Pinda Da Haal

Pinda Da Haal Hukran is a Village in Hoshiarpur-Ii Mandal in Hoshiarpur District in Punjab State .

Copyਟਿਟਹਰੀ... ਸੱਤ ਗੱਲਾਂ ਪਤੇ ਦੀਆਂ . (ਸਾਇੰਸ) ਵਿਗਿਆਨੀ ਵੀ ਇਨ੍ਹਾਂ ਦੇ ਅੱਗੇ ਫੇਲ ਨੇ...ਇਸ ਵਾਰੀ ਟਿਟਹਰੀ ਨੇ ਕਈ ਥਾਵਾਂ ਤੇ ਛੱਤ ਉੱਤੇ ਅੰਡ...
08/09/2025

Copy

ਟਿਟਹਰੀ... ਸੱਤ ਗੱਲਾਂ ਪਤੇ ਦੀਆਂ .

(ਸਾਇੰਸ) ਵਿਗਿਆਨੀ ਵੀ ਇਨ੍ਹਾਂ ਦੇ ਅੱਗੇ ਫੇਲ ਨੇ...

ਇਸ ਵਾਰੀ ਟਿਟਹਰੀ ਨੇ ਕਈ ਥਾਵਾਂ ਤੇ ਛੱਤ ਉੱਤੇ ਅੰਡੇ ਦਿੱਤੇ ਨੇ, ਇਹ ਪਿਛਲੇ 50 ਸਾਲਾਂ ‘ਚ ਪਹਿਲੀ ਵਾਰ ਵੇਖਿਆ ਗਿਆ ਹੈ।

1️⃣ ਜੇ ਟਿਟਹਰੀ ਨੇ 4 ਅੰਡੇ ਦਿੱਤੇ ਤਾਂ ਸਮਝੋ 4 ਮਹੀਨੇ ਮੀਂਹ ਪਵੇਗਾ।
2️⃣ ਜੇ ਟਿਟਹਰੀ ਨੇ ਉੱਚਾਈ ਵਾਲੀ ਜ਼ਮੀਨ ‘ਤੇ ਅੰਡੇ ਦਿੱਤੇ ਤਾਂ ਸਮਝੋ ਬਹੁਤ ਵਧੀਆ ਮੀਂਹ ਪਵੇਗਾ।
3️⃣ ਟਿਟਹਰੀ ਕਦੇ ਵੀ ਦਰੱਖਤ, ਕੰਧ, ਖੰਭੇ, ਰੱਸੀ ਜਾਂ ਛੱਤ ਉੱਤੇ ਨਹੀਂ ਬੈਠਦੀ।
4️⃣ ਜੇ ਟਿਟਹਰੀ ਨੇ ਛੱਤ ਉੱਤੇ ਅੰਡੇ ਦੇ ਦਿੱਤੇ ਤਾਂ ਸਮਝੋ ਪਾਣੀ ਨਾਲ ਤਬਾਹੀ ਆਉਣੀ ਹੈ।
5️⃣ ਤੁਸੀਂ ਕਦੇ ਵੀ ਟਿਟਹਰੀ ਨੂੰ ਕੁਰੁਕਸ਼ੇਤਰ ਤੋਂ ਬਾਹਰ ਦੇਸ਼ ਵਿੱਚ ਮ੍ਰਿਤ ਨਹੀਂ ਦੇਖ ਸਕਦੇ।
6️⃣ ਟਿਟਹਰੀ ਜਿਸ ਖੇਤ ‘ਚ ਅੰਡੇ ਦੇਵੇ, ਉਹ ਖੇਤ ਖਾਲੀ ਨਹੀਂ ਰਹਿੰਦਾ।
7️⃣ ਜਿਸ ਸਾਲ ਟਿਟਹਰੀ ਅੰਡੇ ਨਾ ਦੇਵੇ, ਉਹ ਸਮਝੋ ਭਿਆਨਕ ਅਕਾਲ ਆਉਣ ਵਾਲਾ ਹੈ।

ਪ੍ਰਕ੍ਰਿਤੀ ਇਨ੍ਹਾਂ ਨਾਲ ਹੈ... ਇਹ ਪ੍ਰਕ੍ਰਿਤੀ ਦੇ ਪੋਸ਼ਕ ਨੇ... ਜਦੋਂ ਵਿਗਿਆਨ ਨਹੀਂ ਸੀ, ਤਾਂ ਇਹ ਸਨ।

ਪ੍ਰਭੂ ਨੇ ਇਨ੍ਹਾਂ ਨੂੰ ਇਸ ਲਈ ਬਣਾਇਆ... ਅਸੀਂ ਅੱਜ ਬੇਖ਼ਬਰ ਹੋ ਕੇ ਇਨ੍ਹਾਂ ਨੂੰ ਅਣਡਿੱਠਾ ਕਰ ਰਹੇ ਹਾਂ ਅਤੇ ਸਜ਼ਾ ਭੁਗਤ ਰਹੇ ਹਾਂ।
( ਇੱਕ ਹਿੰਦੂ ਸੰਸਥਾ ਵੱਲੋਂ ਮਿਲੀ ਜਾਣਕਾਰੀ)

ਮੇਰਾ ਪਿੰਡ 🫶
21/01/2025

ਮੇਰਾ ਪਿੰਡ 🫶

21/07/2024

ਕਾਪੀ
*_ਯਾਦ ਰੱਖਣ ਲਈ ਮਹੱਤਵਪੂਰਨ ਨੰਬਰ :_*
*1. ਬਲੱਡ ਪ੍ਰੈਸ਼ਰ: 120/80*
*2. ਨਬਜ਼: 72,,,82
*3. ਤਾਪਮਾਨ: 36.8 - 37*
*4. ਸਾਹ: 12-16*
*ਮਰਦ (13.50-18)*
*ਔਰਤਾਂ (11.50 - 16)*
*6. ਕੋਲੈਸਟ੍ਰੋਲ: 130 - 200*
*7. ਪੋਟਾਸ਼ੀਅਮ: 3.50 - 5*
*8. ਸੋਡੀਅਮ: 135 - 145*
*9. ਟ੍ਰਾਈਗਲਿਸਰਾਈਡਸ: 220*
*10. ਸਰੀਰ ਵਿੱਚ ਖੂਨ ਦੀ ਮਾਤਰਾ:*
*ਪੀਸੀਵੀ 30-40%*
*11. ਸ਼ੂਗਰ*
*ਬੱਚੇ: 70-130*
*ਬਾਲਗ: 70 - 115*
*12. ਆਇਰਨ: 8-15 ਮਿਲੀਗ੍ਰਾਮ*
*13. WBC : 4000 - 11000*
*14. ਪਲੇਟਲੈਟਸ : 150,000 - 400,000*
*15. RBC : 4.50 - 6 ਮਿਲੀਅਨ*
*16. ਕੈਲਸ਼ੀਅਮ: 8.6 - 10.3 mg/dL*
*17. ਵਿਟਾਮਿਨ ਡੀ 3 : 20 - 50 ਐਨਜੀ/ਮਿਲੀ *
*(ਨੈਨੋਗ੍ਰਾਮ/ਮਿਲੀ)*
*18. ਵਿਟਾਮਿਨ B12 : 200 - 900 pg/ml*

*60 ਪਲੱਸ ਲਈ ਸੁਝਾਅ__*

*ਪਹਿਲਾ ਸੁਝਾਅ:*
ਹਮੇਸ਼ਾ ਪਾਣੀ ਪੀਓ ਭਾਵੇਂ ਤੁਹਾਨੂੰ ਪਿਆਸ ਨਾ ਲੱਗੇ !!
ਸਰੀਰ 'ਚ ਪਾਣੀ ਦੀ ਕਮੀ ਤੋਂ ਹੁੰਦੀ ਹੈ ਸਭ ਤੋਂ ਵੱਡੀ ਸਿਹਤ ਸਮੱਸਿਆ!
2 ਲੀਟਰ ਘੱਟੋ ਘੱਟ ਪ੍ਰਤੀ ਦਿਨ (24 ਘੰਟੇ)

