01/09/2023
ਜਪੁਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਫ਼ਰਮਾਇਆ " ਧਾਉਲ ਧਰਮ ਦਇਆ ਕਾ ਪੂਤ" ਭਾਵ ਕਿ ਧਰਮ ਦਇਆ ਵਿਚੋਂ ਪੈਦਾ ਹੁੰਦੈ ਜਾਂ ਜਿਸ ਹਿਰਦੇ ਵਿੱਚ ਦਇਆ ਨਹੀਂ ਉਹ ਧਰਮੀ ਹੋ ਈ ਨਹੀਂ ਸਕਦਾ ਜਾਂ ਕਹਿ ਲੋ ਕਿ ਉਹਦਾ ਕੋਈ ਧਰਮ ਨਹੀਂ ਸੰਤ ਤੁਲਸੀ ਦਾਸ ਜੀ ਨੇ ਲਿਖਿਆ ਕਿ
ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ
ਤੁਲਸੀ ਦਇਆ ਨ ਛੋਡੀਐ ਜਬ ਲਗ ਘਟ ਮਹਾਂ ਪਾ੍ਣ||
ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਨੌ ਸਾਲ ਦੀ ਹੋਈ ਤਾ ਸਮੇਂ ਅਨੁਸਾਰ ਉਹਨਾਂ ਦੇ ਜਨੇਊ ਪਾਉਣ ਦੀ ਰਸਮ ਕੀਤੀ ਗਈ ਤਾਂ ਮਹਿਤਾ ਕਾਲੂ ਜੀ ਨੇ ਰਿਸ਼ਤੇਦਾਰ ਤੇ ਹੋਰ ਸਭ ਸੱਜਣ ਮਿੱਤਰ ਬੁਲਾਏ ਇਕੱਠ ਕੀਤਾ ਬੱਕਰਾ ਵੀ ਵੱਢਿਆ ਗਿਆ ਗੁਰਬਾਣੀ ਵਿੱਚ ਦਰਜ ਐ" ਕੋਹਿ ਬੱਕਰਾ ਰਿੰਨ ਖਾਇਆ ਹਰਦਿਆਲ ਪਰੋਹਤ ਜੀ ਆਏ" ਬਾਲ ਗੁਰੂ ਜੀ ਨੂੰ ਜਨੇਊ ਪਹਨਾਉਣ ਲੱਗੇ ਤਾਂ ਗੁਰੂ ਜੀ ਨੇ ਜਨੇਊ ਪਹਿਨਣੇ ਤੋਂ ਇਨਕਾਰ ਕਰ ਦਿੱਤਾ ਗੁਰੂ ਜੀ ਪਰੋਹਤ ਨੂੰ ਕਹਿਣ ਲੱਗੇ ਕਿ ਐ ਪੰਡਤ ਜੀ ਜੇ ਤੁਹਾਡੇ ਕੋਲ ਕੋਈ ਦੈਵੀ ਗੁਣਾ ਦਾ ਜਨੇਊ ਹੈ ਤਾਂ ਪਾ ਦਿਉ ਨਹੀਂ ਤਾਂ ਮੱਤ ਪਾਉ
ਗੁਰੂ ਜੀ ਨੇ ਪੰਡਤ ਨੂੰ ਸਬੋਧਨ ਕਰਦੇ ਬਾਣੀ ਉਚਾਰਨ ਕੀਤੀ
ਦਇਆ ਕਪਾਹ ਸੰਤੋਖ ਸੂਤ
ਜਤ ਗੰਢੀ ਸਤ ਵੱਟ
ਏਹ ਜਨੇਊ ਜੀਅ ਕਾ
ਹੋਈ ਤਾਂ ਪਾਂਡੇ ਘੱਤ
