Assistant cane Dev officer, Gurdaspur

Assistant cane Dev officer, Gurdaspur Contact information, map and directions, contact form, opening hours, services, ratings, photos, videos and announcements from Assistant cane Dev officer, Gurdaspur, Government Organization, near Exchange telephone, Gurdaspur.

Today delivered a lecture on control of red rot of sugarcane, sugarcane cultivation and paddy straw management to farmer...
28/09/2023

Today delivered a lecture on control of red rot of sugarcane, sugarcane cultivation and paddy straw management to farmers gathered in a seminar organised by The Gurdaspur Cooperative sugar mill limited, Paniar along with Dr Mitterman Singh ADO(cane)

To get reliable and correct information about latest agriculture technology, kindly subscribe youtube channel "Uttam khe...
27/09/2023

To get reliable and correct information about latest agriculture technology, kindly subscribe youtube channel "Uttam kheti, Punjab"

ਬਹੁਤ ਹੀ ਸਤਿਕਾਰਯੋਗ ਕਿਸਾਨ ਸਾਥੀਓ, ਅੱਜ ਦੇ ਇਸ ਤਕਨੀਕੀ ਯੁਗ ਵਿੱਚ ਡਿਜੀਟਲ ਮੰਚ ਦੀ ਬਾਂਹ ਫੜ੍ਹਨੀ ਬਹੁਤ ਜਰੂਰੀ ਹੈ ਕਿਉਂਕਿ ਇਸ ਮੰਚ ਦੀ ਵਰ...

