GHS Pandori Beet

GHS Pandori Beet Government High School

ਸਵੇਰ ਦੀ ਸਭਾ ਲਈ ਪ੍ਰੇਰਕ ਕਹਾਣੀਕਹਾਣੀ: ਛੋਟੀ ਚਾਬੀ ਦੀ ਵੱਡੀ ਤਾਕਤਇੱਕ ਵਾਰ ਇੱਕ ਵੱਡਾ ਲੋਹੇ ਦਾ ਤਾਲਾ ਆਪਣੇ ਆਪ ‘ਤੇ ਬਹੁਤ ਮਾਣ ਕਰਦਾ ਸੀ। ਉਹ ਕ...
25/04/2026

ਸਵੇਰ ਦੀ ਸਭਾ ਲਈ ਪ੍ਰੇਰਕ ਕਹਾਣੀ
ਕਹਾਣੀ: ਛੋਟੀ ਚਾਬੀ ਦੀ ਵੱਡੀ ਤਾਕਤ
ਇੱਕ ਵਾਰ ਇੱਕ ਵੱਡਾ ਲੋਹੇ ਦਾ ਤਾਲਾ ਆਪਣੇ ਆਪ ‘ਤੇ ਬਹੁਤ ਮਾਣ ਕਰਦਾ ਸੀ। ਉਹ ਕਹਿੰਦਾ ਸੀ, “ਮੈਨੂੰ ਕੋਈ ਨਹੀਂ ਖੋਲ੍ਹ ਸਕਦਾ, ਮੈਂ ਬਹੁਤ ਮਜ਼ਬੂਤ ਹਾਂ।”
ਉਥੇ ਹੀ ਇੱਕ ਛੋਟੀ ਜਿਹੀ ਚਾਬੀ ਪਈ ਸੀ। ਤਾਲੇ ਨੇ ਉਸ ਦਾ ਮਜ਼ਾਕ ਉਡਾਇਆ ਤੇ ਕਿਹਾ, “ਤੂੰ ਇੰਨੀ ਛੋਟੀ, ਮੇਰੇ ਸਾਹਮਣੇ ਕੀ ਕਰੇਗੀ?”
ਚਾਬੀ ਹੱਸ ਕੇ ਬੋਲੀ, “ਤਾਕਤ ਸਿਰਫ਼ ਵੱਡੇ ਹੋਣ ਵਿੱਚ ਨਹੀਂ ਹੁੰਦੀ, ਸਹੀ ਤਰੀਕੇ ਨਾਲ ਕੰਮ ਕਰਨ ਵਿੱਚ ਹੁੰਦੀ ਹੈ।”
ਜਦੋਂ ਚਾਬੀ ਨੂੰ ਤਾਲੇ ਵਿੱਚ ਪਾਇਆ ਗਿਆ, ਉਸ ਨੇ ਹੌਲੀ ਜਿਹਾ ਘੁੰਮ ਕੇ ਤਾਲਾ ਖੋਲ੍ਹ ਦਿੱਤਾ। ਤਾਲਾ ਸ਼ਰਮਿੰਦਾ ਹੋ ਗਿਆ।
ਸਿੱਖਿਆ:
ਕਦੇ ਵੀ ਕਿਸੇ ਨੂੰ ਛੋਟਾ ਨਾ ਸਮਝੋ। ਅਕਲ, ਮਿਹਨਤ ਅਤੇ ਸਹੀ ਸੋਚ ਨਾਲ ਵੱਡੀਆਂ ਮੁਸ਼ਕਲਾਂ ਵੀ ਹੱਲ ਹੋ ਜਾਂਦੀਆਂ ਹਨ।

ਅੱਜ 22/04/2026  ਨੂੰ ਵਿਸ਼ਵ ਧਰਤੀ ਦਿਵਸ ਦੇ ਮੌਕੇ ਤੇ ਮੁਖ ਅਧਿਆਪਕ ਸ੍ਰੀ ਲਖਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸਵੇਰ ਦੀ ਸਮਤ ਵੱਲੋਂ ਧਰਤੀ ਦਿਵਸ...
23/04/2026