*ਦੂਜਾ ਸੁਝਾਅ:*
ਜਦੋਂ ਤੁਸੀਂ ਬਹੁਤ ਰੁੱਝੇ ਹੁੰਦੇ ਹੋ ਤਾਂ ਵੀ ਖੇਡਾਂ ਖੇਡੋ!
ਸਰੀਰ ਨੂੰ ਹਿਲਾਉਣਾ ਚਾਹੀਦਾ ਹੈ, ਭਾਵੇਂ ਸਿਰਫ ਪੈਦਲ ਜਾਂ ਤੈਰਾਕੀ ਜਾਂ ਕਿਸੇ ਵੀ ਤਰ੍ਹਾਂ ਦੀ ਖੇਡ ਨਾਲ!.🚶
ਪੈਦਲ ਚੱਲਣਾ ਇੱਕ ਸ਼ੁਰੂਆਤ ਲਈ ਚੰਗਾ ਹੈ!👌

*ਤੀਸਰਾ ਸੁਝਾਅ:*
ਭੋਜਨ ਘਟਾਓ!
ਬਹੁਤ ਜ਼ਿਆਦਾ ਭੋਜਨ ਦੀ ਲਾਲਸਾ ਛੱਡੋ ਕਿਉਂਕਿ ਇਹ ਕਦੇ ਵੀ ਚੰਗਾ ਨਹੀਂ ਕਰਦਾ!
ਆਪਣੇ ਆਪ ਨੂੰ ਵੰਚਿਤ ਨਾ ਕਰੋ ਪਰ ਮਾਤਰਾ ਘਟਾਓ!
ਪ੍ਰੋਟੀਨ ਅਤੇ ਕਾਰਬੋਹਾਈਡਰੇਟ ਆਧਾਰਿਤ ਭੋਜਨ ਦੀ ਜ਼ਿਆਦਾ ਵਰਤੋਂ ਕਰੋ।

*ਚੌਥਾ ਸੁਝਾਅ*
ਜਿੰਨਾ ਸੰਭਵ ਹੋ ਸਕੇ, ਕਾਰ ਦੀ ਵਰਤੋਂ ਨਾ ਕਰੋ ਜਦੋਂ ਤੱਕ ਕਿ ਬਿਲਕੁਲ ਜ਼ਰੂਰੀ ਨਾ ਹੋਵੇ! ਤੁਸੀਂ ਜੋ ਚਾਹੁੰਦੇ ਹੋ ਉਸ ਲਈ ਪੈਦਲ ਪਹੁੰਚਣ ਦੀ ਕੋਸ਼ਿਸ਼ ਕਰੋ (ਕਰਿਆਨੇ, ਕਿਸੇ ਨੂੰ ਮਿਲਣਾ ਜਾਂ ਕੋਈ ਟੀਚਾ)! ਲਿਫਟ/ਐਸਕੇਲੇਟਰ ਦੀ ਵਰਤੋਂ ਕਰਨ ਦੀ ਬਜਾਏ ਪੌੜੀਆਂ ਚੜ੍ਹੋ।

*ਪੰਜਵਾਂ ਸੁਝਾਅ*
ਗੁੱਸਾ ਛੱਡ ਦਿਓ !!
ਚਿੰਤਾ ਛੱਡ ਦਿਓ !!
ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੋ ...

ਆਪਣੇ ਆਪ ਨੂੰ ਗੜਬੜ ਵਾਲੀਆਂ ਸਥਿਤੀਆਂ ਵਿੱਚ ਸ਼ਾਮਲ ਨਾ ਕਰੋ! ਉਹ ਸਾਰੇ ਸਿਹਤ ਨੂੰ ਘਟਾਉਂਦੇ ਹਨ ਅਤੇ ਆਤਮਾ ਦੀ ਸ਼ਾਨ ਨੂੰ ਖੋਹ ਲੈਂਦੇ ਹਨ। ਉਨ੍ਹਾਂ ਲੋਕਾਂ ਨਾਲ ਗੱਲ ਕਰੋ ਜੋ ਸਕਾਰਾਤਮਕ ਹਨ ਅਤੇ ਸੁਣੋ 👂

*ਛੇਵਾਂ ਸੁਝਾਅ*
ਜਿਵੇਂ ਕਿਹਾ ਜਾਂਦਾ ਹੈ.. 'ਆਪਣਾ ਪੈਸਾ ਸੂਰਜ ਵਿੱਚ ਛੱਡ ਕੇ ਛਾਂ ਵਿੱਚ ਬੈਠੋ'!!
ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸੀਮਤ ਨਾ ਕਰੋ।
ਪੈਸਾ ਇਸ ਦੁਆਰਾ ਜੀਉਣ ਲਈ ਬਣਾਇਆ ਗਿਆ ਸੀ, ਇਸਦੇ ਲਈ ਜੀਣ ਲਈ ਨਹੀਂ।

*ਸੱਤਵਾਂ ਸੁਝਾਅ*
ਆਪਣੇ ਆਪ ਨੂੰ ਕਿਸੇ ਲਈ ਪਛਤਾਵਾ ਨਾ ਕਰੋ ਅਤੇ ਨਾ ਹੀ ਉਸ ਚੀਜ਼ 'ਤੇ ਜੋ ਤੁਸੀਂ ਪ੍ਰਾਪਤ ਨਹੀਂ ਕਰ ਸਕੇ,
ਨਾ ਹੀ ਕੋਈ ਚੀਜ਼ ਜਿਸ ਦੇ ਤੁਸੀਂ ਮਾਲਕ ਨਹੀਂ ਹੋ ਸਕਦੇ!
ਇਸਨੂੰ ਅਣਡਿੱਠ ਕਰੋ, ਇਸਨੂੰ ਭੁੱਲ ਜਾਓ!🤔

*ਅੱਠਵਾਂ ਸੁਝਾਅ*
ਨਿਮਰਤਾ! ਪੈਸਾ, ਪ੍ਰਤਿਸ਼ਠਾ, ਸ਼ਕਤੀ ਅਤੇ ਪ੍ਰਭਾਵ ਸਭ ਕੁਝ ਹਨ ਜੋ ਹੰਕਾਰ ਦੁਆਰਾ ਭ੍ਰਿਸ਼ਟ ਹਨ!
ਨਿਮਰਤਾ ਹੀ ਹੈ ਜੋ ਪਿਆਰ ਨਾਲ ਲੋਕਾਂ ਨੂੰ ਤੁਹਾਡੇ ਨੇੜੇ ਲੈ ਜਾਂਦੀ ਹੈ।!☺

*ਨੌਵਾਂ ਸੁਝਾਅ*
ਜੇ ਤੁਹਾਡੇ ਵਾਲ ਸਲੇਟੀ ਹੋ ​​ਜਾਂਦੇ ਹਨ, ਤਾਂ ਇਸਦਾ ਮਤਲਬ ਇਹ ਨਹੀਂ ਕਿ ਜੀਵਨ ਦਾ ਅੰਤ! ਇਹ ਇੱਕ ਸਬੂਤ ਹੈ ਕਿ ਇੱਕ ਬਿਹਤਰ ਜੀਵਨ ਸ਼ੁਰੂ ਹੋ ਗਿਆ ਹੈ! 🙋
ਆਸ਼ਾਵਾਦੀ ਬਣੋ, ਯਾਤਰਾ ਕਰੋ, ਆਪਣੇ ਆਪ ਦਾ ਅਨੰਦ ਲਓ! ਯਾਦਾਂ ਬਣਾਓ!

ਤੁਹਾਡੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦਾ ਹਾਂ !!

Harmanpreet Singh 🙏

02/01/2024

ਬਹੁਤ ਟਾਈਮ ਪਹਿਲਾ ਨਵੇ ਸਾਲ ਤੇ ਇੱਕ ਦੁਜੇ ਨੁੰ ਕਾਰਡ ਦਿੰਦੇ ਸੀ ਕਿਸ ਕਿਸ ਨੁੰ ਯਾਦ ਆ??