28/10/2021
15/10/2021

ਗੰਨਾ ਕਾਸ਼ਤਕਾਰਾਂ ਦੇ ਨਾਮ ਅਪੀਲ।
ਇਸ ਵਕਤ ਗੰਨੇ ਦੀ ਅੱਸੂ ਰੁੱਤ ਦੀ ਬਿਜਾਈ ਚੱਲ ਰਹੀ ਹੈ ।ਪੰਜਾਬ ਵਿਚ ਤਕਰੀਬਨ 98 ਹਜ਼ਾਰ ਹੈਕਟਰ ਰਕਬੇ ਵਿਚ ਗੰਨੇ ਦੀ ਕਾਸ਼ਤ ਕੀਤੀ ਜਨਦੀ ਹੈ।ਗੰਨੇ ਦੀ ਸੀ ਓ 0238 ਕਿਸਮ ਹੇਠ ਤਕਰੀਬਨ 70 -80 ਫੀਸਦੀ ਰਕਬਾ ਹੈ। ਹੁਣ ਤੱਕ ਇਹ ਕਿਸਮ ਮੁੱਖ ਬਿਮਾਰੀਆਂ ਜਾਂ ਕੀਟਾਂ ਤੋਂ ਬਚੀ ਹੋਈ ਸੀ ਵੈਸੇ ਵੀ ਇਸ ਕਿਸਮ ਨੂੰ ਜਾਰੀ ਹੋਇਆਂ 15 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਜਦ ਕਿ ਗੰਨੇ ਦੀ ਕਿਸੇ ਵੀ ਕਿਸਮ ਹੇਠੋ 10 ਸਾਲ ਦੀ ਉਮਰ ਬਾਅਦ ਰਕਬਾ ਘਟਾ ਦੇਣਾ ਚਾਹੀਦਾ ਹੈ। ਪਿਛਲੇ ਸਾਲ ਉੱਤਰ ਪ੍ਰਦੇਸ਼ ਵਿਚ ਰੱਤੇ ਰੋਗ ਨੇ ਇਸ ਕਿਸਮ ਦਾ ਕਾਫੀ ਨੁਕਸਾਨ ਕੀਤਾ ਸੀ।ਇੰਸ ਵਾਰ ਪੰਜਾਬ ਵਿਚ ਵੀ ਕਈ ਜਗ੍ਹਾ ਰੱਤੇ ਰੋਗ ਨੇ ਸੀ ਓ 0238 ਕਿਸਮ ਨੂੰ ਪ੍ਰਭਾਵਤ ਕੀਤਾ ਹੈ। ਇੰਸ ਸਮੇਂ ਨਵੀਆਂ ਕਿਸਮਾਂ ਦਾ ਲੋੜੀਂਦੀ ਮਾਤਰਾ ਵਿਚ ਬੀਜ ਵੀ ਉਪਲਬਧ ਨਹੀਂ ਹੈ । ਅਜਿਹੇ ਹਾਲਾਤ ਵਿਚ ਸਾਨੂੰ ਅਗਲੇ 2-3 ਸਾਲ ਲਈ ਸੀ ਓ 0238 ਕਿਸਮ ਨੂੰ ਬਚਾਅ ਕੇ ਰੱਖਣਾ ਜ਼ਰੂਰੀ ਹੈ। ਰੱਤੇ ਰੋਗ ਦਾ ਕੋਈ ਇਲਾਜ ਨਾਂ ਹੋਣ ਕਾਰਨ ਸੀ ਓ 0238 ਕਿਸਮ ਦੀ ਕਾਸ਼ਤ ਕਰਦੇ ਸਮੇਂ ਸਾਨੂੰ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ।
* ਗੰਨੇ ਦੀ ਬਿਜਾਈ ਲਈ ਵਰਤੇ ਜਾਣ ਵਾਲੇ ਬੀਜ ਦੀ ਚੋਣ ਬਹੁਤ ਹੀ ਸਾਵਧਾਨੀ ਪੂਰਵਕ ਕਰਨੀ ਚਾਹੀਦੀ ਹੈ।
