BJP Punjab

BJP Punjab Bharatiya Janata Party, the world's largest political party, on a mission to empower 1.4 Billion Indians for building a by 2047

05/09/2026

ਮੋਦੀ ਸਰਕਾਰ ਦੀ ਅਗਵਾਈ ਵਿੱਚ ਦੇਸ਼ ਵਿਕਾਸ ਦੀਆਂ ਰਾਹਾਂ ’ਤੇ ਤੇਜੀ ਨਾਲ ਅੱਗੇ ਵਧ ਰਿਹਾ ਹੈ। ਕੇਂਦਰ ਸਰਕਾਰ ਇੱਕ ਨਵੇਂ ਡੇਡੀਕੇਟੇਡ ਫ੍ਰੇਟ ਕੋਰੀਡੋਰ ਦਾ ਨਿਰਮਾਣ ਕਰਨ ਜਾ ਰਹੀ ਹੈ, ਜੋ ਪੱਛਮੀ ਬੰਗਾਲ ਦੇ ਦਾਨਕੁਨੀ ਤੋਂ ਸ਼ੁਰੂ ਹੋ ਕੇ ਝਾਰਖੰਡ, ਛੱਤੀਸਗੜ੍ਹ, ਮਹਾਰਾਸ਼ਟਰ ਤੋਂ ਹੁੰਦਾ ਹੋਇਆ ਗੁਜਰਾਤ ਨੂੰ ਜੋੜੇਗਾ.. ਇਸ ਤੋਂ ਇਲਾਵਾ ਭਾਰਤ ਵਿੱਚ 2 ਪ੍ਰਮੁੱਖ ਡੇਡੀਕੇਟੇਡ ਫ੍ਰੇਟ ਕੋਰੀਡੋਰ ਪਹਿਲਾਂ ਹੀ ਹਨ... ਇਹ ਨੈੱਟਵਰਕ ਦੇਸ਼ ਦੇ ਪ੍ਰਮੁੱਖ ਉਦਯੋਗਿਕ ਅਤੇ ਨਿਰਮਾਣ ਖੇਤਰਾਂ ਨੂੰ ਮੁੱਖ ਲੌਜਿਸਟਿਕ ਹੱਬਾਂ ਅਤੇ ਬੰਦਰਗਾਹਾਂ ਨਾਲ ਜੋੜਦਾ ਹੈ, ਨਵੇਂ ਕੋਰੀਡੋਰ ਦੇ ਬਣਨ ਨਾਲ ਦੇਸ਼ ਵਿੱਚ ਮਾਲ ਦੀ ਢੋਆ ਢੁਆਈ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਆਵੇਗੀ।

05/09/2026

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਹਿੱਤ ਦੇ ਕੰਮਾਂ ’ਚ ਅੜਿੱਕਾ ਪਾਉਣ ਲਈ ਵਿਰੋਧੀਆਂ ਨੂੰ ਘੇਰਿਆ। ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ਵਾਸੀਆਂ ਨੇ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੱਤਾ। ਜੋ ਦੇਸ਼ ਦੇ ਲਈ ਜ਼ਰੂਰੀ ਹੈ ਉਸਨੂੰ ਕਰਨ ਤੋਂ ਕੋਈ ਨਹੀਂ ਰੋਕ ਸਕਦਾ।

05/09/2026

2013 ਤੋਂ ਬਾਅਦ ਦੇਸ਼ ਆਰਥਿਕ ਤੇ ਸੈਨਿਕ ਤੌਰ ’ਤੇ ਮਜਬੂਤ ਹੋਇਆ ਹੈ। ਇਸ ਤੋਂ ਪਹਿਲਾਂ ਵਿਕਾਸ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਸੀ, ਜਦੋਂ ਕਿ ਮਹਿੰਗਾਈ ਅਸਮਾਨ ਛੂਹ ਰਹੀ ਸੀ। 2ਜੀ ਸਪੈਕਟ੍ਰਮ ਜਿਹੇ ਘੁਟਾਲੇ ਹੋ ਰਹੇ ਸਨ ਅਤੇ ਭ੍ਰਿਸ਼ਟ ਵਿਅਕਤੀ ਖੁੱਲ੍ਹੇਆਮ ਘੁੰਮਦੇ ਸਨ। ਅੱਤਵਾਦ ਦਾ ਬੋਲਬਾਲਾ ਸੀ ਅਤੇ ਪਾਕਿਸਤਾਨ ਕਾਬੂ ਤੋਂ ਬਾਹਰ ਸੀ। ਪਰ ਅੱਜ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ’ਤੇ ਅੱਤਵਾਦ ਫੈਲਾਉਣ ਵਾਲਿਆਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ।

05/09/2026

ਅਧਿਆਪਕ ਦਿਵਸ ’ਤੇ ਵੱਡੇ-ਵੱਡੇ ਦਾਅਵੇ ਨਹੀਂ, ਅਧਿਆਪਕਾਂ ਦੇ ਹੱਕਾਂ ਦਾ ਸਨਮਾਨ ਚਾਹੀਦਾ ਹੈ!

