28/08/2026
*ਵਿਸ਼ੇਸ਼ ਗਹਿਰੀ ਸੁਧਾਈ : 12 ਸਤੰਬਰ ਤੱਕ ਵੋਟਰ ਦਾਅਵੇ ਅਤੇ ਇਤਰਾਜ਼ ਕਰ ਸਕਦੇ ਹਨ ਪੇਸ਼ : ਜ਼ਿਲ੍ਹਾ ਚੋਣ ਅਫ਼ਸਰ*
ਬਠਿੰਡਾ, 28 ਅਗਸਤ :
ਭਾਰਤ ਚੋਣ ਕਮਿਸ਼ਨ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਪੈਸ਼ਲ ਇਟੈਂਸਿਵ ਰਿਵੀਜ਼ਨ-2026 ਤਹਿਤ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਯੋਗਤਾ ਮਿਤੀ 01.10.2026 ਦੇ ਆਧਾਰ ਤੇ ਮਿਤੀ 13.08.2026 ਨੂੰ ਡਰਾਫਟ ਰੋਲ ਪ੍ਰਕਾਸ਼ਨਾ ਕੀਤੀ ਗਈ ਹੈ। ਇਸ ਸਬੰਧੀ 12 ਸਤੰਬਰ 2026 ਤੱਕ ਵੋਟਰ ਆਪਣੇ ਦਾਅਵੇ ਅਤੇ ਇਤਰਾਜ਼ ਦਾਇਰ ਕਰ ਸਕਦੇ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਰਵੇ ਉਪਰੰਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਬੀ.ਐਲ.ਓਜ਼. ਰਾਹੀਂ ਅਨਮੈਪਡ ਅਤੇ ਐਲਡੀ ਵਾਲੇ ਵੋਟਰਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਇਹਨਾਂ ਨੋਟਿਸਾਂ ਦੀ ਸੁਣਵਾਈ ਸਬੰਧਿਤ ਚੋਣ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਅਤੇ ਅਡੀਸ਼ਨਲ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀ ਨਾਲ ਸਬੰਧਤ ਬੀ.ਐਲ.ਏ.-1 ਅਤੇ ਬੀ.ਐਲ.ਏ.-2 ਨੂੰ ਅਪੀਲ ਕੀਤੀ ਕਿ ਉਹ ਆਪਣੇ ਬੂਥ ਨਾਲ ਸਬੰਧਤ ਬੀ.ਐਲ.ਓ. ਨਾਲ ਤਾਲ-ਮੇਲ ਕਰਕੇ ਵੱਧ ਤੋਂ ਵੱਧ ਅਨਮੈਪਡ ਅਤੇ ਐਲਡੀ ਵਾਲੇ ਵੋਟਰਾਂ ਨੂੰ ਨੋਟਿਸ ਦੀ ਸੁਣਵਾਈ ਸਮੇਂ ਈਸੀਆਈ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਦਸਤਾਵੇਜ ਲੈ ਕੇ ਮਿਥੇ ਸਮੇਂ ਅਤੇ ਸ਼ਡਿਊਲ ਅਨੁਸਾਰ ਹਾਜ਼ਰ ਹੋਕੇ ਦਾਅਵਾ ਦਰਜ ਕਰ ਸਕਦੇ ਹਨ।
Electoral Officer, PunjabnDistrict Election Office BathindaiElection Commission of IndianGovernment of Punjabnjab