* ਬੀਜ ਸਿਰਫ ਭਰਸੇਯੋਗ ਸਰੋਤ ਤੋਂ ਹੀ ਲਿਆ ਜਾਵੇ।
* ਬੀਜ ਦੀ ਤਿਆਰੀ ਸਮੇਂ ਸਿਰਫ ਤੰਦਰੁਸਤ ਗੰਨਿਆਂ ਦੀ ਹੀ ਚੋਣ ਕੀਤੀ ਜਾਵੇ।
* ਕਿਸੇ ਵੀ ਕਾਰਨ , ਜੇਕਰ ਕੋਈ ਗੰਨਾ ਕੱਟਣ ਤੇ ਲਾਲ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਇਕ ਪਾਸੇ ਕਰ ਦਿਓ।
* ਬੀਜ ਜਨਤ ਬਿਮਾਰੀਆਂ ਜਿਵੇਂ ਰੱਤਾ ਰੋਗ,ਗੰਨੇ ਦਾ ਮੁਰਝਾਉਣਾ(Wilt),ਕਾਂਗਿਆਰੀ ਆਦਿ ਦੀ ਰੋਕਥਾਮ ਲਈ ਬੀਜ ਨੂੰ ਬਿਜਾਈ ਤੋਂ ਪਹਿਲਾਂ ਜ਼ਰੂਰ ਸੋਧ ਲੈਣਾ ਚਾਹੀਦਾ ਹੈ।
* ਜਿਸ ਖੇਤ ਵਿਚ ਬਿਮਾਰੀ ਹੋਵੇ ਉਸ ਖੇਤ ਵਿਚੋਂ ਬੀਜ ਨਾਂ ਲਿਆ ਜਾਵੇ।
*ਬਿਮਾਰੀ ਵਾਲੇ ਖੇਤ ਵਿਚੋਂ ਮੋਢੀ ਫਸਲ ਨਹੀਂ ਲੈਣੀ ਚਾਹੀਦੀ।
* ਬਿਮਾਰੀ ਵਾਲੇ ਖੇਤ ਵਿਚ ਘੱਟੋ ਘੱਟ ਇਕ ਸਾਲ ਤੱਕ ਗੰਨੇ ਦੀ ਫਸਲ ਨਾਂ ਉਗਾਈ ਜਾਵੇ ਅਤੇ ਝੋਨਾਂ -ਕਣਕ ਦਾ ਫਸਲ ਚੱਕਰ ਅਪਣਾਇਆ ਜਾਵੇ।
* ਬੀਜ ਲਈ ਸਿਰਫ ਗੰਨੇ ਦੇ ਉਪਰਲੇ 2/3 ਹਿੱਸੇ ਦੀ ਚੋਣ ਕਰਨੀ ਚਾਹੀਦੀ ਹੈ।
* ਰੋਗਾਂ ਦਾ ਟਾਕਰਾ ਕੜਨ ਵਾਲੀਆਂ ਕਿਸਮਾਂ ਜਿਵੇਂ ਸੀ ਓ ਪੀ ਬੀ 95,ਸੀ ਓ ਪੀ ਬੀ 96 ,ਸੀ ਓ 15023 ,ਸੀ ਓ ਪੀ ਬੀ 98 ਕਿਸਮਾਂ ਹੇਠ ਰਕਬਾ ਵਧਾਉਣਾ ਚਾਹੀਦਾ ਹੈ।
ਵਧੇਰੇ ਤਕਨੀਕੀ ਜਾਣਕਾਰੀ ਲਈ ਗੰਨਾ ਮਿੱਲਾਂ ਦੇ ਤਕਨੀਕੀ ਸਟਾਫ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੰਨਾ ਮਹਿਰਾਂ,ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਚਾਹੀਦਾ ਹੈ।
ਧੰਨਵਾਦ ਸਹਿਤ।