02/01/2024
31/12/2023

*ਨਵਾਂ ਸਾਲ ਤੇ ਪੁਰਾਣਾ ਸਾਲ*

*ਸੋਈ ਦਿਵਸੁ ਭਲਾ ਮੇਰੇ ਭਾਈ ॥ ਹਰਿ ਗੁਨ ਗਾਇ ਪਰਮ ਗਤਿ ਪਾਈ ॥ ਰਹਾਉ ॥ (ਪੰਨਾ 395)*
*ਅਰਥ: ਹੇ ਮੇਰੇ ਵੀਰ! ਸਿਰਫ਼ ਉਹੀ ਦਿਨ (ਮਨੁੱਖ ਵਾਸਤੇ) ਸੁਲੱਖਣਾ ਹੁੰਦਾ ਹੈ ਜਦੋਂ ਉਹ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ। ਰਹਾਉ।*

*ਗੁਰਬਾਣੀ ਅਨੁਸਾਰ ਸਮਾਂ ਹਮੇਸ਼ਾਂ ਇਕੋ ਜਿਹਾ ਹੈ। ਇਸ ਲਈ ਗੁਰਮਤਿ ਜੁਗਾਂ ਤੇ ਸਾਲਾਂ ਦੀ ਵੰਡ ਨੂੰ ਨਹੀਂ ਮੰਨਦੀ।*

*ਸਾਲ ਕੋਈ ਵੀ ਹੋਵੇ, ਚੰਗਾ ਹੈ ਜੇ ਪਰਮਾਤਮਾ ਦੀ ਯਾਦ ਵਿਚ, ਚੜ੍ਹਦੀ ਕਲ੍ਹਾ ਵਿਚ, ਗੁਜ਼ਰ ਜਾਵੇ!*

*ਇਸ ਲਈ ਅਰਦਾਸ ਇਹ ਹੀ ਕਰੀਏ ਕਿ ਪਰਮਾਤਮਾ ਦੀ ਯਾਦ ਹਮੇਸ਼ਾਂ ਬਣੀ ਰਹੇ ਤੇ ਭਾਵੇਂ ਸੁੱਖ ਆਵੇ, ਭਾਵੇਂ ਦੁੱਖ ਆਵੇ, ਭਾਣੇ ਵਿਚ ਲੰਘ ਜਾਣ ਤੇ ਚੜ੍ਹਦੀ ਕਲ੍ਹਾ ਵਿਚ ਤੋਟ ਨਾ ਆਵੇ!*

*ਅਕਾਲਪੁਰਖ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲ੍ਹਾ ਬਖਸ਼ਣ! ਇਹ ਹੀ ਅਰਦਾਸ ਹੈ ਜੀ!*

*ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।*

ਫੋਨ ਤਾਂ ਬਹੁਤ ਆਏ ਤੇ ਬਹੁਤ ਆਉਣੇ ਆ,ਪਰ ਇਹਦੇ ਜਿੰਨੀ ਝੜਾਈ ਨੀ ਕਿਸੇ ਦੀ ਹੋਣੀ।ਮਾਡਲ ਦੱਸਿਓ ਕਿਹੜਾ ਆ ਇਹ ??
20/11/2023

ਫੋਨ ਤਾਂ ਬਹੁਤ ਆਏ ਤੇ ਬਹੁਤ ਆਉਣੇ ਆ,
ਪਰ ਇਹਦੇ ਜਿੰਨੀ ਝੜਾਈ ਨੀ ਕਿਸੇ ਦੀ ਹੋਣੀ।
ਮਾਡਲ ਦੱਸਿਓ ਕਿਹੜਾ ਆ ਇਹ ??

16/11/2023

ਕਾਪੀ

ਹੈਰਾਨ ਕਰ ਦੇਣ ਵਾਲੇ Effects

Deja Vu Effect

ਤੁਹਾਨੂੰ ਇਦਾਂ ਕਦੇ ਨਾ ਕਦੇ ਜ਼ਰੂਰ ਮਹਿਸੂਸ ਹੁੰਦਾ ਹੋਵੇਗਾ ਕੇ '' ਇਹ ਕੰਮ ਤੁਸੀਂ ਪਹਿਲਾਂ ਵੀ ਕਰ ਚੁੱਕੇ ਹੋ ਜਾਂ ਐਸ ਜਗਾਹ ਪਹਿਲਾਂ ਵੀ ਆ ਚੁੱਕੇ ਹੋ !'' ਮਤਲਬ ਤੁਹਾਨੂੰ ਪਤਾ ਹੁੰਦਾ ਥੋੜੇ ਕੁ ਪਲਾਂ ਲਈ ਕੇ ਅੱਗੇ ਕੀ ਹੋਣ ਵਾਲਾ ਜਾਂ ਐਵੇਂ ਲੱਗਦਾ ਕੇ ਇਦਾਂ ਪਹਿਲਾਂ ਵੀ ਹੋ ਚੁੱਕਾ ਤੇ ਦੁਬਾਰਾ ਫਿਰ ਓਹੀ ਸਭ ਹੋ ਰਿਹਾ. ਐਸ ਸਮੇਂ ਦਿਮਾਗ ਤਿੰਨਾਂ ਕਾਲਾਂ ਨੂੰ ਮਹਿਸੂਸ ਕਰਦਾ ਹੈ : Past , Present ਅਤੇ Future ! ਐਸ ਪ੍ਰਭਾਵ ਨੂੰ '' Deja Vu Effect '' ਕਹਿੰਦੇ ਹਨ.
Deja Vu ਫ਼੍ਰੇਂਚ ਭਾਸ਼ਾ ਦਾ ਲਫ਼ਜ਼ ਹੈ ਜਿਸਦਾ ਮਤਲਬ '' ਪਹਿਲਾਂ ਦੇਖਿਆ ਜਾ ਚੁੱਕਾ '' ਹੈ !

ਇਹ ਪ੍ਰਭਾਵ ਮਨੁੱਖੀ ਦਿਮਾਗ 8 - 9 ਸਾਲ ਦੀ ਉਮਰ ਤੋਂ ਬਾਅਦ ਹੀ ਮਹਿਸੂਸ ਕਰਦਾ. ਇਹ ਤਕਰੀਬਨ ਹਰ ਇੱਕ ਇਨਸਾਨ ਨਾਲ ਵਾਪਰਦਾ. ਇਹਦੇ ਕਈ ਕਾਰਨ ਹੋ ਸਕਦੇ ਹਨ, ਦਿਮਾਗ ਦਾ ਵਿਕਸਿਤ ਹੋਣਾ ਵੀ ਇੱਕ ਕਾਰਨ ਹੈ ! ਪਰ ਇਹਦਾ ਖ਼ਾਸ ਸੰਬੰਧ ਦਿਮਾਗ ਦੇ ਚੇਤ ਅਤੇ ਅਚੇਤ ਹਿੱਸੇ ਨਾਲ ਹੈ. ਜਦ ਅਸੀਂ ਕੁੱਝ ਕਰਨ ਜਾ ਰਹੇ ਹੁੰਦੇ ਹਾਂ ਤਾਂ ਦਿਮਾਗ ਦਾ ਅਚੇਤ ਹਿੱਸਾ ਆਪਣੇ ਅੰਦਰ ਸਟੋਰ ਘਟਨਾਵਾਂ ਨਾਲ ਸਾਡੇ ਦੁਆਰਾ ਹੋ ਰਹੀ ਕਿਰਿਆ ਨਾਲ ਆਪਣੇ ਤੁਲਨਾ ਕਰਨੀ ਸ਼ੁਰੂ ਕਰ ਦਿੰਦਾ ਹੈ, ਜਦ ਥੋੜਾ ਬਹੁਤ ਹਿੱਸਾ ਮੈਚ ਕਰ ਜਾਂਦਾ ਹੈ ਤਾਂ ਅਚੇਤ ਮਨ ਉਸ ਤੋਂ ਅੱਗੇ ਹੋਣ ਵਾਲੇ ਪਲ ਨੂੰ ਆਪੇ ਮਹਿਸੂਸ ਕਰ ਲੈਂਦਾ ਹੈ ਕੇ ਇਵੇਂ ਹੋਵੇਗਾ ਕਿਉਂਕਿ ਜਿਸ ਘਟਨਾ ਨਾਲ ਉਹ ਤੁਲਨਾ ਕਰ ਰਿਹਾ ਹੁੰਦਾ ਹੈ, ਉਸ ਘਟਨਾ ਵਿਚ ਸ਼ਾਇਦ ਓਵੇਂ ਹੀ ਵਾਪਰਿਆ ਹੁੰਦਾ ਹੈ, ਪਰ ਅਚੇਤ ਮਨ ਕਦੇ ਕਦੇ ਗਲਤ ਵੀ ਸਿੱਧ ਹੋ ਜਾਂਦਾ ਹੈ !
ਕਈ ਫਿਲਾਸਫੀਆਂ ਦਾ ਮੰਨਣਾ ਇਹ ਹੈ ਕੇ ਇਹ ਪ੍ਰਭਾਵ ਪਿਛਲੇ ਜਨਮ ਦੀ ਕਿਸੇ ਯਾਦ ਨੂੰ ਵਾਪਿਸ ਲੈ ਕੇ ਆਉਂਦਾ ਹੈ, ਕਈ ਮੰਨਦੇ ਨੇ ਕੇ ਇਹ ਕਿਸੇ ਸ਼ਕਤੀ ਕਰਕੇ ਹੁੰਦਾ ਹੈ ਜਿਸ ਨਾਲ ਆਦਮੀ ਭਵਿੱਖ ਦੇਖ ਸਕਦਾ ਹੈ. ਕਈ ਕਹਿੰਦੇ ਹਨ ਕਿ ਸਾਡੀ ਧਰਤੀਆਂ ਵਰਗੀਆਂ ਹੋਰ ਬਹੁਤ ਧਰਤੀਆਂ ਹਨ ਤੇ ਓਥੇ ਸੈਮ ਸਾਡੇ ਜੁੜਵਾਂ ਸਰੀਰ ਰਹਿੰਦੇ ਹਨ, ਉਹਨਾਂ ਨੂੰ ਜੋ ਘਟਦਾ ਹੈ, ਉਹ ਸਾਨੂੰ ਵੀ ਮਹਿਸੂਸ ਹੋ ਜਾਂਦਾ ਹੈ ! ਪਰ ਵਿਗਿਆਨ ਇਹਨਾਂ ਸਭ ਗੱਲਾਂ ਨੂੰ ਰੀਜੈਕਟ ਕਰਕੇ ਇਸਦੇ ਮਨੋਵਿਗਿਆਨਿਕ ਕਾਰਨ ਦੱਸਦੀ ਹੈ !

