District Child Protection Unit, Amritsar

District Child Protection Unit, Amritsar This is government organisation working for the protection of children

ਬਿਨ੍ਹਾਂ ਡਾਕਟਰੀ ਪਰਚੀ ਤੋਂ ਬੱਚਿਆਂ ਨੂੰ ਪਾਬੰਦੀਸ਼ੁਦਾ ਦਵਾਈ ਦੇਣਾ ਗੈਰਕਾਨੂੰਨੀ – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰAugust 11, 2021  ਖ਼ਬਰਾਂ ਹੁਣ ਤ...
12/08/2021

ਬਿਨ੍ਹਾਂ ਡਾਕਟਰੀ ਪਰਚੀ ਤੋਂ ਬੱਚਿਆਂ ਨੂੰ ਪਾਬੰਦੀਸ਼ੁਦਾ ਦਵਾਈ ਦੇਣਾ ਗੈਰਕਾਨੂੰਨੀ – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ
August 11, 2021 ਖ਼ਬਰਾਂ ਹੁਣ ਤੱਕ
ਅੰਮ੍ਰਿਤਸਰ ਤੋਂ ਖ਼ਬਰਾਂ ਹੁਣ ਤੱਕ ਲਈ – ਮਨੋਹਰ ਰੰਧਾਵਾ

ਬਿਨ੍ਹਾਂ ਡਾਕਟਰੀ ਪਰਚੀ ਤੋਂ ਬੱਚਿਆਂ ਨੂੰ ਪਾਬੰਦੀਸ਼ੁਦਾ ਦਵਾਈ ਦੇਣਾ ਗੈਰਕਾਨੂੰਨੀ - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ

12/08/2021
Prevention of drugs and substance abuse among children and illicit trafficking
12/08/2021

Prevention of drugs and substance abuse among children and illicit trafficking

  ➡️ Sensitizing Action on Mental Health Vulnerability through Emotional Development & Necessary Acceptance.A Toll-Free ...
12/05/2021

➡️ Sensitizing Action on Mental Health
Vulnerability through Emotional Development & Necessary Acceptance.

A Toll-Free Tele Counselling exclusively for children who are willing to talk & are in need of counselling during this COVID.

Toll free 📞 1800-121-2830

https://www.facebook.com/113413083458037/posts/325549322244411/?sfnsn=wiwspmo
09/05/2021