14/10/2021

ਗੰਨੇ ਇਸ ਟ੍ਰਾਯਲ ਵਿਚ line to line 5 ਫੁੱਟ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 2 ਫੁੱਟ ਰੱਖਿਆ ਹੈ। ਗੰਨੇ ਦੀਆਂ ਦੋ ਲਾਈਨਾਂ ਵਿਚ ਇਕ ਲਾਈਨ ਸਰੋਂ ਦੀ ਬਤੌਰ ਅੰਤਰ ਫਸਲ ਬੀਜੀ ਜਾਵੇਗੀ।ਦੀ ਕਾਸ਼ਤ ਵਿਚ ਮਜ਼ਦੂਰਾਂ ਦੀ ਘਾਟ ਅਤੇ ਮਜ਼ਦੂਰਾਂ ਦੁਆਰਾ ਮਨ ਮਰਜ਼ੀ ਨਾਲ ਕੰਮ ਕਰਨ ਕਾਰਨ ਖੇਤੀ ਲਾਗਤ ਖਰਚੇ ਵੱਧ ਜਾਂਦੇ ਹਨ ਅਤੇ ਗੰਨਾ ਕਾਸ਼ਤਕਾਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਕੁਝ ਸਮੇਂ ਤੋਂ ਗੰਨਾ ਕਾਸ਼ਤਕਾਰਾਂ ਵਿਚ ਪਨੀਰੀ ਤਿਆਰ ਕਰਕੇ ਬੀਜ ਪੈਦਾ ਕਰਨ ਦਾ ਰੁਝਾਨ ਵਧਿਆ ਹੈ। ਰਾਣਾ ਖੰਡ ਮਿਲ ਵਲੋਂ ਵੱਡੀ ਪੱਧਰ ਤੇ ਪਨੀਰੀ ਤਿਆਰ ਕਰਕੇ ਕਿਸਾਨਾਂ ਨੂੰ ਬੂਟੇ ਮੁਹਈਆ ਕਰਵਾਏ ਗਏ ਹਨ ਇਸੇ ਤਰਾਂ ਕੀੜੀ ਮਿਲ ਅਤੇ ਸਹਿਕਾਰੀ ਖੰਡ ਮਿੱਲਾਂ ਵਲੋਂ ਵੀ ਪਨੀਰੀ ਤਿਆਰ ਕਰਕੇ ਬੂਟੇ ਮੁਹਈਆ ਕਰਵਾਏ ਗਏ ਹਨ। ਇਕ ਏਕੜ ਵਿਚ ਪਨੀਰੀ ਮਜ਼ਦੂਰਾਂ ਦੁਆਰਾ ਟਰਾਂਸਪਲਾਂਟ ਕਰਨ ਲਈ ਤਕਰੀਬਨ 6000 /-ਰੁਪਏ ਖਰਚ ਆਉਂਦਾ ਹੈ ਅਤੇ ਬੂਟੇ ਤੋਂ ਬੂਟੇ ਦੀ ਦੂਰੀ ਵੀ ਇਕਸਾਰ ਨਹੀਂ ਹੁੰਦੀ। ਪਾਣੀ ਉਸੇ ਵੇਲੇ ਲਾਉਣਾ ਪੈਂਦਾ ਹੈ ਜੇਕਰ ਬਿਜਲੀ ਨਹੀਂ ਹੁੰਦੀ ਤਾਂ generator ਚਲਾਉਣਾ ਪੈਂਦਾ ਹੈ। ਸਿਉਂਕ ਦੀ ਰੋਕਥਾਮ ਲਈ ਕੀਟਨਾਸ਼ਕ mannual ਪਾਉਣੀ ਪੈਂਦੀ ਹੈ। transplanting ਲਈ ਸਮਾਂ ਵੀ ਜ਼ਿਆਦਾ ਲਗਦਾ ਹੈ। ਇਨਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਮਹਿੰਦਰਾ and ਮਹਿੰਦਰਾ ਕੰਪਨੀ ਵਲੋਂ ਇਹ ਮਸ਼ੀਨ ਗੰਨੇ ਦੀ ਪਨੀਰੀ ਦੀ transplanting ਲਈ launch ਕੀਤੀ ਗਈ ਹੈ ਜਿਸ ਦਾ ਗੰਨਾ ਸ਼ਾਖਾ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ trial ਪਿੰਡ bhamri ਜਿਲਾ ਗੁਰਦਾਸਪੁਰ ਵਿੱਚ ਅਗਾਂਹਵਧੂ ਗੰਨਾ ਕਾਸ਼ਤਕਾਰ ਹਰਿੰਦਰ ਸਿੰਘ ਦੇ ਫਾਰਮ ਤੇ 4 ਏਕੜ ਰਕਬੇ ਵਿਚ ਕੀਤਾ ਗਿਆ। ਇਸ ਟ੍ਰਾਯਲ ਵਿਚ line to line 5 ਫੁੱਟ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 2 ਫੁੱਟ ਰੱਖਿਆ ਹੈ। ਗੰਨੇ ਦੀਆਂ ਦੋ ਲਾਈਨਾਂ ਵਿਚ ਇਕ ਲਾਈਨ ਸਰੋਂ ਦੀ ਬਤੌਰ ਅੰਤਰ ਫਸਲ ਬੀਜੀ ਜਾਵੇਗੀ। ਹਰਿੰਦਰ ਸਿੰਘ ਮੁਤਾਬਕ ਇਸ ਮਸ਼ੀਨ ਨਾਲ transplanting ਤੇ ਖਰਚਾ ਤਕਰੀਬਨ 3000/- ਪ੍ਰਤੀ ਆਉਂਦਾ ਹੈ।ਪਾਣੀ ਜਲਦੀ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਟ੍ਰਾਂਸਪਲਾਂਟਿੰਗ ਸਮੇਂ ਬੂਟੇ ਨੂੰ ਪਾਣੀ ਮਿਲ ਜਾਂਦਾ ਹੈ ।ਬੱਤੀ ਨਾਂ ਹੋਣ ਤੇ ਵੀ genrator ਦੀ ਵਰਤੋਂ ਨਹੀਂ ਕਰਨੀ ਪੈਂਦੀ। ਸਿਉਂਕ ਦੀ ਰੋਕਥਾਮ ਲਈ ਕੀਟਨਾਸ਼ਕ ਬਿਜਾਈ ਸਮੇ ਹੀ ਪੈ ਜਾਂਦੀ ਹੈ। ਬੂਟੇ ਤੋਂ ਬੂਟੇ ਦੀ ਦੂਰੀ ਇਕਸਾਰ ਰਹਿੰਦੀ ਹੈ । ਪ੍ਰਤੀ ਏਕੜ tranplanting ਲਈ ਸਮਾਂ ਘੱਟ ਲਗਦਾ ਹੈ। ਜਿਸ ਤਰਾਂ CO 0238 ਕਿਸਮ ਨੂੰ ਰਤੇ ਰੋਗ ਤੋਂ ਖਤਰਾ ਵਧਿਆ ਹੈਂ,ਉਸ ਨੂੰ ਧਿਆਨ ਵਿਚ ਰੱਖਦਿਆਂ ਇਹ ਮਸ਼ੀਨ ਨਵੀਂਆਂ ਕਿਸਮਾਂ ਦੇ ਬੀਜ ਦੇ ਵਾਧੇ ਲਈ ਬਹੁਤ ਸਹਾਈ ਸਿੱਧ ਹੋ ਸਕਦੀ ਹੈ।ਇਸ ਮਸ਼ੀਨ ਨਾਲ ਸਬਜ਼ੀਆਂ ਦੀ ਪਨੀਰੀ ਵੀ ਲਗਾਈ ਜਾ ਸਕਦੀ ਹੈ।

