਰਹੇ ਨਸ਼ੇ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਇੱਕ ਸੁਰੱਖਿਅਤ, ਸ਼ਾਂਤਮਈ ਤੇ ਨਸ਼ਾ ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐂𝐨𝐦𝐦𝐢𝐬𝐬𝐢𝐨𝐧𝐞𝐫𝐚𝐭𝐞 𝐏𝐨𝐥𝐢𝐜𝐞 𝐝𝐢𝐬𝐦𝐚𝐧𝐭𝐥𝐞𝐬 𝐭𝐡𝐫𝐞𝐞 𝐦𝐚𝐣𝐨𝐫 𝐝𝐫𝐮𝐠 𝐚𝐧𝐝 𝐢𝐥𝐥𝐞𝐠𝐚𝐥 𝐚𝐫𝐦𝐬 𝐬𝐮𝐩𝐩𝐥𝐲 𝐧𝐞𝐭𝐰𝐨𝐫𝐤𝐬, 𝐚𝐩𝐩𝐫𝐞𝐡𝐞𝐧𝐝𝐬 𝐧𝐢𝐧𝐞 𝐚𝐜𝐜𝐮𝐬𝐞𝐝, 𝐚𝐧𝐝 𝐫𝐞𝐜𝐨𝐯𝐞𝐫𝐬 𝟖 𝐢𝐥𝐥𝐞𝐠𝐚𝐥 𝐩𝐢𝐬𝐭𝐨𝐥𝐬, 𝟖.𝟓𝟑𝟔 𝐊𝐠 𝐡𝐞𝐫𝐨𝐢𝐧, ₹𝟏𝟐.𝟗𝟓 𝐥𝐚𝐤𝐡 𝐝𝐫𝐮𝐠 𝐦𝐨𝐧𝐞𝐲 𝐚𝐧𝐝 𝟒 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬.

Preliminary investigation reveals that the accused in the arms and drug cases were allegedly in contact with foreign-based handlers, receiving illegal arms and he**in consignments and supplying them to other criminal elements.

Three FIRs have been registered at PS Cantonment and PS Chheharta, . Further investigation is underway to establish the complete forward and backward linkages, identify other persons involved, and dismantle the wider drug trafficking and illegal arms supply networks.

Punjab Police remains committed to dismantling cross-border drug and illegal arms networks and ensuring a safe, secure and drug-free .

19/08/2026

ਪੰਜਾਬ ਪੁਲਿਸ ਨੇ ਸਰਹੱਦ ਪਾਰ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ ਵਿੰਗ ਦੇ OFTEC (ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ) ਨੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ, ਮਲੇਸ਼ੀਆ ਤੋਂ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਲੋੜੀਂਦੇ ਮੁਲਜ਼ਮਾਂ ਨੂੰ ਡਿਪੋਰਟ ਕਰਵਾਇਆ ਹੈ।

ਇਹ ਤਿੰਨੇ ਡਿਪੋਰਟ ਕੀਤੇ ਗਏ ਮੁਲਜ਼ਮ ਕਤਲ, ਜਬਰੀ ਵਸੂਲੀ, ਵਿਸਫੋਟਕ ਸਮੱਗਰੀ ਅਤੇ ਲੁਧਿਆਣਾ ਵਿੱਚ ਹੈਂਡ ਗ੍ਰਨੇਡ ਧਮਾਕੇ ਦੀ ਸਾਜ਼ਿਸ਼ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦੇ ਹਨ। ਇਨ੍ਹਾਂ ਦੇ ਸਬੰਧ ਪਾਕਿਸਤਾਨ ਦੀ ISI ਨਾਲ ਵੀ ਹਨ।

ਜਸਪ੍ਰੀਤ ਸਿੰਘ ਉਰਫ਼ ਜੱਸ ਬਹਿਬਲ, ਅਜੈ ਸਿੰਘ ਅਤੇ ਪਵਨਦੀਪ ਸਿੰਘ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਪਹੁੰਚਣ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ।