https://www.facebook.com/113413083458037/posts/325549322244411/?sfnsn=wiwspmo

ਦਫ਼ਤਰ ਜ਼ਿਲਾ ਲੋਕ ਸੰਪਕਰ ਅਫ਼ਸਰ, ਅੰਮ੍ਰਿਤਸਰ
ਕਰਫਿਊ ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ ਤੇ ਹੈਲਪਲਾਈਨ ਨੰਬਰ 1098 ਤੇ 24*7 ਘੰਟੇ ਕੀਤਾ ਜਾ ਸਕਦਾ ਹੈ ਸੰਪਰਕ - ਜ਼ਿਲ੍ਹਾ ਬਾਲ ਸੁਰੱਖਿਆ ਅਫਸਰ
ਸ਼ਿਕਾਇਤਕਰਤਾ ਦੀ ਜਾਣਕਾਰੀ ਰੱਖੀ ਜਾਵੇਗੀ ਗੁਪਤ
ਅੰਮ੍ਰਿਤਸਰ 8 ਮਈ 2021--
ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ/ਲਾਕਡਊਨ ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ ਤੇ ਹੈਲਪਲਾਈਨ ਨੰ 1098 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਰਫਿਊ/ਲੌਕਡਾਊਨ ਦੌਰਾਨ ਜੇਕਰ ਕਿਸੇ ਵੀ ਬੱਚੇ ਦੇ ਸਬੰਧ ਵਿੱਚ ਕੋਈ ਵੀ ਸੂਚਨਾ ਜਾਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਸਿੱਧੇ ਤੌਰ ਤੇ ਸ਼੍ਰੀਮਤੀ ਪਵਨਦੀਪ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅੰਮਿ੍ਰਤਸਰ ਅਤੇ ਸ਼੍ਰੀ ਪਰਮਜੀਤ ਕੁਮਾਰ ਸ਼ਰਮਾ ਚੇਅਰਪਰਸਨ ਬਾਲ ਭਲਾਈ ਕਮੇਟੀ ਅੰਮਿ੍ਰਤਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਲੌਕਡਾਊਨ ਦੌਰਾਨ ਕਈ ਬੱਚਿਆਂ ਨੂੰ ਸਿੱਖਿਆ, ਸੁਰੱਖਿਆ, ਦੇਖਭਾਲ ਅਤੇ ਘਰੇਲੂ ਹਿੰਸਾ ਦੌਰਾਨ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੇਠ ਦਿੱਤੀਆਂ ਗਈਆਂ ਹੈਲਪਲਾਈਨ ਤੇ ਬੱਚਿਆਂ ਦੀ ਕਾਂਊਸਲਿੰਗ, ਬੇਸਹਾਰਾ ਬੱਚਿਆਂ ਦੇ ਰਹਿਣ ਅਤੇ ਦੇਖਭਾਲ ਵਿੱਚ ਮਦਦ ਕੀਤੀ ਜਾਵੇਗੀ। ਬੱਚਿਆਂ ਨਾਲ ਹੋ ਰਹੇ ਬਾਲ ਸ਼ੋਸ਼ਣ ਸਬੰਧੀ ਕੋਈ ਸੂਚਨਾ/ਸ਼ਿਕਾਇਤ ਹੈ ਤਾਂ ਉਹ ਵੀ ਦਰਜ ਕਰਵਾਈ ਜਾਵੇ ਤਾਂ ਜੋ ਇਸ ਕੋਵਿਡ-19 ਮਹਾਂਮਾਰੀ ਦੌਰਾਨ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਯਕੀਨੀ ਬਣਾਇਆ ਜਾ ਸਕੇ। ਜੇਕਰ ਕੋਈ ਸ਼ਿਕਾਇਤਕਰਤਾ ਹੈਲਪਲਾਈਨ ਚਾਈਲਡਲਾਈਨ ਤੇ 1098 ਤੇ ਕੋਈ ਸੂਚਨਾ ਦਿੰਦਾ ਹੈ ਤਾਂ ਉਸਦੀ ਸੂਚਨਾ/ਜਾਣਕਾਰੀ ਗੁਪਤ ਰੱਖੀ ਜਾਵੇਗੀ।
ਪਵਨਦੀਪ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਕੋਰੋਨਾ ਕਾਰਨ ਜਿਨ੍ਹਾਂ ਬੱਚਿਆਂ ਦੇ ਮਾਂ-ਪਿਓ ਮਰ ਚੁੱਕੇ ਹਨ ਜਾਂ ਹਸਪਤਾਲਾਂ ‘ਚ ਇਲਾਜ ਅਧੀਨ ਹਨ ਅਜਿਰੇ ਬੱਚਿਆਂ ਸਬੰਧੀ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਚਾਈਲਡਲਾਈਨ ਹੈਲਪਲਾਈਨ ਨੰ 1098, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ-0183-2573040 ਅਤੇ ਅਤੇ ਚੇਅਰਪਰਸਨ ਬਾਲ ਭਲਾਈ ਕਮੇਟੀ-9464438515 ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਲੋੜਵੰਦ ਬੱਚਿਆਂ ਦੀ ਸੰਭਾਲ ਲਈ ਅਜਿਹੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਸਨਮੁੱਖ ਕਰਕੇ ਸਰਕਾਰ ਦੀ ਮਾਨਤਾ ਪ੍ਰਾਪਤ ਬਾਲ ਭਲਾਈ ਸੰਸਥਾ ਵਿਖੇ ਪਹੁੰਚਾਉਣ ਦੇ ਪਾਬੰਦ ਹੋਣਗੇ ਤਾਂ ਜੋ ਇਨ੍ਹਾਂ ਦੀ ਸਾਂਭ/ਸੰਭਾਲ ਹੋ ਸਕੇ ਅਤੇ ਅਜਿਹੇ ਬੱਚੇ ਗਲਤ ਹੱਥਾਂ ਵਿੱਚ ਜਾਣ ਤੋਂ ਬੱਚ ਸਕਣ। ਜੇਕਰ ਕਿਸੇ ਨੂੰ ਬੱਚਿਆਂ ਦੀ ਕਾਂਊਸਲਿੰਗ, ਲੀਗਲ ਸਲਾਹ ਜਾਂ ਸਿੱਖਿਆ ਸਬੰਧੀ ਕੋਈ ਵੀ ਪਰੇਸ਼ਾਨੀ ਪੇਸ਼ ਆ ਰਹੀ ਹੈ ਤਾਂ ਉਹ ਲੀਗਲ ਅਫਸਰ- 9876357202, ਬਾਲ ਸੁਰੱਖਿਆ ਅਫਸਰ- 8360869891 ਅਤੇ ਪ੍ਰੋਬੇਸ਼ਨ ਅਫਸਰ- 9876424088 ਦੇ ਨੰਬਰਾਂ ਤੇ ਸੰਪਰਕ ਕਰਕੇ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਹ ਹੈਲਪਲਾਈਨ 24*7 ਘੰਟੇ ਲਈ ਸ਼ੁਰੂ ਰਹਿਣਗੀਆਂ।

