
22/04/2022
ਜਜ਼ਬੇ ਨੂੰ ਸਲਾਮ
ਸ੍ਰੀ ਹਰੀ ਬੁੱਧਾ ਮਗਰ ਦੁਨੀਆਂ ਦੀ ਉੱਚੀ ਚੋਟੀ ਮਾਉੰਟ ਐਵਰਸਟ ਦੇ ਬੇਸ ਕੈਂਪ ਨੂੰ ਸਰ ਕਰਨ ਵਾਲਾ ਪਹਿਲਾ ਅਪਾਹਜ ਵਿਅਕਤੀ ਹੈ , ਜਿਸਦੀਆਂ ਗੋਡੇ ਤੋਂ ਉਪਰ ਤੱਕ ਦੋਨੋਂ ਲੱਤਾਂ ਨਹੀਂ ਹਨ ਅਤੇ ਪਲਾਸਟਿਕ ਦੀਆਂ ਬਣਾਉਟੀ ਲੱਤਾਂ ਸਹਾਰੇ 5364 ਮੀਟਰ ਤੱਕ ਦੀ ਉਚਾਈ ਤੈਅ ਕੀਤੀ । ਸਲੂਟ ਹੈ ਬੰਦੇ ਦੀ ਹਿੰਮਤ ਨੂੰ , ਇੱਛਾ ਸ਼ਕਤੀ ਅਤੇ ਜਜ਼ਬੇ ਸਾਹਮਣੇ ਸਰੀਰਕ ਅੰਗਹੀਣਤਾ / ਅਪਾਹਜਤਾ ਵੀ ਫਿੱਕੀ ਪੈ ਜਾਂਦੀ ਹੈ , ਬੰਦਾ ਵੱਡੀਆਂ ਵੱਡੀਆਂ ਮੰਜ਼ਿਲਾਂ ਵੀ ਤੈਅ ਕਰ ਲੈਂਦਾ ਹੈ । ਕਈ ਵਾਰ ਅਸੀਂ ਤੰਦਰੁਸਤ ਹੁੰਦੇ ਹੋਏ , ਰੱਬ ਦੀਆਂ ਦਿੱਤੀਆਂ ਦਾਤਾਂ ਹੁੰਦੇ ਹੋਏ ਵੀ ਐਵੇਂ ਹੀ ਮਾੜ੍ਹੀਆਂ ਮਾੜ੍ਹੀਆਂ ਗੱਲਾਂ ਤੇ ਰੋਂਦੇ ਰਹਿੰਦੇ ਆਂ , ਦੁਖੀ ਹੁੰਦੇ ਰਹਿੰਦੇ ਆਂ ।
ਖੁਸ਼ ਰਿਹਾ ਕਰੋ ਮਿੱਤਰੋ, ਦੂਜਿਆਂ ਵੱਲ ਦੇਖ ਕੇ ਜ਼ਿੰਦਗੀ ਜੀਓ , ਸਰੀਰਕ ਤੌਰ ਤੇ ਅਪਾਹਜ ਅਤੇ ਸਾਡੇ ਨਾਲੋਂ ਘੱਟ ਸਹੂਲਤਾਂ ਵਾਲੇ ਬੰਦੇ ਵੀ ਹੱਸ ਹੱਸ ਕੇ ਜ਼ਿੰਦਗੀ ਦਾ ਆਨੰਦ ਮਾਣਦੇ ਆ ।
Plz Like my Page.