14/12/2018
*ਕਿਹੋ ਜਿਹੀ ਹੋਵੇ ਤੁਹਾਡੇ ਪਿੰਡ ਦੀ ਪੰਚਾਇਤ*
ਆਪਣੇ ਪਿੰਡ ਦੀ ਪੰਚਾਇਤ ਚੁਣਨ ਲੱਗਿਆੰ ਪਾਰਟੀ, ਧਰਮ ਜਾੰ ਜਾਤ ਨਾ ਵੇਖਿਓ, ਬੰਦੇ ਦੇ ਗੁਣ ਵੇਖਿਓ। ਇੱਕ ਚੰਗੇ ਸਰਪੰਚ/ਪੰਚ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ-
1. *ਇਮਾਨਦਾਰ* - ਤੁਹਾਡੇ ਪਿੰਡ ਦਾ ਪੰਚ/ਸਰਪੰਚ ਇਮਾਨਦਾਰ ਹੋਵੇ ਜੋ ਤੁਹਾਡੇ ਪਿੰਡ ਦੀ ਅਮਦਨ ਅਤੇ ਮਿਲੀ ਗਰਾੰਟ ਇਮਾਨਦਾਰੀ ਨਾਲ ਪਿੰਡ ਉੱਤੇ ਹੀ ਖਰਚੇ ਅਤੇ ਅਮਦਨ ਖ਼ਰਚ ਦਾ ਹਿਸਾਬ ਕਿਤਾਬ ਹਰ ਸਾਲ ਪਿੰਡ ਵਾਸੀਆੰ ਨਾਲ ਸਾੰਝਾ ਕਰੇ।
2. *ਪੜ੍ਹਿਆ-ਲਿਖਿਆ* - ਤੁਹਾਡੇ ਪਿੰਡ ਦੀ ਪੰਚਾਇਤ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ ਜੋ ਕਿ ਸਰਕਾਰਾੰ ਦੀਆੰ ਵੱਖ ਵੱਖ ਸਕੀਮਾੰ ਤੋੰ ਇਲਾਵਾ ਪਿੰਡ ਦੇ ਭਵਿੱਖ ਨੂੰ ਸੁਆਰਣ ਅਤੇ ਅੰਧ ਿਵਾਸ਼ਵਾਸ਼ ਵਿੱਚੋੰ ਕੱਢ ਕੇ ਸਮੇੰ ਦੇ ਹਾਣੀ ਬਣਾਉਣ ਬਾਰੇ ਸੋਚ ਸਕੇ।
3. *ਕੰਮ ਲਈ ਸਮਾੰ* - ਸਰਪੰਚ/ਪੰਚ ਕੋਲ ਸਾੰਝੇ ਕੰਮਾੰ ਲਈ ਸਮਾੰ ਹੋਣਾ ਚਾਹੀਦਾ ਹੈ ਤਾੰ ਕਿ ਪੰਚਾਇਤ ਦੇ ਕੰਮਾੰ ਅਤੇ ਪਿੰਡ ਦੇ ਵਿਕਾਸ ਕਾਰਜਾੰ ਵੱਲ ਬੇ-ਫਿਕਰ ਹੋ ਕੇ ਧਿਆਨ ਦੇ ਸਕੇ।
4. *ਸੇਵਾ ਦਾ ਸ਼ੌਕ* - ਪੰਚਾਇਤ ਵਿੱਚ ਚੁਣੇ ਜਾਣ ਤੋੰ ਪਹਿਲਾੰ ਬੰਦੇ ਦਾ ਸਾੰਝੇ ਕੰਮਾੰ ਪ੍ਰਤੀ ਸ਼ੌਕ ਅਤੇ ਸੇਵਾ ਭਾਵਨਾ ਜਰੂਰ ਦੇਖੀ ਜਾਵੇ ਜੋ ਕਿ ਕੋਈ ਜਿੰਮੇਵਾਰੀ ਸਾੰਭ ਕੇ ਪਿੰਡ ਵਿੱਚ ਕੁਝ ਕਰਕੇ ਵਿਖਾਉਣ ਦੇ ਜਜ਼ਬਾ ਰੱਖਦਾ ਹੋਵੇ ਅਤੇ ਹਰ ਕੰਮ ਆਪ ਅੱਗੇ ਲੱਗ ਕੇ ਲੋਕਾੰ ਨੂੰ ਨਾਲ ਆਉਣ ਦਾ ਸੱਦਾ ਦੇਵੇ, ਭਾੰਵੇ ਛੱਪੜਾੰ ਅਤੇ ਨਾਲੀਆੰ ਦੀ ਸਫਾਈ ਕਿਉ ਨਾ ਹੋਵੇ।
5. *ਨਿਰਪੱਖ ਸੋਚ* - ਪੰਚਾਇਤ ਵਿੱਚ ਚੁਣੇ ਜਾਣ ਵਾਲੇ ਹਰ ਮੈਬਰ ਅਤੇ ਸਰਪੰਚ ਇੱਕ ਨਿਰਪੱਖ ਸੋਚ ਦੇ ਧਾਰਨੀ ਹੋਣ, ਜੋ ਕਿ ਪਿੰਡ ਦੇ ਸਾਰੇ ਫੈਸਲੇ ਅਤੇ ਵਿਕਾਸ ਕਿਸੇ ਪਾਰਟੀ, ਜਾਤ ਪਾਤ ਜਾੰ ਕਿਸੇ ਹੋਰ ਵਿਖਰੇਵਿਆੰ ਤੋੰ ਉੱਚਾ ਉੱਠ ਕੇ ਬਰਾਬਰਤਾ ਅਤੇ ਸਮੇੰ ਦੀ ਲੋੜ ਅਨੁਸਾਰ ਕਰੇ।
6. *ਨਿਮਰਤਾ* - ਤੁਹਾਡਾ ਪੰਚ/ਸਰਪੰਚ ਨਿਮਰਤਾ ਵਾਲਾ ਹੋਵੇ ਹਰ ਪਿੰਡ ਵਾਸੀ ਦਾ ਮਾਣ ਸਨਮਾਣ ਕਰਦੇ ਹੋਏ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਹੋਵੇ। ਪਿੰਡ ਵਿੱਚ ਸਾੰਝਾ ਕੰਮ ਲੋਕਾੰ ਦੀ ਰਾਇ ਸਲਾਹ ਨਾਲ ਕਰੇ, ਹਰ ਥਾੰ ਆਪਣੀ ਆਕੜ ਜਾੰ ਚੌਧਰ ਨਾ ਝਾੜੇ।
- ਜਰਨੈਲ ਸਿੰਘ ਘੋਲੀਆ
(ਨੋਟ- ਸੁਝਾਅ ਚੰਗੇ ਲੱਗਣ ਤਾੰ ਅੱਗੇ ਸ਼ੇਅਰ ਕਰਿਓ, ਨਹੀ ਤਾੰ ਕੁਮੈੰਟ ਕਰਕੇ ਆਪਣੇ ਚੰਗੇ ਵਿਚਾਰ ਦਿਉ ਜੀ)