ਸਮੂਹ ਗੰਨਾ ਕਾਸ਼ਤਕਾਰਾਂ ਨੂੰ ਬੇਨਤੀ ਹੈ ਕਿ ਅੱਸੂ ਦੇ ਗੰਨੇ ਦੀ ਬਿਜਾਈ  ਲਈ ਸਿਰਫ ਤੰਦਰੁਸਤ ਗੰਨੇ ਦੀ ਹੀ ਵਰਤੋਂ ਕੀਤੀ ਜਾਵੇ ,ਜੇਕਰ ਕਿਸੇ ਵੀ ਗੰਨੇ...
19/09/2021

ਸਮੂਹ ਗੰਨਾ ਕਾਸ਼ਤਕਾਰਾਂ ਨੂੰ ਬੇਨਤੀ ਹੈ ਕਿ ਅੱਸੂ ਦੇ ਗੰਨੇ ਦੀ ਬਿਜਾਈ ਲਈ ਸਿਰਫ ਤੰਦਰੁਸਤ ਗੰਨੇ ਦੀ ਹੀ ਵਰਤੋਂ ਕੀਤੀ ਜਾਵੇ ,ਜੇਕਰ ਕਿਸੇ ਵੀ ਗੰਨੇ ਵਿਚ ਲਾਲਗੀ ਦਿਖਾਈ ਦਿੰਦੀ ਹੈ ਤਾਂ ਉਸ ਦੀ ਛਾਂਟੀ ਕਰ ਦਿਤੀ ਜਾਵੇ ਅਤੇ ਬਿਜਾਈ ਤੋਂ ਪਹਿਲਾਂ ਚੁਣੇ ਤੰਦਰੁਸਤ ਬੀਜ ਨੂੰ ਉੱਲੀਨਾਸ਼ਕ ਨਾਲ ਜ਼ਰੂਰ ਸੋਧ ਲਿਆ ਜਾਵੇ ਤਾਂ ਜੋ ਬੀਜ ਜਨਤ ਬਿਮਾਰੀਆਂ ਜਿਵੇਂ ਰੱਤਾ ਰੋਗ ,ਕਾਂਗਿਆਰੀ ਆਦਿ ਦੀ ਰੋਕਥਾਮ ਹੋ ਸਕੇ। ਸੀ ਓ 0238 ਕਿਸਮ ਤੇ ਆਈ ਰੱਤਾ ਰੋਗ ਦੀ ਬਿਮਾਰੀ ਕਾਰਨ ਇਸ ਤਕਨੀਕ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ ਜੀ।
ਧੰਨਵਾਦ ਸਹਿਤ।

ਗੰਨਾ ਕਾਸ਼ਤਕਾਰਾਂ ਦੇ ਨਾਮ ਅਪੀਲ*ਪੋਕਾ ਬੋਇੰਗ ਤੋਂ ਬਾਅਦ ਇਸ ਵਾਰ ਗੰਨੇ ਦੀ ਕਿਸਮ ਸੀ ਓ 0238 ਨੂੰ ਰੱਤਾ ਰੋਗ ਨੇ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ...
08/09/2021