ਅਧਿਆਪਕਾਂ ਨੂੰ ‘ਸਿੱਖਿਆ ਕ੍ਰਾਂਤੀ’ ਦੇ ਨਾਮ ’ਤੇ ਸਿਰਫ਼ ਇਸ਼ਤਿਹਾਰਾਂ ਵਿੱਚ ਸਨਮਾਨ ਦੇਣ ਨਾਲ ਸਿੱਖਿਆ ਪ੍ਰਣਾਲੀ ਨਹੀਂ ਸੁਧਰਦੀ। ਅਧਿਆਪਕਾਂ ਦੀਆਂ ਜਾਇਜ਼ ਮੰਗਾਂ, ਖਾਲੀ ਅਸਾਮੀਆਂ, ਤਬਾਦਲੇ ਅਤੇ ਸੇਵਾ-ਸਬੰਧੀ ਮੁੱਦਿਆਂ ਦਾ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਕੇਜਰੀਵਾਲ ਦੀਆਂ ਗਾਰੰਟੀਆਂ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿਚਕਾਰ ਅੱਜ ਵੀ ਅਧਿਆਪਕ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਲਈ ਮਜਬੂਰ ਹਨ। ਪੰਜਾਬ ਦੇ ਅਧਿਆਪਕਾਂ ਨੂੰ ਸਿਆਸੀ ਪ੍ਰਚਾਰ ਨਹੀਂ—ਸਨਮਾਨ, ਸਥਿਰਤਾ ਅਤੇ ਹੱਕ ਚਾਹੀਦੇ ਹਨ।

ਇਸ ਅਧਿਆਪਕ ਦਿਵਸ ’ਤੇ ਆਓ, ਅਧਿਆਪਕਾਂ ਨੂੰ ਸਿਰਫ਼ ਮੰਚਾਂ ਤੋਂ ਸਲਾਮ ਕਰਨ ਦੀ ਬਜਾਏ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਇਮਾਨਦਾਰੀ ਨਾਲ ਹੱਲ ਕਰਨ ਦੀ ਮੰਗ ਕਰੀਏ।

— ਗੁਰਪ੍ਰੀਤ ਸਿੰਘ ਮਲੂਕਾ
ਸੀਨੀਅਰ ਭਾਜਪਾ ਆਗੂ

05/09/2026

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ‘ਦਿਮਾਗੀ ਨਕਸਲ’ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹੋਮਿਓਪੈਥੀ ਦੀ ਗੋਲੀ ਬਿਮਾਰੀ ਨੂੰ ਕੁੱਝ ਸਮੇਂ ਲਈ ਹੋਰ ਉਭਾਰ ਦਿੰਦੀ ਹੈ, ਉਸ ਤੋਂ ਬਾਅਦ ਬਿਮਾਰੀ ਦਾ ਇਲਾਜ ਸ਼ੁਰੂ ਕਰਦੀ ਹੈ। ਤਾਂ ਜਿਵੇਂ ਹੀ ਮੈਂ ਦਿਮਾਗੀ ਨਕਸਲ ਵਾਲੀ ਹੋਮਿਓਪੈਥੀ ਦੀ ਗੋਲੀ ਦਿੱਤੀ, ਸਾਰੇ ਦਿਮਾਗੀ ਨਕਸਲ ਨਿਕਲ ਕੇ ਬਾਹਰ ਆਉਣ ਲੱਗੇ। ਅਤੇ ਜੋ ਲੋਕ ਦਿਮਾਗੀ ਨਕਸਲ ਨੂੰ ਵਧਾ ਦੇ ਰਹੇ ਹਨ, ਹੁਣ ਜਨਤਾ ਉਨ੍ਹਾਂ ਦਾ ਵੀ ਅਸਲੀ ਰੰਗ ਦੇਖ ਰਹੀ ਹੈ।

05/09/2026

ਅਧਿਆਪਕ ਦਿਵਸ ‘ਤੇ ਪੰਜਾਬ ਦੇ ਅਧਿਆਪਕਾਂ ਨੂੰ ਸਲਾਮ, ਪਰ ਭਗਵੰਤ ਮਾਨ–ਕੇਜਰੀਵਾਲ ਸਰਕਾਰ ਤੋਂ ਸਿੱਧਾ ਸਵਾਲ—ਵਾਅਦਿਆਂ ਨਾਲ ਨਹੀਂ, ਹੱਕਾਂ ਨਾਲ ਸਨਮਾਨ ਕਦੋਂ?