ਗੁਰੂ ਜੀ ਨੇ ਸਭ ਤੋਂ ਪਹਿਲਾਂ ਦਇਆ ਨੂੰ ਹੀ ਰੱਖਿਆ ਭਾਵ ਕਿ ਹਿਰਦੇ ਵਿੱਚ ਦਇਆ ਹੋਣਾ ਜਰੂਰੀ ਹੈ ਕਿਉਂਕਿ ਦਿਆਲੂ ਹਿਰਦੇ ਵਿੱਚ ਹੀ ਧਰਮ ਪਰਫੁੱਲਤ ਹੁੰਦਾ ਹੈ, ਬਾਣੀ ਅਨੁਸਾਰ
" ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨ
ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ||
ਪਰ ਇਹ ਵੀ ਐ ਇਹ ਦਇਆ ਦਾ ਗੁਣ ਪਰਮਾਤਮਾ ਦੀ ਮਿਹਰ ਨਾਲ ਈ ਮਿਲਦਾ ਤੇ ਉਹ ਈ ਸੁਘੜ ਸੁਜਾਨ ਬਣ ਜਾਂਦੈਂ
ਜਿਸ ਸਮੇਂ ਕਲਗੀਧਰ ਪਾਤਸਾਹ ਨੇ ਖਾਲਸਾ ਸਾਜਨਾ ਕੀਤੀ ਆਪਾਂ ਵਿਚਾਰ ਕਰੀਏ ਜਦੋਂ ਗੁਰੂ ਜੀ ਨੇ ਸੀਸ ਦੀ ਮੰਗ ਕੀਤੀ ਤਾ ਸੱਭ ਤੋਂ ਪਹਿਲਾਂ ਕੌਣ ਆਇਆ ਜਾਨੀ ਦਇਆ ਰਾਮ ਜੀ ਮਤਲਬ ਖਾਲਸੇ ਵਿੱਚ ਸਭ ਤੋਂ ਪਹਿਲਾਂ ਦਇਆ ਦਾ ਦੈਵੀ ਗੁਣ ਪਰਵੇਸ਼ ਕੀਤਾ ਜਦੋਂ ਦੂਜੀ ਵੇਰ ਗੂਰੂ ਜੀ ਨੇ ਸੀਸ ਦੀ ਮੰਗ ਕੀਤੀ ਤਾ ਧਰਮ ਚੰਦ ਜੀ ਆਏ ਜਾਨੀ ਦਇਆ ਤੋਂ ਧਰਮ ਪਰਵੇਸ਼ ਕਰਦਾ ਹੈ ਤੀਜੇ ਨੰਬਰ ਮੋਹਕਮ ਚੰਦ ਜੀ ਆੲੇ ਮ ਭਾਵ ਮੋਹ ਦਾ ਕਮ ਹੋਣਾ ਫੇਰ ਹਿੰਮਤ ਦਾ ਆਉਣਾ ਖਾਲਸੇ ਵਿੱਚ ਹਿੰਮਤ ਜਾਂ ਉੱਦਮੀ ਹੋਣਾ ਹੈ, ਸਹਿਬ ਚੰਦ ਦਾ ਆਉਣਾ ਖਾਲਸੇ ਨੂੰ ਪੰਜਵਾਂ ਗੁਣ ਸਹਿਬ ਦਾ ਰੂਪ ਬਖ਼ਸ਼ ਦਾ ਹੈ ਗੁਰੂ ਜੀ ਦਾ ਪਾਵਨ ਬਚਨ ਖਾਲਸਾ ਮਗਰੋ ਰੂਪ ਹੈ ਖਾਸ ਅਸਲ ਵਿੱਚ ਦੈਵੀ ਗੁਣਾਂ ਦਾ ਨਾਂ ਹੀ ਸਿੱਖੀ ਐ ਸੋ ਸਭ ਨੂੰ ਦਇਆ ਦਾ ਧਾਰਣੀ ਹੋਣਾ ਚਾਹੀਦੈ ਤਾਂ ਕਿ ਉਸ ਮਾਲਕ ਦੀਆਂ ਖੁਸ਼ੀਆਂ ਨੂੰ ਪਾ ਸਕੀਏ |