District Red Cross Society, Faridkot

District Red Cross Society, Faridkot For the people by the people

ਅੱਜ ਰੈੱਡ ਕਰਾਸ ਸੁਸਾਇਟੀ ਵਲੋਂ ਚਲਾਏ ਜਾ ਰਹੇ ਉਮੀਦ, ਉਮੰਗ, ਉਜਾਲਾ ਸਕੂਲ ਫਰੀਦਕੋਟ ਵਿਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਅਤੇ  ਬਜ਼ੁਰਗਾਂ ਨੂ...
01/03/2026

ਅੱਜ ਰੈੱਡ ਕਰਾਸ ਸੁਸਾਇਟੀ ਵਲੋਂ ਚਲਾਏ ਜਾ ਰਹੇ ਉਮੀਦ, ਉਮੰਗ, ਉਜਾਲਾ ਸਕੂਲ ਫਰੀਦਕੋਟ ਵਿਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਅਤੇ ਬਜ਼ੁਰਗਾਂ ਨੂੰ ਸਵੇਰ ਦੇ ਨਾਸ਼ਤੇ ਵਿੱਚ ਦਹੀ, ਲੱਸੀ ਅਤੇ ਦੇਸੀ ਘਿਉ ਦੀਂ ਸੇਵਾ ਕੀਤੀ ਗਈ।

ਅੱਜ ਰੈੱਡ ਕਰਾਸ ਸੁਸਾਇਟੀ ਫਰੀਦੋਕਟ ਵਲੋਂ ਚਲਾਏ ਜਾ ਰਹੇ ਉਮੀਦ,ਓਮੰਗ ਅਤੇ ਉਜਾਲਾ ਸਕੂਲ ਫਰੀਦਕੋਟ ਚ ਰਹਿ ਰਹੇ ਵਿਸ਼ੇਸ਼ ਲੋੜ੍ਹਾਂ ਵਾਲੇ ਬੱਚਿਆ ਅਤੇ ਬ...
16/02/2026

ਅੱਜ ਰੈੱਡ ਕਰਾਸ ਸੁਸਾਇਟੀ ਫਰੀਦੋਕਟ ਵਲੋਂ ਚਲਾਏ ਜਾ ਰਹੇ ਉਮੀਦ,ਓਮੰਗ ਅਤੇ ਉਜਾਲਾ ਸਕੂਲ ਫਰੀਦਕੋਟ ਚ ਰਹਿ ਰਹੇ ਵਿਸ਼ੇਸ਼ ਲੋੜ੍ਹਾਂ ਵਾਲੇ ਬੱਚਿਆ ਅਤੇ ਬਜ਼ੁਰਗਾਂ ਨੁੰ ਰਾਤ ਦੇ ਖਾਣੇ ਚ ਸਾਗ ਮੱਕੀ ਦੀਂ ਰੋਟੀ ਦੇਸੀ ਘਿਉ ਪੰਜੀਰੀ ਤੇ ਦੁੱਧ ਦੀਂ ਸੇਵਾ ਕੀਤੀ ਗਈ।

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਭਾਰਤੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਦੇ ਦਿਸ਼ਾ ਨ...
14/10/2025

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਭਾਰਤੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਤੀ 13 ਤੋਂ 17 ਅਕਤੂਬਰ,2025 ਤੱਕ CPR ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਦਾ ਮੰਤਵ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਜੀਵਨ ਬਚਾਓ ਵਿਧੀ ਸੀ.ਪੀ. ਆਰ. ਦੀ ਟ੍ਰੇਨਿੰਗ (CPR as a life saving skill among Healthcare Personnel, Students, Security Services & General Public) ਅਤੇ ਉਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ।ਅੱਜ ਇਸ ਮੁਹਿੰਮ ਦੀ ਸ਼ੁਰੂਆਤ ਸੱਤਿਆ ਸਾਈ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਵਿੱਚ ਬੱਚਿਆ ਨੂੰ Compression-Only CPR ਦੀ ਟਰੇਨਿੰਗ ਦੇ ਕੇ ਕੀਤੀ ਗਈ ।ਭਾਰਤੀ ਰੈੱਡ ਕਰਾਸ ਸੁਸਾਇਟੀ, ਜ਼ਿਲਾ ਫ਼ਰੀਦਕੋਟ ਦੇ ਫਸਟ ਏਡ ਮਾਸਟਰ ਟ੍ਰੇਨਰ ਰਾਜੀਵ ਮਲਿਕ ਨੇ ਬੱਚਿਆ ਨੂੰ ਇਸ ਵਿਧੀ ਦੀ Hands-On CPR practice ਕਰਵਾਈ। ਸਕੱਤਰ ਰੈੱਡ ਕਰਾਸ ਸੁਸਾਇਟੀ ਮਨਦੀਪ ਸਿੰਘ ਨੇ ਦੱਸਿਆ ਕਿ CPR ਜਾਗੂਰਤਾ ਹਫ਼ਤਾ ਦੌਰਾਨ ਵਿਦਿਆਰਥੀਆਂ ਨੂੰ ਵੀ ਵੱਡੇ ਪੱਧਰ ਤੇ ਇਹ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ ਸਾਦਿਕ ਚੌਂਕ ਰੈੱਡ ਕਰਾਸ ਸੁਸਾਇਟੀ, ਫਰੀਦਕੋਟ ਦੇ ਦਫ਼ਤਰ ਲਗਾਤਾਰ ਫਸਟ ਏਡ ਦੇ ਕੋਰਸ ਵੀ ਚੱਲ ਰਹੇ ਹਨ।