Help for children in need of care and protection.
09/05/2021

Help for children in need of care and protection.

13/05/2020

ਡੀ.ਸੀ.ਪੀ.ਓ ਅੰਮ੍ਰਿਤਸਰ ਦੁਆਰਾ 10 ਸਾਲਾਂ ਬੱਚੀ ਨੂੰ ਲਾਕਡਾਊਨ ਦੌਰਾਨ ਘਰ ਪਹੁੰਚਾਇਆ ਗਿਆ।

21 ਮਾਰਚ ਨੂੰ ਅਚਾਨਕ ਕਰਫਿਊ ਲੱਗਣ ਕਾਰਨ ਬੱਚੀ ਅੰਮ੍ਰਿਤਸਰ ਵਿੱਚ ਹੀ ਗਈ ਫਸ ਕੇ ਰਹਿ ਗਈ ਸੀ।

ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਪਵਨਦੀਪ ਕੌਰ ਦੀ ਅਗਵਾਹੀ ਹੇਠ ਡੀ.ਸੀ.ਪੀ.ਓ ਅੰਮ੍ਰਿਤਸਰ ਦੁਆਰਾ ਬੱਚੀ ਰਾਣੀ (ਕਾਲਪਨਿਕ ਨਾਮ) ਜਿਸਦੀ ਉਮਰ ਤਕਰੀਬਨ 10 ਸਾਲ ਹੈ, ਉਸਨੂੰ ਲਾਕਡਾਊਨ ਦੌਰਾਨ ਘਰ ਪਹੁੰਚਾਇਆ ਗਿਆ ।

ਅੰਮ੍ਰਿਤਸਰ - 13 ਮਈ 2020 (ਮਨੋਹਰ ਰੰਧਾਵਾ) - ਬੱਚੀ ਜਿਸਦਾ ਨਾਮ ਰਾਣੀ (ਕਾਲਪਨਿਕ ਨਾਮ) ਜੋ ਕੇ 10 ਮਈ 2020 ਨੂੰ ਆਪਣੇ ਨਾਨਕੇ ਪਰਿਵਾਰ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਰਹਿਣ ਆਈ ਸੀ ਪਰ ਅਚਨਚੇਤ ਕਰਫਿਊ ਲੱਗਣ ਕਾਰਨ ਘਰ ਨਹੀਂ ਜਾ ਸਕੀ ਸੀ, ਬੱਚੀ ਦੇ ਮਾਂ ਪਿਉ ਜੋ ਕਿ ਕਠੂਆ, ਜੰਮੂ ਐਂਡ ਕਸ਼ਮੀਰ ਦੇ ਨਿਵਾਸੀ ਸਨ ਅਤੇ ਲਾਕਡਾਊਨ ਲੱਗਣ ਕਾਰਨ ਨਹੀਂ ਆ ਸਕਦੇ ਸਨ, ਇਸ ਦੌਰਾਨ ਡੀ ਸੀ ਪੀ ਓ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਬੱਚੀ ਆਪਣੇ ਘਰ 13 ਮਈ 2020 ਨੂੰ ਪਹੁੰਚਾਇਆ ਗਿਆ। ਇਸ ਦੌਰਾਨ ਬੱਚੀ ਨੂੰ ਲੈਣ ਲਈ ਮਾਂ ਅਤੇ ਚਾਚਾ ਆਏ ਸਨ। ਬੱਚੀ ਦਾ ਪਿਤਾ ਫੌਜ਼ੀ ਹੈ, ਅਤੇ ਬੱਚੀ ਨੂੰ ਸਰਕਾਰ ਦੀ ਹਿਦਾਇਤਾਂ ਮੁਤਾਬਿਕ ਕੁਅਰੰਟੀਨ ਕੀਤਾ ਜਾਵੇਗਾ। ਇਹ 14 ਦਿਨ ਤੱਕ ਰਹੇਗਾ, ਇਸ ਤੋਂ ਪਹਿਲਾਂ ਵੀ ਡੀ ਸੀ ਪੀ ਓ ਅੰਮ੍ਰਿਤਸਰ ਵਲੋਂ ਜੰਮੂ ਐਂਡ ਕਸ਼ਮੀਰ ਰਾਜ ਦੇ ਵੱਖ ਵੱਖ ਜਿਲ੍ਹਿਆਂ ਦੇ ਰਹਿਣ ਵਾਲੇ ਬੱਚਿਆਂ ਨੂੰ ਘਰ ਵਾਪਿਸ ਭੇਜਿਆ ਗਿਆ ਹੈ।

