Buttar Sports and welfare Club

Buttar Sports and welfare Club Buttar BakhuhaYouth Club for social activities

14/01/2021
09/01/2021

ਚੱਕ ਕੇ ਰੱਖੋ ਕੰਮ 🙏✊✊✊

ਇਸ ਲਈ ਤੁਹਾਨੂੰ ਵਾਰ-ਵਾਰ ਘਰ ਵਿੱਚ ਹੀ ਰਹਿਣ ਦੀ ਗੱਲ ਕਹੀ ਜਾ ਰਹੀ ਹੈ 🙏🙏🙏 #ਜਾਨ_ਹੈ_ਤਾਂ_ਜਹਾਨ_ਹੈ
26/03/2020

ਇਸ ਲਈ ਤੁਹਾਨੂੰ ਵਾਰ-ਵਾਰ ਘਰ ਵਿੱਚ ਹੀ ਰਹਿਣ ਦੀ ਗੱਲ ਕਹੀ ਜਾ ਰਹੀ ਹੈ 🙏🙏🙏
#ਜਾਨ_ਹੈ_ਤਾਂ_ਜਹਾਨ_ਹੈ

27/09/2018
08/09/2018

ਪੰਜਾਂ-ਸੱਤਾਂ ਕਿੱਲਿਆਂ ਵਾਲੇ ਜਾਂ ਇਸ ਤੋਂ ਵੀ ਛੋਟੇ ਕਿਸਾਨਾਂ ਨੁੰ ਸਿਰਫ ਉਹਨਾਂ ਦੇ ਹੁਣੇ ਹੁਣੇ ਗੱਭਰੂ ਹੋਏ ਵੱਧ ਜਾਂ ਘੱਟ ਪੜ੍ਹੇ ਧੀਆਂ ਪੁੱਤ ਹੀ ਬਚਾ ਸਕਦੇ ਆ ।
ਕਿਵੇਂ?
ਮੁੰਡੇ ਕੁੜੀਓ! ਬੇਸ਼ਕ ਤੁਸੀਂ ਜੂਸ, ਫਾਸਟ ਫੂਡ,ਕਰਿਆਨਾ, ਰੈਡੀਮੇਡ,ਬਾਰਬਰ,ਬੂਟੀਕ ਆਦਿ ਦੀਆਂ ਦੁਕਾਨਾਂ ਕਰੋ - ਕਿਰਾਏ ਤੇ ਲਓ ਜਾਂ ਗਹਿਣਾ ਗੱਟਾ ਵੇਚ ਵੱਟ ਕੇ ਗਹਿਣੇ ਮੁੱਲ ਲਉ; ਸ਼ਰਮ ਦੀ ਲੋਈ ਲਾਹ ਦਿਓ, ਕੰਮ ਦਾ ਕੋਈ ਮਿਹਣਾ ਨਹੀਂ ਤੇ ਨਾਂ ਹੀ ਕੋਈ ਕੰਮ ਛੋਟਾ ਵੱਡਾ ਹੁੰਦਾ । ਮਹਾਜਨਾਂ ਵਾਗੁ ਸੋਚੋ ... ਹੱਥੀਂ ਘਰੇ ਕੰਮ ਕਰਨ ਦੀ ਵੀ ਆਦਤ ਪਾਓ ।।

ਪਿੰਡਾਂ ਚ ਰਹਿ ਕੇ ਵਾੜਿਆਂ 'ਚ ਹਾਈਬ੍ਰਿਡ ਬੱਕਰੀਆਂ ਜਾਂ ਇਸ ਤਰਾਂ ਦੇ ਹੋਰ ਵਸੀਲੇ ਜਿਸ ਨਾਲ ਤੁਸੀਂ ਕੇਵਲ ਛਿਮਾਹੀ ਫਸਲ ਤੇ ਨਿਰਭਰ ਨਹੀਂ ਰਹੋਗੇ। ਰੋਜ਼ਾਨਾ ਜਾਂ ਮੰਥਲੀ ਕਮਾਈ 'ਚ ਬਹੁਤ ਬਰਕਤ ਹੁੰਦੀ ਹੈ।