● Hypnogogic Jerk Effect ●

ਇਹ ਪ੍ਰਭਾਵ ਅਸੀਂ ਤਦ ਮਹਿਸੂਸ ਕਰਦੇ ਹਾਂ ਜਦ ਅਸੀਂ ਸੌਣ ਲੱਗਦੇ ਹਾਂ ਤੇ ਸਾਨੂੰ ਥੋੜੇ ਮਿੰਟਾਂ ਬਾਅਦ ਜਕਦਮ ਇੱਕ ਝਟਕਾ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਥੱਲੇ ਡਿੱਗ ਗਏ ਹਾਂ, ਜਾਂ ਕਿਤੇ ਫੱਸ ਗਏ ਹਾਂ. ਸਾਡਾ ਸਾਰਾ ਸਰੀਰ ਹਿੱਲ ਜਾਂਦਾ ਹੈ.
ਇਹ ਐਸ ਕਰਕੇ ਹੁੰਦਾ ਹੈ ਕਿਉਂਕਿ ਜਦ ਅਸੀਂ ਲੰਮੇ ਪੈ ਜਾਂਦੇ ਹਾਂ ਤਾਂ ਸਾਡੇ ਸਰੀਰ ਦੇ ਸਾਰੇ ਮਸਲ ਰਿਲੈਕਸ ਹੋ ਜਾਂਦੇ ਹਨ ਪਰ ਕਦੇ ਕਦੇ ਦਿਮਾਗ Active ਹੀ ਰਹਿੰਦਾ ਹੈ ਮਤਲਬ ਕਿ ਉਹ ਸੌਂਦਾ ਨਹੀਂ. ਫਿਰ ਥੋੜੇ ਕੁ ਮਿੰਟਾਂ ਬਾਅਦ ਦਿਮਾਗ ਸੋਚਦਾ ਕੇ '' ਸਰੀਰ ਹਿੱਲ ਨਹੀਂ ਰਿਹਾ, ਮਸਲਜ਼ ਕੋਈ ਹਿੱਲ ਜੁੱਲ ਨਹੀਂ ਕਰ ਰਹੇ, ਕਿਤੇ ਸਰੀਰ ਕਿਸੇ ਜਗਾਹ ਤੋਂ ਹੇਠਾਂ ਤਾਂ ਨਹੀਂ ਡਿੱਗ ਰਿਹਾ ਜਾਂ ਕਿਸੇ ਚੀਜ਼ 'ਚ ਫੱਸ ਤਾਂ ਨਹੀਂ ਗਿਆ.''
ਉਹ ਫ਼ਿਰ ਸਾਰੇ ਮਸਲਜ਼ ਨੂੰ, ਸਰੀਰ ਨੂੰ ਇੱਕ ਜ਼ੋਰਦਾਰ ਸਿਗਨਲ ਭੇਜਦਾ ਹੈ ਕਿ '' ਉਠੋ, ਹਿੱਲੋ ! ਕੋਈ ਹਰਕਤ ਕਰੋ, ਸਰੀਰ ਨੂੰ ਬਚਾਓ !'' ਇਹ ਇੱਕ Security Signal ਦੀ ਤਰਾਂ ਹੁੰਦਾ ਹੈ ! ਕਮਾਲ ਹੈ ਦਿਮਾਗ ਵੀ !

● Presque Vu Effect ●

ਇਹ Effect ਓਦੋਂ ਹਰਕਤ ਵਿੱਚ ਆਉਂਦਾ ਜਦ ਅਸੀਂ ਕਿਸੇ ਨੂੰ ਕੁੱਝ ਦੱਸਣ ਲੱਗਦੇ ਹਾਂ ! ਜਿਵੇਂ ਮੈਂ ਤੁਹਾਨੂੰ ਪੁੱਛਾਂ ਕਿ '' ਪੀੜਾਂ ਦਾ ਪਰਾਗਾ ਭੁੰਨਦੇ'' ਕਵਿਤਾ ਕਿਸ ਕਵੀ ਨੇ ਲਿੱਖੀ ਸੀ ? ਤਦ ਤੁਹਾਨੂੰ ਜਵਾਬ ਤਾਂ ਪਤਾ ਹੁੰਦਾ ਪਰ ਜ਼ੁਬਾਨ ਕਹਿ ਨਹੀਂ ਪਾਉਂਦੀ. ਤਦ ਇਦਾਂ ਮਹਿਸੂਸ ਹੁੰਦਾ ਕੇ ਉਹ ਲਫ਼ਜ਼ ਤਾਂ ਜੀਭ 'ਤੇ ਘੁੰਮ ਰਿਹਾ ਪਰ ਕਿਹਾ ਨਹੀਂ ਜਾ ਰਿਹਾ.
ਇਹ ਐਸ ਕਰਕੇ ਹੁੰਦਾ ਜਦ ਤੁਸੀਂ ਕੋਈ ਜਵਾਬ ਦੇਣਾ ਹੁੰਦਾ ਹੈ ਤਾਂ ਦਿਮਾਗ ਉਸ ਸਵਾਲ ਦੇ ਜਵਾਬ ਨੂੰ ਆਪਣੀ ਸਟੋਰੇਜ ਵਿੱਚ ਫਿਲਟਰ ਕਰਨਾ ਸ਼ੁਰੂ ਕਰ ਦਿੰਦਾ ਹੈ. ਦਿਮਾਗ ਉਸ ਜਵਾਬ ਵਰਗੇ ਸਾਰੇ ਰਲ਼ਦੇ ਮਿਲਦੇ ਅੱਖਰ ਕੱਢਕੇ ਮੂਹਰੇ ਰੱਖ ਦਿੰਦਾ ਹੈ ਤੇ ਬਾਕੀ ਹਰ ਇੱਕ ਚੀਜ਼ ਨੂੰ ਸੋਚਣ ਤੋਂ ਬਲਾਕ ਕਰ ਦਿੰਦਾ ਹੈ. ਇਸੇ ਬਲਾਕਾਜ ਵਿੱਚ ਉਹ ਸਹੀ ਜਵਾਬ ਨੂੰ ਵੀ ਬਲਾਕ ਕਰ ਦਿੰਦਾ ਹੈ ਤੇ ਬਾਕੀ ਦੇ ਰਲ਼ਦੇ ਮਿਲਦੇ ਅੱਖਰਾਂ 'ਚੋਂ ਇੱਕ ਚੁਣਨ ਲਈ ਤੁਹਾਨੂੰ ਕਹਿ ਦਿੰਦਾ ਹੈ. ਐਸ ਪ੍ਰਭਾਵ ਤੋਂ ਬਚਨ ਲਈ ਇੱਕ ਕੰਮ ਕੀਤਾ ਜਾ ਸਕਦਾ ਹੈ. ਜਦ ਜਵਾਬ ਨਾ ਮਿਲੇ ਤਾਂ ਕੁੱਝ ਹੋਰ ਸੋਚਣਾ ਸ਼ੁਰੂ ਕਰ ਦਿਓ, ਦਿਮਾਗ ਉਹ ਬਲਾਕਾਜ ਵਾਲਾ ਗੇਟ ਖੋਲ ਦੇਵੇਗਾ, ਤੇ ਫ਼ਿਰ ਥੋੜੀ ਦੇਰ ਬਾਅਦ ਹੀ ਜਵਾਬ ਵੀ ਯਾਦ ਆ ਜਾਵੇਗਾ !