ਪੰਜਾਬ ਪੁਲਿਸ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ। ਭਗੌੜੇ ਭਾਵੇਂ ਕਿਤੇ ਵੀ ਲੁਕ ਜਾਣ, ਅਸੀਂ ਉਨ੍ਹਾਂ ਨੂੰ ਲੱਭ ਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਵਾਂਗੇ।

𝐏𝐮𝐧𝐣𝐚𝐛 𝐏𝐨𝐥𝐢𝐜𝐞 𝐚𝐜𝐡𝐢𝐞𝐯𝐞𝐬 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡 𝐚𝐠𝐚𝐢𝐧𝐬𝐭 𝐭𝐫𝐚𝐧𝐬𝐧𝐚𝐭𝐢𝐨𝐧𝐚𝐥 𝐨𝐫𝐠𝐚𝐧𝐢𝐬𝐞𝐝 𝐜𝐫𝐢𝐦𝐞 𝐚𝐬 #𝐎𝐅𝐓𝐄𝐂 (𝐎𝐯𝐞𝐫𝐬𝐞𝐚𝐬 𝐅𝐮𝐠𝐢𝐭𝐢𝐯𝐞 𝐓𝐫𝐚𝐜𝐤𝐢𝐧𝐠 𝐚𝐧𝐝 𝐄𝐱𝐭𝐫𝐚𝐝𝐢𝐭𝐢𝐨𝐧 𝐂𝐞𝐥𝐥) 𝐨𝐟 𝐭𝐡𝐞 𝐂𝐨𝐮𝐧𝐭𝐞𝐫 𝐈𝐧𝐭𝐞𝐥𝐥𝐢𝐠𝐞𝐧𝐜𝐞 𝐖𝐢𝐧𝐠, 𝐰𝐢𝐭𝐡 𝐚𝐬𝐬𝐢𝐬𝐭𝐚𝐧𝐜𝐞 𝐟𝐫𝐨𝐦 𝐂𝐞𝐧𝐭𝐫𝐚𝐥 𝐀𝐠𝐞𝐧𝐜𝐢𝐞𝐬, 𝐬𝐞𝐜𝐮𝐫𝐞𝐬 𝐭𝐡𝐞 𝐝𝐞𝐩𝐨𝐫𝐭𝐚𝐭𝐢𝐨𝐧 𝐨𝐟 𝐭𝐡𝐫𝐞𝐞 𝐰𝐚𝐧𝐭𝐞𝐝 𝐨𝐩𝐞𝐫𝐚𝐭𝐢𝐯𝐞𝐬 𝐥𝐢𝐧𝐤𝐞𝐝 𝐭𝐨 𝐭𝐡𝐞 𝐃𝐚𝐯𝐢𝐧𝐝𝐞𝐫 𝐁𝐚𝐦𝐛𝐢𝐡𝐚 𝐆𝐚𝐧𝐠 𝐟𝐫𝐨𝐦 #𝐌𝐚𝐥𝐚𝐲𝐬𝐢𝐚.

The three deportees are wanted in multiple cases involving murder, extortion, explosives and a planned hand-grenade blast in Ludhiana with links to ’s ISI.

Jaspreet Singh @ Jas Behbal, Ajay Singh & Pawandeep Singh have been arrested at IGI Airport, New Delhi, upon arrival and are being brought to Punjab for further investigation.

Punjab Police remains relentless in dismantling transnational organised crime networks. No matter where the fugitives hide, we will track them down and bring them to justice.

