06/08/2026
*ਸੱਤ ਰੋਜਾ ਰੋਜਗਾਰ ਹੁਨਰ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ*
ਬਠਿੰਡਾ, 6 ਅਗਸਤ :
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਹਰ ਸੰਭਵ ਕੀਤੇ ਜਾ ਉਪਰਾਲਿਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਦੀ ਰਹਿਨੁਮਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ ਵੱਲੋਂ ਮਹਿੰਦਰਾ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਐਸ.ਐਸ.ਡੀ. ਗਰਲਜ਼ ਕਾਲਜ’ ਵਿਖੇ ਸੱਤ ਰੋਜਾ ਰੋਜਗਾਰ ਹੁਨਰ ਅਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।
ਇਸਵਧੀਕ ਡਿਪਟੀ ਕਮਿਸਨਰ (ਵਿਕਾਸ) ਕਮ ਸੀ.ਈ.ਓ. ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਮੈਡਮ ਕੰਚਨ ਆਈ.ਏ.ਐਸ. ਵੱਲੋਂ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਰਾਹੀਂ ‘ਐਸ.ਐਸ.ਡੀ. ਗਰਲਜ਼ ਕਾਲਜ’ ਵਿਖੇ ਵੱਖ-ਵੱਖ ਕੋਰਸਾਂ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਸੋਫਟ ਸਕਿੱਲਜ਼, ਇੰਗਲਿਸ਼ ਇੰਮਪਰੂਵਮੈਂਟ, ਇੰਟਰਵੀਓ ਸਕਿੱਲ ਕੋਰਸਾਂ ਸਬੰਧੀ ਸਿਖਲਾਈ ਦਿੱਤੀ ਗਈ।
ਜਿਲ੍ਹਾ ਰੋਜਗਾਰ ਅਫਸਰ ਸ਼੍ਰੀਮਤੀ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਕੋਰਸ ਅਧੀਨ ਕੁੱਲ 85 ਵਿਦਿਆਰਥਣਾਂ ਵੱਲੋਂ ਟ੍ਰੇਨਿੰਗ ਪ੍ਰਾਪਤ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸੋਫਟ ਸਕਿੱਲ, ਇੰਗਲਿਸ਼ ਇੰਮਪਰੂਵਮੈਂਟ ਅਤੇ ਵੱਖ-ਵੱਖ ਸਕਿੱਲ ਦੀ ਪ੍ਰਾਪਤੀ ਤੋਂ ਬਾਅਦ ਵਿਦਿਆਰਥਣਾਂ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨਾ ਸੀ।
ਮਹਿੰਦਰਾ ਨੰਦੀ ਫਾਊਂਡੇਸ਼ਨ ਤੋਂ ਆਏ ਟ੍ਰੇਨਿੰਗ ਅਫ਼ਸਰ ਮੈਡਮ ਰੁਬੀਨਾ ਅਤੇ ਸ਼ਵੇਤਾ ਅਰੋੜਾ ਵੱਲੋਂ ਇਸ ਸੱਤ ਦਿਨਾਂ ਪ੍ਰੋਗਰਾਮ ਵਿੱਚ ਵਿਦਿਆਰਥਾਂ ਨੂੰ ਵੱਖ-ਵੱਖ ਟੈਕਨੀਕਾਂ ਰਾਹੀਂ ਸੋਫਟ ਸਕਿੱਲਜ ਦੀ ਟ੍ਰੇਨਿੰਗ ਦਿੱਤੀ ਗਈ। ਕਰੀਅਰ ਕੌਂਸਲਰ ਸ਼੍ਰੀ ਵਿਸ਼ਾਲ ਚਾਵਲਾ ਵੱਲੋਂ ਭਾਗ ਲੈ ਰਹੀਆਂ ਵਿਦਿਆਰਥਣਾਂ ਨੂੰ ਇਸ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਮੋਟੀਵੇਟ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਕੋਰਸ ਦੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਿੰਨੀ ਮਹੱਤਤਾ ਹੈ।
‘ਐਸ.ਐਸ.ਡੀ. ਗਰਲਜ਼ ਕਾਲਜ’ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਜਿਲ੍ਹਾ ਰੋਜਗਾਰ ਦਫਤਰ ਬਠਿੰਡਾ ਦੇ ਸਟਾਫ ਅਤੇ ਨੰਦੀ ਫਾਊਂਡੇਸ਼ਨ ਤੋਂ ਆਏ ਟ੍ਰੇਨਿੰਗ ਅਫ਼ਸਰ ਮੈਡਮ ਰੁਬੀਨਾ ਅਤੇ ਸ਼ਵੇਤਾ ਅਰੋੜਾ ਦਾ ਦਿਲੋ ਧੰਨਵਾਦ ਕੀਤਾ ਗਿਆ। ਟ੍ਰੇਨਿੰਗ ਦੀ ਸਮਾਪਤੀ ਸਮਾਰੋਹ ਦੌਰਾਨ ਐਸ.ਐਸ.ਡੀ. ਗਰਲਜ਼ ਕਾਲਜ ਤੋਂ ਡਾ. ਤਾਰੂ, ਡਾ. ਅੰਜੂ, ਮੈਡਮ ਅਨੂ ਪ੍ਰਿਆ ਅਤੇ ਰੋਜਗਾਰ ਦਫਤਰ ਤੋਂ ਸ਼੍ਰੀ ਬਲਤੇਜ ਸਿੰਘ, ਸ਼੍ਰੀ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।
of Punjabʜɪɴᴅᴀ
Government of Punjab