ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ

  • Home
  • India
  • Fazilka
  • ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ

ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ

26/08/2026
23/08/2026
21/08/2026

ਖੁੱਲ੍ਹਾ ਸੱਦਾ …
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk

ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

ਪੁਸਤਕ- ਚੋਣਵੀਆਂ ਵਾਰਾਂ  ~ ਭਾਈ ਗੁਰਦਾਸ ਜੀ ਦੀਆਂ ਚੋਣਵੀਆਂ ਵਾਰਾਂ ਸੰਪਾਦਕ - ਡਾ. ਜੋਗਿੰਦਰ ਸਿੰਘ ਪ੍ਰਕਾਸ਼ਕ- ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ...
17/08/2026

ਪੁਸਤਕ- ਚੋਣਵੀਆਂ ਵਾਰਾਂ
~ ਭਾਈ ਗੁਰਦਾਸ ਜੀ ਦੀਆਂ ਚੋਣਵੀਆਂ ਵਾਰਾਂ
ਸੰਪਾਦਕ - ਡਾ. ਜੋਗਿੰਦਰ ਸਿੰਘ
ਪ੍ਰਕਾਸ਼ਕ- ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ

ਭਾਈ ਗੁਰਦਾਸ ਜੀ ਸਿੱਖ ਇਤਿਹਾਸ ਦੇ ਇੱਕ ਮਹਾਨ ਵਿਦਵਾਨ, ਲਿਖਾਰੀ ਅਤੇ ਪ੍ਰਚਾਰਕ ਸਨ। ਉਹਨਾਂ ਨੇ ਆਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਸਮਰਪਿਤ ਕਰ ਦਿੱਤਾ। ਭਾਈ ਸਾਹਿਬ ਜੀ ਨੂੰ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਖ-ਰੇਖ ਹੇਠ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ' ਜੀ ਦੀ ਪਹਿਲੀ ਬੀੜ ਲਿਖਣ ਦਾ ਮਹਾਨ ਸੁਭਾਗ ਪ੍ਰਾਪਤ ਹੋਇਆ ਉਥੇ ਹੀ ਉਹਨਾਂ ਦੁਆਰਾ ਰਚੀਆਂ ਗਈਆਂ 40 ਵਾਰਾਂ ਸਿੱਖ ਸਾਹਿਤ ਦਾ ਅਨਮੋਲ ਖ਼ਜ਼ਾਨਾ ਹਨ। ਇਹ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੂੜ੍ਹ ਇਲਾਹੀ ਸਿਧਾਂਤਾਂ ਦੀ ਬਹੁਤ ਹੀ ਸਰਲ ਵਿਆਖਿਆ ਕਰਦੀਆਂ ਹਨ ਇਸੇ ਲਈ ਇਹਨਾਂ ਨੂੰ "ਗੁਰਬਾਣੀ ਦੀ ਕੁੰਜੀ" ਦਾ ਦਰਜਾ ਪ੍ਰਾਪਤ ਹੈ। ਇਹਨਾਂ ਵਾਰਾਂ ਵਿੱਚ ਗੁਰਮਤਿ ਫ਼ਲਸਫ਼ੇ, ਸਿੱਖ ਰਹਿਤ ਮਰਿਆਦਾ, ਆਦਰਸ਼ ਸਿੱਖ ਜੀਵਨ, ਬ੍ਰਹਿਮੰਡ ਦੀ ਉਤਪਤੀ ਅਤੇ ਸਮਕਾਲੀ ਸਮਾਜਿਕ ਹਾਲਾਤਾਂ ਦਾ ਬਹੁਤ ਹੀ ਸੁੰਦਰ ਵਰਣਨ ਕੀਤਾ ਗਿਆ ਹੈ। ਠੇਠ ਅਤੇ ਮੁਹਾਵਰੇਦਾਰ ਪੰਜਾਬੀ ਵਿੱਚ ਲਿਖੀਆਂ ਇਹ ਵਾਰਾਂ ਗੁਰਬਾਣੀ ਅਤੇ ਸਿੱਖੀ ਜੀਵਨ ਜਾਂਚ, ਨੂੰ ਸਮਝਣ ਲਈ ਮਹੱਤਵਪੂਰਨ ਦਸਤਾਵੇਜ਼ ਹਨ।
'ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਵਿੱਚੋਂ ਚੋਣਵੀਆਂ 20 ਵਾਰਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ।
ਇਹ ਪੁਸਤਕ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਵਿਕਰੀ ਕੇਂਦਰ ਵਿਖੇ ਉਪਲਬਧ ਹੈ ਜੀ।
ਪਤਾ - ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ, ਕਮਰਾ ਨੰ. 312, 313, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਾਜ਼ਿਲਕਾ।
email - [email protected]