ਜਿਨ੍ਹਾਂ ਅਧਿਆਪਕਾਂ ਦੇ ਮੱਥੇ ’ਤੇ ਪੰਜਾਬ ਦੀ ਨਵੀਂ ਪੀੜ੍ਹੀ ਦਾ ਭਵਿੱਖ ਲਿਖਿਆ ਜਾਂਦਾ ਹੈ, ਉਨ੍ਹਾਂ ਨੂੰ ਖੋਖਲੇ ਐਲਾਨ ਨਹੀਂ, ਪੱਕੀਆਂ ਨੌਕਰੀਆਂ, ਸਮੇਂ ਸਿਰ ਤਨਖ਼ਾਹ, ਪੁਰਾਣੀ ਪੈਨਸ਼ਨ ਅਤੇ ਬਣਦੇ ਹੱਕ ਚਾਹੀਦੇ ਹਨ।

ਅਧਿਆਪਕਾਂ ਨੂੰ ਭਾਸ਼ਣ ਨਹੀਂ—ਇਨਸਾਫ਼ ਚਾਹੀਦਾ ਹੈ।
ਪੰਜਾਬ ਨੂੰ ਪ੍ਰਚਾਰ ਨਹੀਂ—ਸਿੱਖਿਆ ਦੀ ਸੱਚੀ ਕ੍ਰਾਂਤੀ ਚਾਹੀਦੀ ਹੈ।

Teacher’s Day ’ਤੇ ਇੱਕ ਹੀ ਸਵਾਲ: ਕੇਜਰੀਵਾਲ ਜੀ, ਪੰਜਾਬ ਦੇ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਕਦੋਂ?
— ਸਰਦਾਰ ਹਰਜੋਤ ਕਮਲ, ਜ਼ਿਲ੍ਹਾ ਪ੍ਰਧਾਨ, ਮੋਗਾ

05/09/2026

ਅਧਿਆਪਕ ਸਿਰਫ਼ ਪੜ੍ਹਾਉਂਦੇ ਨਹੀਂ, ਪੀੜ੍ਹੀਆਂ ਦਾ ਭਵਿੱਖ ਘੜਦੇ ਹਨ।

ਅਧਿਆਪਕ ਦਿਵਸ ਮੌਕੇ ਪੰਜਾਬ ਦੇ ਹਰ ਅਧਿਆਪਕ ਨੂੰ ਦਿਲੋਂ ਸਲਾਮ। ਪਰ ਸਨਮਾਨ ਸਿਰਫ਼ ਮੰਚਾਂ ’ਤੇ ਫੁੱਲ ਦੇਣ ਨਾਲ ਨਹੀਂ, ਅਧਿਆਪਕਾਂ ਦੇ ਹੱਕ, ਸਨਮਾਨ ਅਤੇ ਸੁਰੱਖਿਆ ਯਕੀਨੀ ਬਣਾਉਣ ਨਾਲ ਹੁੰਦਾ ਹੈ।

ਭਗਵੰਤ ਮਾਨ–ਕੇਜਰੀਵਾਲ ਸਰਕਾਰ ਨੂੰ ਇਸ਼ਤਿਹਾਰਾਂ ਦੀ ‘ਸਿੱਖਿਆ ਕ੍ਰਾਂਤੀ’ ਨਹੀਂ, ਅਧਿਆਪਕਾਂ ਦੀ ਅਸਲ ਕਦਰ ਕਰਨੀ ਚਾਹੀਦੀ ਹੈ।

ਅਧਿਆਪਕਾਂ ਦਾ ਸਨਮਾਨ ਕਰੋ—ਉਨ੍ਹਾਂ ਦੇ ਹੱਕਾਂ ਨਾਲ ਇਨਸਾਫ਼ ਕਰੋ!
—— ਸ਼੍ਰੀ ਸੰਜੀਵ ਮਨਹਾਸ , ਜ਼ਿਲ੍ਹਾ ਪ੍ਰਧਾਨ, ਹੁਸ਼ਿਆਰਪੁਰ ਦਿਹਾਤੀ
Punjab

05/09/2026

DA ਮੁਲਾਜ਼ਮਾਂ ਦਾ ਹੱਕ ਹੈ, ਕੋਈ ਸਰਕਾਰੀ ਮਿਹਰਬਾਨੀ ਨਹੀਂ!