18/08/2026
18/08/2026

ਡੀ.ਜੀ.ਪੀ. ਪੰਜਾਬ ਵੱਲੋਂ ਆਜ਼ਾਦੀ ਦਿਵਸ 2026 ਦੇ ਮੌਕੇ 'ਤੇ, ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਨੂੰ ਹਾਰਦਿਕ ਵਧਾਈਆਂ, ਜਿਨ੍ਹਾਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ (PSM) ਅਤੇ ਸ਼ਾਨਦਾਰ ਸੇਵਾ ਲਈ ਮੈਡਲ (MSM) ਨਾਲ ਸਨਮਾਨਿਤ ਕੀਤਾ ਗਿਆ ਹੈ। 🇮🇳🏅

🏅 ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ (PSM):

ਇੰਸਪੈਕਟਰ ਬਲਜੀਤ ਸਿੰਘ

🏅 ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ (MSM):

ਸ਼੍ਰੀ ਬਾਬੂ ਲਾਲ ਮੀਨਾ, ਆਈ.ਪੀ.ਐਸ., ਆਈ.ਜੀ.ਪੀ.
ਡਾ. ਐਸ. ਭੂਪਤੀ, ਆਈ.ਪੀ.ਐਸ., ਆਈ.ਜੀ.ਪੀ.
ਸ਼੍ਰੀ ਨਵਰੀਤ ਸਿੰਘ ਵਿਰਕ, ਪੀ.ਪੀ.ਐਸ., ਐਸ.ਪੀ.
ਸ਼੍ਰੀ ਕਰਨੈਲ ਸਿੰਘ, ਪੀ.ਪੀ.ਐਸ., ਡੀ.ਐਸ.ਪੀ.
ਸ਼੍ਰੀ ਸੁਭਾਸ਼ ਚੰਦ, ਪੀ.ਪੀ.ਐਸ., ਡੀ.ਐਸ.ਪੀ.
ਸ਼੍ਰੀ ਸੰਜੀਵ ਕੁਮਾਰ, ਪੀ.ਪੀ.ਐਸ., ਡੀ.ਐਸ.ਪੀ.
ਸ਼੍ਰੀ ਗਗਨਦੀਪ ਸਿੰਘ, ਪੀ.ਪੀ.ਐਸ., ਏ.ਸੀ.ਪੀ.
ਸ਼੍ਰੀ. ਜਸਵੀਰ ਸਿੰਘ, ਪੀ.ਪੀ.ਐਸ., ਡੀ.ਐਸ.ਪੀ.
ਇੰਸਪੈਕਟਰ ਰਸ਼ਪਾਲ ਸਿੰਘ
ਇੰਸਪੈਕਟਰ ਨਿਰਮਲ ਸਿੰਘ
ਏ.ਐਸ.ਆਈ ਨਿਰਮਲ ਸਿੰਘ

ਇਹ ਸਨਮਾਨ ਉਨ੍ਹਾਂ ਦੇ ਸਮਰਪਣ, ਪੇਸ਼ੇਵਰਤਾ ਅਤੇ ਮਿਸਾਲੀ ਸੇਵਾ ਦਾ ਸਨਮਾਨ ਹਨ। ਉਨ੍ਹਾਂ ਦੀ ਪ੍ਰਾਪਤੀ ਪੂਰੇ ਪੰਜਾਬ ਪੁਲਿਸ ਪਰਿਵਾਰ ਲਈ ਡਿਊਟੀ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਅਤੇ ਵਚਨਬੱਧਤਾ ਅਤੇ ਵਿਲੱਖਣਤਾ ਨਾਲ ਲੋਕਾਂ ਦੀ ਸੇਵਾ ਜਾਰੀ ਰੱਖਣ ਲਈ ਪ੍ਰੇਰਨਾ ਹੈ।

ਇਸ ਸਨਮਾਨ ਲਈ ਸਾਰੇ ਪੁਰਸਕਾਰ ਜੇਤੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ।

