04/11/2024
ਆਪਣਾ ਮੂਲੁ ਪਛਾਣੁ ਲਹਿਰ - ਪਿੰਡ ਬਡਬਰ
ਗੁਰੂ ਮਹਾਰਾਜ ਦੀ ਕਿਰਪਾ ਸਦਕਾ, ਸ਼੍ਰੋਮਣੀ ਅਕਾਲੀ ਦਲ " ਧਾਰਮਿਕ ਲਹਿਰ ਚਲਾ ਰਿਹਾ ਹੈ, ਜਿਸ ਤਹਿਤ ਬਰਨਾਲਾ ਵਿੱਚ ਨੌਜਵਾਨਾਂ ਨੂੰ ਗੁਰਬਾਣੀ ਸੰਥਿਆ, ਸ਼ਬਦ ਕੀਰਤਨ ਅਤੇ ਗਤਕਾ ਸਿਖਲਾਈ ਦਿੱਤੀ ਜਾਵੇਗੀ।
ਬਾਬਾ ਈਸ਼ਰ ਸਿੰਘ ਜੀ, ਵੱਲੋਂ ਬੁੰਗਾ ਮਸਤੂਆਣਾ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਨੇ ਇਸ ਗੁਰਮਤਿ ਪ੍ਰੋਗਰਾਮ ਦਾ ਆਗਾਜ਼ ਕੀਤਾ ਅਤੇ ਸੰਗਤ ਨੇ ਵੱਧ ਚੜ੍ਹ ਕੇ ਹਾਜ਼ਰੀ ਭਰ ਰਹੀਆਂ ਹਨ।
ਅਸੀਂ ਅਰਦਾਸ ਕਰਦੇ ਹਾਂ ਕਿ ਇਸ ਸਿੱਖਿਆ ਰਾਹੀਂ ਨੌਜਵਾਨ ਨਸ਼ਿਆਂ ਅਤੇ ਕੁਰਹਿਤਾਂ ਤੋਂ ਬਚ ਕੇ ਚੰਗੇ ਜੀਵਨ ਦੀ ਰਹੁਨੁਮਾਈ ਪ੍ਰਾਪਤ ਕਰਨਗੇ, ਤਾਕਿ ਪੰਥ ਅਤੇ ਪੰਜਾਬ ਦੇ ਭਵਿੱਖ ਵਿੱਚ ਯੋਗਦਾਨ ਪਾ ਸਕਣ।
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤੋਂ ਪੰਜਾਬ ਦੇ ਹਿੱਤਾਂ ਲਈ ਖੜਦਾ ਆ ਰਿਹਾ ਹੈ ਅਤੇ ਆਸ ਕਰਦਾ ਹੈ ਕਿ ਜਿਮਨੀ ਚੋਣਾਂ ਵਿੱਚ ਤੁਸੀਂ ਸਾਡਾ ਸਾਥ ਦੇਕੇ ਵਿਧਾਨ ਸਭਾ ਵਿੱਚ ਸਾਡੀ ਆਵਾਜ਼ ਬੁਲੰਦ ਕਰਨ ਦਾ ਮੌਕਾ ਦਵੋਂਗੇ।