ਗੰਨਾ ਕਾਸ਼ਤਕਾਰਾਂ ਦੇ ਨਾਮ ਅਪੀਲ*

ਪੋਕਾ ਬੋਇੰਗ ਤੋਂ ਬਾਅਦ ਇਸ ਵਾਰ ਗੰਨੇ ਦੀ ਕਿਸਮ ਸੀ ਓ 0238 ਨੂੰ ਰੱਤਾ ਰੋਗ ਨੇ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਸਮੁਹ ਗੰਨਾ ਕਾਸਤਕਾਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਗੰਨੇ ਦੀ ਫਸਲ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਨੁਕਸਾਨ ਕਰਦੀਆਂ ਹਨ ਪਰ ਗੰਨੇ ਦਾ ਰੱਤਾ ਰੋਗ(Red rot) ਨਾਮ ਦੀ ਬਿਮਾਰੀ ਸਭ ਤੋਂ ਖਤਰਨਾਕ ਬਿਮਾਰੀ ਹੈ ਜਿਸ ਨੂੰ ਗੰਨੇ ਦਾ ਕੈਂਸਰ ਵੀ ਕਿਹਾ ਜਾਂਦਾ ਹੈ। ਪਿਛਲੇ ਦਿਨੀ ਗੰਨਾ ਸ਼ਾਖਾ ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੰਨਾ ਮਹਿਰਾਂ ਦੀ ਟੀਮ ਵਲੋਂ ਕੀਤੇ ਸਰਵੇਖਣ ਦੌਰਾਨ ਪਾਇਆ ਗਿਆ ਕਿ ਗੰਨੇ ਦੀ ਕਿਸਮ ਸੀ ਉ 0238 ਕਿਸਮ ਉੱਪਰ ਰੱਤਾ ਰੋਗ ਦਾ ਹਮਲਾ ਹੋਇਆ ਹੈ ਜਿਸ ਤੋਂ ਗੰਨਾ ਕਾਸ਼ਤਕਾਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਗੰਨੇ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਪੰਜਾਬ ਵਿੱਚ ਇਸ ਵੇਲੇ ਸੀ ਉ 0238 ਕਿਸਮ ਤਕਰੀਬਨ 70 ਫੀਸਦੀ ਰਕਬੇ ਵਿੱਚ ਕਾਸਤ ਕੀਤੀ ਗਈ ਹੈ। ਪਿਛਲੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਰੱਤਾ ਰੋਗ ਨੇ ਸੀ ਉ 0238 ਕਿਸਮ ਨੂੰ ਭਾਰੀ ਨੁਕਸਾਨ ਕੀਤਾ ਸੀ ਜਿਸ ਕਾਰਨ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਕਿਸਮ ਹੇਠੋਂ ਰਕਬਾ ਕੱਢ ਕੇ ਹੋਰਨਾਂ ਕਿਸਮਾਂ ਹੇਠ ਲਿਆਉਣ ਦਾ ਫੈਸਲਾ ਕੀਤਾ ਹੈ। ਗੰਨੇ ਦੀ ਫਸਲ ਵਿੱਚ ਰੱਤਾ ਰੋਗ ਇੱਕ ਉੱਲੀ ਕਰਕੇ ਹੁੰਦਾ ਹੈ।ਇਸ ਬਿਮਾਰੀ ਕਾਰਨ ਪੌਦੇ ਦੇ ਸਿਰੇ ਵਾਲੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਪੈ ਜਾਂਦਾ ਹੈ ਅਤੇ ਪੱਤੇ ਮੁਰਝਾ ਜਾਂਦੇ ਹਨ।ਬਿਮਾਰੀ ਜੁਲਾਈ ਤੋਂ ਫ਼ਸਲ ਦੀ ਕਟਾਈ ਤੱਕ ਮਾਰ ਕਰਦੀ ਹੈ।
ਇਹ ਬਿਮਾਰੀ ਸਿਰੇ ਤੋਂ ਹੇਠਾਂ ਨੂੰ ਮਾਰ ਕਰਦੀ ਹੈ।