● Jamais Vu Effect ●

ਇਹ Effect ਥੋੜਾ ਜਿਹਾ Deja Vu Effect ਨਾਲ ਮਿਲਦਾ ਜੁਲਦਾ ਹੈ. Jamais Vu ਵੀ ਫ਼੍ਰੇਂਚ ਭਾਸ਼ਾ ਦਾ ਸ਼ਬਦ ਹੈ ਜਿਸਦਾ ਮਤਲਬ '' ਲਗਭਗ ਦੇਖਿਆ '' ਹੈ ! ਕਈ ਵਾਰ ਅਸੀਂ ਕਿਸੇ ਜਗਾਹ, ਇਨਸਾਨ, ਘਟਨਾ ਨੂੰ ਜਾਣਦੇ ਤਾਂ ਹੁੰਦੇ ਹਾਂ ਪਰ ਥੋੜੀ ਦੇਰ ਲਈ ਭੁੱਲ ਜਾਂਦੇ ਹਾਂ ਜਾਂ ਅਣਦੇਖਿਆ ਕਰ ਜਾਂਦੇ ਹਾਂ. ਤਦ ਸਾਨੂੰ ਲੱਗਦਾ ਹੁੰਦਾ ਹੈ ਕੇ ਇਹ ਨਹੀਂ ਹੈ ਪਰ ਹੁੰਦਾ ਓਹੀ ਹੈ !
ਜਿਵੇਂ ਕਈ ਵਾਰ ਆਪਾਂ ਕਿਤੇ ਜਾਂਦੇ ਹੁੰਦੇ ਹਾਂ, ਓਥੇ ਆਪਾਂ ਕੋਈ ਨਿਸ਼ਾਨੀ ਰੱਖੀ ਹੁੰਦੀ ਆ ਕੇ ਇਹਦੇ ਤੋਂ ਬਾਅਦ ਇਹ ਆਵੇਗਾ ਜਾਂ ਇਹਦੇ ਤੋਂ ਬਾਅਦ ਮੋੜ ਕੱਟਣਾ ਹੈ. ਪਰ ਕਈ ਵਾਰ ਆਪਾਂ ਉਹ ਨਿਸ਼ਾਨੀ ਦੇਖ ਕੇ ਵੀ ਅਣਗੌਲਿਆ ਕਰ ਦਿੰਦੇ ਹਾਂ ਤੇ ਅੱਗੇ ਚਲੇ ਜਾਂਦੇ ਹਾਂ, ਫ਼ਿਰ ਥੋੜੀ ਦੇਰ ਬਾਅਦ ਯਾਦ ਆਉਂਦਾ ਕੇ ''ਆਪਾਂ ਤਾਂ ਓਥੋਂ ਮੋੜ ਕੱਟਣਾ ਸੀ'' ਇਹ Jamais Vu Effect ਹੈ.

● The Butterfly Effect ●

ਇਹ effect ਬਹੁਤ ਪ੍ਰਭਾਵਸ਼ਾਲੀ ਹੈ. ਇਹਦਾ ਇਕੱਲਾ ਸਰੀਰ ਹੀ ਨਹੀਂ ਸਾਰੇ ਦੇਸ਼ ਅਤੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ. ਕਿਸੇ ਇੱਕ ਛੋਟੀ ਜਿਹੀ ਗੱਲ ਕਰਕੇ, ਇਨਸਾਨ ਕਰਕੇ, ਘਟਨਾ ਕਰਕੇ, ਕਿਰਿਆ ਕਰਕੇ, ਕਿਸੇ ਵਿਅਕਤੀ/ਰਾਜ/ਦੇਸ਼/ਦੁਨੀਆ 'ਚ ਜ਼ਬਰਦਸਤ ਤਬਦੀਲੀ ਦਾ ਆ ਜਾਣਾ Butterfly Effect ਅਖਵਾਉਂਦਾ ਹੈ.
ਇੱਕ ਉਧਾਰਨ ਦਿੰਨਾ : ਚੈਪੀਅਨਜ਼ ਟ੍ਰਾਫ਼ੀ ਦੇ ''ਇੰਡੀਆ ਪਾਕਸਿਤਾਨ ਫਾਈਨਲ ਮੈਚ'' ਵਿੱਚ ਪੰਡਿਆ ਰਨ ਆਊਟ ਹੋ ਗਿਆ ਸੀ, ਜਿਸਦੀ ਵਜਹ ਜਡੇਜਾ ਮੰਨਿਆ ਜਾਂਦਾ ਹੈ ।
ਰਨ ਆਊਟ ਹੋਣਾ ਇੱਕ ਛੋਟੀ ਜਿਹੀ ਗੱਲ ਹੈ ਪਰ ਜਿਸ ਮੌਕੇ 'ਤੇ ਜਿਸ ਕਰਕੇ ਪੰਡਿਆ ਰਨ ਆਊਟ ਹੋਇਆ, ਉਸ ਕਰਕੇ ਭਾਰਤੀਆਂ ਨੇ ਜਡੇਜਾ ਨੂੰ ਬਹੁਤ ਲਾਹਨਤਾਂ ਪਾਈਆਂ, ਭਾਰਤ ਦੇ ਮੈਚ ਹਾਰਨ ਦਾ ਕਾਰਨ ਉਸਨੂੰ ਦੱਸਿਆ ਗਿਆ !
Just Imagine ,

ਜੇ ਪੰਡਿਆ ਰਨ ਆਊਟ ਨਾ ਹੁੰਦਾ, ਜੇ ਉਹ ਮੈਚ ਜਿਤਾ ਦਿੰਦਾ ! ਤਦ ਜਡੇਜਾ ਦੇ ਕੈਰੀਅਰ ਅਤੇ ਕਰੈਕਟਰ ਉੱਤੇ ਇੰਨੀ ਕਿੰਤੂ ਪ੍ਰੰਤੂ, ਦੂਸ਼ਣਬਾਜ਼ੀ ਨਹੀਂ ਹੋਣੀ ਸੀ ।

ਇੱਕ ਹੋਰ ਉਦਾਹਰਨ ਦਿੰਨਾ : ਪਿਛਲੇ ਸਾਲ ਮੈਰਿਜ ਪੈਲਸਾਂ ਵਿੱਚ ਮੰਡੀਰ ਦੁਆਰਾ ਚਲਾਈਆਂ ਗੋਲੀਆਂ ਦੇ ਬਹੁਤ ਲੋਕ ਸ਼ਿਕਾਰ ਹੋਏ, ਐਸੇ ਕਰਕੇ ਮਰਨ ਵਾਲੇ ਦੇ ਅਤੇ ਗੋਲੀ ਚਲਾਉਣ ਵਾਲੇ ਦੇ ਪਰਿਵਾਰਾਂ ਵਿੱਚ ਉਮਰ ਭਰ ਦੀਆਂ ਤਬਦੀਲੀਆਂ ਆ ਗਈਆਂ ਗੱਲ ਕੀ ਸੀ, ਗੋਲੀ ਚੱਲ ਗਈ !
ਹੁਣ ਮੰਨ ਲਓ, ਉਹ ਵਿਅਕਤੀ ਪਿਸਤੌਲ ਲੈ ਕੇ ਹੀ ਨਾ ਜਾਂਦੇ, ਗੋਲੀ ਹੀ ਨਾ ਚਲਾਉਂਦੇ, ਫ਼ਿਰ ਉਹਨਾਂ ਦੇ ਪਰਿਵਾਰਾਂ ਦੇ ਕਿਹੋ ਜਿਹੇ ਹਾਲਤ ਹੋਣੇ ਸੀ ! ਯਕੀਨਨ ਹੁਣ ਨਾਲੋਂ ਬਹਿਤਰ ਅਤੇ ਖੁਸ਼ਹਾਲ ਹੁੰਦੇ.
ਇੱਕ ਨਿੱਕੀ ਜਿਹੀ ਗੱਲ ਕਰਕੇ ਆਉਣ ਵਾਲੀ ਜ਼ਿੰਦਗੀ ਦਾ ਵੱਡੇ ਪੱਧਰ 'ਤੇ ਬਦਲ ਜਾਣਾ, Butterfly effect ਅਖਵਾਉਂਦਾ ਹੈ ।
ਲਿਖਤ :- ਅਗਿਆਤ

