Fauji

Fauji Army Lover ��

🙏🙏
26/08/2026

🙏🙏

26/08/2026

ਅੱਜ ਅਰਜਨ ਢਿੱਲੋਂ ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਘਰ ਪਹੁੰਚਿਆ ਅਤੇ ਆਪਣੇ ਵੱਡੇ ਕਿਰਦਾਰ ਦਾ ਸਬੂਤ ਦਿੰਦਿਆਂ ਪਰਿਵਾਰ ਨਾਲ ਡਟ ਕੇ ਖੜ੍ਹਿਆ। ਅਰਜਨ ਨੇ ਗੁਰਜੀਤ ਬਾਈ ਦੀ ਧੀ ਦੇ ਨਾਮ 'ਤੇ 5 ਲੱਖ ਰੁਪਏ ਦੀ ਐੱਫ.ਡੀ. (FD) ਕਰਵਾਈ ਅਤੇ 50 ਹਜ਼ਾਰ ਰੁਪਏ ਨਕਦ ਸਹਾਇਤਾ ਦਿੱਤੀ। ਇਸਦੇ ਨਾਲ ਹੀ ਉਸਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਉਹ ਨਵਾਂ ਘਰ ਬਣਾਉਣਗੇ, ਤਾਂ 5 ਲੱਖ ਰੁਪਏ ਹੋਰ ਦੇਵੇਗਾ ਅਤੇ ਸਾਰੀ ਉਮਰ ਪਰਿਵਾਰ ਦੇ ਹਰ ਸੁੱਖ-ਦੁੱਖ ਵਿੱਚ ਸਾਥ ਨਿਭਾਏਗਾ।
ਅਰਜਨ ਖ਼ੁਦ ਗੁਰਜੀਤ ਤੂਤ ਦਾ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਹੈ। ਜਦੋਂ ਵੀ ਗੁਰਜੀਤ ਨੇ ਅਰਜਨ ਦੇ ਪਿੰਡ ਕਬੱਡੀ ਖੇਡਣ ਆਉਣਾ, ਅਰਜਨ ਦੋ ਦਿਨ ਪਹਿਲਾਂ ਹੀ ਆਪਣੇ ਸਾਰੇ ਕੰਮ ਨਿਬੇੜ ਲੈਂਦਾ ਸੀ ਤਾਂ ਜੋ ਮੈਚ ਦੇਖ ਸਕੇ। ਇਸੇ ਪਿਆਰ ਵਿੱਚੋਂ ਉਸਨੇ ਆਪਣੇ ਗੀਤ ਵਿੱਚ ਲਿਖਿਆ ਸੀ— "ਮੋਢੇ ਜਿਵੇਂ ਗੁਰਜੀਤ ਤੂਤ ਦੇ"।
ਨਾ ਕੋਈ ਫਾਲਤੂ ਬਿਆਨਬਾਜ਼ੀ, ਨਾ ਕੋਈ ਵਿਵਾਦ—ਸਿਰਫ਼ ਕਿਤਾਬਾਂ ਪੜ੍ਹਨੀਆਂ, ਉੱਚੀ ਸੋਚ ਵਾਲਾ ਲਿਖਣਾ ਅਤੇ ਜ਼ਮੀਨ ਨਾਲ ਜੁੜੇ ਰਹਿਣਾ ਹੀ ਅਰਜਨ ਦੀ ਪਛਾਣ ਹੈ। ਹੜ੍ਹਾਂ ਵੇਲੇ ਪੰਜਾਬ ਦੀ ਸੇਵਾ ਕਰਨੀ ਹੋਵੇ ਜਾਂ ਅੱਜ ਆਪਣੇ ਚਹੇਤੇ ਖਿਡਾਰੀ ਦੇ ਪਰਿਵਾਰ ਦੀ ਬਾਂਹ ਫੜਨੀ, ਅਰਜਨ ਨੇ ਦਿਖਾਇਆ ਹੈ ਕਿ ਇਨਸਾਨੀਅਤ ਕਿਵੇਂ ਨਿਭਾਈਦੀ ਹੈ। ਜਿਊਂਦਾ ਰਹਿ ਅਰਜਨ ਸਿਆਂ , ਪੰਜਾਬ ਨੂੰ ਅਜਿਹੇ ਸੱਚੇ ਕਿਰਦਾਰਾਂ 'ਤੇ ਮਾਣ ਹੈ।🙏🙏🙏

Address

Salabatpura
Bathinda
565646

Website

Alerts

Be the first to know and let us send you an email when Fauji posts news and promotions. Your email address will not be used for any other purpose, and you can unsubscribe at any time.

Shortcuts

Share