ਬਿਮਾਰੀ ਨਾਲ ਸਾਰਾ ਬੂਟਾ ਸੁੱਕ ਜਾਂਦਾ ਹੈ। ਚੀਰੇ ਹੋਏ ਗੰਨਿਆਂ ਦਾ ਅੰਦਰੋਂ ਗੁੱਦਾ ਲਾਲ ਹੋ ਜਾਂਦਾ ਹੈ ਪਰ ਇਹ ਲਾਲੀ ਇਕਸਾਰ ਨਹੀਂ ਹੁੰਦੀ ਸਗੋਂ ਇਸ ਵਿੱਚ ਚਿੱਟੇ ਲੰਬੂਤਰੇ ਧੱਬੇ ਗੰਨੇ ਦੀ ਚੌੜਾਈ ਦੇ ਰੁੱਖ ਕੱਟਦੇ ਨਜ਼ਰ ਆਉਂਦੇ ਹਨ। ਇਹਨਾਂ ਚੀਰੇ ਹੋਏ ਗੰਨਿਆਂ ਵਿੱਚੋਂ ਸ਼ਰਾਬ ਵਰਗੀ ਬੂ ਆਉਂਦੀ ਹੈ। ਗੰਨਾ ਕਾਸਤਕਾਰਾਂ ਨੂੰ ਚਾਹੀਦਾ ਹੈ ਕਿ ਅੱਸੂ ਰੁੱਤੇ ਦੌਰਾਨ ਗੰਨੇ ਦੀ ਬਿਜਾਈ ਸੀ ਓ 0238 ਦਾ ਬੀਜ ਕਿਸੇ ਭਰੋਸੇਯੋਗ ਵਸੀਲੇ ਤੋਂ ਲੈਣ ਉਪਰੰਤ ਸੋਧ ਕਰਕੇ ਹੀ ਬਿਜਾਈ ਕੀਤੀ ਜਾਵੇ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਜਿਸ ਖੇਤ ਵਿੱਚ ਇਸ ਬਿਮਾਰੀ ਦਾ ਹਮਲਾ ਹੋਵੇ ,ਉਸ ਖੇਤ ਵਿੱਚ ਅਗਲੇ ਇੱਕ ਦੋ ਸਾਲ ਗੰਨੇ ਦੀ ਫਸਲ ਦੀ ਬਿਜਾਈ ਨਾਂ ਕੀਤੀ ਜਾਵੇ। ਗੰਨੇ ਦੀ ਫਸਲ ਦੇ ਪ੍ਰਭਾਵਤ ਬੂਟਿਆਂ ਨੂੰ ਜੜੋਂ ਪੁੱਟ ਕੇ ਸਾੜ ਦੇਣਾ ਚਾਹੀਦਾ ਹੈ।ਬਿਮਾਰੀ ਤੋਂ ਪ੍ਰਭਾਵਤ ਖੇਤਾਂ ਵਿਚੋਂ ਸਿੰਚਾਈ ਵਾਲਾ ਪਾਣੀ ਰੋਗ ਰਹਿਤ ਫਸਲ ਵਾਲੇ ਖੇਤਾਂ ਨਹੀਂ ਜਾਣਾ ਚਾਹੀਦਾ।ਰੋਗ ਵਾਲੀ ਫ਼ਸਲ ਮੋਢੀ ਨਹੀਂ ਰੱਖਣੀ ਚਾਹੀਦੀ।ਗੰਨਾ ਕਾਸ਼ਤਕਾਰਾਂ ਨੂੰ ਅਪੀਲ ਹੈ ਕਿ ਜੇਕਰ ਕਿਸੇ ਖੇਤ ਵਿਚ ਰੱਤੇ ਰੋਗ ਦੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਘਬਰਾਉਣ ਦੀ ਬਿਜਾਏ ਸੁਚੇਤ ਹੋਣ ਦੀ ਜ਼ਰੂਰਤ ਹੈ। ਧੰਨਵਾਦ ਸਹਿਤ। ਪੜਨ ਉਪਰੰਤ ਜੇਕਰ ਤੁਹਾਨੂੰ ਇਹ post ਚੰਗੀ ਲੱਗੇ ਤਾਂ like ਅਤੇ share ਜ਼ਰੂਰ ਕਰ ਦਿਓ।

Address

Near Exchange Telephone
Gurdaspur

Telephone

+918968759564

Website

Alerts

Be the first to know and let us send you an email when Assistant cane Dev officer, Gurdaspur posts news and promotions. Your email address will not be used for any other purpose, and you can unsubscribe at any time.

Contact The Organization

Send a message to Assistant cane Dev officer, Gurdaspur:

Share