ਮਾਪਿਓ! ਬੱਚਿਆਂ ਨੂੰ ਸਮਝਦਾਰ ਬਣਾਉ,
ਕਬੀਲਦਾਰੀ ਓਹਨਾਂ ਨਾਲ ਸਾਂਝੀ ਕਰੋ,
ਘਰੇ ਬਹਿ ਕੇ ਸਹਿਜ ਨਾਲ ਬੱਚਿਆਂ ਨਾਲ ਸੁਖ ਦੁੱਖ ਕਰੋ ।

ਛੋਟੇ ਹਾਥੀ ਜਾਂ ਹੋਰ ਇਸ ਤਰ੍ਹਾਂ ਦੇ ਸਾਧਨਾਂ ਨਾਲ ਕਿਰਾਇਆ ਢੋਅ ਕੇ ਤੇ ਨਾਲ਼ੋਂ ਨਾਲ ਸਬਜੀਆਂ ਤੇ ਹੋਰ ਨਿੱਕਸੁਕ ਗਾਜਰਾਂ, ਮੂਲੀਆਂ, ਚਿੰਬੜ, ਖੱਖੜੀਆਂ, ਟਮਾਟਰ, ਗੰਢੇ, ਲਸਣ ਬੀਜ ਕੇ ਸ਼ਹਿਰਾਂ ਨੂੰ ਲੈ ਕੇ ਜਾਉ ਪਰ ਦੁਕਾਨਦਾਰ ਵਾਂਗ, ਜੱਟਾਂ ਵਾਂਗੂ ਸਬਜ਼ੀ ਮੰਡੀ ਚ ਸਿਟਣਾ ਨਹੀਂ, ਸਬਜ਼ੀ ਖੁਦ ਵੇਚੋ।

ਬਰਾਨੀ ਕਣਕ ਬੀਜ ਕੇ ਸ਼ਹਿਰੋ ਸ਼ਹਿਰ ਸਪੀਕਰ ਨਾਲ ਟਰਾਲੀ, ਛੋਟੇ ਹਾਥੀ ਨਾਲ ਕਿੱਲੋਆਂ ਦੇ ਹਿਸਾਬ ਨਾਲ ਸ਼ਹਿਰੀਆਂ ਨੂੰ ਵੇਚ ਸਕਦੇ ਹੋ ;ਨਾਲ ਬੇਸ਼ਕ ਸਾਗ,ਘਰ ਦੀ ਲੱਸੀ, ਗੰਨਾ; ਕਿਵੇਂ ਰਲਾਇਸ ਵਾਲੇ ਥੋਡਾ ਗੰਨਾ ਪੈਕਟਾਂ 'ਚ ਪਾ ਪਾ ਵੇਚੀ ਜਾਂਦੇ ਆ। ਚੰਡੀਗੜ ਕੰਨੀਂ ਸ਼ਹਿਰ 'ਚ ਕਿਸਾਨ ਵੇਚਦੇ ਆ
ਕੰਮ ਕਰਨ ਚ ਸ਼ਰਮ ਨਾ ਕਰੋ ।
ਵਿਆਹਾਂ ਤੇ ਨਜਾਇਜ ਖ਼ਰਚਾ ਬੰਦ ਕਰੋ ।
ਲੀਡਰਾਂ ਪਿੱਛੇ ਨਾਂ ਭੱਜੋ।
ਮਹਿੰਗੀਆਂ ਜ਼ਮੀਨਾਂ ਠੇਕੇ 'ਤੇ ਨਾ ਲਉ
ਜੱਟ ਵਾਲਾ ਕਿੱਲਾ ਧੌਣ 'ਚੋਂ ਕੱਢ ਦੇਵੋ ਕਿਰਪਾ ਕਰਕੇ
ਇੱਕ ਤੋਂ ਜ਼ਿਆਦਾ ਗੁਰੂਘਰਾਂ ਦੇ ਨਿਰਮਾਣ 'ਤੇ ਪੈਸੇ ਨਾ ਖ਼ਰਚੋ ।

