19/05/2018
ਜਰੂਰ ਪੜ੍ਹੋ। ਇਕ ਕੁੱੜੀ ਨੂੰ ੳੁਸਦੇ ਪਿਤਾ ਨੇ ਇਕ # ਆਈ ਫੋਨ ਤੋਹਫੇ ਚ ਦਿੱਤਾ, ਦੂਸਰੇ ਦਿਨ ੳੁਸ ਕੁੜੀ ਦੇ ਪਿਤਾ ਨੇ ਕੁੜੀ ਤੋਂ ਪੁੱਛਿਅਾ ਕਿ ਫੋਨ ਮਿਲਣ ਤੋਂ ਬਾਅਦ ਸੱਭ ਤੋਂ ਪਹਿਲਾਂ ਤੂੰ ਕੀ ਕੀਤਾ...?
ਕੁੜੀ--- ਮੈਂ ਸਕਰੈਚ ਗਾਰਡ ਅਤੇ ਕਵਰ ਖਰੀਦਣ ਲੲੀ ਬਾਜ਼ਾਰ ਗੲੀ।
ਪਿਤਾ--- ਤੈਨੂੰ ਇਹ ਚੀਜਾਂ ਖਰੀਦਣ ਲੲੀ ਕਿਸੇ ਨੇ ਮਜ਼ਬੂਰ ਕੀਤਾ।
ਕੁੜੀ--- ਨਹੀਂ, ਕਿਸੇ ਨੇ ਵੀ ਨਹੀਂ।
ਪਿਤਾ--- ਤੈਨੂੰ ਇੱਦਾਂ ਨਹੀਂ ਲੱਗਿਅਾ ਕਿ ਤੂੰ ਫੋਨ ਬਣਾੳੁਣ ਵਾਲੀ ਕੰਪਨੀ ਦੀ ਬੇਇਜਤੀ ਕੀਤੀ ਹੈ..? ਕੁੜੀ--- ਨਹੀਂ, ਬਲਕਿ ਕੰਪਨੀ ਨੇ ਅਾਪ ਸਕਰੈਚ ਗਾਰਡ ਅਤੇ ਕਵਰ ਲਗਾੳੁਣ ਦੀ ਸਾਲਾਹ ਦਿੱਤੀ ਹੈ। ਪਿਤਾ--- ਅੱਛਾ, ਫਿਰ ਫੋਨ ਦਿਖਣ ਚ ਮਾੜਾ ਹੋੳੂ ਜਿਹੜਾ ਤੂੰ ਇਸ ਲੲੀ ਕਵਰ ਮੰਗਵਾਇਆ ਹੈ..? ਕੁੜੀ--- ਨਹੀਂ ਪਿਤਾ ਜੀ, ਬਲਕਿ ਖਰਾਬ ਨਾ ਹੋਵੈ ਤਾਂ ਕਵਰ ਮੰਗਵਾਇਆ ਹੈ।
ਪਿਤਾ--- ਕਵਰ ਲਗਾੳੁਣ ਤੇ ਕੀ ਫੋਨ ਦੀ ਸੁੰਦਰ ਦਿਖਣ ਚ ਕੋੲੀ ਕਮੀ ਅਾੲੀ ਹੈ..?
ਕੁੜੀ--- ਨਹੀਂ ਇਸਦੇ ੳੁਲਟ ਬਲਕਿ ਕਵਰ ਚੜਾੳੁਣ ਤੋਂ ਬਾਅਦ ਫੋਨ ਹੋਰ ਜਿਅਾਦਾ ਜਚਣ ਲੱਗ ਪਿਅਾ ਹੈ।
•ਪਿਤਾ ਨੇ ਲੜਕੀ ਵੱਲ ਪਿਅਾਰ ਦੀ ਨਿਗ੍ਹਾ ਨਾਲ ਤੱਕਦੇ ਹੋੲੇ ਕਿਹਾ, ਬੇਟੀ ਫੋਨ ਤੋਂ ਵੀ ਜਿਅਾਦਾ ਸੁੰਦਰ ਅਤੇ ਕੀਮਤੀ ਤੇਰਾ ਸਰੀਰ ਹੈ। ਇਸ ਪਰਿਵਾਰ ਦੀ ਇੱਜਤ ਹੈ ਤੇਰਾ ਇਹ ਸਰੀਰ ਅਤੇ ਤੇਰੇ ਸਰੀਰਕ ਅੰਗਾਂ ਨੂੰ ਕੱਪੜਿਅਾਂ ਰੂਪੀ ਸਕਰੈਚ ਗਾਰਡ ਅਤੇ ਕਵਰ ਨਾਲ ਢੱਕੇ ਹੋਣ ਤੇ ਤੇਰੀ ਸੁੰਦਰਤਾ ਹੋਰ ਵੀ ਨਿਖਰੇਗੀ.... ਬੇਟੀ ਕੋਲ ਪਿਤਾ ਦੀ ਇਸ ਗੱਲ ਦਾ ਕੋੲੀ ਜਵਾਬ ਨਹੀਂ ਸੀ ਸਿਵਾੲੇ ਅੱਖਾਂ ਚ ਵਗ ਰਹੇ ਹੰਜੂਆ ਦੇ॥
•ਕੁੜੀਆ ਨੂੰ ਹੱਥ ਜੋੜ 🙏 ਬੇਨਤੀ ਹੈ ਸਰੀਰ ਨੂੰ ਢੱਕ ਕੇ ਰੱਖੋ ਅਤੇ ਅਾਪਣੇ ਸਰੀਰ ਦੇ ਨਾਜ਼ੁਕ ਅੰਗਾਂ ਦੀ ਨੁਮਾਇਸ਼ ਤੋਂ ਬਚੋ...... ਬਾਬੇ ਨਾਨਕ ਦਾ ਵੀ ਗੁਰਬਾਣੀ ਰੂਪੀ ਕਥਨ ਹੈ ਕਿ.....
"ਬਾਬਾ ਹੋਰੁ ਪੈਨਣੁ ਖੁਸੀ ਖੁਅਾਰੁ॥
"ਜਿਤੁ ਪੈਧੈ ਤਨੁ ਪੀੜੀਅੈ ਮਨ ਮਹਿ ਚਲਹਿ ਵਿਕਾਰ॥੧॥ ਰਹਾੳ ।
ਸਾਰੇ ਵੀਰਾਂ, ਦੋਸਤਾਂ ਨੂੰ ਬੇਨਤੀ ਹੈ ਕਿ ਧੀਅਾਂ-ਭੈਣਾਂ (ਮੁੰਡਿਆ ਨੂੰ ਵੀ) ਨੂੰ ਚੰਗੇ ਕੱਪੜੇ ਪਹਿਨਣ ਦੀ ਮੱਤ ਛੋਟੇ ਹੁੰਦਿਅਾਂ ਤੋਂ ਹੀ ਦਿੳੁ ਤਾਂ ਜੋ ਅੱਗੇ ਜਾ ਕੇ ਅਾਪਣੇ ਬੱਚਿਅਾਂ ਦੇ ਪਹਿਰਾਵੇ ਤੋਂ ਸ਼ਰਮਾੳੁਣਾ ਨਾ ਪਵੈ।