ਅੱਜ ਮਾਨਯੋਗ ਚੀਫ਼ ਜੁਡੀਸ਼ਅਲ ਮੈਜਿਸਟ੍ਰੇਟ,ਫ਼ਰੀਦਕੋਟ(ਸੀ.ਜੇ.ਐਮ)ਜੀ ਦੀ ਰਹਿਨੁਮਾਈ ਹੇਠ ਰੈੱਡ ਕਰਾਸ ਸੀਨੀਅਰ ਸਿਟੀਜਨ ਹੋਮ ਵਿਖੇ ਰਹਿ ਰਹੇ ਬਜ਼ੁਰਗ...
21/08/2025

ਅੱਜ ਮਾਨਯੋਗ ਚੀਫ਼ ਜੁਡੀਸ਼ਅਲ ਮੈਜਿਸਟ੍ਰੇਟ,ਫ਼ਰੀਦਕੋਟ(ਸੀ.ਜੇ.ਐਮ)ਜੀ ਦੀ ਰਹਿਨੁਮਾਈ ਹੇਠ ਰੈੱਡ ਕਰਾਸ ਸੀਨੀਅਰ ਸਿਟੀਜਨ ਹੋਮ ਵਿਖੇ ਰਹਿ ਰਹੇ ਬਜ਼ੁਰਗਾਂ ਅਤੇ ਰੈੱਡ ਕਰਾਸ ਸਪੈਸ਼ਲ ਸਕੂਲਜ਼ ਦੇ ਵਿਦਿਆਰਥੀਆਂ ਦੀ ਸਿਹਤ ਚੈੱਕ ਅੱਪ ਲਈ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਸਿਵਲ ਹਸਪਤਾਲ ਫ਼ਰੀਦਕੋਟ ਦੇ ਮਾਹਿਰ ਡਾਕਟਰਾਂ ਵੱਲੋਂ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਰੈੱਡ ਕਰਾਸ ਸਪੈਸ਼ਲ ਸਕੂਲਜ਼ ਦੇ ਵਿਦਿਆਰਥੀਆਂ ਵੱਲੋਂ ਪੇਂਟਿੰਗ ਅਤੇ ਗੀਤ ਸੰਗੀਤ ਰਾਹੀਂ ਆਪਣੀ ਕਲਾ ਦਿਖਾਈ। ਮਾਨਯੋਗ ਸੀ.ਜੇ.ਐਮ. ਜੀ ਵੱਲੋਂ ਬੱਚਿਆਂ ਵੱਲੋਂ ਕੀਤੀ ਗਈ ਪੇਂਟਿੰਗ ਅਤੇ ਗੀਤ ਸੰਗੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬਜ਼ੁਰਗਾਂ ਅਤੇ ਬੱਚਿਆਂ ਨੂੰ ਹਮੇਸ਼ਾ ਸਿਹਤਮੰਦ ਰੱਖਣ ਲਈ ਭਵਿੱਖ ਵਿੱਚ ਵੀ ਅਜਿਹੇ ਮੈਡੀਕਲ ਕੈਂਪਾਂ ਦਾ ਆਯੋਜਨ ਕਰਦੇ ਰਹਿਣਗੇ।

ਅੱਜ ਮਾਸਟਰ ਗੁਰਮੇਲ ਸਿੰਘ ਜੀ ਨੇ ਰੱਖੜੀ ਦਾ ਪਵਿੱਤਰ  ਤਿਉਹਾਰ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਉਮੀਦ, ਉਮੰਗ ਅਤੇ ਉਜਾਲਾ ਸਕੂਲ ਫਰੀਦਕੋ...
09/08/2025