𝐃𝐆𝐏 𝐏𝐮𝐧𝐣𝐚𝐛’𝐬 𝐡𝐞𝐚𝐫𝐭𝐢𝐞𝐬𝐭 𝐜𝐨𝐧𝐠𝐫𝐚𝐭𝐮𝐥𝐚𝐭𝐢𝐨𝐧𝐬 𝐭𝐨 𝐭𝐡𝐞 𝟏𝟐 𝐏𝐮𝐧𝐣𝐚𝐛 𝐏𝐨𝐥𝐢𝐜𝐞 𝐨𝐟𝐟𝐢𝐜𝐞𝐫𝐬 𝐰𝐡𝐨 𝐡𝐚𝐯𝐞 𝐛𝐞𝐞𝐧 𝐜𝐨𝐧𝐟𝐞𝐫𝐫𝐞𝐝 𝐭𝐡𝐞 𝐏𝐫𝐞𝐬𝐢𝐝𝐞𝐧𝐭’𝐬 𝐌𝐞𝐝𝐚𝐥 𝐟𝐨𝐫 𝐃𝐢𝐬𝐭𝐢𝐧𝐠𝐮𝐢𝐬𝐡𝐞𝐝 𝐒𝐞𝐫𝐯𝐢𝐜𝐞 (𝐏𝐒𝐌) 𝐚𝐧𝐝 𝐌𝐞𝐝𝐚𝐥 𝐟𝐨𝐫 𝐌𝐞𝐫𝐢𝐭𝐨𝐫𝐢𝐨𝐮𝐬 𝐒𝐞𝐫𝐯𝐢𝐜𝐞 (𝐌𝐒𝐌) 𝐨𝐧 𝐭𝐡𝐞 𝐨𝐜𝐜𝐚𝐬𝐢𝐨𝐧 𝐨𝐟 #𝐈𝐧𝐝𝐞𝐩𝐞𝐧𝐝𝐞𝐧𝐜𝐞𝐃𝐚𝐲𝟐𝟎𝟐𝟔. 🇮🇳🏅

🏅 𝐏𝐫𝐞𝐬𝐢𝐝𝐞𝐧𝐭’𝐬 𝐌𝐞𝐝𝐚𝐥 𝐟𝐨𝐫 𝐃𝐢𝐬𝐭𝐢𝐧𝐠𝐮𝐢𝐬𝐡𝐞𝐝 𝐒𝐞𝐫𝐯𝐢𝐜𝐞 (𝐏𝐒𝐌):

Inspector Baljit Singh

🏅 𝐌𝐞𝐝𝐚𝐥 𝐟𝐨𝐫 𝐌𝐞𝐫𝐢𝐭𝐨𝐫𝐢𝐨𝐮𝐬 𝐒𝐞𝐫𝐯𝐢𝐜𝐞 (𝐌𝐒𝐌):

Sh. Babu Lal Meena, IPS, IGP
Dr. S. Boopathi, IPS, IGP
Sh. Navreet Singh Virk, PPS, SP
Sh. Karnail Singh, PPS, DSP
Sh. Subhash Chand, PPS, DSP
Sh. Sanjeev Kumar, PPS, DSP
Sh. Gagandeep Singh, PPS, ACP
Sh. Jasvir Singh, PPS, DSP
Inspector Rashpal Singh
Inspector Nirmal Singh
ASI Nirmal Singh

These honours are a proud recognition of their dedication, professionalism and exemplary service. Their achievement is an inspiration for the entire Punjab Police family to uphold the highest standards of duty and continue serving the people with commitment and distinction.

Best wishes to all the awardees and their families on this well-deserved honour.

18/08/2026

ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੇ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਵੱਡੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ, 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 7 ਗੈਰ-ਕਾਨੂੰਨੀ ਪਿਸਤੌਲ ਅਤੇ 2.030 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ ਵਾਲੇ ਮਾਮਲੇ ਦੇ ਦੋਸ਼ੀ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਅੰਮ੍ਰਿਤਸਰ ਅਤੇ ਤਾਰਨ ਤਾਰਨ ਵਿੱਚ ਅੱਗੇ ਸਪਲਾਈ ਕਰਨ ਲਈ ਗੈਰ-ਕਾਨੂੰਨੀ ਹਥਿਆਰ ਮੰਗਵਾ ਰਹੇ ਸਨ। ਵਿਦੇਸ਼ੀ ਤਸਕਰਾਂ ਨਾਲ ਇਨ੍ਹਾਂ ਦੇ ਸਬੰਧਾਂ ਦੀ ਪੁਸ਼ਟੀ ਕਰਨ ਅਤੇ ਇਸ ਪੂਰੇ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅੱਗੇ ਦੀ ਤਫ਼ਤੀਸ਼ ਜਾਰੀ ਹੈ।