14/08/2026

ਭਾਸ਼ਾ ਵਿਭਾਗ ਪੰਜਾਬ ਵੱਲੋਂ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਐਲਾਨ
ਲੁਧਿਆਣਾ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਨੇ ਜਿੱਤਿਆ
ਪਟਿਆਲਾ 14 ਅਗਸਤ:
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਮਰਹੂਮ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ’ਚ ਸਥਾਪਤ ਕੀਤੇ ਗਏ ਸੁਰਜੀਤ ਪਾਤਰ ਵਿਿਦਆਰਥੀ ਪੁਰਸਕਾਰ ਦਾ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਲੇਠਾ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਲਈ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਕੂਲੀ ਵਿਦਿਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਵਿਦਿਆਰਥੀ ਲੇਖਕਾਂ ਤੋਂ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਦੀਆਂ ਪੁਸਤਕਾਂ ਦੀ ਮੰਗ ਕੀਤੀ ਗਈ ਸੀ ਪਰ ਇਸ ਵਾਰ ਸਿਰਫ਼ ਸਾਰੀਆਂ ਹੀ ਪੁਸਤਕਾਂ ਕਵਿਤਾ ਨਾਲ ਸਬੰਧਤ ਸਨ। ਜਿੰਨ੍ਹਾਂ ਦਾ ਵਿਭਾਗ ਵੱਲੋਂ ਮਨੋਨੀਤ ਤਿੰਨ ਮੁਲਾਂਕਣਕਾਰਾਂ ਨੇ ਮੁਲਾਂਕਣ ਕੀਤਾ। ਜਿਸ ਤਹਿਤ ਘੁਢਾਣੀ ਕਲਾਂ (ਲੁਧਿਆਣਾ) ਦੇ ਜੰਮਪਲ ਸੁਰਖ਼ਾਬ ਦੀ ਕਾਵਿ ਪੁਸਤਕ ‘ਵੈਤਰਨੀ’ ਨੂੰ ਸਰਵੋਤਮ ਕਰਾਰ ਦਿੱਤਾ ਗਿਆ। ਇਹ ਪੁਰਸਕਾਰ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੇ ਨਵੰਬਰ ਮਹੀਨੇ ਹੋਣ ਵਾਲੇ ਉਦਘਾਟਨੀ ਸਮਾਗਮ ਦੌਰਾਨ ਸੁਰਖ਼ਾਬ ਨੂੰ ਉਕਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਜਿਸ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ, ਵਿਭਾਗੀ ਦੋਸ਼ਾਲਾ ਤੇ ਪਲੇਕ ਸ਼ਾਮਲ ਹੋਵੇਗੀ।
ਸ. ਜ਼ਫ਼ਰ ਨੇ ਕਿਹਾ ਕਿ ਜਿੱਥੇ ਇਹ ਪੁਸਤਕ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਅਤੇ ਵਿਿਦਆਰਥੀ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਾਰ ਦੀ ਪੁਰਸਕਾਰ ਜੇਤੂ ਪੁਸਤਕ ਦੇ ਲੇਖਕ ਦੀ ਮਿਹਨਤ ਤੇ ਸਿਰਜਣ ਪ੍ਰਕਿਰਿਆ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਹਿਤ ਸਿਰਜਣਾ ਪ੍ਰਤੀ ਕਿੰਨੀ ਸੁਚੇਤ ਹੈ। ਉਨ੍ਹਾਂ ਸੁਰਖ਼ਾਬ ਨੂੰ ਸ਼ਾਬਾਸ਼ ਦਿੰਦਿਆਾਂ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk

ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

Address

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 313, ਦੂਜੀ ਮੰਜ਼ਿਲ
Fazilka

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Website

Alerts

Be the first to know and let us send you an email when ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ posts news and promotions. Your email address will not be used for any other purpose, and you can unsubscribe at any time.

Shortcuts

Share

Category