13/03/2017
ਪਤਾ ਸੀ ਵੀ ਕੁੱਤੀ ਚੋਰਾਂ ਨਾਲ ਰਲੀ ਆ
ਆਮ ਆਦਮੀ ਦੀ ਹੁਣ ਦੇਣੀ ਬਲੀ ਆ
ਬੀਜ ਕੇ ਬਹਿ ਗਏ ਕੰਡੇ ਫੁਲ ਓਏ ਗੁਲਾਬੀਓ
ਗੁਲਾਮੀ ਦੀਆਂ ਫੇਰ ਤੋਂ ਮੁਬਾਰਕਾਂ ਪੰਜਾਬੀਓ
ਚੁੰਨੀਆਂ ਨਹੀਂ ਯਾਦ ਧੀਆਂ ਦੀਆਂ ਸਿਰੋਂ ਲਹਿੰਦੀਆਂ
ਬੜੀ ਛੇਤੀ ਭੁੱਲੇ ਡਾਂਗਾਂ ਚੌਂਕ ਵਿੱਚ ਪੈਂਦੀਆਂ
ਕੇਹੜਾ ਸੀ ਬਰੈਂਡ ਜੀਹਤੇ ਡੁੱਲ ਗਏ ਸ਼ਰਾਬੀਓ
ਗੁਲਾਮੀ ਦੀਆਂ ਫੇਰ ਤੋਂ ਮੁਬਾਰਕਾਂ ਪੰਜਾਬੀਓ
ਕੀਤੀ ਨਹੀਂ ਕਦਰ ਇੱਕ ਸੱਚੇ ਇਨਸਾਨ ਦੀ
ਖੂਹ ਖਾਤੇ ਪਾਤੀ ਤੁਸੀ ਮੇਹਨਤ ਓਏ ਮਾਨ ਦੀ
ਹੀਰਾ ਬਹਿ ਗਏ ਗਵਾਕੇ ਤੁਸੀ ਵੱਡੇਓ ਨਵਾਬੀਓ
ਗੁਲਾਮੀ ਦੀਆਂ ਫੇਰ ਤੋਂ ਮੁਬਾਰਕਾਂ ਪੰਜਾਬੀਓ
ਕਿਸੇ ਨੂੰ ਕੋਈ ਗੱਲ ਬੁਰੀ ਲੱਗੀ ਹੋਵੇ ਮਾਫ ਕਰਿਓ।।।।।।।