ਡੀ ਸੀ ਪੀ ਓ ਅੰਮ੍ਰਿਤਸਰ ਇਹੋ ਜਿਹੇ ਬਹੁਤ ਸਾਰੇ ਸ਼ਲਾਘਾਯੋਗ ਕੰਮ ਪਹਿਲਾਂ ਤੋਂ ਹੀ ਕਰਦਾ ਆ ਰਿਹਾ ਹੈ। ਮੀਡਿਆ ਨੂੰ ਇਸਦੀ ਜਾਣਕਾਰੀ ਸ਼੍ਰੀਮਤੀ ਪਵਨਦੀਪ ਕੌਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਤੇ ਮੈਂਬਰ ਬਲਵਿੰਦਰ ਸਿੰਘ (ORW) ਨੇ ਦਿੱਤੀ ।

11/05/2020

ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਵਲੋਂ ਕੋਰੋਨਾ ਪ੍ਰਭਾਵਿਤ ਪਰਿਵਾਰ ਦੇ ਬੱਚੇ ਨੂੰ ਆਈਸੋਲੇਟ ਕਰਵਾਉਣ ਵਿੱਚ ਕੀਤੀ ਮਦਦ
ਪਰਿਵਾਰ ਵਿੱਚ ਕੋਈ ਨਾ ਹੋਣ ਕਾਰਨ ਇਕੱਲਾ ਰਹਿ ਗਿਆ ਸੀ ਬੱਚਾ, ਮਾਂ ਅਤੇ ਨਾਨੀ ਪਾਏ ਗਏ ਸੀ ਕੋਰੋਨਾ ਪੋਜੀਟਿਵ, ਬਾਪ ਦੀ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਸੀ ਮੌਤ