ਹਰੇਕ ਮੱਸਿਆ ਪੁੰਨਿਆ ਤੇ ਜਾ ਕੇ ਖ਼ਰਚੇ ਨਾ ਕਰੋ
ਸਭ ਤੋਂ ਵੱਡੀ ਗੱਲ ਘਰ ਦਾ ਹਿਸਾਬ ਕਿਤਾਬ ਰੱਖੋ ਕਾਪੀ 'ਚ ਤੇ ਹਰ ਮਹੀਨੇ ਹਿਸਾਬ ਕਰੋ ਬਾਣੀਏ ਵਾਂਗ ਖ਼ਰਚੇ /ਮੁਨਾਫ਼ੇ ਦਾ
ਜੇ ਅਮੀਰ ਨਾ ਹੋਵੋਗੇ ਇਹੋ ਜਿਹੀਆਂ ਜਾਂ ਹੋਰ ਐਸੀਆਂ ਤਕਨੀਕਾਂ ਨਾਲ ਤਾਂ ਘੱਟੋ ਘੱਟ ਚੰਗਾ ਜੀਵਨ ਸਟਾਰਟ ਜ਼ਰੂਰ ਹੋ ਜੂ, ਗ਼ੁਰਬਤ ਤੋਂ ਬਚ ਜੋਂ ਗੇ

ਪਿੰਡਾਂ ਚ ਥੋੜੇ ਪੈਸੇ ਵਾਲੇ ਸਰਦੇ ਘਰ ਸਕੂਲ ਖੋਲ੍ਹਣ ਨਾਲੇ ਜਾਇਜ ਕਮਾਈ ਕਰੋ ਨਾਲੇ ਹੋਰ ਰੋਜ਼ਗਾਰ ਪੈਦਾ ਕਰੋ
ਸ਼ਹਿਰ ਵਾਲੇ ਸਕੂਲਾਂ ਦਾ ਹੀ ਕਿਉਂ ਢਿੱਡ ਭਰਨ 'ਤੇ ਲੱਕ ਬੱਧਾ ਵਿਆ
ਹੱਥੀਂ ਗੁਣ ਪੈਦਾ ਕਰੋ
ਮਕੈਨਿਕ ਛੋਟੇ ਠੇਕੇਦਾਰ ਆਦਿ ਬਣੋ
ਸਦਾ ਨੌਕਰੀ ਵੱਲ ਹੀ ਨਾਂ ਤੱਕੋ
ਕੁਝ ਗਲਤ ਕਿਹਾ ਗਿਆ ਹੋਵੇ ਤਾਂ ਮਾਫ ਕਰਿਓ
ਵਾਕਿਆ ਹੀ ਚੰਗਾ ਲੱਗੇ ਤਾਂ ਦੂਜਿਆਂ ਦੇ ਪੜ੍ਹਨ ਲਈ ਸ਼ੇਅਰ ਜ਼ਰੂਰ ਕਰਿਉ
ਹੋ ਸਕਦਾ ਤੁਸੀਂ ਨਾ ਸਹੀ ਕੋਈ ਹੋਰ ਹੀ ਆਪਣੀ ਦਿਸ਼ਾ ਬਦਲ ਲਵੇ
ਮੁੰਡੇ ਕੁੜੀਓ ਆਪਣੇ ਮਾਪਿਆਂ ਦੇ ਦੋਸਤ ਬਣ ਕੇ ਓਹਨੇ ਦੇ ਢਿੱਡਾਂ ਵਿਚਲੀ ਕਬੀਲਦਾਰੀ ਆਪਣੇ ਮੋਢਿਆਂ ਤੇ ਰੱਖ ਲਿਉ ਬੋਚ ਕੇ
ਵਿਹਲੇ ਵਕਤ ਚੰਗੀਆਂ ਕਿਤਾਬਾਂ ਜ਼ਰੂਰ ਘਰੇ ਪੜ੍ਹੋ, ਸਸਤੀਆਂ ਹੀ ਹੁੰਦੀਆਂ
ਸ਼ਖ਼ਸੀਅਤ 'ਚ ਨਿਖਾਰ ਲੈ ਆਉਂਦੀਆਂ ਤੇ ਮਾਨਸਿਕ ਵਿਕਾਸ ਵੀ ਹੁੰਦਾ ਬੰਦੇ ਦਾ।

ਚੰਗਾ ਬਾਈ ਜੀ ਰੱਬ ਰਾਖਾ
( ਕਾਬਲ ਸਿੰਘ ਭੁੱਲਰ ਰੋੜੀਕਪੂਰਾ )

Address

Buttar Bakhuha
Gidderbaha
152101

Website

Alerts

Be the first to know and let us send you an email when Buttar Sports and welfare Club posts news and promotions. Your email address will not be used for any other purpose, and you can unsubscribe at any time.

Share