ਥਾਣਾ ਇਸਲਾਮਾਬਾਦ ਅਤੇ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਦੋ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ, ਸਰਹੱਦ ਪਾਰ ਦੇ ਹੈਂਡਲਰਾਂ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਮੱਗਲਿੰਗ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਅੱਗੇ ਦੀ ਤਫ਼ਤੀਸ਼ ਜਾਰੀ ਹੈ।

ਪੰਜਾਬ ਪੁਲਿਸ ਸਰਹੱਦ ਪਾਰੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਇੱਕ ਸੁਰੱਖਿਅਤ ਤੇ ਨਸ਼ਾ-ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐂𝐨𝐦𝐦𝐢𝐬𝐬𝐢𝐨𝐧𝐞𝐫𝐚𝐭𝐞 𝐏𝐨𝐥𝐢𝐜𝐞 𝐝𝐢𝐬𝐦𝐚𝐧𝐭𝐥𝐞𝐬 𝐭𝐰𝐨 𝐦𝐚𝐣𝐨𝐫 𝐜𝐫𝐨𝐬𝐬-𝐛𝐨𝐫𝐝𝐞𝐫 𝐝𝐫𝐮𝐠 𝐚𝐧𝐝 𝐢𝐥𝐥𝐞𝐠𝐚𝐥 𝐚𝐫𝐦𝐬 𝐬𝐮𝐩𝐩𝐥𝐲 𝐧𝐞𝐭𝐰𝐨𝐫𝐤𝐬, 𝐚𝐫𝐫𝐞𝐬𝐭𝐬 𝐟𝐢𝐯𝐞 𝐚𝐜𝐜𝐮𝐬𝐞𝐝, 𝐚𝐧𝐝 𝐫𝐞𝐜𝐨𝐯𝐞𝐫𝐬 𝟕 𝐢𝐥𝐥𝐞𝐠𝐚𝐥 𝐩𝐢𝐬𝐭𝐨𝐥𝐬 𝐚𝐧𝐝 𝟐.𝟎𝟑𝟎 𝐊𝐠 𝐡𝐞𝐫𝐨𝐢𝐧.

Preliminary investigation reveals that the accused in the arms case were allegedly in contact with foreign-based smugglers and procuring illegal weapons for further supply in and . Further investigation is underway to verify the alleged links with foreign-based smugglers and uncover the wider supply network.

Two FIRs have been registered at PS Islamabad & PS Sultanwind, . Further investigation is underway to establish the complete forward and backward linkages, identify other persons associated with the cross-border handlers, and dismantle the wider smuggling networks.

Punjab Police remains committed to dismantling cross-border drug and illegal arms networks and ensuring a safe, secure and drug-free .

18/08/2026
18/08/2026

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਪੁਲਿਸ ਸੰਸਥਾ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ 690 ਗ੍ਰਾਮ ਵਜ਼ਨੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED), ਇੱਕ ਇਲੈਕਟ੍ਰਾਨਿਕ ਡੈਟੋਨੇਟਰ, ਬੈਟਰੀ, ਟਾਈਮਰ ਸਮੇਤ ਲੋਹੇ ਦਾ ਬਕਸਾ ਵੀ ਬਰਾਮਦ ਕੀਤਾ ਗਿਆ।

ਬਰਾਮਦਗੀ ਤੋਂ ਬਾਅਦ ਵਿਸਫੋਟਕ ਸਮੱਗਰੀ ਨੂੰ ਨਿਰਧਾਰਤ ਸੁਰੱਖਿਆ ਪ੍ਰੋਟੋਕੋਲਾਂ ਅਨੁਸਾਰ ਸੰਭਾਲਿਆ ਗਿਆ ਅਤੇ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਇਸ ਨੂੰ ਨਕਾਰਾ ਕਰ ਦਿੱਤਾ ਗਿਆ।