26/10/2023

ਗੱਲ ਉਦੋਂ ਦੀ ਹੈ ਜਦੋਂ ਹਲੇ ਟੈਲੀਫੋਨ ਨਹੀਂ ਸਨ ।ਸੰਚਾਰ ਦੇ ਸਾਧਨ ਬਹੁਤ ਘਟ ਸੀ। ਹੋਰ ਸੁਖ ਸਹੂਲਤਾਂ ਵੀ ਨਾ ਮਾਤਰ ਸਨ।ਮਨੁੱਖ ਸਾਦਾ ਜੀਵਨ ਬਤੀਤ ਕਰਦਾ ਸੀ ।ਖਾਹਿਸ਼ਾਂ ਦੇ ਮੁਤਾਬਿਕ ਸੋਹਣਾ ਨਿਰਭਾਅ ਚੱਲਦਾ ਸੀ । ਗੱਡੇ ਦੇ ਪਹੀਏ ਦੀਆਂ ਕਾਢਾਂ ਤੋਂ ਬਾਅਦ ਜੀਵਨ ਤਰੱਕੀਆਂ ਦੀ ਰਾਹ ਤੇ ਚਲ ਰਿਹਾ ਸੀ ।ਦੂਰ ਰਿਸ਼ਤੇਦਾਰੀ ‘ਚ ਮਿਲਣ ਜਾਣਾ ਸੌਖਾ ਨਹੀਂ ਸੀ ।ਲੋਕ ਆਪਣੀਆਂ ਭਾਵਨਾਵਾਂ ਦਾ ਆਦਾਨ ਪ੍ਰਦਾਨ ਖਤਾਂ ਰਾਹੀਂ ਕਰਦੇ ਸੀ ਤੇ ਫਿਰ ਦੂਜੀ ਧਿਰ ਵੱਲੋਂ ਜੁਆਬ ਉਡੀਕਣਾ ਤੇ ਚਿੱਠੀ ਦਾ ਜੁਆਬ ਮਿਲਣ ਤੇ ਉਤੇਜਿਤ ਹੋ ਕੇ ਪੜਨਾ / ਪੜਾਉਣਾ ਬੜਾ ਹੀ ਸੁਆਦਲਾ ਕੰਮ ਸੀ।
ਦੁਨੀਆਂ ਦੀ ਪਹਿਲੀ ਚਿੱਠੀ ਮਹਾਰਾਣੀ ਵਿਕਟੋਰੀਆ ਦੀ ਮੋਹਰ ਲੱਗੀ ਸੰਭਾਲੀ ਗਈ ਹੈ ।ਚਿੱਠੀਆਂ ਲਿਖਣਾ ਬਹੁਤ ਸਮਾਂ ਪਹਿਲਾਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ।
ਚਿੱਠੀ ਇਕ ਨੀਲੇ ਰੰਗ ਲਿਫਾਫਾ ਹੁੰਦਾ ਜਿਸ ਨੂੰ ਅੰਤਰਦੇਸੀ ਪੱਤਰ ਕਿਹਾ ਜਾਂਦਾ ਹੈ। ਪੋਸਟ ਕਾਰਡ ਸਖਤ ਕਾਗਜ ਦਾ ਕਾਰਡ ।ਇਹ ਖਾਕੀ ਰੰਗ ਦਾ ਪਤਲੇ ਗੱਤੇ ਵਰਗਾ ਹੁੰਦਾ ਸੀ ਜਿਸ ਤਰ੍ਹਾਂ ਵਿਆਹ ਦੇ ਕਾਰਡ ਥੋੜਾ ਜਿਹਾ ਸਖਤ ਹੁੰਦੇ ਹਨ ।ਇਸ ਤੇ ਟਿਕਟ ਲਗਾ ਕੇ ਪੋਸਟ ਕੀਤਾ ਜਾਂਦਾ ਹੈ। ਇਸਦੀ ਕੀਮਤ ਵੀ ਹਰ ਇਕ ਦੀ ਪਹੁੰਚ ਵਿਚ ਹੁੰਦੀ ਸੀ।
ਚਿੱਠੀ ਲਿਖਣਾ ਵੀ ਇਕ ਕਲਾ ਹੈ ।ਕਈਆਂ ਕੋਲ ਇਸ ਕਲਾ ਦੀ ਸੂਖਮਤਾ ਦੀ ਸਮਝ ਬਥੇਰੀ ਹੁੰਦੀ ਹੈ । ਪਿੰਡ ਵਿਚ ਖਾਸ ਕਰਕੇ ਪੜ੍ਹੇ ਲਿਖੇ ਵਿਅਕਤੀ ਦੀ ਇਸ ਸੂਖਮ ਸੋਝੀ ਕਾਰਨ ਬਹੁਤ ਚੜ੍ਹਤ ਹੁੰਦੀ ਸੀ । ਲੋਕਾਂ ਨੇ ਉਸੇ ਵਿਅਕਤੀ ਕੋਲ ਹੀ ਚਿੱਠੀ ਪੜਾਉਣਾ ਤੇ ਲਿਖਾਉਣ ਜਾਣਾ।ਜੇ ਉਹ ਘਰ ਨਾ ਹੁੰਦਾ ਤਾਂ ਬੇਸਬਰੀ ਨਾਲ ਇੰਤਜ਼ਾਰ ਕਰਨਾ।ਉਹ ਚਿੱਠੀ ਪੜਾਉਣ ਵਾਲੇ ਦਾ ਪਰਦਾ ਵੀ ਰੱਖਦਾ ਸੀ ।
ਪੁਰਾਣੇ ਸਮਿਆਂ ਵਿਚ ਕਬੂਤਰ ਰਾਹੀਂ ਵੀ ਚਿੱਠੀ ਭੇਜੀ ਜਾਂਦੀ ਸੀ ।ਬਹੁਤ ਸਾਰੇ ਗੀਤਾਂ ਤੇ ਬੋਲੀਆਂ ਵਿੱਚ ਵੀ ਚਿੱਠੀ ਦਾ ਜਿਕਰ ਆਉਂਦਾ ਹੈ ।
ਇਕ ਨਵ ਵਿਆਹੀ ਕੁੜੀ ਫੌਜ ‘ਚ ਗਏ ਢੋਲ ਨੂੰ ਸ਼ਿੱਦਤ ਨਾਲ ਉਡੀਕਦਿਆਂ ਖਤ ਲਿਖਦੀ ਹੈ । ਕਈ ਹਿੰਦੀ ਪੰਜਾਬੀ ਫਿਲਮਾਂ ਵਿੱਚ ਵੀ ਚਿੱਠੀ ਦਾ ਜਿਕਰ ਆਉਂਦਾ ਹੈ ।ਗੀਤਾਂ, ਕਵਿਤਾਵਾਂ, ਗਜ਼ਲਾਂ, ਕਹਾਣੀ ਆਦਿ ਸਾਹਿਤਕ ਰੂਪਾਂ ਵਿੱਚ ਚਿੱਠੀ,ਖ਼ਤ, ਆਦਿ ਦਾ ਜਿਕਰ ਆਉਂਦਾ ਹੈ ।
ਚਿੱਠੀ ਲਿਖਣ ਵਾਲਾ ਬੜੇ ਪਿਆਰ ਨਾਲ ਲਿਖਦਾ ।ਕਿਸੇ ਦੇ ਮਨੋਭਾਵਾਂ ਨੂੰ ਖੂਬਸੂਰਤੀ ਨਾਲ ਬਿਆਨਦਾ। ਫਿਰ ਲਿਖਾਉਣ ਵਾਲੇ ਨੇ ਕਹਿਣਾ ,”ਪਹਿਲਾਂ ਕੀ ਲਿਖਿਆ ਹੈ ਪੜ੍ਹ ਕੇ ਸੁਣਾ ਤੇ ਫਿਰ ਅੱਗੋਂ ਬੋਲਣਾ ਸ਼ੁਰੂ ਕਰਨਾ।ਅਖੀਰ ਫਿਰ ਸਾਰੀ ਲਿਖੀ ਗਈ ਚਿੱਠੀ ਨੂੰ ਦੁਬਾਰਾ ਪੜ੍ਹ ਕੇ ਸੁਣਾਉਣ ਨੂੰ ਕਹਿਣਾ ਤੇ ਤਸੱਲੀ ਹੋਣ ਤੇ ਬੰਦ ਕਰਵਾ ਲਿਖਣ ਵਾਲੇ ਦੀ ਝੋਲੀ ਅਸੀਸਾਂ ਨਾਲ ਭਰ ਕੇ ਆਪਣੇ ਘਰ ਮੁੜਨਾ। ਇਸ ਇਸੇ ਤਰ੍ਹਾਂ ਹੀ ਚਿੱਠੀ ਦਾ ਜੁਆਬ ਆਉਣ ਤੇ ਖੁਸ਼ੀ ਨਾਲ ਤੇ ਥੋੜਾ ਘਬਰਾਹਟ ਵਿੱਚ ਚਿੱਠੀ ਪੜਾਉਣ ਆਉਣਾ ।ਹਰ ਸ਼ਬਦ ਨੂੰ ਧਿਆਨ ਨਾਲ ਸੁਣਨਾ। ਜੇ ਪੜਨ ਵਾਲਾ ਕੁੱਝ ਸਕਿੰਟ ਰੁਕ ਜਾਵੇ ਤਾਂ ਘਬਰਾਹਟ ਨਾਲ ਪੁੱਛਣਾ, ਕਿਉਂ ਕੀ ਲਿਖਿਆ? ਸੁੱਖ ਤਾਂ ਹੈ?ਜੇ ਸਚਮੁੱਚ ਕੁਝ ਅਜਿਹਾ ਹੁੰਦਾ ਤਾਂ ਪੜਨ ਵਾਲਾ ਵੀ ਟਾਲ ਜਾਂਦਾ ਤੇ ਬਾਅਦ ਵਿਚ ਉਹਨਾਂ ਦੇ ਘਰ ਦੇ ਕਿਸੇ ਹੋਰ ਜੀਅ ਨੂੰ ਜਾ ਕੇ ਦੱਸਦਾ ਬਈ ਅਸਲ ਗਲ ਆਹ ਐ।ਇਉਂ ਉਹ ਰਾਜਦਾਨ ਵੀ ਹੁੰਦਾ ਸੀ ਤੇ ਇਕ ਘਰ ਦੀ ਖਬਰ ਕਿਸੇ ਕੋਲ ਬਾਹਰ ਨਹੀਂ ਕਰਦਾ ਸੀ ।