ਅੱਜ 22/04/2026 ਨੂੰ ਵਿਸ਼ਵ ਧਰਤੀ ਦਿਵਸ ਦੇ ਮੌਕੇ ਤੇ ਮੁਖ ਅਧਿਆਪਕ ਸ੍ਰੀ ਲਖਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸਵੇਰ ਦੀ ਸਮਤ ਵੱਲੋਂ ਧਰਤੀ ਦਿਵਸ ਦੇ ਮੌਕੇ ਤੇ ਧਰਤੀ ਦੀ ਸੰਭਾਲ ਦੇ ਸਬੰਧ ਵਿੱਚ ਕਵਿਤਾ,ਲੇਖ ਅਤੇ ਕੁਇਜ਼ ਮੁਕਾਬਲਾ, ਪੇਂਟਿੰਗ ਮੁਕਾਬਲੇ ਸ਼੍ਰੀ ਮਤੀ ਨਵਜੋਤ , ਸ਼੍ਰੀ ਅਨੀਤਾ ਖੁੱਤਣ ਸ਼੍ਰੀ ਮਤੀ ਗੁਰਪਰੀਤ ਕੌਰ ਜੀ ਦੇ ਸਹਿਯੋਗ ਦੇ ਨਾਲ ਕਰਵਾਏ ਗਏ। ਇਸ ਮੌਕੇ ਸ਼੍ਰੀ ਅਨੂਪਮ ਕੁਮਾਰ ਸ਼ਰਮਾਂ ਧਰਤੀ ਦਿਵਸ ਮਨਾਉਣ ਦੀ ਮਹੱਤਤਾ ਦੇ ਬਾਰੇ ਜਾਣਕਾਰੀ ਦਿੱਤੀ। ਮਾਣਯੋਗ ਮੁੱਖ ਅਧਿਆਪਕ ਜੀ ਨੇ ਵਿਦਿਅਰਥੀਆਂ ਨੂੰ ਸਨਮਾਣ ਪੱਤਰ ਦੇ ਸਨਮਾਣਿਤ ਕੀਤਾ।

ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿੱਖੇ ਹੈਡਮਾਸਟਰ ਸ਼੍ਰੀ ਲਖਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਵਿਦਆਰਥੀਆਂ ਅਤੇ ਸਮੂਹ ਸਟਾਫ਼ ਨੇ ਜਲ ਪਖਵਾੜਾ ਤੇ ਪ...
19/04/2026

ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿੱਖੇ ਹੈਡਮਾਸਟਰ ਸ਼੍ਰੀ ਲਖਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਵਿਦਆਰਥੀਆਂ ਅਤੇ ਸਮੂਹ ਸਟਾਫ਼ ਨੇ ਜਲ ਪਖਵਾੜਾ ਤੇ ਪਾਣੀਂ ਬਚਾਉਣ ਹਿੱਤ ਸਵੇਰ ਦੀ ਸਭਾ ਵਿੱਚ ਸ਼ਪਥ ਲਈ।

"ਪੰਜਾਬ ਸਕੂਲ ਸਿੱਖਿਆ ਬੋਰਡ ਰਿਜਲਟ" ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੇ ਅੱਠਵੀਂ ਕਲਾਸ ਵਿੱਚੋਂ ਕੁੜੀਆਂ ਨੇ ਮਾਰੀਂ ਬਾਜ਼ੀ.. 1st  ਸੋਨਾਕਸ਼ੀ, 2...
11/04/2026

"ਪੰਜਾਬ ਸਕੂਲ ਸਿੱਖਿਆ ਬੋਰਡ ਰਿਜਲਟ" ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੇ ਅੱਠਵੀਂ ਕਲਾਸ ਵਿੱਚੋਂ ਕੁੜੀਆਂ ਨੇ ਮਾਰੀਂ ਬਾਜ਼ੀ.. 1st ਸੋਨਾਕਸ਼ੀ, 2nd ਰਾਧਿਕਾ, 3rd ਪ੍ਰਿਯੰਕਾ ਨੇ ਸਮੂਹ ਸਟਾਫ ਦੀ ਲਗਨ ਅਤੇ ਮਿਹਨਤ ਸਦਕਾ ਮਾਪਿਆਂ ਦੇ ਸਹਿਯੋਗ ਨਾਲ ਅੱਠਵੀਂ ਜਮਾਤ 2025-26 ਦਾ ਨਤੀਜਾ ਦਾ ਸ਼ਾਨਦਾਰ ਰਿਹਾ।