ਅੰਮ੍ਰਿਤਸਰ 11 ਮਈ (ਮਨੋਹਰ ਰੰਧਾਵਾ): ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੌਕਡਾਊਨ ਲੱਗਾ ਹੋਇਆ ਹੈ, ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਜੋ ਸੰਗਤ ਅੰਮ੍ਰਿਤਸਰ ਪੁੱਜੀ ਸੀ ਉਸ ਵਿੱਚ ਇੱਕ ਛੋਟਾ ਬੱਚਾ ਆਇਆ ਸੀ ਜਿਸ ਦੀ ਉਮਰ ਲੱਗਭੱਗ 8 ਸਾਲ ਸੀ ਉਸਦੀ ਮਾਂ ਅਤੇ ਨਾਨੀ ਦੋਨੋਂ ਹੀ ਕੋਰੋਨਾ ਪੋਜੀਟਿਵ ਪਾਏ ਗਏ ਸਨ ਅਤੇ ਬੱਚੇ ਦੇ ਪਿਤਾ ਦਾ ਦਿਹਾਂਤ ਬਹੁਤ ਸਮੇਂ ਪਹਿਲਾਂ ਹੀ ਹੋ ਚੁੱਕਾ ਹੈ, ਹੁਣ ਬੱਚੇ ਨੂੰ ਸਾਂਭ ਅਤੇ ਸੰਭਾਲ ਲਈ ਕਿਸੇ ਚਿਲਡਰਨ ਹੋਮ ਜਾਂ ਸ਼ੈਲਟਰ ਦੀ ਜਰੂਰਤ ਸੀ। ਇਸਦੀ ਸੂਚਨਾ ਐਸ.ਡੀ.ਐੱਮ-I, ਸ਼੍ਰੀ ਵਿਕਾਸ ਹੀਰਾ ਜੀ ਦੀ ਅਗਵਾਈ ਹੇਠ ਆਈ ਸੀ ਅਤੇ ਡੀ.ਸੀ.ਪੀ.ਯੂ ਤੋਂ ਸ਼੍ਰੀਮਤੀ ਪਵਨਦੀਪ ਕੌਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਤਾਲਮੇਲ ਰਾਹੀਂ ਬੱਚੇ ਨੂੰ ਸਿਵਲ ਹਸਪਤਾਲ ਜੰਡਿਆਲਾ ਗੁਰੂ ਦੇ ਐਸ.ਐੱਮ.ਓ ਸ਼੍ਰੀ ਨਿਰਮਲ ਸਿੰਘ ਅਤੇ ਸਮੂਹ ਸਟਾਫ ਅੰਮ੍ਰਿਤਸਰ ਦੀ ਬਾਲ ਭਲਾਈ ਕਮੇਟੀ ਦੇ ਮੈਂਬਰ ਗੁਰਮਿੰਦਰ ਸਿੰਘ ਦੇ ਆਰਡਰ ਦੁਆਰਾ ਬੱਚੇ ਨੂੰ ਆਰਜੀ ਤੌਰ ਤੇ ਭਾਈ ਫੌਜਾ ਸਿੰਘ ਟਰੱਸਟ ਵਿੱਖੇ ਆਈਸੋਲੇਸਨ ਵਾਰਡ ਵਿੱਖੇ ਦਾਖ਼ਿਲ ਕੀਤਾ ਹੈ, ਇਸ ਦੌਰਾਨ ਸਿਹਤ ਵਿਭਾਗ ਦੇ ਮੈਂਬਰ ਅਤੇ ਬਲਵਿੰਦਰ ਸਿੰਘ (ORW) ਦੁਆਰਾ ਬੱਚੇ ਨੂੰ ਉੱਥੇ ਛੱਡਿਆ ਗਿਆ।

ਡੀ.ਸੀ.ਪੀ.ਯੂ ਅੰਮ੍ਰਿਤਸਰ ਤੋਂ ਸ਼੍ਰੀਮਤੀ ਪਵਨਦੀਪ ਕੌਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਮੈਂਬਰ ਬਲਵਿੰਦਰ ਸਿੰਘ (ORW) ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ, ਸਾਂਭ ਸੰਭਾਲ ਅਤੇ ਭਲਾਈ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ । ਉਹਨਾਂ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਲਈ ਸਾਡੇ ਡਿਪਾਰਟਮੈਂਟ ਦੇ ਹੈਲਪਲਾਈਨ 1098 ਦੇ ਕਾਲ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ, ਵਿਭਾਗ ਉਹਨਾਂ ਦੀ ਹਰਸੰਭਵ ਸਹਾਇਤਾ ਕਰਨ, ਅਤੇ ਇੰਨਸਾਫ ਦਵਾਉਣ ਦਾ ਯਤਨ ਕਰਦਾ ਹੈ ।

For any help regarding children...pls contact on following phone numbers
11/04/2020

For any help regarding children...pls contact on following phone numbers

District child protection unit, Amritsar dealt with the case of an abandoned child found in cradle. After her medical ch...
14/08/2018

District child protection unit, Amritsar dealt with the case of an abandoned child found in cradle. After her medical checkup she was ordered by child welfare committee amritsar to be placed at swami ganga nand bhuriwale international foundation Ludhiana.

Checking of school buses under ‘SAFE SCHOOL VAHAN POLICY’
06/08/2018

Checking of school buses under ‘SAFE SCHOOL VAHAN POLICY’

Address

24 Majitha Road, Opposite Madaan Hospital
Amritsar
143001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911832573040

Website

Alerts

Be the first to know and let us send you an email when District Child Protection Unit, Amritsar posts news and promotions. Your email address will not be used for any other purpose, and you can unsubscribe at any time.

Share