Jaswinder Dhab Page

Jaswinder Dhab Page persnal vlog

14/06/2026

ਜਿਹੜੀ ਚੀਜ਼ ਦੀ ਬਲੌਗਰ ਮਸ਼ਹੂਰੀ ਕਰਦੇ ਆ ਉਹ ਚੀਜ਼ ਖਰੀਦੋ ਹੀ ਨਾ। ਫਿਰ ਨਾ ਰਹੇਗਾ ਬਾਂਸ ਨਾਂ ਬਜੇਗੀ ਬਾਂਸਰੀ

11/05/2026

ਕੁਝ ਲੋਕ ਪਾਰਟੀਬਾਜੀ ਜਾਂ ਸਿਰਫ ਬਾਦਲਾਂ ਦੇ ਵਿਰੋਧ ਕਰਕੇ ਹੀ ਇਹਨਾਂ ਦੀ ਸਪੋਟ ਕਰੀ ਜਾ ਰਹੇ ਨੇ।
ਹਾਲਾਂਕਿ ਵਕੀਲਾਂ ਅਤੇ ਸਿੱਖ ਚਿੰਤਕ ਇਸਤੇ ਵਿਚਾਰ ਲਈ ਇਹਨਾਂ ਨੂੰ ਬੁਲਾਕੇ ਸਾਰੀ ਕਹਾਣੀਂ ਦੱਸਣ ਦੀ ਕੋਸ਼ਿਸ਼ ਵਿੱਚ ਵੀ ਨੇ।
ਪਰ ਇਹ ਸਫ਼ਾਈਆਂ ਤੇ ਸਫਾਈਆਂ ਸੁੱਟੀ ਜਾਂਦੇ ਨੇ। ਆਪੋ ਆਪਣੇ ਫੇਸਬੁੱਕ ਇੰਸਟਾਗ੍ਰਾਮ ਪੇਜਾਂ ਤੇ।
ਇੱਕ ਵਾਰ ਫਿਰ ਝਾਤੀ ਮਾਰ ਲਵੋ ਇਹ ਮਸਲਾ ਬਾਦਲਾਂ ਅਤੇ ਸਿਆਸਤ ਦਾਨਾ ਸਮਝ ਕੇ ਸਿੱਖਾਂ ਦਾ ਸਮਝਕੇ ਫ਼ੈਸਲਾ ਅਤੇ ਸਪੋਟ ਕਰੋ।
👇👇👇👇👇👇👇👇👇👇👇👇👇👇👇👇👇👇👇
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026