ਅੱਜ ਮਾਸਟਰ ਗੁਰਮੇਲ ਸਿੰਘ ਜੀ ਨੇ ਰੱਖੜੀ ਦਾ ਪਵਿੱਤਰ ਤਿਉਹਾਰ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਉਮੀਦ, ਉਮੰਗ ਅਤੇ ਉਜਾਲਾ ਸਕੂਲ ਫਰੀਦਕੋਟ ਦੇ ਹੋਸਟਲ ਵਿੱਚ ਰਹਿ ਰਹੇ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਤੇ ਬਜ਼ੁਰਗਾਂ ਨਾਲ ਮਨਾਇਆ। ਅੱਜ ਬੇਟੀ ਗੀਤਾ ਨੇ ਆਪਣੇ ਵੀਰ ਪੱਪੂ ਤੇ ਲਾਡੀ ਨੂੰ ਰੱਖੜੀ ਬੰਨ ਕੇ ਮੂੰਹ ਮਿੱਠਾ ਕਰਵਾਇਆ। ਨੇਤਰਹੀਨ ਬੱਚੀ ਸੁਖਪ੍ਰੀਤ ਤੇ ਮਨਦੀਪ ਨੇ ਸਾਰੇ ਆਸ਼ਰਮ ਦੇ ਬੱਚਿਆਂ ਨੂੰ ਰੱਖੜੀਆਂ ਬੰਨੀਆਂ ਅਤੇ ਰਸਗੁੱਲੇ ਖੁਵਾਏ। ਪਰਮਾਤਮਾ ਕਰੇ ਇਸ ਤਰ੍ਹਾਂ ਤੇ ਤਿਉਹਾਰ ਆਉਂਦੇ ਰਹਿਣ ਤੇ ਇਸੇ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹੀਏ।

ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਚਲਾਏ ਜਾ ਰਹੇ ਸਕੂਲ ਉਮੀਦ,ਉਮੰਗ ਅਤੇ ਉਜਾਲਾ ਦੇ ਹੋਸਟਲ ਵਿੱਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ...
19/07/2025

ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਚਲਾਏ ਜਾ ਰਹੇ ਸਕੂਲ ਉਮੀਦ,ਉਮੰਗ ਅਤੇ ਉਜਾਲਾ ਦੇ ਹੋਸਟਲ ਵਿੱਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਰੈੱਡ ਕਰਾਸ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਅਰਸ਼ਦੀਪ ਸਿੰਘ ਪਟਿਆਲਾ ਨੇ ਆਪਣਾ ਜਨਮਦਿਨ ਦਹੀ ਭੱਲੇ ਅਤੇ ਪਨੀਰ ਦੀ ਜਲੇਬੀ ਦੀ ਸੇਵਾ ਕਰਕੇ ਮਨਾਇਆ। ਰੈੱਡ ਕਰਾਸ ਸੁਸਾਇਟੀ ਵਲੋ ਉਨ੍ਹਾਂ ਨੂੰ ਸ਼ੁਭਕਾਮਨਾਵਾਂ।

ਅੱਜ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਵਲੋਂ ਚਲਾਏ ਜਾ ਰਹੇ ਉਮੀਦ,ਉਮੰਗ,ਉਜਾਲਾ ਸਕੂਲ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਵੇਰ ਦ...
06/06/2025

ਅੱਜ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਵਲੋਂ ਚਲਾਏ ਜਾ ਰਹੇ ਉਮੀਦ,ਉਮੰਗ,ਉਜਾਲਾ ਸਕੂਲ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਵੇਰ ਦੇ ਨਾਸਤੇ ਵਿੱਚ ਲੱਸੀ ਦੀ ਸੇਵਾ ਕੀਤੀ ਗਈ ਅਤੇ ਸ਼ਾਮ ਨੂੰ ਲੀਚੀਆਂ ਦੀ ਸੇਵਾ ਮਾਸਟਰ ਗੁਰਮੇਲ ਸਿੰਘ ਵਲੋਂ ਕੀਤੀ ਗਈ।

ਅੱਜ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਉਮੀਦ,ਉਮੰਗ,ਉਜਾਲਾ ਸਕੂਲ ਫ਼ਰੀਦਕੋਟ ਵਿੱਚ ਗੁਰਮੇਲ ਸਿੰਘ ਮਾਸਟਰ ਦੀ ਭਤੀਜੀ ਅਮਰਜੋਤ ਕੌਰ ਦੀ ਬੇਟੀ...
18/05/2025

ਅੱਜ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਉਮੀਦ,ਉਮੰਗ,ਉਜਾਲਾ ਸਕੂਲ ਫ਼ਰੀਦਕੋਟ ਵਿੱਚ ਗੁਰਮੇਲ ਸਿੰਘ ਮਾਸਟਰ ਦੀ ਭਤੀਜੀ ਅਮਰਜੋਤ ਕੌਰ ਦੀ ਬੇਟੀ ਅਵਨੀਤ ਕੌਰ, ਫ਼ਰੀਦਕੋਟ ਦੇ ਜਨਮ ਦਿਨ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਡਾ ਮਿੱਠਾ ਦੁੱਧ ਪਿਲਾ ਕੇ ਮਨਾਇਆ। ਬਜ਼ੁਰਗਾਂ ਨੇ ਬੱਚੀ ਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ।

ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਸ੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਇੰਡੀਅਨ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਦੇ ਦਿਸ਼ਾ ਨਿ...
12/05/2025

ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਸ੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਇੰਡੀਅਨ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੈੱਡ ਕਰਾਸ ਭਵਨ ਵਿਖੇ ਫਸਟ ਏਡ ਟ੍ਰੇਨਿੰਗ ਸਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਰੈੱਡ ਕਰਾਸ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਕੈਂਪ ਵਿੱਚ 30 ਸਿਖਿਆਰਥੀਆਂ ਨੇ ਭਾਗ ਲਿਆ।
ਇਸ ਟ੍ਰੇਨਿੰਗ ਕੈਂਪ ਵਿੱਚ ਫਸਟ ਏਡ ਦੇ ਮੁੱਢਲੇ ਉਦੇਸ਼, ਸੀ.ਪੀ.ਆਰ, ਲਹੂ ਦੇ ਵਹਿਣ ਨੂੰ ਰੋਕਣ, ਬੇਹੋਸ਼ੀ, ਗਰਮੀ ਜਾ ਲੂ ਲੱਗਣ, ਹੱਡੀਆਂ ਦੇ ਟੁੱਟਣ ਸਬੰਧੀ, ਜਹਿਰੀਲੇ ਜੀਵ ਜੰਤੂਆ ਦੇ ਡੰਗਣ, ਫੱਟੜਾਂ ਅਤੇ ਮਰੀਜਾਂ ਨੂੰ ਸਹੀ ਤਰੀਕੇ ਨਾਲ ਫਸਟ ਏਡ ਦੇਣ ਦੀ ਟ੍ਰੇਨਿੰਗ ਫਸਟ ਏਡ ਲੈਕਚਰਾਰ ਸ਼੍ਰੀ ਰਾਜੀਵ ਮਲਿਕ ਦੁਆਰਾ ਦਿੱਤੀ ਗਈ।

ਸਕੱਤਰ ਰੈੱਡ ਕਰਾਸ ਨੇ ਚਾਹਵਾਨ ਨੋਜਵਾਨਾਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਰਜਿਸ਼ਟਰੇਸ਼ਨ ਕਰਵਾਈ ਜਾਵੇ।

ਅੱਜ ਸ਼੍ਰੀ ਪਰਮਿੰਦਰ ਸਿੰਘ ਵਾਸੀ ਪਾਰਕ ਐਵਨਿਊ, ਫ਼ਰੀਦਕੋਟ ਭਾਰਤੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਅਤੇ ਵਿਸ਼ੇਸ...
28/04/2025

ਅੱਜ ਸ਼੍ਰੀ ਪਰਮਿੰਦਰ ਸਿੰਘ ਵਾਸੀ ਪਾਰਕ ਐਵਨਿਊ, ਫ਼ਰੀਦਕੋਟ ਭਾਰਤੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਹੋਸਟਲ ਵਿੱਚ ਆਪਣੀ ਪਤਨੀ ਨਾਲ ਪਹੁੰਚੇ। ਇਸ ਮੌਕੇ ਉਹਨਾਂ ਵੱਲੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਪੈਟੀਜ ਅਤੇ ਜੂਸ ਦੀ ਵੰਡ ਕਰਦਿਆਂ ਬਜ਼ੁਰਗਾਂ ਦੀਆਂ ਅਸੀਸਾਂ ਅਤੇ ਬੱਚਿਆਂ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ। ਉਹਨਾਂ ਵੱਲੋਂ ਭਵਿੱਖ ਵਿੱਚ ਵੀ ਇਹਨਾਂ ਬਜ਼ੁਰਗਾਂ ਅਤੇ ਬੱਚਿਆਂ ਲਈ ਨਿਰੰਤਰ ਸੇਵਾ ਕਰਦੇ ਰਹਿਣ ਦਾ ਭਰੋਸਾ ਦਿੱਤਾ। ਭਾਰਤੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਸ਼੍ਰੀ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਸੇਵਾ ਲਈ ਉਹਨਾਂ ਦਾ ਧੰਨਵਾਦ ਕਰਦੀ ਹੈ।

Address

Near Sadik Chownk
Faridkot
141205

Website

Alerts

Be the first to know and let us send you an email when District Red Cross Society, Faridkot posts news and promotions. Your email address will not be used for any other purpose, and you can unsubscribe at any time.

Share