20/03/2026
ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ
ਮਾਲਵੇ ਵਿੱਚ ਇਕ ਲਫ਼ਜ਼
ਆਮ ਈ ਵਰਤਿਆ ਜਾਂਦਾ ਐ ਕਿ
#ਤੇਰਾ_ਕੀ_ਗਦੌੜਾ_ਫੇਰਿਐ
ਕੀ ਐ ਗਦੌੜਾ
ਕਿਸੇ ਬਹੁਤ ਖ਼ੁਸ਼ਹਾਲ ਪ੍ਰੀਵਾਰ ਦੇ ਬਜ਼ੁਰਗ ਜੋ ਪੋਤਿਆਂ ਪੜਪੋਤਿਆਂ ਵਾਲਾ ਹੋਵੇ,, ਦੀ ਮੌਤ ਤੋਂ ਬਾਅਦ ਇਕ ਖੰਡ ਦੀ ਮਠਿਆਈ ਬਣਾਈ ਜਾਂਦੀ ਸੀ। ਜਿਸਦੀ ਸ਼ਕਲ ਰੋਟੀ ਨੁਮਾਂ ਹੁੰਦੀ ਸੀ।
ਬਜ਼ੁਰਗ ਦੀ ਮੌਤ ਤੋਂ ਬਾਅਦ ਇਹ ਘਰ ਘਰ ਵੰਡੀ ਜਾਂਦੀ ਸੀ। ਨੇੜਲੇ ਪਿੰਡਾਂ ਵਿੱਚ ਜਿੱਥੋਂ ਤੱਕ ਪਹੁੰਚ ਹੁੰਦੀ ਇਹ ਵੰਡੀ ਜਾਂਦੀ। ਇਹ ਉਸ ਪ੍ਰੀਵਾਰ ਦੀ ਖੁਸ਼ਹਾਲੀ ਦੀ ਪ੍ਰਤੀਕ ਹੁੰਦੀ
ਇਸਨੂੰ ਕਹਿੰਦੇ ਇਸ ਪ੍ਰੀਵਾਰ ਨੇ ਦਸ ਪਿੰਡਾਂ ਤੱਕ ਬਾਰਾਂ ਪਿੰਡਾਂ ਤੱਕ ਗਦੌੜਾ ਫੇਰਿਐ
ਪਰ ਹੁਣ ਇਹ ਰਸਮਾਂ ਬੀਤੇ ਦੀਆਂ ਬਾਤਾਂ ਹੋ ਗਈਆਂ ਤੇ ਮੁਹਾਵਰੇ ਬਣਕੇ ਰਹਿ ਗਏ