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਦੇਸ਼ ਵਿਰੋਧੀ ਤੱਤਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ ਜਨਤਕ ਸੁਰੱਖਿਆ ਲਈ ਪੈਦਾ ਹੋਣ ਵਾਲੇ ਸੰਭਾਵਿਤ ਖ਼ਤਰੇ ਨੂੰ ਟਾਲ ਦਿੱਤਾ ਹੈ।

ਸਬੰਧਤ ਥਾਣੇ ਵਿੱਚ ਕਾਨੂੰਨ ਦੀਆਂ ਢੁਕਵੀਆਂ ਧਾਰਾਵਾਂ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ ਅਤੇ ਸਾਜ਼ਿਸ਼ ਦੇ ਪਿੱਛੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਅੱਤਵਾਦੀ ਨੈੱਟਵਰਕਾਂ ਨੂੰ ਖ਼ਤਮ ਕਰਨ, ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਅਤੇ ਪੂਰੇ ਪੰਜਾਬ ਵਿੱਚ ਅਮਨ, ਸੁਰੱਖਿਆ ਅਤੇ ਜਨਤਕ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

𝐀𝐦𝐫𝐢𝐭𝐬𝐚𝐫 𝐑𝐮𝐫𝐚𝐥 𝐏𝐨𝐥𝐢𝐜𝐞 𝐚𝐯𝐞𝐫𝐭𝐬 𝐚 𝐭𝐞𝐫𝐫𝐨𝐫 𝐩𝐥𝐨𝐭 𝐭𝐚𝐫𝐠𝐞𝐭𝐢𝐧𝐠 𝐚 𝐩𝐨𝐥𝐢𝐜𝐞 𝐞𝐬𝐭𝐚𝐛𝐥𝐢𝐬𝐡𝐦𝐞𝐧𝐭 𝐚𝐧𝐝 𝐫𝐞𝐜𝐨𝐯𝐞𝐫𝐬 𝐚𝐧 𝐈𝐦𝐩𝐫𝐨𝐯𝐢𝐬𝐞𝐝 𝐄𝐱𝐩𝐥𝐨𝐬𝐢𝐯𝐞 𝐃𝐞𝐯𝐢𝐜𝐞(𝐈𝐄𝐃) 𝐰𝐞𝐢𝐠𝐡𝐢𝐧𝐠 𝟔𝟗𝟎 𝐠𝐫𝐚𝐦𝐬, 𝐚𝐥𝐨𝐧𝐠 𝐰𝐢𝐭𝐡 𝐚𝐧 𝐞𝐥𝐞𝐜𝐭𝐫𝐨𝐧𝐢𝐜 𝐝𝐞𝐭𝐨𝐧𝐚𝐭𝐨𝐫, 𝐛𝐚𝐭𝐭𝐞𝐫𝐲, 𝐭𝐢𝐦𝐞𝐫 𝐚𝐧𝐝 𝐢𝐫𝐨𝐧 𝐛𝐨𝐱.

After seizure, the explosive material was handled as per established security protocols and defused by the Bomb Disposal Squad.

The Amritsar Rural Police has foiled a design of anti-national elements and averted a potential threat to public safety.

FIR has been registered under relevant sections of law in the concerned Police Station and further investigation is underway to identify and apprehend those behind the plot.

Punjab Police remains firmly committed to dismantling terror networks, eliminating organised crime, and ensuring peace, security, and public safety across Punjab.

Address

Amritsar
143001

Website

Alerts

Be the first to know and let us send you an email when Cyber Crime Cell Amritsar posts news and promotions. Your email address will not be used for any other purpose, and you can unsubscribe at any time.

Shortcuts

Share