ਪੰਜਾਬ ਦੇ ਮੁਲਾਜ਼ਮਾਂ ਦਾ ਬਕਾਇਆ DA ਰੋਕ ਕੇ ਬੈਠੀ ਭਗਵੰਤ ਮਾਨ ਸਰਕਾਰ ਨੂੰ ਹੁਣ ਹੱਕ ਦਾ ਪੈਸਾ ਦੇਣ ਤੋਂ ਹੋਰ ਟਾਲ-ਮਟੋਲ ਬੰਦ ਕਰਨੀ ਚਾਹੀਦੀ ਹੈ।

ਸੀਨੀਅਰ ਭਾਜਪਾ ਆਗੂ ਬੀਬਾ ਪਰਮ ਪਾਲ ਕੌਰ ਜੀ ਨੇ ਮੁਲਾਜ਼ਮਾਂ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਕਿਹਾ ਕਿ DA ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ।

ਮੁਲਾਜ਼ਮਾਂ ਨੇ ਸਰਕਾਰ ਦੇ ਖ਼ਜ਼ਾਨੇ ’ਤੇ ਕੋਈ ਅਹਿਸਾਨ ਨਹੀਂ ਮੰਗਿਆ—ਉਹ ਆਪਣਾ ਹੱਕ ਮੰਗ ਰਹੇ ਹਨ।

DA ਦਿਓ, ਬਕਾਇਆ ਦਿਓ, ਮੁਲਾਜ਼ਮਾਂ ਨਾਲ ਇਨਸਾਫ਼ ਕਰੋ!

05/09/2026

DA ਕੋਈ ਖੈਰਾਤ ਨਹੀਂ, ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਹੱਕ ਹੈ!

ਭਗਵੰਤ ਮਾਨ–ਕੇਜਰੀਵਾਲ ਸਰਕਾਰ ਨੇ ਵਾਅਦਿਆਂ ਦੀਆਂ ਝੜੀਆਂ ਲਾਈਆਂ, ਪਰ ਮੁਲਾਜ਼ਮਾਂ ਦੇ ਬਕਾਇਆ DA ਦੀ ਵਾਰੀ ਆਉਂਦੀ ਹੈ ਤਾਂ ਚੁੱਪੀ ਕਿਉਂ?

ਮਹਿੰਗਾਈ ਵਧਦੀ ਰਹੀ, DA ਰੁਕਦਾ ਰਿਹਾ—ਹੁਣ ਹਿਸਾਬ ਦਿਓ!

ਮੁਲਾਜ਼ਮੋ, ਆਪਣੇ ਹੱਕ ਲਈ ਇਕੱਠੇ ਹੋਵੋ—ਆਵਾਜ਼ ਬੁਲੰਦ ਕਰੋ, ਸਰਕਾਰ ਤੋਂ DA ਦਾ ਹਿਸਾਬ ਮੰਗੋ, ਤੇ ਜਦ ਤੱਕ ਹੱਕ ਨਹੀਂ ਮਿਲਦਾ, ਸੰਘਰਸ਼ ਜਾਰੀ ਰੱਖੋ!

DA ਦਿਓ—ਹੱਕ ਦਿਓ!
—— ਸਰਦਾਰ ਹਰਜੋਤ ਕਮਲ, ਜ਼ਿਲ੍ਹਾ ਪ੍ਰਧਾਨ, ਮੌਗਾ

ਭਾਜਪਾ ਪਰਿਵਾਰ ਡੇਰਾਬੱਸੀ ਵਿੱਚ ਹੋਇਆ ਵਾਧਾ ਲਾਲੜੂ ਮੰਡਲ ਦੇ ਪਿੰਡ ਤਸਿੰਬਲੀ ਵਿਚ ਸ੍ਰੀ ਸੰਜੀਵ ਵਸਿਸਟ ਪ੍ਰਧਾਨ ਭਾਜਪਾ ਮੋਹਾਲੀ ਜੀ ਦੀ ਰਹਿਨੁਮਾਈ ...
05/09/2026

ਭਾਜਪਾ ਪਰਿਵਾਰ ਡੇਰਾਬੱਸੀ ਵਿੱਚ ਹੋਇਆ ਵਾਧਾ ਲਾਲੜੂ ਮੰਡਲ ਦੇ ਪਿੰਡ ਤਸਿੰਬਲੀ ਵਿਚ ਸ੍ਰੀ ਸੰਜੀਵ ਵਸਿਸਟ ਪ੍ਰਧਾਨ ਭਾਜਪਾ ਮੋਹਾਲੀ ਜੀ ਦੀ ਰਹਿਨੁਮਾਈ ਦੇ ਵਿੱਚ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਜੀ ਨੇ ਪਿੰਡ ਵਾਸੀਆਂ ਨੂੰ ਸ੍ਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਮੌਕੇ ਉੱਤੇ ਦਰਜਣਾ ਪਿੰਡ ਵਾਸੀਆਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ

Address

Plot No 3, Drive Shayama Prashad Mukherjee Bhawan, Sector 37 A
Chandigarh

Alerts

Be the first to know and let us send you an email when BJP Punjab posts news and promotions. Your email address will not be used for any other purpose, and you can unsubscribe at any time.

Contact The Organization

Send a message to BJP Punjab:

Shortcuts

Share