ਸਾਡੇ ਗੁਆਂਢ ਘਰ ਸੀ , ਉਹ ਇੰਗਲੈਂਡ ਗਏ ਹੋਣ ਕਰਕੇ ਇੰਗਲੈਂਡ ਵਾਲਿਆਂ ਦਾ ਘਰ ਦੀ ਅੱਲ ਪਈ ਹੋਈ ਸੀ । ਮਾਂਜੀ ਹਰ ਸਾਲ ਇੰਗਲੈਂਡ ਤੋਂ ਸਰਦੀਆਂ ਵਿੱਚ ਆਉੰਦੀ ਤਾਂ ਆਪਣੇ ਪੁੱਤਰਾਂ ਨੂੰ ਚਿੱਠੀ ਲਿਖਾਉਣ ਸਾਡੇ ਘਰ ਆਉਂਦੀ ਸੀ । ਮੈਂ ਉਦੋਂ ਪੰਜਵੀਂ ਛੇਵੀਂ ਵਿਚ ਹੋਵਾਂਗੀ । ਖਤ ਹਮੇਸ਼ਾ ਮੇਰੇ ਦੀਦੀ ਤੋਂ ਲਿਖਾਉਣਾ ਹੁੰਦਾ ਸੀ ਪਰ ਪੜਨ ਦਾ ਮੌਕਾ ਮੈਨੂੰ ਵੀ ਮਿਲ ਜਾਂਦਾ ਸੀ ਜੇ ਕਿਤੇ ਦੀਦੀ ਘਰ ਨਾ ਹੁੰਦੇ ।ਮਾਂਜੀ ਨੇ ਪਹਿਲਾਂ ਮੇਰੇ ਤੋਂ ਪੜ੍ਹਾ ਲੈਣੀ ਤੇ ਆਪਣੇ ਘਰ ਜਾ ਕੇ ਦਰਵਾਜ਼ਾ ਖੁਲਾ ਰੱਖਣਾ ਤੇ ਗਲੀ ਵਿੱਚ ਧਿਆਨ ਰੱਖਣਾ । ਜਿਉਂ ਹੀ ਦੀਦੀ ਘਰ ਆਉਂਦੇ ਤੇ ਪਿੱਛੇ ਮਾਂਜੀ ਨੇ ਆ ਜਾਣਾ ਬਈ ਚੰਗੀ ਤਰ੍ਹਾਂ ਪੜ੍ਹ ਕੇ ਸੁਣਾ।ਕੁੜੀ ਨਿੱਕੀ ਆ, ਕੁਛ ਛੱਡ ਨਾ ਗਈ ਹੋਵੇ। ਮੈਨੂੰ ਬੜੀ ਖਿੱਝ ਆਉਣੀ ,ਮਾਂਜੀ ਦੇ ਜਾਣ ਬਾਅਦ ਮੈਂ ਰੌਲਾ ਪਾਉਣਾ,’ਲੈ ਦੀਦੀ ਨੇ ਵੀ ਚਿੱਠੀ ਉਵੇਂ ਸੁਣਾਈ ਜਿਵੇਂ ਮੈਂ ਪੜ੍ਹ ਕੇ ਸੁਣਾਈ ਸੀ। ਬਾਅਦ ਵਿੱਚ ਸਮਝ ਆਈ ਕਿ ਸਿੱਧੀ ਵਾਰਤਾ ਪੜਨਾ ਤੇ ਰਸ ਨਾਲ ਸੁਣਾਉਣਾ ਵੀ ਵੱਖਰਾ ਸੁਆਦ ਹੁੰਦਾ ਹੈ ।
ਮੇਰੇ ਮਾਮਾ ਜੀ ਦਾ ਖਤ ਆਉਂਦਾ ਤੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਕਰਕੇ ਡੈਡੀ ਜੀ ਬਾਰੇ ਪੁੱਛਿਆ ਹੁੰਦਾ ਸੀ,ਫਿਰ ਮੰਮੀ ਜੀ ਨੂੰ । ਆਪਣੀ ਸੁਖ- ਸਾਂਦ ਦਸ ਕੇ, ਹੋਰ ਗੱਲਾਂ ਲਿਖੀਆਂ ਹੋਣੀਆਂ ।ਅਖੀਰ ਸਾਡੇ ਬਾਰੇ ਪੁੱਛਿਆ ਹੁੰਦਾ ਸੀ ।ਜਦੋਂ ਆਪਣਾ ਨਾਂ ਚਿੱਠੀ ਵਿਚ ਪੜਨਾ ਤਾਂ ਚਾਅ ਚੜ੍ਹ ਜਾਂਦਾ ਸੀ । “ਦੀਪੀ ਬੇਟੇ ਨੂੰ ਪਿਆਰ “ਪੜ ਕੇ ਵੱਖਰੀ ਈ ਲੋਰ ਚੜਨੀ ਜੋ ਕਿੰਨੀ ਦੇਰ ਪੈਰ ਧਰਤੀ ਨਾਲ ਨਾ ਲੱਗਣ ਦਿੰਦੀ। ਮੁੜ -ਮੁੜ ਚਿੱਠੀ ਵਿਚ ਆਪਣਾ ਨਾਂ ਪੜਨ ਦਾ ਸਿਲਸਿਲਾ ਕਈ ਦਿਨ ਚੱਲਦਾ ਰਹਿੰਦਾ ਸੀ ।
ਹਰ ਦਿਨ ਤਿਉਹਾਰ ਨੂੰ ਉਹਨਾਂ ਦੇ ਖਤ ਦੀ ਖਾਸ ਉਡੀਕ ਹੁੰਦੀ ।ਜਦੋਂ ਮੰਮੀ ਜੀ ਨੇ ਚਿੱਠੀ ਲਿਖਣ ਬੈਠਣਾ ਤਾਂ ਅਜੀਬ ਜਿਹੀ ਹਾਲਤ ਹੋਣੀ ਬਈ ਹੁਣ ਵੀ ਬੰਦ ਕਰਨਗੇ ਲਿਖਣਾ।ਸਾਰੀ ਚਿੱਠੀ ਭਰ ਗਈ ਤਾਂ ਮੈਂ ਕਿੱਥੇ ਲਿਖੂੰ ।ਮੈਨੂੰ ਯਾਦ ਹੈ ਕਿ ਕਈ ਵਾਰ ਮੰਮੀ ਜੀ ਨੇ ਵੀ ਚਿੱਠੀ ਨੂੰ ਟੇਢੇ ਰੁਖ ਕਰਕੇ ਸਾਈਡ ਤੇ ਛੋਟਾ ਜਿਹਾ ਕੋਈ ਰਹਿੰਦਾ ਸੁਨੇਹਾ ਲਿਖਿਆ ਹੋਣਾ ।ਅਖੀਰ ਛੱਡੀ ਗਈ ਥਾਂ ਤੇ ਚਿਠੀ ਲਿਖਣ ਦੀ ਮੈਂ ਵੀ ਰੀਸ ਕਰਨੀ ਤੇ ਛੋਟਾ ਜਿਹਾ ਲਿਖਣ ਦੀ ਕੋਸ਼ਿਸ਼ ਕਰਨੀ ।ਖਾਸ ਰਿਸ਼ਤੇਦਾਰੀਆਂ ਨੂੰ ਚਿੱਠੀ ਲਿਖਣਾ ਬੜਾ ਆਨੰਦਤ ਕਰਦਾ ਸੀ ।
ਦੀਵਾਲੀ, ਜਨਮ ਦਿਨ ਅਤੇ ਨਵੇਂ ਸਾਲ ਤੇ ਚਿੱਠੀ ਤੇ ਗਰੀਟਿੰਗ ਕਾਰਡ ਭੇਜਣ ਦਾ ਆਪਣਾ ਹੀ ਸੁਹਜ ਸੁਆਦ ਸੀ।
ਹੌਲੀ ਹੌਲੀ ਲੈਂਡ ਲਾਈਨ ਦੀ ਟਰੈਂ ਟਰੈਂ ਨੇ ਚਿੱਠੀ ਲਿਖਣ ਪੜ੍ਹਨ ਦਾ ਕੰਮ ਈ ਮੁਕਾ ਦਿੱਤਾ ।ਇਕ ਦੂਜੇ ਦੀ ਆਵਾਜ਼ ਸੁਣ ਜੋ ਖੁਸ਼ੀ ਮਿਲਦੀ ਉਸਨੇ ਚਿੱਠੀ ਦਾ ਸੁਆਦ ਫਿੱਕਾ ਪਾ ਦਿੱਤਾ ।ਹੁਣ ਤਾਂ ਕਮਾਲ ਹੀ ਕਮਾਲ ਹੈ ।ਸੰਚਾਰ ਦੇ ਸਾਧਨ ਏਨੇ ਤੇਜ ਕਿ ਆਵਾਜ਼ ਦੇ ਨਾਲ ਸਾਨੂੰ ਤਸਵੀਰ ਵੀ ਦਿਸਦੀ ਹੈ ਜਿਵੇਂ ਆਹਮੋ ਸਾਹਮਣੇ ਬੈਠੇ ਹੋਈਏ।
ਇਉਂ ਚਿੱਠੀ ਜਾਂ ਖ਼ਤ ਲਿਖਣ ਦਾ ਰਿਵਾਜ ਮੁੱਕ ਈ ਗਿਆ। ਪਰ ਇਹ ਇਕ ਵੱਖਰਾ ਹੀ ਸੁਆਦਲਾ ਤੇ ਆਨੰਦਮਈ ਵਰਤਾਰਾ ਸੀ।ਜਦੋਂ ਗਲੀ ਵਿੱਚ ਡਾਕੀਏ ਦੇ ਸਾਈਕਲ ਦੀ ਟੱਲੀ ਸੁਣ ਸਭ ਨੇ ਚੁਕੰਨੇ ਹੋ ਜਾਣਾ ਤੇ ਜੇ ਡਾਕੀਏ ਨੇ ਅੱਗੇ ਚਲੇ ਜਾਣਾ ਤਾਂ ਆਵਾਜ਼ ਮਾਰ ਪੁੱਛ ਲੈਣਾ, ਸਾਡੀ ਚਿੱਠੀ ਆਈ ਕੋਈ! ਨਾਂਹ ਚ ਉੱਤਰ ਸੁਣ ਢਿੱਲਾ ਜਿਹਾ ਮੂੰਹ ਲੈ ਕੇ ਅੰਦਰ ਵੜ ਜਾਣਾ। ਇਉਂ ਚਿੱਠੀ ਦੀ ਉਡੀਕ ਦਾ ਵੀ ਆਪਣਾ ਹੀ ਮਜ਼ਾ ਸੀ। ਨਾ ਹੁਣ ਖਤ ਰਹੇ ਤੇ ਨਾ ਖਤ ਲਿਖਾਉਣ ਤੇ ਪੜਾਉਣ ਵਾਲੇ।ਸਮੇਂ ਨੇ ਕਰਵਟ ਬਦਲ ਲਈ ਹੈ । ਮਾਨੋ ਘੜੀ ਦੀਆਂ ਸੂਈਆਂ ਪਹਿਲਾਂ ਦੀ ਨਿਸਬਤ ਤੇਜੀ ਨਾਲ ਭੱਜ ਰਹੀਆਂ ਹੋਣ।