1
(Aa) “ਕਸਟੋਡੀਅਨ (ਸੰਭਾਲਕਰਤਾ/ਰਖਵਾਲਾ) ਨਾਂ ਅਤੇ ਪਤਾ” — ਮਤਲਬ ਕੋਈ ਵਿਅਕਤੀ, ਸੰਸਥਾ ਜਾਂ ਗੁਰਦੁਆਰਾ ਕਮੇਟੀ ਜਿਸ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿਤਾ ਗਿਆ ਹੋਵੇ ਅਤੇ/ਜਾਂ ਜੋ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੁਰੱਖਿਆ ਅਤੇ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਲਈ ਜ਼ਿੰਮੇਵਾਰ ਹੋਵੇ;"
ਇਸ ਐਕਟ ਵਿੱਚ ਦਰਜ 'ਕਸਟੋਡੀਅਨ' ਸ਼ਬਦ ਦੇ ਮੁਤਾਬਕ ਬੇਅਦਬੀ ਦੀ ਸਾਰੀ ਜਿੰਮੇਵਾਰੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ, ਕਮੇਟੀ ਅਤੇ ਜਾਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਪਰਿਵਾਰ ਤੇ ਆ ਜਾਂਦੀ ਹੈ। ਜੋ ਕਿ ਉਲਟਾ ਸਿੱਖਾਂ ਨੂੰ ਹੀ ਦੋਸ਼ੀ ਬਣਾਉਂਦੀ ਹੈ।
ਸਜ਼ਾਵਾਂ
5. (1) ਇਸ ਐਕਟ ਦੀਆਂ ਮਦਾਂ ਅਤੇ ਉਸ ਦੇ ਤਹਿਤ ਬਣਾਏ ਗਏ ਨਿਯਮਾਂ ਦੀ ਜੋ ਵੀ ਉਲੰਘਣਾ ਕਰੇਗਾ, ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਜੁਰਮ ਨੂੰ ਨੂੰ ਛੱਡ ਕੇ ਉਸ ਨੂੰ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਅਤੇ 5 ਜੁਰਮਾਨਾ ਲੱਗ ਸਕਦਾ ਹੈ ਜੋ 10 ਲੱਖ ਰੁਪਏ ਤੱਕ ਹੋ ਸਕਦਾ ਹੈ।
ਐਕਟ ਮੁਤਾਬਿਕ ਇਸ ਦੀ ਸਿੱਧੀ ਸਿੱਧੀ ਜਿੰਮੇਵਾਰੀ ਗ੍ਰੰਥੀ ਸਿੰਘ ਅਤੇ ਗੁਰਦੁਆਰਾ ਕਮੇਟੀ ਤੇ ਆਉਂਦੀ ਹੈ। ਭਾਵ ਕਿ ਸਰਕਾਰ ਹੀ ਨਿਯਮ ਮਨ ਮਰਜ਼ੀ ਦੇ ਨਿਯਮ ਬਣਾਵੇਗੀ ਅਤੇ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਮਨ ਮਰਜ਼ੀ ਦੀ ਸਜ਼ਾ ਦੇਵੇਗੀ।

2
4 (Bb) “ਰਿਕਾਰਡ” ਮਤਲਬ ਉਹ ਸਾਰਾ ਰਿਕਾਰਡ ਜੋ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਛਪਾਈ, ਸੰਭਾਲ (storage), ਵੰਡ ਅਤੇ ਪੂਰਤੀ ਨਾਲ ਸੰਬੰਧਿਤ ਸਾਰੇ ਰਿਕਾਰਡ (ਹੱਥ ਨਾਲ ਜਾਂ ਇਲੈਕਟਰੋਨਿਕ ਰੂਪ ਵਿੱਚ) ਬਣਾਏ ਗਏ ਹੋਣ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ ਸੰਭਾਲ ਦਾ ਸਾਰਾ ਜ਼ਿੰਮਾ ਪੰਥ ਕੋਲ ਹੈ ਅਤੇ ਜਿਸ ਦਾ ਪੂਰਾ ਰਿਕਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਦੀ ਹੈ। ਇਸ ਦੀ ਜਾਣਕਾਰੀ ਜਨਤਕ ਕਰਨਾ ਜਾਂ ਕਿਸੇ ਸਰਕਾਰੀ ਅਥਾਰਟੀ ਨੂੰ ਦੇਣਾ ਗ਼ੈਰ-ਵਾਜਿਬ ਹੈ।
ਇਸ ਤੋਂ ਇਲਾਵਾ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਵਾਉਣਾ ਸਰਕਾਰ ਦੇ ਅਧੀਨ ਨਹੀਂ ਹੈ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਪੀਨ ਹੈ। ਇਸ ਦੀ ਦੁਰਵਰਤੋਂ ਕਰਦੇ ਹੋਏ ਕਿਸੇ ਵੀ ਪ੍ਰਬੰਧਕ ਤੇ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਦਾ ਪਰਚਾ ਕਰਵਾਇਆ ਜਾ ਸਕਦਾ ਹੈ ਜੋ ਕਿ ਗ਼ੈਰ-ਜ਼ਮਾਨਤੀ ਹੈ।
ਪੰਜਾਬੀ ਪੰਜਾਬੀ ਸ਼ਬਦ ਸੰਭਾਲ ਜਿਸ ਨੂੰ ਅੰਗਰੇਜ਼ੀ ਐਕਟ ਵਿੱਚ ਸਟੋਰੇਜ (storage) ਸ਼ਬਦ ਵਰਤਿਆ ਗਿਆ ਹੈ। ਜਿਸ ਨੂੰ ਐਕਟ ਵਿੱਚ “ਸਟੋਰੇਜ” ਲਿਖਿਆ ਗਿਆ ਹੈ ਉਸ ਨੂੰ ਅਦਬ ਸਤਿਕਾਰ ਦੇ ਨਾਲ "ਸੱਚਖੰਡ" ਕਿਹਾ ਜਾਂਦਾ ਹੈ ਅਤੇ 'ਸਟੋਰੇਜ' ਸ਼ਬਦ ਨੂੰ ਐਕਟ ਵਿੱਚ ਵਰਤਣਾ ਆਪਣੇ ਆਪ ਵਿੱਚ ਬੇਅਦਬੀ ਹੈ।