Happy Retirement
04/04/2026

Happy Retirement

ਸ੍ਰੀ ਅਨੂਪਮ ਕੁਮਾਰ ਸ਼ਰਮਾ ਜੀ ਨੂੰ ਉਨਾਂ ਦੀ ਰਿਟਾਇਰਮੈਂਟ ਤੇ ਬਹੁਤ ਬਹੁਤ ਮੁਬਾਰਕਬਾਦ💐ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਸੇਵਾਮੁਕਤੀ ...
31/03/2026

ਸ੍ਰੀ ਅਨੂਪਮ ਕੁਮਾਰ ਸ਼ਰਮਾ ਜੀ ਨੂੰ ਉਨਾਂ ਦੀ ਰਿਟਾਇਰਮੈਂਟ ਤੇ ਬਹੁਤ ਬਹੁਤ ਮੁਬਾਰਕਬਾਦ💐
ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਸੇਵਾਮੁਕਤੀ ਤੋਂ ਬਾਅਦ ਲੰਮੀ ਉਮਰ, ਚੰਗੀ ਸਿਹਤ ਅਤੇ ਮਨ ਦਾ ਸਕੂਨ ਬਖਸ਼ਣ। ਤੁਸੀਂ ਆਪਣੀ ਨੇਕ ਕਮਾਈ ਨਾਲ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਹੁਣ ਤੁਹਾਡਾ ਬਾਕੀ ਜੀਵਨ ਪ੍ਰਭੂ ਭਗਤੀ ਅਤੇ ਪਰਿਵਾਰਕ ਸੁੱਖਾਂ ਵਿੱਚ ਬੀਤੇ।
ਤੁਹਾਡੀ ਮਿਹਨਤ ਅਤੇ ਲਗਨ ਸਾਡੇ ਸਾਰਿਆਂ ਲਈ ਇੱਕ ਮਿਸਾਲ ਹੈ। ਰਿਟਾਇਰਮੈਂਟ ਤੋਂ ਬਾਅਦ ਦਾ ਸਮਾਂ ਤੁਹਾਡੇ ਲਈ ਸਕੂਨ ਭਰਿਆ ਰਹੇ।ਤੁਹਾਡੀ ਸੇਵਾਮੁਕਤੀ ਸਾਡੇ ਲਈ ਇੱਕ ਭਾਵੁਕ ਪਲ ਹੈ। ਤੁਹਾਡੀ ਰਹਿਨੁਮਾਈ ਹੇਠ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪ੍ਰਮਾਤਮਾ ਕਰੇ ਤੁਹਾਡੀ ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਵੀ ਉਨੀ ਹੀ ਸ਼ਾਨਦਾਰ ਹੋਵੇ ਜਿੰਨਾ ਤੁਹਾਡਾ ਕਰੀਅਰ ਰਿਹਾ ਹੈ।💐💐

Result Day is a celebration of students’ hard work, teachers’ dedication, and parents’ support.
29/03/2026

Result Day is a celebration of students’ hard work, teachers’ dedication, and parents’ support.



ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਮਰਪਿਤ ਨੈਸ਼ਨਲ ਮੈਰਾਥਨ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਸਟਾਫ਼ ਦੀ ਅਗਵਾਈ ਵਿੱਚ ਭਾਗ ਲਿਆ  ...
22/03/2026

ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਮਰਪਿਤ ਨੈਸ਼ਨਲ ਮੈਰਾਥਨ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਸਟਾਫ਼ ਦੀ ਅਗਵਾਈ ਵਿੱਚ ਭਾਗ ਲਿਆ ਮਾਹਿਲਪੁਰ ਮੈਰਾਥਾਨ ਵਿੱਚ ਪੰਜ ਕਿਲੋਮੀਟਰ ਦਾ ਭਾਗ ਲੈਣ ਦਾ ਮੌਕਾ ਮਿਲਿਆ ਤੇ ਇਹ ਪੰਜ ਕਿਲੋਮੀਟਰ ਰੇਸ ਅਸੀਂ ਪੂਰੀ ਵੀ ਕੀਤੀ ਹੈ ਸਾਰੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

Happy Holi 🫟🫟🫟🫟🫟🫟
04/03/2026

Happy Holi 🫟🫟🫟🫟🫟🫟

Address

PANDORI BEET
Garhshankar
144523

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Website

Alerts

Be the first to know and let us send you an email when GHS Pandori Beet posts news and promotions. Your email address will not be used for any other purpose, and you can unsubscribe at any time.

Contact The Organization

Send a message to GHS Pandori Beet:

Share