26/01/2026
ਸਤਿ ਸ਼੍ਰੀ ਅਕਾਲ ਜੀ
ਅੱਜ 26-01-2026 ਨੂੰ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ "ਪਹਿਲ" ਸਰਕਾਰੀ ਰਿਸੋਰਸ ਸੈਂਟਰ, ਕਰਮਪੁਰਾ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਸੁਣਨ- ਬੋਲਣ ਤੋਂ ਅਸਮਰੱਥ)ਅਤੇ ਅਧਿਆਪਕਾਂ ਨੇ ਭਾਗ ਲਿਆ। ਪਿਛਲੇ ਕਈ ਸਾਲਾਂ ਤੋਂ ਲਗਾਤਾਰ "ਪਹਿਲ" ਸਰਕਾਰੀ ਰਿਸੋਰਸ ਸੈਂਟਰ, ਕਰਮਪੁਰਾ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ (ਸੁਣਨ- ਬੋਲਣ ਤੋਂ ਅਸਮਰੱਥ) ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਸੰਕੇਤਕ ਭਾਸ਼ਾ ਰਾਹੀਂ ਰਾਸ਼ਟਰੀ ਗਾਣ ਪੇਸ਼ ਕਰਦੇ ਆ ਰਹੇ ਹਨ।
ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਮਾਣਯੋਗ ਸ. ਹਰਦੀਪ ਸਿੰਘ ਮੁੰਡੀਆਂ, ਕੈਬਿਨਟ ਮੰਤਰੀ, ਪੰਜਾਬ ਸਰਕਾਰ ਅਤੇ ਮਾਣਯੋਗ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ. ਦਲਵਿੰਦਰਜੀਤ ਸਿੰਘ ਜੀ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਹਿਲ" ਸਰਕਾਰੀ ਰਿਸੋਰਸ ਸੈਂਟਰ, ਕਰਮਪੁਰਾ ਦੀ ਹੋਣਹਾਰ ਵਿਸ਼ੇਸ਼ ਜ਼ਰੂਰਤਾਂ ਵਾਲੀ ਵਿਦਿਆਰਣ (ਸੁਣਨ- ਬੋਲਣ ਤੋਂ ਅਸਮਰੱਥ) ਅਸਲੀਨ ਕੌਰ ਵੱਲੋਂ ਮਾਣਯੋਗ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਜੀ ਦੀ ਹੱਥ ਨਿਮਰਿਤ ਫੋਟੋ ਬਣਾ ਕੇ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਜੀ ਨੂੰ ਭੇਟ ਕੀਤੀ ਗਈ, ਮਾਣਯੋਗ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਜੀ ਵੱਲੋਂ ਬੱਚੀ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਸੁਨਿਹਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
"ਪਹਿਲ" ਸਰਕਾਰੀ ਰਿਸੋਰਸ ਸੈਂਟਰ, ਕਰਮਪੁਰਾ ਵੱਲੋਂ ਅਸੀਂ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿੱ), ਅੰਮ੍ਰਿਤਸਰ ਸ. ਕੰਵਲਜੀਤ ਸਿੰਘ ਜੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿੱ), ਅੰਮ੍ਰਿਤਸਰ ਸ਼੍ਰੀਮਤੀ ਇੰਦੂ ਬਾਲਾ ਮੰਗੋਤਰਾ ਜੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਅੰਮ੍ਰਿਤਸਰ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾਂ ਜੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ), ਅੰਮ੍ਰਿਤਸਰ ਸ਼੍ਰੀ ਰਜੇਸ਼ ਖੰਨਾ ਜੀ ਅਤੇ ਵੱਡੇ ਵੀਰ ਸ. ਧਰਮਿੰਦਰ ਸਿੰਘ ਗਿੱਲ ਜੀ ਦਾ ਖਾਸ ਧੰਨਵਾਦ ਕਰਦੇ ਹਾਂ, ਜੋ ਹਮੇਸ਼ਾ ਸਾਡੀ ਟੀਮ ਤੇ ਵਿਸ਼ਵਾਸ ਬਣਾਈ ਰੱਖਦੇ ਹਨ। ਅੱਜ ਦੇ ਇਸ ਸਮਾਗਮ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਤੋਂ ਇਲਾਵਾ ਸੁਖਰਾਜ ਸਿੰਘ, ਸੰਗਰਾਮ ਕੁਮਾਰ, ਰੀਨਾ ਮਹਿਤਾ ਅਤੇ ਉਰਮਿਲਾ ਵੱਲੋਂ ਭਾਗ ਲਿਆ ਗਿਆ।
ਧੰਨਵਾਦ ਜੀ