3
3a (1) (a) ਹਰਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਵਿਲੱਖਣ ਪਹਿਚਾਣ ਨੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਹਨ ਤੇ ਗੁਰੂ ਨੂੰ ਵਿਲੱਖਣ ਪਹਿਚਾਣ ਨੰਬਰ (UIN) ਕਿਵੇਂ ਦਿੱਤਾ ਜਾ ਸਕਦਾ ਹੈ? ਸਿੱਖ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।
3a (2) ਇਹ ਰਜਿਸਟਰ ਜਾਂ ਰਿਕਾਰਡ ਰਜਿਸਟਰ ਵਿੱਚ ਵੀ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ’ਤੇ ਮੁਹੱਈਆ ਹੋਵੇਗਾ।
ਅਜਿਹੀ ਕੋਈ ਵੀ ਜਾਣਕਾਰੀ ਨਾਂ ਅਤੇ ਪਤੇ ਸਮੇਤ ਜਨਤਕ ਕਰਨਾ ਕਿਸੇ ਵੈੱਬਸਾਈਟ ਤੇ ਪਾਉਣਾ ਜਾਂ ਸਰਕਾਰੀ ਅਥਾਰਟੀ ਨੂੰ ਦੇਣਾ ਨਿਜਤਾ ਦੇ ਖ਼ਿਲਾਫ ਹੈ ਜਿਸ ਦੀ ਦੁਰਵਰਤੋਂ ਕਿਤੇ ਵੀ ਹੋ ਸਕਦੀ ਹੈ। ਪੰਜਾਬ ਤੋਂ ਬਾਹਰ ਯੂਪੀ ਅਤੇ ਹੋਰ ਕਈ ਸੂਬਿਆਂ ਵਿੱਚ ਸਿੱਖ ਬਹੁਤ ਘੱਟ ਗਿਣਤੀ ਵਿੱਚ ਹਨ ਕਈ ਥਾਵਾਂ ਜਿਹੀਆਂ ਹਨ ਜਿੱਥੇ ਸਿੱਖਾਂ ਦਾ ਇੱਕ ਅੱਧਾ ਘਰ ਹੀ ਹੈ ਤੋ ਅਜਿਹੀ ਜਾਣਕਾਰੀ ਜਨਤਾ ਕਰਨਾ ਉਹਨਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਰਗਾ ਹੈ।

30/03/2026
27/12/2025

ਸੁਪਨੇ ਵਿੱਚ ਡਾਇਨਾਸੋਰ ਦਿਸਿਆ ਨੇਤਾ ਜੀ ਨੂੰ ਪੈ ਗਈ ਭਾਜੜ #ਪੰਜਾਬ

Address

Faridkot

Website

Alerts

Be the first to know and let us send you an email when Jaswinder Dhab Page posts news and promotions. Your email address will not be used for any other purpose, and you can unsubscribe at any time.

Shortcuts

Share