ਮਨਦੀਪ ਕੌਰ
ਅੰਮ੍ਰਿਤਸਰ
ਕਾਪੀ

13/09/2023

ਬਚਪਨ ਵਿੱਚ Cricket ਖੇਡਣ ਦੇ Rule:-
1. ਨੌ ਇੱਟਾ ਦੀ Wicket ਹੋਉਗੀ ,,
ਜਾਂ ਕਈ ਵਾਰੀ 2 ਇੱਟਾ ਖੱਬੇ ਸੱਜੇ ਰੱਖ ਕੇ
ਵੀ ਖੇਡ ਲੈਂਦੇ ਸੀ ,,
2. ਪਹਿਲੀ ਗੇਂਦ "Try Ball" ਹੋਉਗੀ ,,
3. Batting ਟੀਮ ਦਾ ਕੌਈ ਖਿਡਾਰੀ ਅੰਪਾਇਰ
ਬਣੂਗਾ ,,
4. ਜੇ ਕੰਧ ਤੇ ਬਾਲ ਉੱਡਦੀ ਲੱਗੀ ਤਾਂ ਛੱਕਾ (six),,
5.. ਆਖਰੀ player ਇਕੱਲਾ ਖੇਡ ਸਕਦਾ ਹੈ ,,
6. ਜੀਹਨੇ ਬਾਲ ਗੁਮਾ ਤੀ ਓਹੀ ਨਵੀ ਖਰੀਦ ਕੇ
ਲਿਆਉ ,,
7. ਛੌਟੇ ਬੱਚੇ ਸਿਰਫ fielding ਕਰਨਗੇ ,, ਤੇ ਇੱਕ
ਓਵਰ
ਓਹਨਾ ਨੂੰ
ਵੀ ਖਿਡਾਇਆ ਜਾਉਗਾ ,,
8. ਜੇ ਕੰਧ ਨੂੰ ਲੱਗ ਕੇ catch ਕੀਤਾ ਤਾਂ Not
Out
9. ਸਾਂਝੇ ਨੂੰ 2 ਵਾਰੀ batting
ਦਿੱਤੀ ਜਾਉਗੀ ,,
10. ਤੇਜ ਬਾਲ No ਮੰਨੀ ਜਾਵੇਗੀ 11ਬੈਟਿੰਗ ਟੀਮ ਦਾ ਪਲੇਅਰ ਹੀ ਵਿਕਟ ਕੀਪਿੰਗ
ਕਰੂਗਾ ਜੇ ਕੋਈ ਲਿਖਣਾ ਰਹਿ ਗਿਆ ਤਾਂ ਤੁਸੀ Add
ਕਰਦੋ..

Address

HUKRAN HOSHIARPUR
Hoshiarpur
146112

Website

Alerts

Be the first to know and let us send you an email when Pinda Da Haal posts news and promotions. Your email address will not be used for any other purpose, and you can unsubscribe at any time.

Share